ਸ਼੍ਰੀ ਦਸਮ ਗ੍ਰੰਥ

ਅੰਗ - 399


ਦੇਖਿਓ ਕਿ ਪ੍ਰੀਤਿ ਇਨੀ ਸੰਗ ਹੈ ਤਿਹ ਤੇ ਸਭ ਸੋਕ ਬਿਦਾ ਕਰਿ ਡਾਰਿਯੋ ॥੧੦੧੮॥

(ਉਸ ਨੇ) ਵੇਖਿਆ ਕਿ ਲੋਕਾਂ ਦੀ ਪ੍ਰੀਤ ਇਨ੍ਹਾਂ (ਕੁੰਤੀ ਪੁੱਤਰਾਂ) ਨਾਲ ਹੈ, ਉਸ (ਤੱਥ ਨੂੰ ਜਾਣ ਕੇ) ਸਾਰੇ ਸ਼ੋਕ ਦੂਰ ਕਰ ਦਿੱਤੇ ॥੧੦੧੮॥

ਅਕ੍ਰੂਰ ਬਾਚ ਧ੍ਰਿਤਰਾਸਟਰ ਸੋ ॥

ਅਕਰੂਰ ਨੇ ਧ੍ਰਿਤਰਾਸ਼ਟਰ ਨੂੰ ਕਿਹਾ:

ਸਵੈਯਾ ॥

ਸਵੈਯਾ:

ਪੁਰ ਦੇਖਿ ਸਭਾ ਨ੍ਰਿਪ ਬੀਚ ਗਯੋ ਸੰਗ ਜਾ ਨ੍ਰਿਪ ਕੈ ਇਹ ਭਾਤਿ ਉਚਾਰਿਯੋ ॥

ਨਗਰ ਨੂੰ ਵੇਖ ਕੇ ਅਕਰੂਰ ਰਾਜੇ ਦੀ ਸਭਾ ਵਿਚ ਗਿਆ ਅਤੇ ਜਾ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ,

ਰਾਜਨ ਮੋਹ ਤੇ ਨੀਤਿ ਸੁਨੋ ਕਹੁ ਵਾਹ ਕਹਿਯੋ ਇਨ ਯਾ ਬਿਧਿ ਸਾਰਿਯੋ ॥

ਹੇ ਰਾਜਨ! ਮੇਰੇ ਕੋਲੋਂ ਰਾਜਨੀਤੀ (ਦੀ ਗੱਲ) ਸੁਣੋ। ਉਸ ਨੇ ਕਿਹਾ, ਕਹੋ। ਇਸ ਨੇ ਇਸ ਤਰ੍ਹਾਂ ਨਾਲ ਕਿਹਾ,

ਪ੍ਰੀਤਿ ਤੁਮੈ ਸੁਤ ਆਪਨ ਸੋ ਤੁਹਿ ਪੰਡੁ ਕੇ ਪੁਤ੍ਰਨ ਸੋ ਹਿਤ ਟਾਰਿਯੋ ॥

ਤੈਨੂੰ ਆਪਣੇ ਪੁੱਤਰਾਂ ਨਾਲ ਪ੍ਰੇਮ ਹੈ ਅਤੇ ਤੂੰ ਪੰਡੂ ਦੇ ਪੁੱਤਰਾਂ ਨਾਲੋਂ ਹਿਤ ਦੂਰ ਕਰ ਦਿੱਤਾ ਹੈ।

