ਸ਼੍ਰੀ ਦਸਮ ਗ੍ਰੰਥ

ਅੰਗ - 768


ਮਧੁਸੂਦਨਨਿਨਿ ਆਦਿ ਭਣਿਜੈ ॥

ਪਹਿਲਾਂ 'ਮਧੁ ਸੂਦਨਨਿਨਿ' (ਮਧੁ ਰਾਖਸ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਦਿਜੈ ॥

(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰ ਬਖਾਨੋ ॥

ਮਗਰੋਂ 'ਸਤ੍ਰੁ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੮੪॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੮੪॥

ਅੜਿਲ ॥

ਅੜਿਲ:

ਮਧੁ ਦੁੰਦਨਨੀ ਮੁਖ ਤੇ ਆਦਿ ਭਣਿਜੀਐ ॥

ਪਹਿਲਾਂ 'ਮਧੁ ਦੁੰਦਨਨੀ' (ਮਧੁ ਦੈਂਤ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਨੂੰ ਮੁਖ ਤੋਂ ਉਚਾਰੋ।

ਜਾ ਚਰ ਕਹਿ ਕੈ ਪੁਨਿ ਸਬਦੇਾਂਦ੍ਰ ਕਹਿਜੀਐ ॥

ਫਿਰ 'ਜਾ ਚਰ ਇੰਦ੍ਰ' ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ ॥੮੮੫॥

(ਇਸ ਨੂੰ) ਸਭ ਪ੍ਰਬੀਨ ਲੋਗੋ, ਤੁਪਕ ਦਾ ਨਾਮ ਸਮਝੋ ॥੮੮੫॥

ਮਧੁ ਨਾਸਨਨੀ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਮਧੁ ਨਾਸਨਨੀ' ਸ਼ਬਦ ਮੂੰਹ ਤੋਂ ਕਥਨ ਕਰੋ।

ਜਾ ਚਰ ਕਹਿ ਕੇ ਪੁਨਿ ਸਬਦੇਸੁਰ ਪ੍ਰਮਾਨੀਐ ॥

ਫਿਰ 'ਜਾ ਚਰ ਏਸੁਰ' ਸ਼ਬਦਾਂ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੮੮੬॥

(ਇਸ ਨੂੰ) ਸਭ ਸਿਆਣਿਓ, ਤੁਪਕ ਦਾ ਨਾਮ ਸਮਝੋ ॥੮੮੬॥

ਕਾਲਜਮੁਨ ਅਰਿਨਨਿ ਸਬਦਾਦਿ ਬਖਾਨੀਐ ॥

ਪਹਿਲਾਂ 'ਕਾਲ ਜਮੁਨ ਅਰਿਨਨਿ' ਸ਼ਬਦ ਉਚਾਰੋ।

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਠਾਨੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੮੭॥

(ਇਸ ਨੂੰ) ਸਭ ਸੁਮਿਤਰ ਤੁਪਕ ਦਾ ਨਾਮ ਸਮਝਣ ॥੮੮੭॥

ਨਰਕ ਅਰਿਨਨਿ ਮੁਖ ਤੇ ਆਦਿ ਭਣਿਜੀਐ ॥

ਪਹਿਲਾਂ 'ਨਰਕ ਅਰਿਨਨਿ' (ਨਰਕਾਸੁਰ ਦੇ ਵੈਰੀ ਸ੍ਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਮੁਖ ਤੋਂ ਉਚਾਰੋ।

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦਿਜੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥੮੮੮॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੮੮॥

ਕੰਸਕੇਸ ਕਰਖਨਣੀ ਆਦਿ ਬਖਾਨਹੀ ॥

ਪਹਿਲਾਂ 'ਕੰਸ ਕੇਸੁ ਕਰਖਨਣੀ' ਸ਼ਬਦ ਕਹੋ।

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਠਾਨਹੀ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੮੮੯॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੮੯॥

ਬਾਸੁਦਿਵੇਸਨਨਿਨੀ ਆਦਿ ਭਣਿਜੀਐ ॥

ਪਹਿਲਾਂ 'ਬਾਸੁਦਿਵੇਸਨਨਿਨੀ' (ਬਸੁਦੇਵ ਦੀ ਸੰਤਾਨ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਦਿਜੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੮੯੦॥

(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੯੦॥

ਅਨਕ ਦੁੰਦਭੇਸਨਿਨਿ ਆਦਿ ਉਚਾਰੀਐ ॥

ਪਹਿਲਾਂ 'ਅਨਿਕ ਦੁੰਦਭੇਸਨਨਿ' (ਅਨੇਕ ਨਗਾਰਿਆਂ ਵਾਲੇ ਬਸੁਦੇਵ ਦੇ ਪੁੱਤਰ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਨੂੰ ਉਚਾਰੋ।

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਡਾਰੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਪਛਾਨੀਐ ॥੮੯੧॥

(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਸਮਝਣ ॥੮੯੧॥

ਰਸ ਨਰ ਕਸਨਿਨਿ ਆਦਿ ਸਬਦ ਕੋ ਭਾਖਐ ॥

ਪਹਿਲਾਂ 'ਰਸ ਨਰ ਕਸਨਿਨਿ' (ਰੱਸੀਆਂ ਨਾਲ ਕਸੇ ਗਏ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।

ਜਾ ਚਰ ਕਹਿ ਕੈ ਪੁਨਿ ਨਾਇਕ ਪਦ ਰਾਖੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੮੯੨॥

ਫਿਰ ਸਾਰੇ ਚਤੁਰ ਵਿਅਕਤੀ ਤੁਪਕ ਦਾ ਨਾਮ ਸਮਝਣ ॥੮੯੨॥

ਨਾਰਾਇਨਨੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਨਾਰਾਇਨਨੀ' ਸ਼ਬਦ ਉਚਾਰਨ ਕਰੋ।

ਜਾ ਚਰ ਕਹਿ ਕੈ ਰਾਜ ਸਬਦ ਪੁਨਿ ਦੀਜੀਐ ॥

ਫਿਰ 'ਜਾ ਚਰ ਰਾਜ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੮੯੩॥

(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੯੩॥

ਬਾਰਾਲਯਨਨਿ ਮੁਖਿ ਤੇ ਆਦਿ ਭਣਿਜੀਐ ॥

ਪਹਿਲਾਂ 'ਬਾਰਾਲਯਨਨਿ' ਸ਼ਬਦ ਨੂੰ! ਮੁਖ ਤੋਂ ਉਚਾਰੋ।

ਜਾ ਚਰ ਕਹਿ ਕੈ ਨਾਥ ਬਹੁਰਿ ਪਦ ਦਿਜੀਐ ॥

ਫਿਰ 'ਜਾ ਚਰ ਨਾਥ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਪਿਛੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੮੯੪॥

ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੮੯੪॥

ਨੀਰਾਲਯਨੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਨੀਰਾਲਯਨੀ' ਸ਼ਬਦ ਦਾ ਉਚਾਰਨ ਕਰੋ।

ਜਾ ਚਰ ਕਹਿ ਪਤਿ ਸਬਦ ਬਹੁਰਿ ਤਿਹ ਦੀਜੀਐ ॥

ਮਗਰੋਂ 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਤੋਂ ਬਾਦ 'ਸਤ੍ਰੁ' ਸ਼ਬਦ ਦਾ ਕਥਨ ਕਰੋ।


Flag Counter