ਇਕ ਕੇਵਲ ਇਕ ਆਸ ਦੇ ਆਸਰੇ ਰਹਿੰਦੇ ਹਨ ॥੧੪੬॥
ਕਈ ਕਦੇ ਵੀ ਨਜ਼ਰ ਨੂੰ ਨੀਵਾਂ ਨਹੀਂ ਕਰਦੇ।
ਕਈ ਅੱਗ ਬਾਲ ਕੇ ਪਿੱਠ ਨੂੰ ਸੇਕਦੇ ਹਨ।
ਕਈ ਬੈਠ ਕੇ ਬ੍ਰਤ, ਬ੍ਰਹਮਚਰਯ ਅਤੇ ਦਾਨ ਕਰਦੇ ਹਨ।
ਕਈ ਇਕ ਪ੍ਰਭੂ ('ਨਿਧਾਨ') ਨੂੰ ਚਿਤ ਵਿਚ ਧਾਰਨ ਕਰਦੇ ਹਨ ॥੧੪੭॥
ਕਈ ਯੱਗ, ਹੋਮ ਅਤੇ ਦਾਨ ਕਰਦੇ ਹਨ।
ਕਈ ਭਾਂਤ ਭਾਂਤ ਦੇ ਵਿਧੀ ਅਨੁਸਾਰ ਇਸ਼ਨਾਨ ਕਰਦੇ ਹਨ।
ਕਈ ਪੈਰਾਂ (ਨੂੰ ਮੋੜ ਕੇ) ਪਿਠ ਉਤੇ ਟਿਕਾ ਦਿੰਦੇ ਹਨ।
ਕਈ ਕਰਮ ਕਰਨ ਦੀ ਆਦਤ ('ਬਾਨ') ਨੂੰ ਛਡ ਬੈਠੇ ਹਨ ॥੧੪੮॥
ਕਈ ਬੈਠ ਕੇ ਬ੍ਰਹਮ ਗਿਆਨ ('ਪਰਮ ਪ੍ਰਕਾਸ਼') ਦੀ ਗੱਲ ਕਰ ਰਹੇ ਹਨ।
ਕਈ ਉਦਾਸ ਹੋ ਹੋ ਕੇ ਬਨਾਂ ਅਤੇ ਪਹਾੜਾਂ ਵਿਚ ਫਿਰਦੇ ਹਨ।
ਕਈ ਇਕ ਆਸਨ ਉਤੇ ਅਡੋਲ ਰਹਿੰਦੇ ਹਨ।
ਕਈ ਬੈਠ ਕੇ ਅਮੋਲਕ ਮੰਤ੍ਰਾਂ ਦਾ ਮੁਖ ਤੋਂ ਜਾਪ ਕਰਦੇ ਹਨ ॥੧੪੯॥
ਕਈ ਬੈਠ ਕੇ ਹਰਿ ਹਰਿ ਦਾ ਉਚਾਰਨ ਕਰਦੇ ਹਨ।
ਕਈ ਉਦਾਰ ਮਨ ਵਾਲੇ ਮੁਨੀ (ਸਤੋਤ੍ਰਾਂ ਦਾ) ਪਾਠ ਕਰਦੇ ਹਨ।
ਕਈ ਭਗਤੀ ਭਾਵ ਵਾਲੇ ਭਗਵਾਨ ਦਾ ਭਜਨ ਕਰਦੇ ਹਨ।
ਕਈ ਵੇਦ ਦੀਆਂ ਰਿਚਾਵਾਂ ਅਤੇ ਸਿਮ੍ਰਿਤੀਆਂ ਦਾ ਰਟਨ ਕਰਦੇ ਹਨ ॥੧੫੦॥
ਕਈ ਇਕ ਪੈਰ ਉਤੇ ਅਡੋਲ ਖੜੋਂਦੇ ਹਨ।
ਕਈ ਖੁਲ੍ਹੇ ਮਨ ਚਿਤ ਨਾਲ ਜਾਪ ਜਪਦੇ ਹਨ।
ਕਈ ਇਕਾਗਰ ਮਨ ਨਾਲ ਨਿਰਾਹਾਰ ਰਹਿੰਦੇ ਹਨ।
ਕਈ ਉਦਾਰ ਮਨ ਵਾਲੇ ਮੁਨੀ ਵਾਯੂ ਦਾ ਭੋਜਨ ਕਰਦੇ ਹਨ ॥੧੫੧॥
ਇਕ ਆਸ (ਇੱਛਾ) ਤੋਂ ਰਹਿਤ ਹੋ ਕੇ ਯੋਗ ਸਾਧਨਾ ਕਰਦੇ ਹਨ।
ਇਕ (ਕੇਵਲ) ਇਕ ਭਗਵਾਨ ਦੇ ਅਧੀਨ ਰਹਿੰਦੇ ਹਨ।
ਇਕ ਬਨ ਦੇ ਫਲਾਂ ਦਾ ਥੋੜਾ ਜਿਹਾ ਆਹਾਰ ਕਰਦੇ ਹਨ।