ਜਾਨਤ ਹੈ ਧ੍ਰਿਤਰਾਸਟਰ ਤੈ ਸਭ ਆਪਨ ਰਾਜ ਕੋ ਪੈਡ ਬਿਗਾਰਿਯੋ ॥੧੦੧੯॥

ਇੰਜ ਪਤਾ ਲਗਦਾ ਹੈ, ਹੇ ਧ੍ਰਿਤਰਾਸ਼ਟਰ! ਤੂੰ ਆਪਣੇ ਰਾਜ ਦੀ ਮਰਯਾਦਾ ਵਿਗਾੜ ਲਈ ਹੈ ॥੧੦੧੯॥

ਜੈਸੇ ਦ੍ਰੁਜੋਧਨ ਪੂਤ ਹ੍ਵੈ ਤ੍ਵੈ ਇਨ ਕੀ ਸਮ ਪੁਤ੍ਰਨ ਪੰਡੁ ਲਖਈਐ ॥

(ਹੇ ਰਾਜਨ!) ਜਿਸ ਤਰ੍ਹਾਂ ਦੁਰਯੋਧਨ (ਆਦਿਕ) ਤੇਰੇ ਪੁੱਤਰ ਹਨ, ਇਨ੍ਹਾਂ ਵਾਂਗ ਹੀ ਪੰਡੂ ਦੇ ਪੁੱਤਰਾਂ ਨੂੰ ਵੀ ਸਮਝਣਾ ਚਾਹੀਦਾ ਹੈ।

ਤਾ ਤੇ ਕਰੋ ਬਿਨਤੀ ਤੁਮ ਸੋਂ ਇਨ ਤੇ ਕਛੁ ਅੰਤਰ ਰਾਜ ਨ ਕਈਯੈ ॥

ਇਸ ਲਈ ਮੈਂ ਤੇਰੇ ਕੋਲ ਬੇਨਤੀ ਕਰਦਾ ਹਾਂ, ਹੇ ਰਾਜਨ! ਇਨ੍ਹਾਂ ਨਾਲ ਕੁਝ ਭੇਦ ਭਾਵ ਨਾ ਕਰੋ।

ਰਾਖੁ ਖੁਸੀ ਇਨ ਕੋ ਉਨ ਕੋ ਜਿਹ ਤੇ ਤੁਮਰੋ ਜਗ ਮੈ ਜਸੁ ਗਈਯੈ ॥

ਇਨ੍ਹਾਂ ਨੂੰ ਵੀ ਅਤੇ ਉਨ੍ਹਾਂ ਨੂੰ ਵੀ ਖੁਸ਼ ਰਖੋ, ਜਿਸ ਤੇ ਤੇਰਾ ਯਸ਼ ਜਗਤ ਵਿਚ ਗਾਇਆ ਜਾਏ।

ਯਾ ਬਿਧਿ ਸੋ ਅਕ੍ਰੂਰ ਕਹਿਯੋ ਨ੍ਰਿਪ ਸੋ ਜਿਹ ਤੇ ਅਤਿ ਹੀ ਸੁਖ ਪਈਯੈ ॥੧੦੨੦॥

ਇਸ ਤਰ੍ਹਾਂ ਨਾਲ ਅਕਰੂਰ ਨੇ ਰਾਜੇ ਨੂੰ ਕਿਹਾ, ਜਿਸ ਕਰ ਕੇ (ਜਗਤ ਵਿਚ) ਬਹੁਤ ਸੁਖ ਪਾਈਦਾ ਹੈ ॥੧੦੨੦॥

ਯੌ ਸੁਨਿ ਉਤਰ ਦੇਤ ਭਯੋ ਨ੍ਰਿਪ ਪੈ ਹਰਿ ਕੈ ਸੰਗਿ ਦੂਤਹ ਕੇਰੇ ॥

ਇਹ ਸੁਣ ਕੇ ਰਾਜਾ ਜਵਾਬ ਦੇਣ ਲਗਿਆ ਅਤੇ ਕ੍ਰਿਸ਼ਨ ਦੇ ਦੂਤ (ਅਕਰੂਰ) ਨੂੰ ਕਿਹਾ,

ਜੇਤਕ ਬਾਤ ਕਹੀ ਹਮ ਸੋਂ ਨਹੀ ਆਵਤ ਏਕ ਕਹਿਯੋ ਮਨ ਮੇਰੇ ॥

ਤੂੰ ਜਿਤਨੀਆਂ ਗੱਲਾਂ ਮੈਨੂੰ ਕਹੀਆਂ ਹਨ (ਉਨ੍ਹਾਂ ਵਿਚੋਂ) ਕੋਈ ਇਕ ਵੀ ਮੇਰੇ ਮਨ ਵਿਚ ਜਚ ਨਹੀਂ ਰਹੀ।

