ਸ਼੍ਰੀ ਦਸਮ ਗ੍ਰੰਥ

ਅੰਗ - 1097


ਜਾਤ ਤਹਾ ਤੇ ਭਏ ਯਹੈ ਲਿਖਿ ਖਾਤ ਪਰ ॥

ਟੋਏ ਉਤੇ ਇਹ ਲਿਖ ਕੇ ਦੋਵੇਂ ਉਥੋਂ ਚਲੇ ਗਏ

ਹੋ ਸ੍ਵਰਗ ਦੇਖਿ ਭੂਅ ਦੇਖਿ ਸੁ ਗਏ ਪਤਾਰ ਤਰ ॥੧੪॥

ਕਿ ਸਵਰਗ ਅਤੇ ਧਰਤੀ ਨੂੰ ਵੇਖ ਕੇ ਹੇਠਾਂ ਪਾਤਾਲ ਲੋਕ ਜਾ ਰਹੇ ਹਾਂ ॥੧੪॥

ਚੌਪਈ ॥

ਚੌਪਈ:

ਭਈ ਪ੍ਰਾਤ ਰਾਜਾ ਸੁਧਿ ਲਯੋ ॥

ਸਵੇਰ ਹੋਈ, ਤਾਂ ਰਾਜਾ ਨੂੰ ਜਾਗ ਆਈ।

ਤਿਨੈ ਨ ਤਹਾ ਬਿਲੋਕਤ ਭਯੋ ॥

(ਉਸ ਨੇ) ਉਸ (ਜੋਗੀ) ਨੂੰ ਉਥੇ ਨਾ ਵੇਖਿਆ।

ਗਡਹਾ ਪਰ ਕੋ ਲਿਖ੍ਯੋ ਨਿਹਾਰਿਯੋ ॥

ਟੋਏ ਉਪਰ ਕੁਝ ਲਿਖਿਆ ਵੇਖਿਆ

ਮੰਤ੍ਰਿਨ ਜੁਤਿ ਇਹ ਭਾਤਿ ਬਿਚਾਰਿਯੋ ॥੧੫॥

ਅਤੇ ਮੰਤ੍ਰੀਆਂ ਨਾਲ ਇਸ ਤਰ੍ਹਾਂ ਵਿਚਾਰ ਕੀਤਾ ॥੧੫॥

ਦੋਹਰਾ ॥

ਦੋਹਰਾ:

ਯਾ ਜੋਗੀਸ੍ਵਰ ਲੋਕ ਲਖਿ ਬਹੁਰਿ ਲਖ੍ਯੋ ਯਹ ਲੋਕ ॥

ਇਸ ਜੋਗੀ ਨੇ (ਸਵਰਗ) ਲੋਕ ਵੇਖ ਕੇ ਫਿਰ ਇਹ ਲੋਕ ਵੇਖਿਆ ਹੈ।

ਅਬ ਪਤਾਰ ਦੇਖਨ ਗਯੋ ਹ੍ਵੈ ਕੈ ਹ੍ਰਿਦੈ ਨਿਸੋਕ ॥੧੬॥

ਹੁਣ ਨਿਸਚਿੰਤ ਹੋ ਕੇ ਪਾਤਾਲ (ਲੋਕ) ਵੇਖਣ ਲਈ ਗਿਆ ਹੈ ॥੧੬॥

ਚੌਪਈ ॥

ਚੌਪਈ:

