ਸ਼੍ਰੀ ਦਸਮ ਗ੍ਰੰਥ

ਅੰਗ - 132


ਸਾਲਿਸ ਸਹਿੰਦਾ ਸਿਧਤਾਈ ਕੋ ਸਧਿੰਦਾ ਅੰਗ ਅੰਗ ਮੈ ਅਵਿੰਦਾ ਏਕੁ ਏਕੋ ਨਾਥ ਜਾਨੀਐ ॥

ਸਾਲਸ ਬਣ ਕੇ ਸਹੀ ਨਿਰਣਾ ਕਰਨ ਵਾਲੇ, ਸਿੱਧਤਾ ਨੂੰ ਸਾਧਣ ਵਾਲੇ, ਅੰਗ ਅੰਗ ਵਿਚ ਵਿਚਰਨ ਵਾਲੇ ਨੂੰ (ਸਭ ਦਾ) ਇਕੋ ਇਕ ਸੁਆਮੀ ਜਾਣਨਾ ਚਾਹੀਦਾ ਹੈ।

ਕਾਲਖ ਕਟਿੰਦਾ ਖੁਰਾਸਾਨ ਕੋ ਖੁਨਿੰਦਾ ਗ੍ਰਬ ਗਾਫਲ ਗਿਲਿੰਦਾ ਗੋਲ ਗੰਜਖ ਬਖਾਨੀਐ ॥

ਕਾਲਖ ਨੂੰ ਕਟਣ ਵਾਲੇ, ਖ਼ੁਰਾਸਾਨ ਨੂੰ ਨਸ਼ਟ ਕਰਨ ਵਾਲੇ (ਖੁਨਿੰਦਾ) ਹੰਕਾਰੀਆਂ ਅਤੇ ਗ਼ਾਫ਼ਲਾਂ ਨੂੰ ਗਾਲਣ ਵਾਲੇ ('ਗਿਲਿੰਦਾ') ਅਤੇ (ਵੈਰੀਆਂ ਦੇ) ਸਮੂਹ ('ਗੋਲ') ਦਾ ਤਿਰਸਕਾਰ ਕਰਨ ਵਾਲੇ ('ਗੰਜਖ') ਵਜੋਂ ਬਖਾਨਣਾ ਚਾਹੀਦਾ ਹੈ।

ਗਾਲਬ ਗਰੰਦਾ ਜੀਤ ਤੇਜ ਕੇ ਦਿਹੰਦਾ ਚਿਤ੍ਰ ਚਾਪ ਕੇ ਚਲਿੰਦਾ ਛੋਡ ਅਉਰ ਕਉਨ ਆਨੀਐ ॥

ਜੇਤੂਆਂ ('ਗਾਲਬ') ਨੂੰ ਡਿਗਾਉਣ ਵਾਲੇ, ਜਿਤ ਦੇ ਪ੍ਰਤਾਪ ਨੂੰ ਦੇਣ ਵਾਲੇ, ਵਿਚਿਤ੍ਰ ਧਨੁਸ਼ ਨੂੰ ਚਲਾਉਣ ਵਾਲੇ ਨੂੰ ਛਡ ਕੇ ਹੋਰ ਕਿਸ ਨੂੰ (ਸਿਮਰਨ ਵਿਚ) ਲਿਆਇਆ ਜਾਏ।

ਸਤਤਾ ਦਿਹੰਦਾ ਸਤਤਾਈ ਕੋ ਸੁਖਿੰਦਾ ਕਰਮ ਕਾਮ ਕੋ ਕੁਨਿੰਦਾ ਛੋਡ ਦੂਜਾ ਕਉਨ ਮਾਨੀਐ ॥੬॥੪੫॥

(ਜੀਵਨ) ਸੱਤਾ ਦੇਣ ਵਾਲੇ, (ਉਸ) ਸੱਤਾ ਨੂੰ ਸੁਖ ਦੇਣ ਵਾਲੇ, ਮਿਹਰ ('ਕਰਮ') ਕਰਨ ਵਾਲੇ ਅਤੇ ਕਾਮਨਾਵਾਂ ਨੂੰ ਪੂਰਾ ਕਰਨ ਵਾਲੇ ਨੂੰ ਛਡ ਕੇ ਹੋਰ ਕਿਸ ਨੂੰ ਮੰਨਿਆ ਜਾਏ ॥੬॥੪੫॥

ਜੋਤ ਕੋ ਜਗਿੰਦਾ ਜੰਗੇ ਜਾਫਰੀ ਦਿਹੰਦਾ ਮਿਤ੍ਰ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕੈ ਬਖਾਨੀਐ ॥

