ਸ਼੍ਰੀ ਦਸਮ ਗ੍ਰੰਥ

ਅੰਗ - 804


ਆਦਿ ਸਬਦ ਤ੍ਰਿਦਿਵੇਸ ਬਖਾਨੋ ॥

ਪਹਿਲਾਂ 'ਤ੍ਰਿਦਿਵੇਸ' (ਸਵਰਗ ਦਾ ਰਾਜਾ ਇੰਦਰ) ਕਥਨ ਕਰੋ।

ਤੀਨ ਬਾਰ ਨ੍ਰਿਪ ਪਦਹਿ ਪ੍ਰਮਾਨੋ ॥

(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਭਨੀਜੈ ॥

ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ ॥੧੨੬੩॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੩॥

ਬ੍ਰਿੰਦਾਰਕ ਸਬਦਾਦਿ ਉਚਾਰਹੁ ॥

ਪਹਿਲਾਂ 'ਬ੍ਰਿੰਦਾਰਕ' (ਦੇਵਤਾ) ਸ਼ਬਦ ਉਚਾਰੋ।

ਤੀਨ ਬਾਰ ਨਾਇਕ ਪਦ ਡਾਰਹੁ ॥

(ਫਿਰ) ਤਿੰਨ ਵਾਰ 'ਨਾਇਕ' ਪਦ ਜੋੜੋ।

ਅਰਿ ਪਦ ਅੰਤਿ ਤਵਨ ਕੇ ਦੀਜੋ ॥

ਉਸ ਦੇ ਅੰਤ ਉਤੇ 'ਅਰਿ' ਪਦ ਨੂੰ ਜੋੜੋ।

ਨਾਮ ਤੁਪਕ ਕੇ ਸਭ ਲਹਿ ਲੀਜੋ ॥੧੨੬੪॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੬੪॥

ਗਤਿ ਬਿਵਾਨ ਸਬਦਾਦਿ ਬਖਾਣਹੁ ॥

ਪਹਿਲਾਂ 'ਗਤਿ ਬਿਵਾਨ' ਸ਼ਬਦ ਬਖਾਨ ਕਰੋ।

ਤੀਨ ਬਾਰ ਪਤਿ ਪਦਿਹਿ ਪ੍ਰਮਾਣਹੁ ॥

(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਅਰਿ ਪਦ ਅੰਤਿ ਤਵਨ ਕੇ ਕਹੀਐ ॥

ਉਸ ਦੇ ਅੰਤ ਵਿਚ 'ਅਰਿ' ਪਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੧੨੬੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੫॥

ਅੜਿਲ ॥

ਅੜਿਲ:

ਅੰਮ੍ਰਿਤੇਸ ਸਬਦਾਦਿ ਉਚਾਰਨ ਕੀਜੀਐ ॥

ਪਹਿਲਾਂ 'ਅੰਮ੍ਰਿਤੇਸ' (ਦੇਵਤਾ) ਸ਼ਬਦ ਉਚਾਰਨ ਕਰੋ।

ਤੀਨ ਬਾਰ ਪਤਿ ਸਬਦ ਤਵਨ ਕੇ ਦੀਜੀਐ ॥

ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਪੁਨਿ ਤਾ ਕੇ ਅੰਤਿ ਬਖਾਨੀਐ ॥

ਅੰਤ ਉਸ ਦੇ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥੧੨੬੬॥

(ਇਸ ਨੂੰ) ਸਭ ਵਿਦਵਾਨ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੧੨੬੬॥

ਮਧੁ ਪਦ ਮੁਖ ਤੇ ਪ੍ਰਿਥਮੈ ਨੀਕੇ ਭਾਖੀਐ ॥

ਪਹਿਲਾਂ 'ਮਧੁ' (ਅੰਮ੍ਰਿਤ) ਸ਼ਬਦ ਮੁਖ ਤੋਂ ਚੰਗੀ ਤਰ੍ਹਾਂ ਉਚਾਰੋ।

ਤੀਨ ਬਾਰ ਪਤਿ ਸਬਦ ਤਵਨ ਕੇ ਰਾਖੀਐ ॥

(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਜਹ ਜਹ ਚਹੀਐ ਸਬਦ ਨਿਸੰਕ ਬਖਾਨੀਐ ॥੧੨੬੭॥