ਸਿਧ੍ਰਯ ਸਿਧ੍ਰਯ ਸਭ ਤਾਹਿ ਉਚਾਰੈ ॥

ਸਭ ਉਸ ਨੂੰ 'ਸਿੱਧ ਸਿੱਧ' ਕਹਿਣ ਲਗੇ।

ਭੇਦ ਅਭੇਦ ਨ ਮੂੜ ਬਿਚਾਰੈ ॥

(ਕਿਸੇ ਵੀ) ਮੂਰਖ ਨੇ ਭੇਦ ਨੂੰ ਨਾ ਵਿਚਾਰਿਆ।

ਇਹ ਚਰਿਤ੍ਰ ਤ੍ਰਿਯ ਜਾਰ ਬਚਾਯੋ ॥

ਇਹ ਚਰਿਤ੍ਰ ਖੇਡ ਕੇ ਇਸਤਰੀ ਨੇ ਯਾਰ ਨੂੰ ਬਚਾ ਲਿਆ

ਰਾਜਾ ਤੇ ਗਡਹਾ ਪੂਜਾਯੋ ॥੧੭॥

ਅਤੇ ਰਾਜੇ ਤੋਂ ਟੋਏ ਦੀ ਪੂਜਾ ਕਰਾਈ ॥੧੭॥

ਗਡਹਾ ਕੀ ਪੂਜਾ ਨ੍ਰਿਪ ਕਰੈ ॥

ਰਾਜਾ ਟੋਏ ਦੀ ਪੂਜਾ ਕਰਨ ਲਗਿਆ

ਤਾ ਕੀ ਬਾਤ ਨ ਚਿਤ ਮੈ ਧਰੈ ॥

ਅਤੇ ਉਸ ਦੀਆਂ ਗੱਲਾਂ ਨੂੰ ਮਨ ਵਿਚ ਨਾ ਧਾਰਿਆ।

ਸ੍ਵਰਗ ਛੋਰਿ ਜੋ ਪਯਾਰ ਸਿਧਾਰੋ ॥

(ਜੋ) ਸਵਰਗ ਲੋਕ ਨੂੰ ਛਡ ਕੇ ਪਾਤਾਲ ਲੋਕ ਨੂੰ ਗਿਆ ਹੈ,

ਨਮਸਕਾਰ ਹੈ ਤਾਹਿ ਹਮਾਰੋ ॥੧੮॥

ਉਸ ਨੂੰ ਮੇਰਾ ਪ੍ਰਨਾਮ ਹੈ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੫॥੩੮੭੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੫॥੩੮੭੬॥ ਚਲਦਾ॥

ਚੌਪਈ ॥

ਚੌਪਈ:

ਸੁਘਰਾਵਤੀ ਨਗਰ ਇਕ ਸੁਨਾ ॥

ਸੁਘਰਾਵਤੀ ਨਾਂ ਦਾ ਇਕ ਸ਼ਹਿਰ ਸੁਣੀਂਦਾ ਸੀ

ਸਿੰਘ ਬਿਸੇਸ੍ਵਰ ਰਾਵ ਬਹੁ ਗੁਨਾ ॥

(ਜਿਥੋਂ ਦਾ) ਬਿਸ਼ੇਸ੍ਵਰ ਸਿੰਘ ਨਾਂ ਦਾ ਬਹੁਤ ਗੁਣਵਾਨ ਰਾਜਾ ਸੀ।

ਇਸਕ ਮਤੀ ਤਾ ਕੀ ਬਰ ਨਾਰੀ ॥

ਇਸ਼ਕ ਮਤੀ ਉਸ ਦੀ ਸੁੰਦਰ ਰਾਣੀ ਸੀ।

ਖੋਜਿ ਲੋਕ ਚੌਦਹੂੰ ਨਿਕਾਰੀ ॥੧॥

(ਮਾਨੋ) ਚੌਦਾਂ ਲੋਕਾਂ ਵਿਚੋਂ ਖੋਜ ਕੇ ਲਿਆਂਦੀ ਹੋਵੇ ॥੧॥

ਦੋਹਰਾ ॥

ਦੋਹਰਾ:

ਅਪ੍ਰਮਾਨ ਤਾ ਕੀ ਪ੍ਰਭਾ ਜਲ ਥਲ ਰਹੀ ਸਮਾਇ ॥

ਉਸ ਦੀ ਅਨੂਪਮ ਸੁੰਦਰਤਾ ਜਲ ਥਲ ਵਿਚ ਸਮਾਈ ਹੋਈ ਸੀ।

ਸੁਰੀ ਆਸੁਰੀ ਕਿੰਨ੍ਰਨੀ ਹੇਰਿ ਰਹਤ ਸਿਰ ਨ੍ਯਾਇ ॥੨॥

(ਉਸ ਨੂੰ) ਵੇਖ ਕੇ ਦੇਵ-ਇਸਤਰੀਆਂ, ਦੈਂਤ-ਇਸਤਰੀਆਂ ਅਤੇ ਕਿੰਨਰ-ਇਸਤਰੀਆਂ ਸਿਰ ਝੁਕਾਉਂਦੀਆਂ ਸਨ ॥੨॥