(ਉਸ) ਜੋਤਿ ਨੂੰ ਜਗਾਉਣ ਵਾਲੇ, ਜੰਗ ਵਿਚ ਜਿਤ ('ਜਾਫਰੀ') ਦੇਣ ਵਾਲੇ, ਮਿਤਰ-ਘਾਤੀਆਂ ਨੂੰ ਨਸ਼ਟ ਕਰਨ ਵਾਲੇ ਨੂੰ (ਸਭ ਦੇ) ਕਰਤਾ ਵਜੋਂ ਬਖਾਨਣਾ ਚਾਹੀਦਾ ਹੈ।

ਪਾਲਕ ਪੁਨਿੰਦਾ ਪਰਮ ਪਾਰਸੀ ਪ੍ਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਅਨੰਦਾ ਤੇਜ ਮਾਨੀਐ ॥

(ਉਸ) ਪਾਲਨਾ ਕਰਨ ਵਾਲੇ, ਪਨਾਹ ਦੇਣ ਵਾਲੇ ('ਪੁਨਿੰਦਾ') ਸ੍ਰੇਸ਼ਠ ਪਾਰਦਰਸ਼ੀ, (ਸਭ ਕੁਝ) ਜਾਣਨ ਵਾਲੇ ('ਪ੍ਰਗਿੰਦਾ') ਰਾਗ ਰੰਗ ਨੂੰ ਸੁਣਨ ਵਾਲੇ ਅਤੇ ਆਨੰਦ ਦੇਣ ਵਾਲੇ ਨੂੰ ਤੇਜ ਰੂਪ ਮੰਨਣਾ ਚਾਹੀਦਾ ਹੈ।

ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦਹਿੰਦਾ ਖੂਨ ਮਾਫ ਕੋ ਕੁਨਿੰਦਾ ਹੈ ਅਭਿਜ ਰੂਪ ਠਾਨੀਐ ॥

(ਉਸ) ਜਾਪ ਨੂੰ ਜਪਾਉਣ ਵਾਲੇ, ਸੁਖ ਅਤੇ ਖ਼ੂਬੀਆਂ ਦੇਣ ਵਾਲੇ, ਖ਼ੂਨ ਦੇ (ਦੋਸ਼ ਨੂੰ) ਮਾਫ਼ ਕਰਾਉਣ ਵਾਲੇ ਨੂੰ ਨਿਰਲਿਪਤ ('ਅਭਿਜ') ਰੂਪ ਕਰ ਕੇ ਗ੍ਰਹਿਣ ਕਰਨਾ ਚਾਹੀਦਾ ਹੈ।

ਆਰਜਾ ਦਹਿੰਦਾ ਰੰਗ ਰਾਗ ਕੋ ਬਿਢੰਦਾ ਦੁਸਟ ਦ੍ਰੋਹ ਕੇ ਦਲਿੰਦਾ ਛੋਡ ਦੂਜੋ ਕੌਨ ਮਾਨੀਐ ॥੭॥੪੬॥

ਉਮਰ ਨੂੰ ਦੇਣ ਵਾਲੇ, ਰਾਗ-ਰੰਗ ਨੂੰ ਵਧਾਉਣ ਵਾਲੇ, ਦੁਸ਼ਟਾਂ ਅਤੇ ਦ੍ਰੋਹੀਆਂ ਨੂੰ ਦਲਣ ਵਾਲੇ ਨੂੰ ਛਡ ਕੇ ਹੋਰ ਦੂਜੇ ਕਿਸ ਨੂੰ ਆਰਧਣਾ ਚਾਹੀਦਾ ਹੈ? ॥੭॥੪੬॥

ਆਤਮਾ ਪ੍ਰਧਾਨ ਜਾਹ ਸਿਧਤਾ ਸਰੂਪ ਤਾਹ ਬੁਧਤਾ ਬਿਭੂਤ ਜਾਹ ਸਿਧਤਾ ਸੁਭਾਉ ਹੈ ॥

ਜਿਸ ਦਾ ਆਪਣਾ ਆਪ (ਆਤਮ-ਰੂਪ) ਪ੍ਰਧਾਨ ਹੈ, ਜਿਸ ਦਾ ਸਰੂਪ ਕਲਿਆਣਕਾਰੀ (ਸਿੱਧਤਾ) ਹੈ, ਬੁੱਧੀ ਜਿਸ ਦੀ ਦੌਲਤ ('ਬਿਭੂਤ') ਹੈ, ਮੁਕਤੀ ਪ੍ਰਦਾਨ ਕਰਨਾ (ਜਿਸ ਦਾ) ਸੁਭਾ ਹੈ।

