ਸ਼੍ਰੀ ਦਸਮ ਗ੍ਰੰਥ

ਅੰਗ - 1337


ਭੇਦ ਅਭੇਦ ਨਹਿ ਨੈਕੁ ਬਿਚਰੋ ॥੧੧॥

(ਇਸ ਵਿਚ) ਕਿਸੇ ਪ੍ਰਕਾਰ ਦਾ ਕੋਈ ਭੇਦ ਅਭੇਦ ਨਾ ਵਿਚਾਰੋ ॥੧੧॥

ਜਬ ਹੀ ਘਾਤ ਨਾਰਿ ਤਿਨ ਪਾਈ ॥

ਜਦ ਉਸ ਇਸਤਰੀ ਨੂੰ ਮੌਕਾ ਲਗਿਆ,

ਬਾਜੂ ਬੰਦ ਲਯੋ ਸਰਕਾਈ ॥

ਤਾਂ ਬਾਜੂਬੰਦ ਨੂੰ ਖਿਸਕਾ ਲਿਆ।

ਅਪਨੀ ਕਬਜ ਕਾਢਿ ਕਰਿ ਲਈ ॥

ਆਪਣੀ ਰਸੀਦ ('ਕਬਜ') ਕਢ ਲਈ

ਸਤ ਕੀ ਡਾਰਿ ਤਵਨ ਮੈ ਗਈ ॥੧੨॥

ਅਤੇ ਸੌ (ਰੁਪੈਏ ਦੀ ਲਿਖ ਕੇ) ਉਸ ਵਿਚ ਪਾ ਚਲੀ ਗਈ ॥੧੨॥

ਕਿਤਕ ਦਿਨਨ ਕਹਿ ਦੇਹ ਰੁਪਇਯਾ ॥

ਕਿਤਨੇ ਦਿਨਾਂ ਬਾਦ (ਸ਼ਾਹ ਨੇ) ਰੁਪੈਯਾ ਦੇਣ ਲਈ ਕਿਹਾ

ਪਠੈ ਦਯੋ ਇਕ ਤਾਹਿ ਮਨਇਯਾ ॥

ਅਤੇ ਉਥੇ ਇਕ ਬੰਦਾ ('ਮਨਇਯਾ' ਮਨੁੱਖ) ਭੇਜ ਦਿੱਤਾ

ਏਕ ਹਜਾਰ ਤਹਾ ਤੋ ਲ੍ਯਾਵਹੁ ॥

ਕਿ (ਉਹ) ਉਥੋਂ ਇਕ ਹਜ਼ਾਰ ਰੁਪੈਯਾ ਲੈ ਆਵੇ

ਆਨਿ ਬਨਿਜ ਕੋ ਕਾਜ ਚਲਾਵਹੁ ॥੧੩॥

ਅਤੇ ਲਿਆ ਕੇ ਵਪਾਰ ਦਾ ਕੰਮ ਚਲਾਵੇ ॥੧੩॥

ਤਿਨਕ ਹਜਾਰ ਨ ਤਾ ਕੌ ਦਿਯਾ ॥

ਉਸ (ਇਸਤਰੀ) ਨੇ ਉਸ ਨੂੰ ਇਕ ਹਜ਼ਾਰ ਰੁਪੈਯਾ ਨਾ ਦਿੱਤਾ।

ਜਿਯ ਮੈ ਕੋਪ ਸਾਹ ਤਬ ਕਿਯਾ ॥

ਤਦ ਸ਼ਾਹ ਨੇ ਮਨ ਵਿਚ ਗੁੱਸਾ ਕੀਤਾ।

ਬਾਧਿ ਲੈ ਗਯੋ ਤਾ ਕਹ ਤਹਾ ॥

ਉਸ ਨੂੰ ਬੰਨ੍ਹ ਕੇ ਉਥੇ ਲੈ ਗਿਆ

ਕਾਜੀ ਕੋਟਵਾਰ ਥੋ ਜਹਾ ॥੧੪॥

ਜਿਥੇ ਕਾਜ਼ੀ ਅਤੇ ਕੋਤਵਾਲ ਸਨ ॥੧੪॥

ਮੋ ਤੇ ਬੀਸ ਲਾਖ ਇਨ ਲਿਯਾ ॥

ਇਸ ਨੇ ਮੇਰੇ ਕੋਲੋਂ ਵੀਹ ਲੱਖ (ਰੁਪੈਯਾ) ਲਿਆ।

ਅਬ ਇਨ ਮੁਝੈ ਹਜਾਰ ਨ ਦਿਯਾ ॥

ਹੁਣ ਇਸ ਨੇ ਮੈਨੂੰ ਇਕ ਹਜ਼ਾਰ ਵੀ ਨਹੀਂ ਦਿੱਤਾ।

ਕਹੀ ਸਭੋ ਸਰਖਤ ਤਿਹ ਹੇਰੋ ॥

ਸਭ ਨੇ ਕਿਹਾ, ਇਸ ਦੀ ਰਸੀਦ ਵੇਖੋ।

