ਸ਼੍ਰੀ ਦਸਮ ਗ੍ਰੰਥ

ਅੰਗ - 660


ਕਿ ਆਕਾਸ ਉਤਰੀ ॥੩੦੩॥

ਜਾਂ ਆਕਾਸ਼ ਤੋਂ ਉਤਰੀ ਹੋਈ (ਪਰੀ) ਹੈ ॥੩੦੩॥

ਸੁ ਸਊਹਾਗ ਵੰਤੀ ॥

ਉਹ ਸੁਹਾਗਵੰਤੀ ਹੈ,

ਕਿ ਪਾਰੰਗ ਗੰਤੀ ॥

ਜਾਂ ਪਾਰ ਦੀ ਜਾਣਨ ਵਾਲੀ ਹੈ,

ਕਿ ਖਟ ਸਾਸਤ੍ਰ ਬਕਤਾ ॥

ਜਾਂ ਛੇ ਸ਼ਾਸਤ੍ਰਾਂ ਦਾ ਕਥਨ ਕਰਨ ਵਾਲੀ ਹੈ,

ਕਿ ਨਿਜ ਨਾਹ ਭਗਤਾ ॥੩੦੪॥

ਜਾਂ ਆਪਣੇ ਪਤੀ ਦੀ ਭਗਤੀ ਕਰਨ ਵਾਲੀ ਹੈ ॥੩੦੪॥

ਕਿ ਰੰਭਾ ਸਚੀ ਹੈ ॥

ਜਾਂ ਰੰਭਾ ਹੈ, ਜਾਂ ਸਚੀ ਹੈ,

ਕਿ ਬ੍ਰਹਮਾ ਰਚੀ ਹੈ ॥

ਜਾਂ ਬ੍ਰਹਮਾ ਦੀ ਰਚੀ ਹੋਈ ਹੈ,

ਕਿ ਗੰਧ੍ਰਬਣੀ ਛੈ ॥

ਜਾਂ ਗੰਧਰਬ ਇਸਤਰੀ ਹੈ,

ਕਿ ਬਿਦਿਆਧਰੀ ਛੈ ॥੩੦੫॥

ਜਾਂ ਵਿਦਿਆਧਰ (ਦੇਵਤਿਆਂ ਵਿਚੋਂ ਕਿਸੇ ਦੀ) ਧੀ-ਭੈਣ ਜਾਂ ਇਸਤਰੀ ਹੈ ॥੩੦੫॥

ਕਿ ਰੰਭਾ ਉਰਬਸੀ ਛੈ ॥

ਜਾਂ ਰੰਭਾ ਜਾਂ ਉਰਬਸੀ ਹੈ,

ਕਿ ਸੁਧੰ ਸਚੀ ਛੈ ॥

ਜਾਂ ਸਹੀ ਸਚੀ ਹੈ,

ਕਿ ਹੰਸ ਏਸ੍ਵਰੀ ਹੈ ॥

ਜਾਂ ਹੰਸ ਦੀ ਸੁਆਮਨੀ (ਭਾਵ ਸਰਸਵਤੀ) ਹੈ,

ਕਿ ਹਿੰਡੋਲਕਾ ਛੈ ॥੩੦੬॥

ਜਾਂ ਹਿੰਡੋਲ ਰਾਗ ਦੀ ਰਾਗਨੀ ਹੈ ॥੩੦੬॥

ਕਿ ਗੰਧ੍ਰਬਣੀ ਹੈ ॥

ਜਾਂ ਗੰਧਰਬ ਇਸਤਰੀ ਹੈ,

ਕਿ ਬਿਦਿਆਧਰੀ ਹੈ ॥

ਜਾਂ ਵਿਦਿਆਧਰੀ (ਦੇਵਤਿਆਂ ਵਿਚੋਂ ਕਿਸੇ ਦੀ) ਧੀ, ਭੈਣ ਜਾਂ ਇਸਤਰੀ ਹੈ,

ਕਿ ਰਾਜਹਿ ਸਿਰੀ ਛੈ ॥

ਜਾ ਰਾਜੇਸ਼ਵਰੀ (ਲੱਛਮੀ) ਹੈ,

ਕਿ ਰਾਜਹਿ ਪ੍ਰਭਾ ਛੈ ॥੩੦੭॥