ਯੌਂ ਕਹਿ ਪੰਡੁ ਕੇ ਪੁਤ੍ਰਨ ਕੋ ਪਿਖੁ ਮਾਰਤ ਹੈ ਅਬ ਸਾਝ ਸਵੇਰੇ ॥

(ਤੈਨੂੰ) ਇਸ ਤਰ੍ਹਾਂ ਕਹਿਣਾ ਬਣਦਾ ਸੀ ਕਿ ਪੰਡੂ ਦੇ ਪੁੱਤਰਾਂ ਨੂੰ ਵੇਖ ਕੇ (ਅਰਥਾਤ ਲਭ ਕੇ) ਸੰਝ ਸਵੇਰੇ ਮਾਰ ਦੇਣਾ ਚਾਹੀਦਾ ਹੈ।

ਆਇ ਹੈ ਜੋ ਜੀਯ ਸੋ ਕਰ ਹੈ ਕਛੂ ਬਚਨਾ ਨਹਿ ਮਾਨਤ ਤੇਰੇ ॥੧੦੨੧॥

ਮੇਰੇ ਜੀ ਵਿਚ ਜੋ ਆਵੇਗੀ, ਓਹੀ ਕਰਾਂਗਾ, ਤੇਰੇ ਬਚਨਾਂ ਵਿਚੋਂ ਕੁਝ ਵੀ ਮੰਨ ਨਹੀਂ ਸਕਦਾ ॥੧੦੨੧॥

ਦੂਤ ਕਹਿਯੋ ਨ੍ਰਿਪ ਕੇ ਸੰਗ ਯੌ ਹਮਰੋ ਜੁ ਕਹਿਯੋ ਤੁਮ ਰੰਚ ਨ ਮਾਨੋ ॥

(ਫਿਰ) ਦੂਤ (ਅਕਰੂਰ) ਨੇ ਰਾਜੇ ਨੂੰ ਇਸ ਤਰ੍ਹਾਂ ਕਿਹਾ ਕਿ ਮੇਰਾ ਕਿਹਾ ਤੁਸੀਂ ਜ਼ਰਾ ਜਿੰਨਾ ਵੀ ਨਾ ਮੰਨੋ।

ਤਉ ਕੁਪਿ ਹੈ ਜਦੁਬੀਰ ਮਨੈ ਤੁਮ ਕੋ ਮਰਿ ਹੈ ਤਿਹ ਤੇ ਹਿਤ ਠਾਨੋ ॥

(ਪਰ ਜੇ ਪੰਡੂ ਪੁੱਤਰਾਂ ਉਤੇ ਹੁੰਦੇ ਜ਼ੁਲਮ ਦੀ ਗੱਲ ਕ੍ਰਿਸ਼ਨ ਨੇ ਸੁਣ ਲਈ) ਤਾਂ ਉਹ ਮਨ ਵਿਚ ਕ੍ਰੋਧਿਤ ਹੋ ਕੇ ਤੁਹਾਨੂੰ ਮਾਰੇਗਾ। ਇਸ ਲਈ (ਪੰਡੂ ਪੁੱਤਰਾਂ ਨਾਲ) ਹਿਤ ਕਰੋ।

ਸ੍ਯਾਮ ਕੇ ਭਉਹ ਮਰੋਰਨਿ ਸੋ ਹਮ ਜਾਨਤ ਹੈ ਤੁਹਿ ਰਾਜ ਬਹਾਨੋ ॥

(ਰਾਜੇ ਨੇ ਕਿਹਾ) ਕ੍ਰਿਸ਼ਨ ਦੇ ਭੌਂ ਮਰੋੜਨ ਨਾਲ (ਅਰਥਾਤ-ਨਾਰਾਜ਼ ਹੋ ਜਾਣ ਨਾਲ) (ਅਸੀਂ ਡਰ ਜਾਈਏ) ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਰਾਜ (ਹਥਿਆਉਣ ਦਾ) ਬਹਾਨਾ ਬਣਾ ਰਹੇ ਹੋ।