ਇਨ ਕੋ ਅਬ ਹੀ ਨ੍ਯਾਇ ਨਿਬੇਰੋ ॥੧੫॥

ਇਨ੍ਹਾਂ ਨਾਲ ਹੁਣ ਹੀ ਇਨਸਾਫ਼ ਦਾ ਨਿਬੇੜਾ ਕਰੋ ॥੧੫॥

ਛੋਰਿ ਸਰਖਤਹਿ ਸਭਨ ਨਿਹਾਰੋ ॥

ਰਸੀਦ ਨੂੰ ਖੋਲ੍ਹ ਕੇ ਸਾਰਿਆਂ ਨੇ ਵੇਖਿਆ।

ਰੁਪਯਾ ਸੌ ਇਕ ਤਹਾ ਬਿਚਾਰੋ ॥

ਉਥੇ ਕੇਵਲ ਇਕ ਸੌ ਰੁਪੈਯਾ (ਲਿਖਿਆ) ਵੇਖਿਆ।

ਸਾਚਾ ਤੇ ਝੂਠਾ ਤਿਹ ਕਿਯਾ ॥

(ਉਸ ਨੇ) ਸੱਚੇ ਨੂੰ ਝੂਠਾ ਕਰ ਦਿੱਤਾ

ਸਭ ਧਨੁ ਹਰੋ ਕਾਢਿ ਤਿਹ ਦਿਯਾ ॥੧੬॥

ਅਤੇ (ਉਹ) ਸਾਰਾ ਧਨ ਹਰ ਲਿਆ (ਜੋ ਉਸ ਨੇ) ਕਢ ਕੇ ਉਸ ਨੂੰ ਦਿੱਤਾ ਸੀ ॥੧੬॥

ਬਹੁਰਿ ਬਚਨ ਤਿਨ ਨਾਰਿ ਉਚਾਰੇ ॥

ਫਿਰ ਉਸ ਇਸਤਰੀ ਨੇ ਸ਼ਾਹ ਨੂੰ ਕਿਹਾ,

ਮੈ ਨ ਰਹਤ ਹੌ ਗਾਵ ਤਿਹਾਰੇ ॥

ਮੈਂ ਹੁਣ ਤੁਹਾਡੇ ਪਿੰਡ ਵਿਚ ਨਹੀਂ ਰਹਾਂਗੀ।

ਯੌ ਕਹਿ ਜਾਤ ਤਹਾ ਤੇ ਭਈ ॥

ਇਹ ਕਹਿ ਕੇ ਉਥੋਂ ਚਲੀ ਗਈ।

ਸੋਫੀ ਯਹਿ ਕੂਟਿ ਭੰਗੇਰੀ ਗਈ ॥੧੭॥

(ਉਹ) ਭੰਗ ਪੀਣ ਵਾਲੀ ਸੋਫ਼ੀ ਨੂੰ ਲੁਟ ਕੇ ਲੈ ਗਈ ॥੧੭॥

ਦੋਹਰਾ ॥

ਦੋਹਰਾ:

ਨਿਰਧਨ ਤੇ ਧਨਵੰਤ ਭੀ ਕਰਿ ਤਿਹ ਧਨ ਕੀ ਹਾਨਿ ॥

ਉਸ ਦੇ ਧਨ ਦੀ ਹਾਨੀ ਕਰ ਕੇ (ਭਾਵ ਲੁਟ ਕੇ) ਉਹ ਨਿਰਧਨ ਤੋਂ ਧਨਵਾਨ ਬਣ ਗਈ।

ਸੋਫੀ ਕਹ ਅਮਲਿਨ ਛਰਾ ਦੇਖਤ ਸਕਲ ਜਹਾਨ ॥੧੮॥

ਸਾਰੇ ਜਹਾਨ ਦੇ ਵੇਖਦੇ ਹੋਇਆਂ (ਉਸ) ਸੋਫ਼ੀ ਨੂੰ ਅਮਲ ਕਰਨ ਵਾਲੀ ਨੇ ਛਲ ਲਿਆ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਉਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੪॥੬੮੯੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੪॥੬੮੯੦॥ ਚਲਦਾ॥

ਚੌਪਈ ॥

ਚੌਪਈ:

ਚਿਤ੍ਰ ਕੇਤੁ ਰਾਜਾ ਇਕ ਪੂਰਬ ॥

ਪੂਰਬ ਵਿਚ ਇਕ ਚਿਤ੍ਰ ਕੇਤੁ ਨਾਂ ਦਾ ਰਾਜਾ ਸੀ

ਜਿਹ ਬਚਿਤ੍ਰ ਰਥ ਪੁਤ੍ਰ ਅਪੂਰਬ ॥

ਜਿਸ ਦਾ ਬਚਿਤ੍ਰ ਰਥ ਨਾਂ ਦਾ ਅਦੁੱਤੀ ਪੁੱਤਰ ਸੀ।

ਚਿਤ੍ਰਾਪੁਰ ਨਗਰ ਤਿਹ ਸੋਹੈ ॥

ਉਸ ਦਾ ਚਿਤ੍ਰਾਪੁਰ ਨਗਰ ਸ਼ੋਭਦਾ ਸੀ

ਜਿਹ ਢਿਗ ਦੇਵ ਦੈਤ ਪੁਰ ਕੋ ਹੈ ॥੧॥

ਜਿਸ ਦੇ ਸਾਹਮਣੇ ਦੇਵਤਿਆਂ ਅਤੇ ਦੈਂਤਾਂ ਦੀਆਂ ਪੁਰੀਆਂ ਕੀ ਸਨ (ਭਾਵ ਕੁਝ ਵੀ ਨਹੀਂ ਸਨ) ॥੧॥

ਸ੍ਰੀ ਕਟਿ ਉਤਿਮ ਦੇ ਤਿਹ ਨਾਰੀ ॥

ਉਸ ਦੇ ਘਰ ਕਟਿ ਉਤਿਮ ਦੇ (ਦੇਈ) ਨਾਂ ਦੀ ਇਸਤਰੀ ਸੀ।

ਸੂਰਜ ਵਤ ਤਿਹ ਧਾਮ ਦੁਲਾਰੀ ॥

ਉਸ ਦੇ ਘਰ ਸੂਰਜ ਵਰਗੀ ਪੁੱਤਰੀ ਸੀ।

ਜਿਹ ਸਮ ਸੁੰਦਰਿ ਨਾਰਿ ਨ ਕੋਈ ॥

ਜਿਸ ਵਰਗੀ ਹੋਰ ਕੋਈ ਸੁੰਦਰ ਇਸਤਰੀ ਨਹੀਂ ਸੀ।

ਆਗੇ ਭਈ ਨ ਪਾਛੇ ਹੋਈ ॥੨॥

(ਉਹੋ ਜਿਹੀ) ਨਾ ਅਗੇ ਹੋਈ ਹੈ ਅਤੇ ਨਾ ਬਾਦ ਵਿਚ ਹੋਵੇਗੀ ॥੨॥

ਬਾਨੀ ਰਾਇ ਤਹਾ ਇਕ ਸਾਹਾ ॥

ਬਾਨੀ ਰਾਇ ਨਾਂ ਦਾ ਉਥੇ ਇਕ ਸ਼ਾਹ ਸੀ,

ਜਿਹ ਮੁਖੁ ਸਮ ਸੁੰਦਰਿ ਨਹਿ ਮਾਹਾ ॥

ਜਿਸ ਦੇ ਮੁਖ ਵਰਗਾ ਸੁੰਦਰ ਚੰਦ੍ਰਮਾ ('ਮਾਹਾ') ਵੀ ਨਹੀਂ ਸੀ।

ਸ੍ਰੀ ਗੁਲਜਾਰ ਰਾਇ ਸੁਤ ਤਾ ਕੇ ॥

ਉਸ ਦੇ (ਘਰ) ਗੁਲਜ਼ਾਰ ਰਾਇ ਨਾਂ ਦਾ ਪੁੱਤਰ ਸੀ।

ਦੇਵ ਦੈਤ ਕੋਇ ਤੁਲਿ ਨ ਵਾ ਕੇ ॥੩॥

ਦੇਵਤਿਆਂ ਅਤੇ ਦੈਂਤਾਂ ਵਿਚੋਂ ਕੋਈ ਵੀ ਉਸ ਦੇ ਬਰਾਬਰ ਨਹੀਂ ਸੀ ॥੩॥

ਰਾਜ ਸੁਤਾ ਤਾ ਕੋ ਲਖਿ ਰੂਪਾ ॥

ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ।

ਮੋਹਿ ਰਹੀ ਮਨ ਮਾਹਿ ਅਨੂਪਾ ॥