ਜਿਥੇ ਲੋੜ ਮਨੋ, ਇਸ ਦਾ ਨਿਸੰਗ ਉਚਾਰਨ ਕਰੋ ॥੧੨੬੭॥

ਸੁਧਾ ਸਬਦ ਕੋ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਸੁਧਾ' ਸ਼ਬਦ ਦਾ ਉਚਾਰਨ ਕਰੋ।

ਨ੍ਰਿਪ ਪਦ ਤਾ ਕੇ ਅੰਤਿ ਬਾਰ ਤ੍ਰੈ ਦੀਜੀਐ ॥

(ਫਿਰ) ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਵਰਤੋ।

ਰਿਪੁ ਪਦ ਭਾਖਿ ਤੁਫੰਗ ਨਾਮ ਜੀਅ ਜਾਨੀਐ ॥

(ਮਗਰੋਂ) ਰਿਪੁ ਪਦ ਜੋੜ ਕੇ ਮਨ ਵਿਚ ਤੁਫੰਗ ਦਾ ਨਾਮ ਜਾਣ ਲਵੋ।

ਹੋ ਸੁਕਬਿ ਚਉਪਈ ਮਾਝ ਨਿਸੰਕ ਬਖਾਨੀਐ ॥੧੨੬੮॥

(ਇਸ ਦਾ) ਸਾਰੇ ਕਵੀਓ! ਚੌਪਈ ਵਿਚ ਨਿਸੰਗ ਬਖਾਨ ਕਰੋ ॥੧੨੬੮॥

ਸਬਦ ਪਯੂਖ ਸੁ ਮੁਖ ਤੇ ਪ੍ਰਿਥਮ ਉਚਾਰੀਐ ॥

ਪਹਿਲਾਂ 'ਪਯੂਖ' ਸ਼ਬਦ ਮੁਖ ਤੋਂ ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਅੰਤਿ ਤਿਹ ਡਾਰੀਐ ॥

(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਪਦ ਭਾਖਿ ਤੁਪਕ ਨਾਮ ਲਹੀਜੀਐ ॥

(ਫਿਰ) 'ਰਿਪੁ' ਪਦ ਜੋੜ ਕੇ ਤੁਪਕ ਦੇ ਨਾਮ ਵਜੋਂ ਗ੍ਰਹਿਣ ਕਰੋ।

ਹੋ ਸੁਕਬਿ ਦੋਹਰਾ ਮਾਹਿ ਨਿਡਰ ਹੁਇ ਦੀਜੀਐ ॥੧੨੬੯॥

ਇਸ ਦਾ ਕਵੀਓ! ਨਿਡਰ ਹੋ ਕੇ ਦੋਹਰਿਆਂ ਵਿਚ ਪ੍ਰਯੋਗ ਕਰੋ ॥੧੨੬੯॥

ਅਸੁਦਾ ਸਬਦ ਸੁ ਮੁਖ ਤੇ ਆਦਿ ਉਚਾਰਿ ਕੈ ॥

ਪਹਿਲਾਂ 'ਅਸੁਦਾ' (ਅੰਮ੍ਰਿਤ) ਸ਼ਬਦ ਨੂੰ ਮੁਖ ਤੋਂ ਉਚਾਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰਿ ਕੈ ॥

(ਫਿਰ) ਤਿੰਨ ਵਾਰ ਉਸ ਨਾਲ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਚਤੁਰ ਬਿਚਾਰੀਐ ॥

ਫਿਰ 'ਰਿਪੁ' ਕਹਿ ਕੇ ਤੁਪਕ ਦਾ ਨਾਮ ਵਿਚਾਰੋ।

ਹੋ ਛੰਦ ਸੋਰਠਾ ਮਾਹਿ ਨਿਸੰਕ ਉਚਾਰੀਐ ॥੧੨੭੦॥

(ਇਸ ਦਾ) ਛੰਦ ਅਤੇ ਸੋਰਠਾ ਵਿਚ ਨਿਸੰਗ ਉਚਾਰਨ ਕਰੋ ॥੧੨੭੦॥

ਪ੍ਰਿਥਮ ਪ੍ਰਾਣਦਾ ਪਦ ਕੋ ਸੁਕਬਿ ਬਖਾਨੀਐ ॥

ਪਹਿਲਾਂ 'ਪ੍ਰਾਣਦਾ' (ਅੰਮ੍ਰਿਤ) ਨੂੰ ਕਵੀਓ! ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ ॥

ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਹ੍ਰਿਦੈ ਪਛਾਨੀਐ ॥

(ਫਿਰ) 'ਅਰਿ' ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।

ਹੋ ਸੁਧਨਿ ਸਵੈਯਾ ਭੀਤਰ ਨਿਡਰ ਬਖਾਨੀਐ ॥੧੨੭੧॥

(ਫਿਰ) ਸਵੈਯੇ ਵਿਚ ਨਿਡਰ ਹੋ ਕੇ ਕਹਿਣ ਦਾ ਚੇਤਾ ਰਖੋ ॥੧੨੭੧॥

ਜੀਵਦਤ ਪਦ ਪ੍ਰਿਥਮ ਉਚਾਰਨ ਕੀਜੀਐ ॥

ਪਹਿਲਾਂ 'ਜੀਵਦਤ' (ਅੰਮ੍ਰਿਤ) ਪਦ ਦਾ ਉਚਾਰਨ ਕਰੋ।

ਚਾਰ ਬਾਰ ਨ੍ਰਿਪ ਸਬਦਹਿ ਅੰਤਿ ਭਣੀਜੀਐ ॥

(ਉਸ ਦੇ) ਅੰਤ ਉਤੇ ਚਾਰ ਵਾਰ 'ਨ੍ਰਿਪ' ਸ਼ਬਦ ਕਥਨ ਕਰੋ।

ਅਰਿ ਕਹਿ ਨਾਮ ਤੁਪਕ ਕੇ ਹ੍ਰਿਦੇ ਪਛਾਨ ਲੈ ॥

(ਫਿਰ) ਅਰਿ ਕਹਿ ਕੇ ਤੁਪਕ ਦਾ ਨਾਮ ਹਿਰਦੇ ਵਿਚ ਪਛਾਣ ਲਵੋ।

ਹੋ ਕਹੀ ਹਮਾਰੀ ਆਜ ਹ੍ਰਿਦੇ ਪਹਿਚਾਨ ਲੈ ॥੧੨੭੨॥

ਮੇਰੀ ਕਹੀ ਗੱਲ ਅਜ ਹਿਰਦੇ ਵਿਚ ਧਾਰਨ ਕਰ ਲਵੋ ॥੧੨੭੨॥

ਚੌਪਈ ॥

ਚੌਪਈ:

ਬਪੁਦਾ ਪਦ ਕੋ ਪ੍ਰਿਥਮ ਉਚਾਰਹੁ ॥

ਪਹਿਲਾਂ 'ਬਪੁਦਾ' (ਅੰਮ੍ਰਿਤ) ਪਦ ਨੂੰ ਉਚਾਰੋ।

ਚਾਰ ਬਾਰ ਨਾਇਕ ਪਦ ਡਾਰਹੁ ॥

(ਫਿਰ) ਚਾਰ ਵਾਰ 'ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੇ ਬਹੁਰਿ ਭਣਿਜੈ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਸਭ ਲਹਿ ਲਿਜੈ ॥੧੨੭੩॥

ਸਭ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੧੨੭੩॥

ਬਹੁਰਿ ਦੇਹਦਾ ਸਬਦ ਬਖਾਨੋ ॥

ਮਗਰੋਂ 'ਦੇਹਦਾ' (ਅੰਮ੍ਰਿਤ) ਸ਼ਬਦ ਕਥਨ ਕਰੋ।

ਚਾਰ ਬਾਰ ਪਤਿ ਸਬਦ ਪ੍ਰਮਾਨੋ ॥

(ਫਿਰ) ਚਾਰ ਵਾਰ 'ਪਤਿ' ਸ਼ਬਦ ਜੋੜੋ।