ਰਾਗ ਭੀ ਨ ਰੰਗ ਤਾਹਿ ਰੂਪ ਭੀ ਨ ਰੇਖ ਜਾਹਿ ਅੰਗ ਭੀ ਸੁਰੰਗ ਤਾਹ ਰੰਗ ਕੇ ਸੁਭਾਉ ਹੈ ॥

ਜਿਸ ਦਾ (ਕਿਸੇ ਨਾਲ ਨ) ਪ੍ਰੇਮ ਹੈ ਅਤੇ (ਜਿਸ ਦਾ) ਨਾ ਰੰਗ ਹੈ, ਨਾ ਰੂਪ ਹੈ ਅਤੇ ਨਾ ਰੇਖਾ ਹੈ, (ਫਿਰ) ਵੀ ਉਸ ਦਾ ਸ਼ਰੀਰ (ਅੰਗ) ਸੁੰਦਰ ਹੈ, (ਉਸ ਦਾ) ਸੁਭਾ ਆਨੰਦਮਈ ਹੈ।

ਚਿਤ੍ਰ ਸੋ ਬਚਿਤ੍ਰ ਹੈ ਪਰਮਤਾ ਪਵਿਤ੍ਰ ਹੈ ਸੁ ਮਿਤ੍ਰ ਹੂੰ ਕੇ ਮਿਤ੍ਰ ਹੈ ਬਿਭੂਤ ਕੋ ਉਪਾਉ ਹੈ ॥

ਉਸ ਦਾ ਚਿੱਤਰ (ਸਰੂਪ) ਬਹੁਤ ਵਿਚਿਤ੍ਰ ਹੈ, ਬਹੁਤ ਹੀ ਪਵਿੱਤਰ ਹੈ, (ਉਹ) ਮਿਤਰਾਂ ਦਾ ਮਿਤਰ ਹੈ ਅਤੇ ਧਨ-ਦੌਲਤ ('ਬਿਭੂਤ') ਦਾ ਸਾਧਨ ('ਉਪਾ') ਹੈ।

ਦੇਵਨ ਕੇ ਦੇਵ ਹੈ ਕਿ ਸਾਹਨ ਕੇ ਸਾਹ ਹੈ ਕਿ ਰਾਜਨ ਕੋ ਰਾਜੁ ਹੈ ਕਿ ਰਾਵਨ ਕੋ ਰਾਉ ਹੈ ॥੮॥੪੭॥

ਦੇਵਤਿਆਂ ਦਾ ਦੇਵਤਾ ਹੈ, ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਰਾਜਾ ਹੈ ਅਤੇ ਰਾਉਆਂ (ਰਾਜਿਆਂ) ਦਾ ਰਾਉ ਹੈ ॥੮॥੪੭॥

ਬਹਿਰ ਤਵੀਲ ਛੰਦ ॥ ਪਸਚਮੀ ॥ ਤ੍ਵਪ੍ਰਸਾਦਿ ॥

ਬਹਿਰ ਤਵੀਲ ਛੰਦ: ਪਸਚਮੀ (ਪਸ਼ਤੋ ਭਾਸ਼ਾ ਪ੍ਰਧਾਨ): ਤੇਰੀ ਕ੍ਰਿਪਾ ਨਾਲ:

ਕਿ ਅਗੰਜਸ ॥

(ਉਹ ਪਰਮਾਤਮਾ) ਨਾਸ਼ ਤੋਂ ਰਹਿਤ ਹੈ,

ਕਿ ਅਭੰਜਸ ॥

ਟੁੱਟਦਾ ਨਹੀਂ ਹੈ,

ਕਿ ਅਰੂਪਸ ॥

ਰੂਪ-ਰਹਿਤ ਹੈ,

ਕਿ ਅਰੰਜਸ ॥੧॥੪੮॥

ਰੰਜ ਤੋਂ ਮੁਕਤ ਹੈ ॥੧॥੪੮॥

ਕਿ ਅਛੇਦਸ ॥

ਛੇਦ ਤੋਂ ਬਿਨਾ ਹੈ,

ਕਿ ਅਭੇਦਸ ॥

ਭੇਦ ਤੋਂ ਰਹਿਤ ਹੈ,

ਕਿ ਅਨਾਮਸ ॥

ਨਾਮ ਤੋਂ ਬਿਨਾ ਹੈ,

ਕਿ ਅਕਾਮਸ ॥੨॥੪੯॥

ਕਾਮਨਾਵਾਂ ਤੋਂ ਮੁਕਤ ਹੈ ॥੨॥੪੯॥

ਕਿ ਅਭੇਖਸ ॥

ਭੇਖ ਤੋਂ ਰਹਿਤ ਹੈ,

ਕਿ ਅਲੇਖਸ ॥

ਲੇਖੇ ਤੋਂ ਬਾਹਰ ਹੈ,

ਕਿ ਅਨਾਦਸ ॥

ਆਦਿ ਤੋਂ ਬਿਨਾ ਹੈ,

ਕਿ ਅਗਾਧਸ ॥੩॥੫੦॥

ਅਗਾਧ ਰੂਪ ਵਾਲਾ ਹੈ ॥੩॥੫੦॥

ਕਿ ਅਰੂਪਸ ॥

ਰੂਪ ਤੋਂ ਬਿਨਾ ਹੈ,

ਕਿ ਅਭੂਤਸ ॥

ਭੂਤਾਂ (ਤੱਤ੍ਵਾਂ) ਤੋਂ ਪਰੇ ਹੈ,

ਕਿ ਅਦਾਗਸ ॥

ਦਾਗ਼ ਤੋਂ ਰਹਿਤ ਹੈ,

ਕਿ ਅਰਾਗਸ ॥੪॥੫੧॥

ਮੋਹ-ਪ੍ਰੇਮ ਤੋਂ ਬਾਹਰ ਹੈ ॥੪॥੫੧॥

ਕਿ ਅਭੇਦਸ ॥

ਭੇਦ-ਰਹਿਤ ਹੈ,

ਕਿ ਅਛੇਦਸ ॥

ਛੇਦ-ਰਹਿਤ ਹੈ,

ਕਿ ਅਛਾਦਸ ॥

ਲੁਕਿਆ ਹੋਇਆ ਨਹੀਂ ਹੈ ('ਅਛਾਦਸ')

ਕਿ ਅਗਾਧਸ ॥੫॥੫੨॥

ਅਗਾਧ (ਅਥਾਹ) ਰੂਪ ਵਾਲਾ ਹੈ ॥੫॥੫੨॥

ਕਿ ਅਗੰਜਸ ॥

ਵਿਨਾਸ਼ ਤੋਂ ਰਹਿਤ ਹੈ,

ਕਿ ਅਭੰਜਸ ॥

ਭੰਨੇ ਜਾਣ ਤੋਂ ਬਾਹਰ ਹੈ,

ਕਿ ਅਭੇਦਸ ॥

ਅਭੇਦ ਰੂਪ ਹੈ,

ਕਿ ਅਛੇਦਸ ॥੬॥੫੩॥

ਛੇਦਿਆ ਨਹੀਂ ਜਾ ਸਕਦਾ ਹੈ ॥੬॥੫੩॥

ਕਿ ਅਸੇਅਸ ॥

ਸੇਵਨ ਤੋਂ ਬਿਨਾ ਹੈ,

ਕਿ ਅਧੇਅਸ ॥

ਧਿਆਨ ਤੋਂ ਪਰੇ ਹੈ,

ਕਿ ਅਗੰਜਸ ॥

ਨਾਸ਼ ਤੋਂ ਰਹਿਤ ਹੈ,

ਕਿ ਇਕੰਜਸ ॥੭॥੫੪॥

ਇਕ-ਰਸ (ਅਥਵਾ ਇਕੋ ਇਕ) ਹੈ ॥੭॥੫੪॥

ਕਿ ਉਕਾਰਸ ॥

ਆਕਾਰ-ਸਹਿਤ (ਸਗੁਣ) ਹੈ,

ਕਿ ਨਿਕਾਰਸ ॥

ਨਿਰਾਕਾਰ ਰੂਪ (ਨਿਰਗੁਣ) ਹੈ,

ਕਿ ਅਖੰਜਸ ॥

ਮਿਟਾਇਆ ਨਹੀਂ ਜਾ ਸਕਦਾ ('ਅਖੰਜਸ')

ਕਿ ਅਭੰਜਸ ॥੮॥੫੫॥

ਭੰਨਿਆ ਨਹੀਂ ਜਾ ਸਕਦਾ ॥੮॥੫੫॥

ਕਿ ਅਘਾਤਸ ॥

ਘਾਤ ਤੋਂ ਪਰੇ ਹੈ,

ਕਿ ਅਕਿਆਤਸ ॥

ਪਾਲਣ ਵਾਲਾ ਹੈ ('ਅਕਿਆਤਸ')

ਕਿ ਅਚਲਸ ॥

ਅਚਲ ਹੈ,