ਸ਼੍ਰੀ ਦਸਮ ਗ੍ਰੰਥ

ਅੰਗ - 1276


ਅਕਸਮਾਤ੍ਰ ਯਾ ਕਹ ਕਛੁ ਭਯੋ ॥

ਇਸ ਨੂੰ ਅਚਾਨਕ ਹੀ ਕੁਝ ਹੋਇਆ।

ਜੀਵਤ ਹੁਤੋ ਮ੍ਰਿਤਕ ਹ੍ਵੈ ਗਯੋ ॥੨੨॥

(ਹੁਣੇ) ਜੀਉਂਦਾ ਸੀ, (ਬਸ ਐਵੇਂ ਹੀ) ਮਰ ਗਿਆ ॥੨੨॥

ਅਰੁ ਜੌ ਅਬ ਮੋ ਮੈ ਕਛੁ ਸਤ ਹੈ ॥

ਅਤੇ ਜੇ ਹੁਣ ਮੇਰੇ ਵਿਚ ਕੁਝ ਸਤ ਹੈ

ਅਰੁ ਜੌ ਸਤ੍ਯ ਬੇਦ ਕੌ ਮਤ ਹੈ ॥

ਅਤੇ ਜੇ ਵੇਦਾਂ ਦਾ ਮਤ ਸੱਚਾ ਹੈ,

ਅਬ ਮੈ ਰੁਦ੍ਰ ਤਪਸ੍ਯਾ ਕਰਿ ਹੌ ॥

ਤਾਂ ਮੈਂ ਹੁਣ ਰਦ੍ਰੁ ਦੀ ਤਪਸਿਆ ਕਰਦੀ ਹਾਂ।

ਯਾਹਿ ਜਿਯਾਊ ਕੈ ਜਰਿ ਮਰਿ ਹੌ ॥੨੩॥

ਇਸ ਨੂੰ ਜੀਵਾਉਂਦੀ ਹਾਂ ਜਾਂ (ਇਸ ਨਾਲ) ਸੜ ਮਰਦੀ ਹਾਂ ॥੨੩॥

ਤੁਮਹੂੰ ਬੈਠ ਯਾਹਿ ਅੰਗਨਾ ਅਬ ॥

ਤੁਸੀਂ ਵੀ ਸਾਰੇ ਹੁਣ ਇਸ ਵੇਹੜੇ ਵਿਚ ਬੈਠ ਕੇ

ਪੂਜਾ ਕਰਹੁ ਸਦਾ ਸਿਵ ਕੀ ਸਬ ॥

ਸਦਾ ਸ਼ਿਵ ਦੀ ਪੂਜਾ ਕਰੋ।

ਮੈ ਯਾ ਕੌ ਇਹ ਘਰ ਲੈ ਜੈ ਹੈ ॥

ਮੈਂ ਇਸ (ਦੀ ਲੋਥ) ਨੂੰ ਘਰ ਅੰਦਰ ਲੈ ਜਾਂਦੀ ਹਾਂ

ਪੂਜਿ ਸਦਾ ਸਿਵ ਬਹੁਰਿ ਜਿਵੈ ਹੌ ॥੨੪॥

ਅਤੇ ਸਦਾ ਸ਼ਿਵ ਦੀ ਪੂਜਾ ਕਰ ਕੇ ਫਿਰ ਤੋਂ ਜੀਉਂਦਾ ਕਰਦੀ ਹਾਂ ॥੨੪॥

ਮਾਤ ਪਿਤਾ ਅੰਗਨਾ ਬੈਠਾਏ ॥

ਮਾਤਾ ਪਿਤਾ ਨੂੰ ਵੇਹੜੇ ਵਿਚ ਬਿਠਾਇਆ

ਨੈਬੀ ਮਹਤਾ ਸਗਲ ਬੁਲਾਏ ॥

ਅਤੇ ਸਾਰੇ ਚੌਕੀਦਾਰ ਅਤੇ ਮੁਖੀਏ ਬੁਲਾ ਲਏ।

ਲੈ ਸੰਗ ਗਈ ਮ੍ਰਿਤਕ ਕਹ ਤਿਹ ਘਰ ॥

