ਸ਼੍ਰੀ ਦਸਮ ਗ੍ਰੰਥ

ਅੰਗ - 635


ਦਸ ਅਸਟ ਸਾਸਤ੍ਰ ਪ੍ਰਮਾਨ ॥

ਅਠਾਰ੍ਹਾਂ ਸ਼ਾਸਤ੍ਰਾਂ ਦਾ ਪ੍ਰਮਾਣਿਕ ਵਿਦਵਾਨ ਹੈ।

ਕਲਿ ਜੁਗਿਯ ਲਾਗ ਨਿਹਾਰਿ ॥

ਕਲਿਯੁਗ ਨੂੰ ਲਗੇ ਹੋਏ ਵਿਚਾਰ ਕੇ

ਭਏ ਕਾਲਿਦਾਸ ਅਬਿਚਾਰ ॥੧॥

ਬ੍ਰਹਮ ਆਪ ਕਾਲੀਦਾਸ ਰੂਪ ਹੋ ਗਿਆ ॥੧॥

ਲਖਿ ਰੀਝ ਬਿਕ੍ਰਮਜੀਤ ॥

(ਉਸ ਨੂੰ ਵੇਖ ਕੇ) ਬਿਕ੍ਰਮਾਜੀਤ ਪ੍ਰਸੰਨ ਹੁੰਦਾ ਸੀ

ਅਤਿ ਗਰਬਵੰਤ ਅਜੀਤ ॥

ਜੋ (ਆਪ) ਬਹੁਤ ਹੰਕਾਰੀ ਅਤੇ ਨਾ ਜਿਤੇ ਜਾ ਸਕਣ ਵਾਲਾ ਸੀ।

ਅਤਿ ਗਿਆਨ ਮਾਨ ਗੁਨੈਨ ॥

(ਉਹ) ਬਹੁਤ ਗੰਭੀਰ ਗਿਆਨ ਵਾਲਾ, ਗੁਣਾਂ ਦਾ ਘਰ,

ਸੁਭ ਕ੍ਰਾਤਿ ਸੁੰਦਰ ਨੈਨ ॥੨॥

ਸ਼ੁਭ ਕਾਂਤੀ ਵਾਲਾ ਅਤੇ ਸੁੰਦਰ ਨੈਣਾਂ ਵਾਲਾ ਸੀ ॥੨॥

ਰਘੁ ਕਾਬਿ ਕੀਨ ਸੁਧਾਰਿ ॥

(ਉਸ ਨੇ) ਬਹੁਤ ਸੁੰਦਰ ਢੰਗ ਨਾਲ 'ਰਘੁਬੰਸ' (ਨਾਂ ਦਾ) ਕਾਵਿ ਰਚਿਆ।

ਕਰਿ ਕਾਲਿਦਾਸ ਵਤਾਰ ॥

ਕਾਲੀਦਾਸ ਦਾ ਅਵਤਾਰ ਧਾਰ ਕੇ (ਬ੍ਰਹਮਾ ਨੇ ਇਹ ਕੰਮ ਕੀਤਾ)।

ਕਹ ਲੌ ਬਖਾਨੋ ਤਉਨ ॥

ਉਨ੍ਹਾਂ ਦਾ ਕਿਥੋਂ ਤਕ ਬਖਾਨ ਕਰਾਂ

ਜੋ ਕਾਬਿ ਕੀਨੋ ਜਉਨ ॥੩॥

ਜੋ ਕਾਵਿ ਉਸ (ਕਾਲਿਦਾਸ) ਨੇ ਰਚੇ ਸਨ ॥੩॥

ਧਰਿ ਸਪਤ ਬ੍ਰਹਮ ਵਤਾਰ ॥

(ਇਸ ਪ੍ਰਕਾਰ) ਬ੍ਰਹਮਾ ਨੇ ਸੱਤ ਅਵਤਾਰ ਧਾਰਨ ਕੀਤੇ,

ਤਬ ਭਇਓ ਤਾਸੁ ਉਧਾਰ ॥