ਮਨ ਵਿਚ (ਉਸ) ਅਨੂਪ ਉਤੇ ਮੋਹਿਤ ਹੋ ਗਈ।

ਏਕ ਸਹਚਰੀ ਤਹਾ ਪਠਾਈ ॥

(ਉਸ ਨੇ) ਇਕ ਸਹੇਲੀ ਉਥੇ ਭੇਜੀ।

ਜਿਹ ਤਿਹ ਭਾਤਿ ਤਹਾ ਲੈ ਆਈ ॥੪॥

(ਉਹ ਜਾ ਕੇ) ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ ॥੪॥

ਮਿਲਤ ਕੁਅਰਿ ਤਾ ਸੌ ਸੁਖੁ ਪਾਯੋ ॥

ਰਾਜ ਕੁਮਾਰੀ ਨੇ ਉਸ ਨੂੰ ਮਿਲ ਕੇ ਬਹੁਤ ਸੁਖ ਪ੍ਰਾਪਤ ਕੀਤਾ।

ਭਾਤਿ ਭਾਤਿ ਮਿਲਿ ਭੋਗ ਕਮਾਯੋ ॥

(ਉਸ ਨਾਲ) ਮਿਲ ਕੇ ਭਾਂਤ ਭਾਂਤ ਦਾ ਰਮਣ ਕੀਤਾ।

ਚੁੰਬਨ ਭਾਤਿ ਭਾਤਿ ਕੇ ਲੀਏ ॥

ਕਈ ਤਰ੍ਹਾਂ ਦੇ ਚੁੰਬਨ ਲਏ।

ਭਾਤਿ ਅਨਿਕ ਕੇ ਆਸਨ ਕੀਏ ॥੫॥

ਅਨੇਕ ਢੰਗਾਂ ਦੇ ਆਸਣ ਕੀਤੇ ॥੫॥

ਤਬ ਲਗਿ ਮਾਤ ਪਿਤਾ ਤਹ ਆਯੋ ॥

ਤਦ ਤਕ ਉਸ ਦੇ ਮਾਤਾ ਪਿਤਾ ਉਥੇ ਆ ਗਏ।

ਨਿਰਖਿ ਸੁਤਾ ਚਿਤ ਮੈ ਦੁਖ ਪਾਯੋ ॥

(ਉਨ੍ਹਾਂ ਨੂੰ) ਵੇਖ ਕੇ ਰਾਜ ਕੁਮਾਰੀ ਨੇ ਮਨ ਵਿਚ ਦੁਖ ਮਹਿਸੂਸ ਕੀਤਾ।

ਕਿਹ ਛਲ ਸੌ ਇਹ ਦੁਹੂੰ ਸੰਘਾਰੋ ॥

(ਸੋਚਣਾ ਲਗੀ ਕਿ) ਕਿਸੇ ਛਲ ਨਾਲ ਇਨ੍ਹਾਂ ਦੋਹਾਂ ਨੂੰ ਮਾਰ ਦਿਆਂ

ਛਤ੍ਰ ਜਾਰ ਕੇ ਸਿਰ ਪਰ ਢਾਰੋ ॥੬॥

ਅਤੇ ਯਾਰ ਦੇ ਸਿਰ ਉਤੇ ਛਤ੍ਰ ਝੁਲਾ ਦਿਆਂ ॥੬॥

ਦੁਹੂੰਅਨ ਕੇ ਫਾਸੀ ਗਰੁ ਡਾਰੀ ॥

ਦੋਹਾਂ (ਮਾਤਾ ਪਿਤਾ) ਦੇ ਗੱਲ ਵਿਚ ਫਾਹੀ ਪਾ ਦਿੱਤੀ

ਪਿਤਾ ਸਹਿਤ ਮਾਤਾ ਹਨਿ ਡਾਰੀ ॥

ਅਤੇ ਪਿਤਾ ਸਮੇਤ ਮਾਤਾ ਨੂੰ ਮਾਰ ਦਿੱਤਾ।

ਫਾਸ ਕੰਠ ਤੇ ਲਈ ਨਕਾਰੀ ॥

(ਫਿਰ ਉਨ੍ਹਾਂ ਦੇ) ਗਲਿਆਂ ਵਿਚ ਫਾਹੀ ਕਢ ਲਈ

ਬੋਲਿ ਲੋਗ ਸਭ ਐਸ ਉਚਾਰੀ ॥੭॥

ਅਤੇ ਲੋਕਾਂ ਨੂੰ ਬੁਲਾ ਕੇ ਇਸ ਤਰ੍ਹਾਂ ਕਹਿਣ ਲਗੀ ॥੭॥