(ਉਹ ਪਤੀ ਦੀ) ਲੋਥ ਨੂੰ ਲੈ ਕੇ ਉਸ ਘਰ ਅੰਦਰ ਗਈ

ਰਾਖਿਯੋ ਥੋ ਜਹਾ ਜਾਰ ਛਪਾ ਕਰਿ ॥੨੫॥

ਜਿਥੇ ਯਾਰ ਨੂੰ ਛੁਪਾ ਕੇ ਰਖਿਆ ਹੋਇਆ ਸੀ ॥੨੫॥

ਤਿਹ ਘਰ ਜਾਇ ਪਾਟ ਦ੍ਰਿੜ ਦੈ ਕਰਿ ॥

ਉਸ ਘਰ ਵਿਚ ਜਾ ਕੇ ਦਰਵਾਜ਼ਾ ਚੰਗੀ ਤਰ੍ਹਾਂ ਨਾਲ ਬੰਦ ਕਰ ਦਿੱਤਾ

ਰਮੀ ਜਾਰ ਕੇ ਸਾਥ ਬਿਹਸਿ ਕਰਿ ॥

ਅਤੇ ਪ੍ਰਸੰਨਤਾ ਪੂਰਵਕ ਯਾਰ ਨਾਲ ਰਮਣ ਕਰਨ ਲਗੀ।

ਨ੍ਰਿਪ ਜੁਤ ਬੈਠ ਲੋਗ ਦ੍ਵਾਰਾ ਪਰਿ ॥

ਰਾਜੇ ਸਮੇਤ ਲੋਕੀਂ ਦੁਆਰ ਉਤੇ ਬੈਠੇ ਸਨ,

ਭੇਦ ਅਭੇਦ ਨ ਸਕਤ ਬਿਚਰਿ ਕਰਿ ॥੨੬॥

(ਪਰ ਉਹ) ਭੇਦ ਅਭੇਦ ਨੂੰ ਕੁਝ ਵੀ ਵਿਚਾਰ ਨਾ ਸਕੇ ॥੨੬॥

ਤੇ ਸਭ ਹੀ ਜਿਯ ਮੈ ਅਸ ਜਾਨੈ ॥

ਉਹ ਸਾਰੇ ਮਨ ਵਿਚ ਇਹੀ ਸਮਝ ਰਹੇ ਸਨ

ਸੁਤਾ ਸਿਵਹਿ ਪੂਜਤ ਅਨੁਮਾਨੈ ॥

ਅਤੇ ਪੁੱਤਰੀ ਦੀ ਸ਼ਿਵ-ਪੂਜਾ ਦਾ ਅਨੁਮਾਨ ਲਗਾ ਰਹੇ ਸਨ

ਯਾ ਕੀ ਆਜੁ ਸਤਤਾ ਲਹਿ ਹੈ ॥

ਕਿ ਅਜ ਇਸ ਦੀ ਸਤਿਤਾ ਵੇਖਾਂਗੇ

ਭਲੀ ਬੁਰੀ ਬਤਿਯਾ ਤਬ ਕਹਿ ਹੈ ॥੨੭॥

ਅਤੇ ਤਦ ਹੀ ਮਾੜੀ ਚੰਗੀ ਗੱਲ ਕਹਾਂਗੇ ॥੨੭॥

ਜੋ ਯਹ ਕੁਅਰਿ ਰੁਦ੍ਰ ਸੋ ਰਤ ਹੈ ॥

ਜੇ ਇਹ ਰਾਜ ਕੁਮਾਰੀ ਰੁਦ੍ਰ (ਦੀ ਪੂਜਾ) ਵਿਚ ਲੀਨ ਹੈ

ਜੌ ਯਹ ਤਿਹ ਚਰਨਨ ਮੈ ਮਤ ਹੈ ॥

ਅਤੇ ਜੇ ਇਹ ਉਸ ਦੇ ਚਰਨਾਂ ਵਿਚ ਮਗਨ ਹੈ,

ਤੌ ਪਤਿ ਜੀਵਤ ਬਾਰ ਨ ਲਗਿ ਹੈ ॥

ਤਾਂ ਪਤੀ ਦੇ ਜੀਵਿਤ ਹੋਣ ਨੂੰ ਦੇਰ ਨਹੀਂ ਲਗੇਗੀ