ਤਦ ਜਾ ਕੇ ਉਸ ਦਾ ਉੱਧਾਰ ਹੋਇਆ।

ਤਬ ਧਰਾ ਬ੍ਰਹਮ ਸਰੂਪ ॥

ਤਦ (ਉਸ ਨੇ) ਬ੍ਰਹਮਾ ਦਾ ਸਰੂਪ ਧਾਰਨ ਕੀਤਾ

ਮੁਖਚਾਰ ਰੂਪ ਅਨੂਪ ॥੪॥

ਜੋ ਉਪਮਾ ਰਹਿਤ ਚੌਮੂੰਹਾ ਰੂਪ ਸੀ ॥੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਪਤਮੋ ਅਵਤਾਰ ਬ੍ਰਹਮਾ ਕਾਲਿਦਾਸ ਸਮਾਪਤਮ ॥੭॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਸੱਤਵੇਂ ਕਾਲਿਦਾਸ ਦੀ ਸਮਾਪਤੀ ॥੭॥

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਅਥ ਰੁਦ੍ਰ ਅਵਤਾਰ ਕਥਨੰ ॥

ਹੁਣ ਰੁਦ੍ਰ ਅਵਤਾਰ ਦਾ ਕਥਨ:

ਤੋਮਰ ਛੰਦ ॥

ਤੋਮਰ ਛੰਦ:

ਅਬ ਕਹੋ ਤਉਨ ਸੁਧਾਰਿ ॥

ਹੁਣ ਉਸ ਨੂੰ ਸੁਧਾਰ ਕੇ ਕਹਿੰਦਾ ਹਾ

ਜੇ ਧਰੇ ਰੁਦ੍ਰ ਅਵਤਾਰ ॥

ਜੋ ਰੁਦ੍ਰ ਨੇ ਅਵਤਾਰ ਧਾਰਨ ਕੀਤੇ ਸਨ।

ਅਤਿ ਜੋਗ ਸਾਧਨ ਕੀਨ ॥

ਉਸ ਨੇ ਬਹੁਤ ਯੋਗ ਸਾਧਨਾ ਕੀਤੀ,

ਤਬ ਗਰਬ ਕੇ ਰਸਿ ਭੀਨ ॥੧॥

ਤਦ ਉਹ ਹੰਕਾਰ ਦੇ ਰਸ ਵਿਚ ਭਿਜ ਗਿਆ ॥੧॥

ਸਰਿ ਆਪ ਜਾਨ ਨ ਅਉਰ ॥

ਆਪਣੇ ਬਰਾਬਰ ਕਿਸੇ ਹੋਰ ਨੂੰ ਨਾ ਜਾਣਿਆ

ਸਬ ਦੇਸ ਮੋ ਸਬ ਠੌਰ ॥

ਸਾਰਿਆਂ ਦੇਸਾਂ ਅਤੇ ਸਾਰਿਆਂ ਸਥਾਨਾਂ ਵਿਚ (ਉਸ ਨੇ)।

ਤਬ ਕੋਪਿ ਕੈ ਇਮ ਕਾਲ ॥

ਤਦ ਕਾਲ (ਪੁਰਖ) ਨੇ ਕ੍ਰੋਧਿਤ ਹੋ ਕੇ ਜਲਦੀ ਨਾਲ (ਰੁਦ੍ਰ ਪ੍ਰਤਿ)