ਇਨ ਦੁਹੂੰ ਜੋਗ ਸਾਧਨਾ ਸਾਧੀ ॥

ਇਨ੍ਹਾਂ ਦੋਹਾਂ ਨੇ ਯੋਗ ਸਾਧਨਾ ਕੀਤੀ ਹੈ।

ਨ੍ਰਿਪ ਰਾਨੀ ਜੁਤ ਪਵਨ ਅਰਾਧੀ ॥

ਰਾਜੇ ਨੇ ਰਾਣੀ ਸਮੇਤ ਪ੍ਰਾਣਾਯਾਮ ਕੀਤਾ ਹੈ (ਅਰਥਾਤ ਪ੍ਰਾਣਾਂ ਨੂੰ ਦਸਮ ਦੁਆਰ ਚੜ੍ਹਾ ਲਿਆ ਹੈ)।

ਬਾਰਹ ਬਰਿਸ ਬੀਤ ਹੈ ਜਬ ਹੀ ॥

ਜਦ ਬਾਰ੍ਹਾਂ ਸਾਲ ਬੀਤ ਜਾਣਗੇ,

ਜਗਿ ਹੈ ਛਾਡਿ ਤਾਰਿਯਹਿ ਤਬ ਹੀ ॥੮॥

ਤਦ ਇਹ ਸਮਾਧੀ ਛਡ ਕੇ (ਭਾਵ-ਖੋਲ੍ਹ ਕੇ) ਜਾਗ ਜਾਣਗੇ ॥੮॥

ਤਬ ਲਗਿ ਤਾਤ ਦਿਯਾ ਮੁਹਿ ਰਾਜਾ ॥

ਤਦ ਤਕ ਪਿਤਾ ਜੀ ਨੇ ਮੈਨੂੰ ਰਾਜ ਦਿੱਤਾ ਹੈ

ਰਾਜ ਸਾਜ ਕਾ ਸਕਲ ਸਮਾਜਾ ॥

ਅਤੇ ਰਾਜ ਦਾ ਹੋਰ ਸਾਰਾ ਠਾਠ-ਬਾਠ (ਵੀ ਸੌਂਪਿਆ) ਹੈ।

ਤਬ ਲਗਿ ਤਾ ਕੋ ਰਾਜ ਕਮੈ ਹੋ ॥

ਤਦ ਤਕ (ਮੈਂ) ਉਨ੍ਹਾਂ ਦਾ ਰਾਜ ਚਲਾਵਾਂਗੀ।

ਜਬ ਜਗ ਹੈ ਤਾ ਕੌ ਤਬ ਦੈ ਹੋ ॥੯॥

ਜਦ ਉਹ ਜਾਗਣਗੇ ਤਾਂ ਉਨ੍ਹਾਂ ਨੂੰ ਦੇ ਦਿਆਂਗੀ ॥੯॥

ਇਹ ਛਲ ਤਾਤ ਮਾਤ ਕਹ ਘਾਈ ॥

ਇਸ ਛਲ ਨਾਲ ਮਾਤਾ ਪਿਤਾ ਨੂੰ ਮਾਰ ਦਿੱਤਾ

ਲੋਗਨ ਸੌ ਇਹ ਭਾਤਿ ਜਨਾਈ ॥

ਅਤੇ ਲੋਕਾਂ ਨੂੰ ਇਸ ਤਰ੍ਹਾਂ ਦਸ ਦਿੱਤਾ।

ਜਬ ਅਪਨੋ ਦ੍ਰਿੜ ਰਾਜ ਪਕਾਯੋ ॥

ਜਦ ਉਸ ਨੇ ਆਪਣਾ ਰਾਜ ਪੱਕਾ ਕਰ ਲਿਆ।

ਛਤ੍ਰ ਮਿਤ੍ਰ ਕੇ ਸੀਸ ਫਿਰਾਯੋ ॥੧੦॥

(ਤਦ ਫਿਰ) ਰਾਜ-ਛਤ੍ਰ ਮਿਤਰ ਦੇ ਸਿਰ ਉਤੇ ਝੁਲਾ ਦਿੱਤਾ ॥੧੦॥

ਦੋਹਰਾ ॥

ਦੋਹਰਾ:

ਤਾਤ ਮਾਤ ਇਹ ਭਾਤਿ ਹਨਿ ਦਿਯੋ ਮਿਤ੍ਰ ਕੌ ਰਾਜ ॥

ਮਾਤਾ ਪਿਤਾ ਨੂੰ ਇਸ ਤਰ੍ਹਾਂ ਮਾਰ ਦਿੱਤਾ ਮਿਤਰ ਨੂੰ ਰਾਜ ਦੇ ਦਿੱਤਾ।


Flag Counter