(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੯੦੬॥
ਚੌਪਈ:
ਪਹਿਲਾਂ 'ਸਾਰਸੁਤੀ' ਸ਼ਬਦ ਉਚਾਰੋ।
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੦੭॥
ਪਹਿਲਾਂ 'ਗੰਗ ਭੇਟਨੀ' ਸ਼ਬਦ ਨੂੰ ਕਹੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਬੋਲੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੦੮॥
ਪਹਿਲਾਂ 'ਅਰੁਣਿ ਬਾਰਨਿਨਿ' ਨੂੰ ਉਚਾਰੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੦੯॥
ਪਹਿਲਾਂ 'ਅਰੁਣ ਬਾਰਿਨੀ' (ਸ਼ਬਦ) ਕਥਨ ਕਰੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੦॥
ਅੜਿਲ:
ਪਹਿਲਾਂ 'ਅਰੁਣ ਅੰਬੁਨਿਨਿ' (ਸ਼ਬਦ) ਨੂੰ ਉਚਾਰਨ ਕਰੋ।
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੯੧੧॥
ਚੌਪਈ:
ਪਹਿਲਾਂ 'ਅਰੁਣ ਤਰੰਗਨਿ' (ਸ਼ਬਦ) ਉਚਾਰੋ।
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੧੨॥
ਪਹਿਲਾਂ 'ਆਰਕਤਾ ਜਲਨਿਨਿ' (ਲਾਲ ਰੰਗ ਦੇ ਪਾਣੀ ਵਾਲੀ ਨਦੀ ਸਰਸਵਤੀ ਵਾਲੀ ਧਰਤੀ) ਪਦ ਉਚਾਰੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣੋ ॥੯੧੩॥
ਪਹਿਲਾਂ 'ਅਰੁਣ ਅੰਬੁਨਿਨਿ' (ਸ਼ਬਦ) ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੪॥
ਪਹਿਲਾਂ 'ਅਰੁਣ ਪਾਨਿਨੀ' (ਸ਼ਬਦ) ਦਾ ਕਥਨ ਕਰੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਉਸ ਦੇ ਅੰਤ ਉਤੇ 'ਅਰਿ' ਪਦ ਉਚਾਰਨ ਕਰੋ।
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੯੧੫॥
ਪਹਿਲਾਂ 'ਅਰੁਣ ਜਲਨਿਨੀ' (ਸ਼ਬਦ) ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੧੬॥
ਪਹਿਲਾਂ 'ਅਰੁਣ ਨੀਰਨਿਨਿ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤੁ੍ਰ' ਸ਼ਬਦ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੭॥