ਇਮ ਭਾਖਿ ਬੈਣ ਉਤਾਲ ॥੨॥

ਇਸ ਤਰ੍ਹਾਂ ਬਚਨ ਕੀਤਾ ॥੨॥

ਜੇ ਗਰਬ ਲੋਕ ਕਰੰਤ ॥

ਜੋ ਲੋਗ ਹੰਕਾਰ ('ਗਰਬ') ਕਰਦੇ ਹਨ,

ਤੇ ਜਾਨ ਕੂਪ ਪਰੰਤ ॥

ਉਹ ਜਾਣ ਬੁਝ ਕੇ ਖੂਹ ਵਿਚ ਪੈਂਦੇ ਹਨ।

ਮੁਰ ਨਾਮ ਗਰਬ ਪ੍ਰਹਾਰ ॥

ਮੇਰਾ ਨਾਂ ਗਰਬ ਪ੍ਰਹਾਰਕ ਹੈ

ਸੁਨ ਲੇਹੁ ਰੁਦ੍ਰ ਬਿਚਾਰ ॥੩॥

ਹੇ ਰੁਦ੍ਰ! ਵਿਚਾਰ ਪੂਰਵਕ ਸੁਣ ਲਵੋ ॥੩॥

ਕੀਅ ਗਰਬ ਕੋ ਮੁਖ ਚਾਰ ॥

ਬ੍ਰਹਮਾ ਨੇ ਹੰਕਾਰ ਕੀਤਾ ਸੀ

ਕਛੁ ਚਿਤ ਮੋ ਅਬਿਚਾਰਿ ॥

ਅਤੇ ਚਿਤ ਵਿਚ ਅਨੁਚਿਤ ਵਿਚਾਰ ਬਣਾਇਆ ਸੀ।

ਜਬ ਧਰੇ ਤਿਨ ਤਨ ਸਾਤ ॥

ਉਸ ਨੇ ਜਦ ਸੱਤ ਰੂਪ ਧਾਰਨ ਕੀਤੇ,

ਤਬ ਬਨੀ ਤਾ ਕੀ ਬਾਤ ॥੪॥

ਤਦ ਉਸ ਦੀ ਗੱਲ ਬਣੀ ॥੪॥

ਤਿਮ ਜਨਮੁ ਧਰੁ ਤੈ ਜਾਇ ॥

ਹੇ ਮੁਨੀ ਰਾਜ! ਚਿਤ ਦੇ ਕੇ ਸੁਣੋ

ਚਿਤ ਦੇ ਸੁਨੋ ਮੁਨਿ ਰਾਇ ॥

ਅਤੇ ਉਸੇ ਤਰ੍ਹਾਂ ਤੁਸੀਂ ਵੀ ਜਨਮ ਧਾਰਨ ਕਰੋ।

ਨਹੀ ਐਸ ਹੋਇ ਉਧਾਰ ॥

ਇਸ ਤੋਂ ਬਿਨਾ ਹੋਰ (ਕਿਸੇ ਢੰਗ ਨਾਲ) ਉੱਧਾਰ ਨਹੀਂ ਹੋਣਾ,

ਸੁਨ ਲੇਹੁ ਰੁਦ੍ਰ ਬਿਚਾਰ ॥੫॥

ਹੇ ਰੁਦ੍ਰ! (ਇਸ) ਵਿਚਾਰ ਨੂੰ ਸੁਣ ਲਵੋ ॥੫॥

ਸੁਨਿ ਸ੍ਰਵਨ ਏ ਸਿਵ ਬੈਨ ॥

ਸ਼ਿਵ ਨੇ ਕੰਨਾਂ ਨਾਲ ਇਹ ਬਚਨ ਸੁਣ ਲਏ

ਹਠ ਛਾਡਿ ਸੁੰਦਰ ਨੈਨ ॥

ਅਤੇ (ਉਸ) ਸੁੰਦਰ ਨੈਣਾਂ ਵਾਲੇ ਨੇ ਹਠ ਛਡ ਦਿੱਤਾ।

ਤਿਹ ਜਾਨਿ ਗਰਬ ਪ੍ਰਹਾਰ ॥

ਉਸ (ਕਾਲ ਪੁਰਖ) ਨੂੰ ਗਰਬ ਪ੍ਰਹਾਰਕ ਜਾਣ ਕੇ

ਛਿਤਿ ਲੀਨ ਆਨਿ ਵਤਾਰ ॥੬॥

(ਰੁਦ੍ਰ ਨੇ) ਧਰਤੀ ਉਤੇ ਆ ਕੇ ਅਵਤਾਰ ਲਿਆ ॥੬॥

ਪਾਧਰੀ ਛੰਦ ॥

ਪਾਧਰੀ ਛੰਦ:

ਜਿਮ ਕਥੇ ਸਰਬ ਰਾਜਾਨ ਰਾਜ ॥

ਜਿਸ ਤਰ੍ਹਾਂ (ਪਿਛੇ) ਸਾਰਿਆਂ ਰਾਜਿਆਂ ਦੇ ਰਾਜ (ਦਾ ਹਾਲ) ਕਥਨ ਕੀਤਾ ਹੈ,

ਤਿਮ ਕਹੇ ਰਿਖਿਨ ਸਬ ਹੀ ਸਮਾਜ ॥

ਉਸ ਤਰ੍ਹਾਂ (ਹੁਣ) ਸਾਰੇ ਰਿਸ਼ੀਆਂ ਦੇ ਸਮਾਜ (ਦਾ ਬ੍ਰਿੱਤਾਂਤ) ਕਹਿੰਦਾ ਹਾਂ।

ਜਿਹ ਜਿਹ ਪ੍ਰਕਾਰ ਤਿਹ ਕਰਮ ਕੀਨ ॥

ਜਿਸ ਜਿਸ ਤਰ੍ਹਾਂ ਦੇ ਉਨ੍ਹਾਂ ਨੇ ਕਰਮ ਕੀਤੇ ਹਨ

ਜਿਹ ਭਾਤਿ ਜੇਮਿ ਦਿਜ ਬਰਨ ਲੀਨ ॥੭॥

ਅਤੇ ਜਿਵੇਂ ਤੇ ਜਿਸ ਤਰ੍ਹਾਂ ਬ੍ਰਾਹਮਣ ਵਰਣ ਪ੍ਰਾਪਤ ਕੀਤਾ ਹੈ ॥੭॥

ਜੇ ਜੇ ਚਰਿਤ੍ਰ ਕਿਨੇ ਪ੍ਰਕਾਸ ॥

ਜੋ ਜੋ ਚਰਿਤ੍ਰ ਪ੍ਰਗਟ ਕੀਤੇ ਹਨ,

ਤੇ ਤੇ ਚਰਿਤ੍ਰ ਭਾਖੋ ਸੁ ਬਾਸ ॥

ਉਨ੍ਹਾਂ ਉਨ੍ਹਾਂ ਚਰਿਤ੍ਰਾਂ ਦਾ ਸੁੰਦਰ ਢੰਗ ਨਾਲ ਵਰਣਨ ਕਰਦਾ ਹਾਂ।

ਰਿਖਿ ਪੁਤ੍ਰ ਏਸ ਭਏ ਰੁਦ੍ਰ ਦੇਵ ॥

ਇਸ ਤਰ੍ਹਾਂ ਰੁਦ੍ਰ ਦੇਵ ਰਿਸ਼ੀ ਪੁੱਤਰ ਦੇ ਰੂਪ ਵਿਚ ਪ੍ਰਗਟ ਹੋਏ

ਮੋਨੀ ਮਹਾਨ ਮਾਨੀ ਅਭੇਵ ॥੮॥

ਜੋ ਮਹਾਨ ਮੋਨੀ, ਮਨਨਸ਼ੀਲ ਅਤੇ ਭੇਦ-ਰਹਿਤ ਸਨ ॥੮॥

ਪੁਨਿ ਭਏ ਅਤ੍ਰਿ ਰਿਖਿ ਮੁਨਿ ਮਹਾਨ ॥

ਫਿਰ ਮਹਾਨ ਮੁਨੀ ਅਤ੍ਰੀ ਰਿਸ਼ੀ ਹੋਏ

ਦਸ ਚਾਰ ਚਾਰ ਬਿਦਿਆ ਨਿਧਾਨ ॥

ਜੋ ਅਠਾਰ੍ਹਾਂ ਵਿਦਿਆਵਾਂ ਦੇ ਭੰਡਾਰ ਸਨ।

ਲਿਨੇ ਸੁ ਜੋਗ ਤਜਿ ਰਾਜ ਆਨਿ ॥

(ਉਸ ਨੇ) ਰਾਜ ਛਡ ਕੇ ਯੋਗ ਨੂੰ ਧਾਰਨ ਕੀਤਾ

ਸੇਵਿਆ ਰੁਦ੍ਰ ਸੰਪਤਿ ਨਿਧਾਨ ॥੯॥