ਜੋ ਜੀਯ ਮੈ ਜੁ ਹੁਤੀ ਸੁ ਕਹੀ ਤੁਮਰੇ ਜੀਯ ਕੀ ਸੁ ਕਹਿਯੋ ਤੁਮ ਜਾਨੋ ॥੧੦੨੨॥

(ਅਕਰੂਰ ਨੇ ਫਿਰ ਕਹਿ ਸੁਣਾਇਆ) ਮੇਰੇ ਮਨ ਜੋ (ਗੱਲ) ਸੀ, ਉਹ ਮੈਂ ਕਹਿ ਦਿੱਤੀ ਹੈ। ਤੁਹਾਡੇ ਮਨ ਵਿਚ ਜੋ ਹੈ ਅਤੇ ਜੋ ਤੁਸੀਂ ਕਿਹਾ ਹੈ, ਤੁਸੀਂ (ਖ਼ੁਦ) ਜਾਣਦੇ ਹੋ ॥੧੦੨੨॥

ਯੌ ਕਹਿ ਕੈ ਬਤੀਯਾ ਨ੍ਰਿਪ ਸੋ ਤਜਿ ਕੈ ਇਹ ਠਉਰ ਤਹਾ ਕੋ ਗਯੋ ਹੈ ॥

ਇਸ ਤਰ੍ਹਾਂ ਰਾਜੇ ਨੂੰ ਗੱਲਾਂ ਕਹਿ ਕੇ ਇਸ ਥਾਂ ਨੂੰ ਤਿਆਗ ਕੇ (ਉਹ) ਉਥੇ ਚਲਾ ਗਿਆ

ਕਾਨ੍ਰਹ ਜਹਾ ਬਲਭਦ੍ਰ ਬਲੀ ਸਭ ਜਾਦਵ ਬੰਸ ਤਹਾ ਸੁ ਅਯੋ ਹੈ ॥

ਜਿਥੇ ਬਲਵਾਨ ਕਾਨ੍ਹ ਅਤੇ ਬਲਰਾਮ (ਬੈਠੇ ਸਨ) ਅਤੇ ਸਾਰੀ ਯਾਦਵ ਬੰਸ ਵੀ ਉਥੇ (ਬੈਠੀ ਸੀ)।

ਸ੍ਯਾਮ ਕੋ ਚੰਦ ਨਿਹਾਰਤ ਹੀ ਮੁਖ ਤਾ ਪਗ ਪੈ ਸਿਰ ਕੋ ਝੁਕਿਯੋ ਹੈ ॥

ਕ੍ਰਿਸ਼ਨ ਦੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਕੇ ਉਸ ਦੇ ਚਰਨਾਂ ਉਤੇ ਸਿਰ ਨਿਵਾ ਦਿੱਤਾ।

ਜੋ ਬਿਰਥਾ ਉਹ ਠਉਰ ਭਈ ਨਿਕਟੈ ਹਰਿ ਕੇ ਕਹਿ ਭੇਦ ਦਯੋ ਹੈ ॥੧੦੨੩॥

ਜੋ ਵਿਥਿਆ ਉਸ ਸਥਾਨ ਉਤੇ ਹੋਈ ਸੀ, ਉਹ ਭੇਦ ਕ੍ਰਿਸ਼ਨ ਕੋਲ ਪ੍ਰਗਟ ਕਰ ਦਿੱਤਾ ॥੧੦੨੩॥

ਤੁਮ ਸੋ ਇਮ ਪਾਰਥ ਮਾਤ ਕਹਿਯੋ ਹਰਿ ਦੀਨਨ ਕੀ ਬਿਨਤੀ ਸੁਨਿ ਲੈ ॥

ਅਰਜਨ ਦੀ ਮਾਤਾ ਨੇ ਤੁਹਾਡੇ ਪ੍ਰਤਿ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ! ਅਸਾਂ ਆਜਿਜ਼ਾਂ ਦੀ ਬੇਨਤੀ ਸੁਣ ਲਵੋ।