ਜਾਂ ਪ੍ਰਭਾ ਹੀ ਬਿਰਾਜਮਾਨ ਹੈ ॥੩੦੭॥

ਕਿ ਰਾਜਾਨਜਾ ਹੈ ॥

ਜਾਂ ਰਾਜ-ਪੁੱਤਰੀ ਹੈ,

ਕਿ ਰੁਦ੍ਰੰ ਪ੍ਰਿਆ ਹੈ ॥

ਜਾਂ ਸ਼ਿਵ ਦੀ ਪਿਆਰੀ ਹੈ,

ਕਿ ਸੰਭਾਲਕਾ ਛੈ ॥

ਜਾਂ ਵਿਭੂਤੀ ਵਾਲੀ ('ਸੰਭਲਕਾ') ਹੈ,

ਕਿ ਸੁਧੰ ਪ੍ਰਭਾ ਛੈ ॥੩੦੮॥

ਜਾਂ ਨਿਰੋਲ ਪ੍ਰਭਾ ਹੈ ॥੩੦੮॥

ਕਿ ਅੰਬਾਲਿਕਾ ਛੈ ॥

ਜਾਂ ਅੰਬਾਲਿਕਾ ਹੈ,

ਕਿ ਆਕਰਖਣੀ ਛੈ ॥

ਜਾਂ ਆਕਰਸ਼ਣ ਕਰਨ ਵਾਲੀ ਸ਼ਕਤੀ ਹੈ,

ਕਿ ਚੰਚਾਲਕ ਛੈ ॥

ਜਾਂ ਚੰਚਲਤਾ ਦੀ ਸ਼ਕਤੀ ਹੈ,

ਕਿ ਚਿਤ੍ਰੰ ਪ੍ਰਭਾ ਹੈ ॥੩੦੯॥

ਜਾਂ ਪ੍ਰਭਾ ਦੀ ਮੂਰਤੀ ਹੈ ॥੩੦੯॥

ਕਿ ਕਾਲਿੰਦ੍ਰਕਾ ਛੈ ॥

ਜਾਂ ਜਮਨਾ (ਕਾਲਿੰਦ੍ਰਕਾ) ਨਦੀ ਹੈ,

ਕਿ ਸਾਰਸ੍ਵਤੀ ਹੈ ॥

ਜਾਂ ਸਰਸਵਤੀ ਹੈ,

ਕਿਧੌ ਜਾਨ੍ਰਹਵੀ ਹੈ ॥

ਜਾਂ ਜਾਨ੍ਹਵੀ (ਗੰਗਾ) ਨਦੀ ਹੈ,

ਕਿਧੌ ਦੁਆਰਕਾ ਛੈ ॥੩੧੦॥

ਜਾਂ ਦੁਆਰਕਾ (ਪੁਰੀ) ਹੈ ॥੩੧੦॥

ਕਿ ਕਾਲਿੰਦ੍ਰਜਾ ਛੈ ॥

ਜਾਂ ਜਮਨਾ ਦੀ ਪੁੱਤਰੀ ਹੈ,

ਕਿ ਕਾਮੰ ਪ੍ਰਭਾ ਛੈ ॥

ਜਾਂ ਕਾਮ ਦੀ ਸੁੰਦਰਤਾ ਹੈ,

ਕਿ ਕਾਮਏਸਵਰੀ ਹੈ ॥

ਜਾਂ ਕਾਮ ਦੀ ਰਾਣੀ (ਰਤੀ) ਹੈ,

ਕਿ ਇੰਦ੍ਰਾਨੁਜਾ ਹੈ ॥੩੧੧॥

ਜਾਂ ਇੰਦ੍ਰਾ (ਲੱਛਮੀ ਦੀ ਭੈਣ) ਹੈ ॥੩੧੧॥

ਕਿ ਭੈ ਖੰਡਣੀ ਛੈ ॥

ਜਾਂ ਡਰ ਨੂੰ ਨਸ਼ਟ ਕਰਨ ਵਾਲੀ ਹੈ,

ਕਿ ਖੰਭਾਵਤੀ ਹੈ ॥

ਜਾਂ ਖੰਭਾਵਤੀ ਹੈ,

ਕਿ ਬਾਸੰਤ ਨਾਰੀ ॥

ਜਾਂ ਬਸੰਤ ਰੂਪ ਇਸਤਰੀ ਹੈ,

ਕਿ ਧਰਮਾਧਿਕਾਰੀ ॥੩੧੨॥