ਇਕ ਅਪਾਰ (ਪਰਾਕ੍ਰਮ ਵਾਲੀ) ਦੇਵੀ ('ਸਿਆਮਾ') ਦਾ ਨਾਮ ਰਟਦੇ ਹਨ ॥੧੫੨॥
ਇਕ ਆਸ (ਇੱਛਾ) ਤੋਂ ਰਹਿਤ ਹੋ ਕੇ ਇਕੋ ਦੀ ਆਸ ਰਖਦੇ ਹਨ।
ਇਕ ਕਈ ਤਰ੍ਹਾਂ ਦੇ ਦੁਖ ਸ਼ਰੀਰ ਉਤੇ ਸਹਿੰਦੇ ਹਨ।
ਇਕ (ਕੇਵਲ) ਇਕ ਹਰਿ ਦੀ ਕਥਾ ਨੂੰ ਕਹਿੰਦੇ ਹਨ।
ਇਕ ਅੰਤ ਨੂੰ ਮੁਕਤੀ ਦਾ ਪ੍ਰਵਾਨਾ ਪ੍ਰਾਪਤ ਕਰ ਲੈਂਦੇ ਹਨ ॥੧੫੩॥
ਇਕ ਹਰਿ ਦੇ ਦੁਆਰ ਉਤੇ ਸ਼ਰਨੀਂ ਪਏ ਹਨ।
ਇਕ ਉਸ ਦੇ ਨਾਮ ਦੇ ਆਧਾਰ ਉਤੇ ਰਹਿੰਦੇ ਹਨ।
ਇਕ ਉਸ ਦੇ ਅਨੰਤ ਨਾਮਾਂ ਨੂੰ ਜਪਦੇ ਹਨ।
ਇਕ (ਉਸ) ਬੇਅੰਤ (ਪ੍ਰਭੂ) ਤੋਂ ਮੁਕਤੀ ਪ੍ਰਾਪਤ ਕਰਦੇ ਹਨ ॥੧੫੪॥
ਇਕ ਰਾਤ ਦਿਨ ਨਾਮ ਦਾ ਉਚਾਰਨ ਕਰਦੇ ਹਨ।
ਇਕ ਬ੍ਰਹਮ ਵਿਚਾਰ (ਨੂੰ ਮਨ ਵਿਚ ਧਾਰਨ ਕਰ ਕੇ) ਅਗਨੀਹੋਤ੍ਰ ਕਰਦੇ ਹਨ।
ਇਕ ਸਾਰੇ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਨੂੰ ਰਟਦੇ ਹਨ।
ਇਕ ਸਾਧਾਂ ਦੀ ਮਰਯਾਦਾ ਅਨੁਸਾਰ ਰਾਤ ਦਿਨ ਅਮਲ ਕਰਦੇ ਹਨ ॥੧੫੫॥
ਇਕ ਵੇਦ ਦੀ ਰੀਤ ਅਨੁਸਾਰ ਹੋਮ ਅਤੇ ਦਾਨ ਕਰਦੇ ਹਨ।
ਇਕ ਮਿਤਰ ਬੈਠ ਕੇ ਛੇ ਸ਼ਾਸਤ੍ਰ ਪੜ੍ਹਦੇ ਹਨ।
ਇਕ ਚੌਹਾਂ ਵੇਦਾਂ ਦਾ ਉਚਾਰਨ ਕਰਦੇ ਹਨ।
ਇਕ ਅਪਾਰ ਮਹਿਮਾ ਵਾਲੀ ਗਿਆਨ ਗਾਥਾ (ਕਰਦੇ ਹਨ) ॥੧੫੬॥
ਇਕ ਭਾਂਤ ਭਾਂਤ ਦੇ ਮਿਠੇ ਭੋਜਨ
ਬਹੁਤ ਸਾਰੇ ਗ਼ਰੀਬਾਂ ਨੂੰ ਬੁਲਾ ਕੇ ਨਿੱਤ ਖਾਣ ਲਈ ਦਿੰਦੇ ਹਨ।
ਕਈ ਬੈਠ ਕੇ ਬਹੁਤ ਤਰ੍ਹਾਂ ਦੇ ਪਾਠ ਕਰਦੇ ਹਨ।
ਕਈ ਅੰਨ ਤਿਆਗ ਕੇ ਕਾਠ ਨੂੰ ਚਬਦੇ ਹਨ ॥੧੫੭॥
ਪਾਧੜੀ ਛੰਦ:
ਕਈ ਭਾਂਤ ਭਾਂਤ ਨਾਲ ਧਿਆਨ ਧਰਦੇ ਹਨ।
ਕਈ ਬੈਠ ਕੇ ਹਰਿ ਜਸ ਕਰਦੇ ਹਨ ਅਤੇ (ਕਈ) ਕੰਨਾਂ (ਨਾਲ ਸੁਣਦੇ ਹਨ)।