ਸਿਵ ਸਿਵ ਭਾਖਿ ਮ੍ਰਿਤਕ ਪੁਨਿ ਜਗਿ ਹੈ ॥੨੮॥

ਅਤੇ 'ਸ਼ਿਵ ਸ਼ਿਵ' ਕਰਦਾ ਮੁਰਦਾ ਫਿਰ ਜੀਉਂਦਾ ਹੋ ਜਾਵੇਗਾ ॥੨੮॥

ਇਤ ਤੇ ਦ੍ਵਾਰ ਬਿਚਾਰ ਬਿਚਾਰਤ ॥

ਇਧਰ ਦੁਆਰ ਉਤੇ (ਉਹ ਸਾਰੇ) ਵਿਚਾਰ ਕਰ ਰਹੇ ਸਨ,

ਉਤ ਤ੍ਰਿਯ ਸੰਗ ਭੀ ਜਾਰ ਮਹਾ ਰਤ ॥

ਉਧਰ ਰਾਜ ਕੁਮਾਰੀ ਯਾਰ ਨਾਲ ਰਤੀ-ਕ੍ਰੀੜਾ ਵਿਚ ਰੁਝੀ ਹੋਈ ਸੀ।

ਜ੍ਯੋਂ ਜ੍ਯੋਂ ਲਪਟਿ ਚੋਟ ਚਟਕਾਵੈ ॥

(ਉਹ) ਜਿਉਂ ਜਿਉਂ ਲਿਪਟ ਕੇ ਆਵਾਜ਼ ਕਢਦੇ ਸਨ,

ਤੇ ਜਾਨੇ ਵਹ ਗਾਲ੍ਰਹ ਬਜਾਵੈ ॥੨੯॥

ਤਾਂ ਉਹ (ਬਾਹਰ ਬੈਠੇ) ਸਮਝਦੇ ਕਿ (ਸ਼ਿਵ ਨੂੰ ਪ੍ਰਸੰਨ ਕਰਨ ਲਈ) ਬਕਰੇ ਬੁਲਾਉਂਦੀ ਹੈ ॥੨੯॥

ਤਹਾ ਖੋਦਿ ਭੂ ਤਾ ਕੋ ਗਾਡਾ ॥

(ਉਨ੍ਹਾਂ ਨੇ) ਧਰਤੀ ਵਿਚ ਟੋਆ ਪੁਟ ਕੇ ਉਸ ਨੂੰ ਦਬਾ ਦਿੱਤਾ

ਬਾਹਰ ਹਾਡ ਗੋਡ ਨਹਿ ਛਾਡਾ ॥

ਅਤੇ ਬਾਹਰ ਕੋਈ ਹਡ ਗੋਡਾ ਨਹੀਂ ਛਡਿਆ।

ਅਪਨੇ ਸਾਥ ਜਾਰ ਕਹ ਧਰਿ ਕੈ ॥

(ਫਿਰ) ਆਪਣੇ ਯਾਰ ਨੂੰ ਨਾਲ ਲੈ ਕੇ

ਲੈ ਆਈ ਇਹ ਭਾਤਿ ਉਚਰਿ ਕੈ ॥੩੦॥

ਇਹ ਕਹਿੰਦੀ ਹੋਈ ਬਾਹਰ ਲੈ ਆਈ ॥੩੦॥

ਜਬ ਮੈ ਧ੍ਯਾਨ ਰੁਦ੍ਰ ਕੋ ਧਰਿਯੋ ॥

ਜਦ ਮੈਂ ਰੁਦ੍ਰ ਦਾ ਧਿਆਨ ਧਾਰਿਆ

ਤਬ ਸਿਵ ਅਸ ਮੁਰ ਸਾਥ ਉਚਰਿਯੋ ॥

ਤਾਂ ਸ਼ਿਵ ਨੇ ਮੈਨੂੰ ਇਸ ਪ੍ਰਕਾਰ ਕਿਹਾ,

ਬਰੰਬ੍ਰੂਹ ਪੁਤ੍ਰੀ ਮਨ ਭਾਵਤ ॥

ਹੇ ਪੁੱਤਰੀ ਮਨ ਭਾਉਂਦਾ ਵਰ ਮੰਗ ('ਬਰੰਬ੍ਰੁਹ')