ਜਾਂ ਧਰਮ ਦੀ ਅਧਿਕਾਰੀ ਇਸਤਰੀ ਹੈ ॥੩੧੨॥

ਕਿ ਪਰਮਹ ਪ੍ਰਭਾ ਛੈ ॥

ਜਾਂ ਬਹੁਤ ਵੱਡੀ ਪ੍ਰਭਾ ਹੈ,

ਕਿ ਪਾਵਿਤ੍ਰਤਾ ਛੈ ॥

ਜਾਂ ਪਵਿਤ੍ਰਤਾ ਹੈ,

ਕਿ ਆਲੋਕਣੀ ਹੈ ॥

ਜਾਂ ਆਲੋਕਿਤ (ਪ੍ਰਕਾਸ਼ਿਤ) ਕਰਨ ਵਾਲੀ ਹੈ,

ਕਿ ਆਭਾ ਪਰੀ ਹੈ ॥੩੧੩॥

ਜਾਂ ਆਭਾਯੁਕਤ ਪੁਰੀ ਹੈ ॥੩੧੩॥

ਕਿ ਚੰਦ੍ਰਾ ਮੁਖੀ ਛੈ ॥

ਜਾਂ ਚੰਦ੍ਰਮੁਖੀ ਹੈ,

ਕਿ ਸੂਰੰ ਪ੍ਰਭਾ ਛੈ ॥

ਜਾਂ ਸੂਰਜ ਦੀ ਪ੍ਰਭਾ ਵਾਲੀ ਹੈ,

ਕਿ ਪਾਵਿਤ੍ਰਤਾ ਹੈ ॥

ਜਾਂ ਪਵਿਤ੍ਰਤਾ ਹੈ,

ਕਿ ਪਰਮੰ ਪ੍ਰਭਾ ਹੈ ॥੩੧੪॥

ਜਾਂ ਬਹੁਤ ਚਮਕ ਦਮਕ ਵਾਲੀ ਹੈ ॥੩੧੪॥

ਕਿ ਸਰਪੰ ਲਟੀ ਹੈ ॥

ਜਾਂ ਨਾਗਨ ਵਰਗੀਆਂ ਜ਼ੁਲਫ਼ਾਂ ਵਾਲੀ ਹੈ,

ਕਿ ਦੁਖੰ ਕਟੀ ਹੈ ॥

ਜਾਂ ਦੁਖਾਂ ਨੂੰ ਕਟਣ ਵਾਲੀ ਹੈ,

ਕਿ ਚੰਚਾਲਕਾ ਛੈ ॥

ਜਾਂ ਬਿਜਲੀ ਦੀ ਚਮਕ ਹੈ,

ਕਿ ਚੰਦ੍ਰੰ ਪ੍ਰਭਾ ਛੈ ॥੩੧੫॥

ਜਾਂ ਚੰਦ੍ਰਮਾ ਦੀ ਪ੍ਰਭਾ ਹੈ ॥੩੧੫॥

ਕਿ ਬੁਧੰ ਧਰੀ ਹੈ ॥

ਜਾਂ ਬੁੱਧੀ ਨੂੰ ਧਾਰਨ ਕਰਨ ਵਾਲੀ ਹੈ,

ਕਿ ਕ੍ਰੁਧੰ ਹਰੀ ਹੈ ॥

ਜਾਂ ਕ੍ਰੋਧ ਨੂੰ ਨਸ਼ਟ ਕਰਨ ਵਾਲੀ ਹੈ,

ਕਿ ਛਤ੍ਰਾਲਕਾ ਛੈ ॥

ਜਾਂ ਛਤ੍ਰਾਣੀ ਹੈ,

ਕਿ ਬਿਜੰ ਛਟਾ ਹੈ ॥੩੧੬॥

ਜਾਂ ਬਿਜਲੀ ਦੀ ਚਮਕ ਹੈ ॥੩੧੬॥

ਕਿ ਛਤ੍ਰਾਣਵੀ ਹੈ ॥

ਜਾਂ ਛਾਤ੍ਰ-ਬਿਰਤੀ ਵਾਲੀ (ਪ੍ਰਚੰਡ ਇਸਤਰੀ) ਹੈ,

ਕਿ ਛਤ੍ਰੰਧਰੀ ਹੈ ॥

ਜਾਂ ਛਤ੍ਰ ਨੂੰ ਧਾਰਨ ਕਰਨ ਵਾਲੀ ਹੈ,