ਅੜਿਲ ॥

ਅੜਿਲ:

ਨੌਜੋਬਨ ਰਾਇਕ ਸੁਤ ਸਾਹੁ ਨਿਹਾਰਿਯੋ ॥

ਉਸ ਨੇ ਸ਼ਾਹ ਦੇ ਇਕ ਪੁੱਤਰ ਨੌਜੋਬਨ ਰਾਇ ਨੂੰ ਵੇਖਿਆ।

ਰਮੌ ਤਵਨ ਕੇ ਸੰਗਿ ਇਹ ਭਾਤਿ ਬਿਚਾਰਿਯੋ ॥

(ਅਤੇ ਮਨ ਵਿਚ) ਇਸ ਤਰ੍ਹਾਂ ਵਿਚਾਰ ਬਣਾਇਆ ਕਿ ਉਸ ਨਾਲ ਰਮਣ ਕੀਤਾ ਜਾਏ।

ਪਠੇ ਅਲੀ ਇਕ ਲੀਨੋ ਭਵਨ ਬੁਲਾਇ ਕੈ ॥

ਇਕ ਸਹੇਲੀ ਭੇਜ ਕੇ ਉਸ ਨੂੰ ਭਵਨ ਵਿਚ ਬੁਲਾ ਲਿਆ

ਹੋ ਰੀਤਿ ਪ੍ਰੀਤਿ ਕੀ ਕਰੀ ਹਰਖ ਉਪਜਾਇ ਕੈ ॥੩॥

ਅਤੇ ਉਸ ਨਾਲ ਆਨੰਦ ਪੂਰਵਕ ਪ੍ਰੀਤ ਦੀ ਰੀਤ ਨੂੰ ਨਿਭਾਇਆ ॥੩॥

ਭਾਤਿ ਭਾਤਿ ਮਿਤਵਾ ਕੋ ਗਰੇ ਲਗਾਇਯੋ ॥

(ਉਸ ਨੇ) ਤਰ੍ਹਾਂ ਤਰ੍ਹਾਂ ਨਾਲ ਮਿਤਰ ਨੂੰ ਗਲੇ ਨਾਲ ਲਗਾਇਆ

ਲਪਟਿ ਲਪਟਿ ਕਰਿ ਕਾਮ ਕੇਲ ਉਪਜਾਇਯੋ ॥

ਅਤੇ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ।

ਆਸਨ ਚੁੰਬਨ ਬਹੁ ਬਿਧਿ ਕਰੇ ਬਨਾਇ ਕੈ ॥

ਬੁਹੁਤ ਤਰ੍ਹਾਂ ਨਾਲ ਚੁੰਬਨ ਲਏ ਅਤੇ ਆਸਣ ਕੀਤੇ।

ਹੋ ਨਿਜੁ ਪ੍ਰੀਤਮ ਕੇ ਚਿਤ ਕੋ ਲਯੋ ਲੁਭਾਇ ਕੈ ॥੪॥

ਇਸ ਤਰ੍ਹਾਂ ਅਪਣੇ ਮਿਤਰ ਦਾ ਚਿਤ ਲੁਭਾ ਲਿਆ ॥੪॥

ਹਾਵ ਭਾਵ ਬਹੁਤ ਭਾਤਿ ਦਿਖਾਏ ਮੀਤ ਕੋ ॥

(ਉਸ ਨੇ) ਮਿਤਰ ਨੂੰ ਬਹੁਤ ਹਾਵ ਭਾਵ ਵਿਖਾਏ

ਛਿਨ ਭੀਤਰਿ ਬਸਿ ਕਿਯੋ ਤਵਨ ਕੇ ਚੀਤ ਕੋ ॥

ਅਤੇ ਛਿਣ ਭਰ ਵਿਚ ਉਸ ਦੇ ਚਿਤ ਨੂੰ ਕਾਬੂ ਕਰ ਲਿਆ।