ਜੋ ਇਹ ਸਮੈ ਹ੍ਰਿਦੈ ਮਹਿ ਆਵਤ ॥੩੧॥

ਜੋ ਵੀ ਇਸ ਵੇਲੇ ਤੇਰੇ ਹਿਰਦੇ ਵਿਚ ਆਵੇ ॥੩੧॥

ਤਬ ਮੈ ਕਹਿਯੋ ਜਿਯਾਇ ਦੇਹੁ ਪਤਿ ॥

ਤਦ ਮੈਂ ਕਿਹਾ ਕਿ ਜੇ ਮੇਰੀ ਮਤ

ਜੋ ਤੁਮਰੇ ਚਰਨਨ ਮਹਿ ਮੁਰ ਮਤਿ ॥

ਤੁਹਾਡੇ ਚਰਨਾਂ ਵਿਚ ਲਗੀ ਹੋਈ ਹੈ ਤਾਂ (ਮੇਰਾ) ਪਤੀ ਜੀਉਂਦਾ ਕਰ ਦਿਓ।

ਤਬ ਇਹ ਭਾਤਿ ਬਖਾਨਿਯੋ ਸਿਵ ਬਚ ॥

ਤਦ ਸ਼ਿਵ ਨੇ ਇਸ ਤਰ੍ਹਾਂ ਕਿਹਾ,

ਸੋ ਤੁਮ ਸਮਝਿ ਲੇਹੁ ਭੂਪਤਿ ਸਚੁ ॥੩੨॥

ਹੇ ਰਾਜਨ! ਇਸ ਨੂੰ ਤੁਸੀਂ ਸਚ ਸਮਝ ਲਵੋ ॥੩੨॥

ਦੋਹਰਾ ॥

ਦੋਹਰਾ:

ਤਾ ਤੇ ਅਤਿ ਸੁੰਦਰ ਕਰੋ ਵਾ ਤੇ ਬੈਸ ਕਿਸੋਰ ॥

ਮੈਂ ਇਸ ਨੂੰ ਪਹਿਲਾਂ ਨਾਲੋਂ ਸੁੰਦਰ ਅਤੇ ਜਵਾਨ ਬਣਾ ਦਿੱਤਾ ਹੈ।

ਨਾਥ ਜੀਯੋ ਸ੍ਰੀ ਸੰਭੁ ਕੀ ਕ੍ਰਿਪਾ ਦ੍ਰਿਸਟਿ ਕੀ ਕੋਰ ॥੩੩॥

ਸ੍ਰੀ ਸ਼ਿਵ ਦੀ ਕ੍ਰਿਪਾ ਕਟਾਖ ਨਾਲ (ਮੇਰਾ) ਪਤੀ ਜੀਵਤਿ ਹੋ ਗਿਆ ਹੈ ॥੩੩॥

ਚੌਪਈ ॥

ਚੌਪਈ:

ਸਭਹਿਨ ਬਚਨ ਸਤ ਕਰਿ ਜਾਨਾ ॥

ਸਭ ਨੇ ਇਹ ਬਚਨ ਸਚ ਮੰਨ ਲਿਆ

ਸਿਵ ਕੋ ਸਤ ਬਚਨ ਅਨੁਮਾਨਾ ॥

ਅਤੇ ਸ਼ਿਵ ਦੇ ਬਚਨ ਨੂੰ ਵੀ ਸਚ ਸਮਝ ਲਿਆ।

ਤਬ ਤੇ ਤਜਿ ਸੁੰਦਰ ਜਿਯ ਤ੍ਰਾਸਾ ॥

ਤਦ ਉਹ ਸੁੰਦਰੀ ਮਨ ਦਾ ਭੈ ਛਡ ਕੇ


Flag Counter