ਕਿ ਛਤ੍ਰੰ ਪ੍ਰਭਾ ਹੈ ॥

ਜਾਂ ਛਤ੍ਰੀਆਂ ਦੀ ਪ੍ਰਭਾ ਹੈ,

ਕਿ ਛਤ੍ਰੰ ਛਟਾ ਹੈ ॥੩੧੭॥

ਜਾਂ ਛਤ੍ਰੀਆਂ ਦੀ ਚਮਕ ਹੈ ॥੩੧੭॥

ਕਿ ਬਾਨੰ ਦ੍ਰਿਗੀ ਹੈ ॥

ਜਾਂ ਤੀਰਾਂ ਵਰਗੀਆਂ ਅੱਖਾਂ ਵਾਲੀ ਹੈ,

ਨੇਤ੍ਰੰ ਮ੍ਰਿਗੀ ਹੈ ॥

ਜਾਂ ਹਿਰਨ ਵਰਗੀਆਂ ਅੱਖਾਂ ਵਾਲੀ ਹੈ,

ਕਿ ਕਉਲਾ ਪ੍ਰਭਾ ਹੈ ॥

ਜਾਂ ਕਮਲ ਫੁਲ ਦੀ ਪ੍ਰਭੁਤਾ ਵਾਲੀ ਹੈ,

ਨਿਸੇਸਾਨਨੀ ਛੈ ॥੩੧੮॥

ਜਾਂ ਚੰਦ੍ਰਮਾ ਵਰਗੇ ਮੁਖ ਵਾਲੀ ਹੈ ॥੩੧੮॥

ਕਿ ਗੰਧ੍ਰਬਣੀ ਹੈ ॥

ਜਾਂ ਗੰਧਰਬ ਇਸਤਰੀ ਹੈ,

ਕਿ ਬਿਦਿਆਧਰੀ ਛੈ ॥

ਜਾਂ ਵਿਦਿਆਧਰ (ਦੇਵਤਿਆਂ ਦੀ) ਪੁੱਤਰੀ, ਭੈਣ ਜਾਂ ਇਸਤਰੀ ਹੈ,

ਕਿ ਬਾਸੰਤ ਨਾਰੀ ॥

ਜਾਂ ਬਸੰਤ ਰਾਗ ਦੀ ਰਾਗਨੀ ਹੈ,

ਕਿ ਭੂਤੇਸ ਪਿਆਰੀ ॥੩੧੯॥

ਜਾਂ ਸ਼ਿਵ ਦੀ ਪਿਆਰੀ ਹੈ ॥੩੧੯॥

ਕਿ ਜਾਦ੍ਵੇਸ ਨਾਰੀ ॥

ਜਾਂ ਜਾਦਵ-ਪਤੀ (ਕ੍ਰਿਸ਼ਨ) ਦੀ ਇਸਤਰੀ (ਰਾਧਾ) ਹੈ,

ਕਿ ਪੰਚਾਲ ਬਾਰੀ ॥

ਜਾਂ ਪੰਚਾਲ ਦੇਸ਼ ਦੀ ਬਾਲਕਾ (ਦ੍ਰੋਪਦੀ) ਹੈ,

ਕਿ ਹਿੰਡੋਲਕਾ ਛੈ ॥

ਜਾਂ ਹਿੰਡੋਲ ਰਾਗ ਦੀ ਰਾਗਨੀ ਹੈ,

ਕਿ ਰਾਜਹ ਸਿਰੀ ਹੈ ॥੩੨੦॥

ਜਾਂ ਰਾਜ ਲੱਛਮੀ ਹੈ ॥੩੨੦॥

ਕਿ ਸੋਵਰਣ ਪੁਤ੍ਰੀ ॥

ਜਾਂ ਸੋਨੇ ਦੀ ਪੁਤਲੀ ਹੈ,

ਕਿ ਆਕਾਸ ਉਤ੍ਰੀ ॥

ਜਾਂ ਆਕਾਸ਼ ਤੋਂ ਹੇਠਾਂ ਉਤਰੀ ਹੋਈ ਹੈ,

ਕਿ ਸ੍ਵਰਣੀ ਪ੍ਰਿਤਾ ਹੈ ॥

ਜਾਂ ਸੋਨੇ ਦੀ ਮੂਰਤੀ (ਪ੍ਰਿਤਮਾ) ਹੈ,


Flag Counter