ਲਪਟਿ ਲਪਟਿ ਲਲਤਾ ਉਰ ਗਈ ਬਨਾਇ ਕੈ ॥

ਇਸਤਰੀ ਲਿਪਟ ਲਿਪਟ ਕੇ ਚੰਗੀ ਤਰ੍ਹਾਂ ਉਸ ਦੇ ਗਲ ਲਗੀ।

ਹੋ ਸ੍ਰੀ ਨਵਜੋਬਨ ਰਾਇ ਲਯੋ ਲਲਚਾਇ ਕੈ ॥੫॥

(ਇਸ ਤਰ੍ਹਾਂ) ਨਵਜੋਬਨ ਰਾਇ ਨੂੰ (ਆਪਣੇ ਪ੍ਰਤਿ) ਮੋਹਿਤ ਕਰ ਲਿਆ ॥੫॥

ਦੋਹਰਾ ॥

ਦੋਹਰਾ:

ਰਾਵਤ ਜੋਬਨਿ ਰੈਨਿ ਦਿਨ ਇਸਕ ਮਤੀ ਕੇ ਸੰਗ ॥

ਉਹ ਨਵਜੋਬਨ ਰਾਇ ਰਾਤ ਦਿਨ ਇਸ਼ਕ ਮਤੀ ਦੇ ਨਾਲ ਰਮਣ ਕਰਦਾ ਸੀ।

ਰਤਿ ਮਾਨਤ ਰੁਚਿ ਮਾਨਿ ਕੈ ਹ੍ਵੈ ਪ੍ਰਮੁਦਿਤ ਸਰਬੰਗ ॥੬॥

(ਉਹ) ਰੁਚੀ ਪੂਰਵਕ ਕਾਮ-ਕ੍ਰੀੜਾ ਕਰਦਾ ਹੋਇਆ ਸਭ ਪੱਖੋਂ ਆਨੰਦਿਤ ਹੁੰਦਾ ਸੀ ॥੬॥

ਸਵੈਯਾ ॥

ਸਵੈਯਾ:

ਪੌਢਿ ਤ੍ਰਿਯਾ ਕੇ ਪ੍ਰਜੰਕ ਲਲਾ ਕੋ ਲੈ ਸੁੰਦਰਿ ਗੀਤ ਸੁਹਾਵਤ ਗਾਵੈ ॥

ਇਸਤਰੀ ਪ੍ਰੀਤਮ ਨਾਲ ਲੈ ਕੇ ਪਲੰਘ ਉਪਰ ਲੇਟੀ ਹੋਈ ਸੁੰਦਰ ਸੁਹਾਵਣੇ ਗੀਤ ਗਾ ਰਹੀ ਸੀ।

ਚੁੰਬਨ ਔਰ ਅਲਿੰਗਨ ਆਸਨ ਭਾਤਿ ਅਨੇਕ ਰਮੈ ਲਪਟਾਵੈ ॥

ਅਨੇਕ ਤਰ੍ਹਾਂ ਦੇ ਚੁੰਬਨ, ਆਲਿੰਗਨ ਅਤੇ ਆਸਣ ਕਰ ਕੇ ਲਿਪਟਦੀ ਹੋਈ ਰਮਣ ਕਰ ਰਹੀ ਸੀ।

ਜੋ ਤ੍ਰਿਯ ਜੋਬਨਵੰਤ ਜੁਬਾ ਦੋਊ ਕਾਮ ਕੀ ਰੀਤਿ ਸੋ ਪ੍ਰੀਤੁਪਜਾਵੈ ॥

ਜੇ ਇਸਤਰੀ ਜੋਬਨਵੰਤ ਸੀ (ਤਾਂ ਉਹ ਵੀ) ਜਵਾਨ ਸੀ। (ਇਸ ਲਈ) ਕਾਮ ਦੀ ਰੀਤ ਵਿਚ ਦੋਵੇਂ ਪ੍ਰੀਤ ਉਪਜਾ ਰਹੇ ਸਨ।


Flag Counter