ਅਤੇ ਸੰਪੱਤੀ ਦੇ ਖ਼ਜ਼ਾਨੇ ਰੁਦ੍ਰ ਦੀ ਸੇਵਾ ਕੀਤੀ ॥੯॥

ਕਿਨੋ ਸੁ ਯੋਗ ਬਹੁ ਦਿਨ ਪ੍ਰਮਾਨ ॥

(ਉਸ ਨੇ) ਬਹੁਤ ਦਿਨਾਂ ਤਕ ਯੋਗ ਸਾਧਨਾ ਕੀਤੀ।

ਰੀਝਿਓ ਰੁਦ੍ਰ ਤਾ ਪਰ ਨਿਦਾਨ ॥

ਅੰਤ ਵਿਚ ਰੁਦ੍ਰ ਉਸ ਉਤੇ ਪ੍ਰਸੰਨ ਹੋਇਆ।

ਬਰੁ ਮਾਗ ਪੁਤ੍ਰ ਜੋ ਰੁਚੈ ਤੋਹਿ ॥

(ਰੁਦ੍ਰ ਨੇ ਕਿਹਾ) ਹੇ ਪੁੱਤਰ! ਜੋ ਤੈਨੂੰ ਚੰਗਾ ਲਗੇ,

ਬਰੁ ਦਾਨੁ ਤਉਨ ਮੈ ਦੇਉ ਤੋਹਿ ॥੧੦॥

ਉਹ ਵਰ ਮੰਗ ਲੈ, ਮੈਂ ਤੈਨੂੰ ਉਹੀ ਵਰਦਾਨ ਦਿਆਂਗਾ ॥੧੦॥

ਕਰਿ ਜੋਰਿ ਅਤ੍ਰਿ ਤਬ ਭਯੋ ਠਾਢ ॥

ਤਦ ਅਤ੍ਰੀ ਮੁਨੀ ਹੱਥ ਜੋੜ ਕੇ ਖੜਾ ਹੋ ਗਿਆ।

ਉਠਿ ਭਾਗ ਆਨ ਅਨੁਰਾਗ ਬਾਢ ॥

(ਉਸ ਦੇ) ਭਾਗ ਜਾਗ ਪਏ ਅਤੇ ਪ੍ਰੇਮ ਵੱਧ ਗਿਆ।

ਗਦ ਗਦ ਸੁ ਬੈਣ ਭਭਕੰਤ ਨੈਣ ॥

ਬੋਲ ਗਦ ਗਦ ਹੋ ਗਏ ਅਤੇ ਨੈਣਾਂ ਵਿਚੋਂ ਜਲ ਛਲਕਣ ਲਗ ਪਿਆ।

ਰੋਮਾਨ ਹਰਖ ਉਚਰੇ ਸੁ ਬੈਣ ॥੧੧॥

ਰੋਮਾਂਚਿਤ ਹੋ ਕੇ ਪ੍ਰਸੰਨਤਾ ਪੂਰਵਕ ਉਸ ਨੇ ਬੋਲ ਕਹੇ ॥੧੧॥

ਜੋ ਦੇਤ ਰੁਦ੍ਰ ਬਰੁ ਰੀਝ ਮੋਹਿ ॥

ਹੇ ਰੁਦ੍ਰ! ਜੇ ਰੀਝ ਕੇ ਮੈਨੂੰ ਵਰ ਦਿੰਦੇ ਹੋ,

ਗ੍ਰਿਹ ਹੋਇ ਪੁਤ੍ਰ ਸਮ ਤੁਲਿ ਤੋਹਿ ॥

ਤਾਂ ਤੁਹਾਡੇ ਸਮਾਨ ਮੇਰੇ ਘਰ ਪੁੱਤਰ ਜਨਮ ਲਏ।

ਕਹਿ ਕੈ ਤਥਾਸਤੁ ਭਏ ਅੰਤ੍ਰ ਧਿਆਨ ॥

('ਰੁਦ੍ਰ') 'ਤਥਾਸਤੂ' (ਇੰਜ ਹੀ ਹੋਵੇ) ਕਹਿ ਕੇ ਅੰਤਰਧਿਆਨ ਹੋ ਗਏ।

ਗ੍ਰਿਹ ਗਯੋ ਅਤ੍ਰਿ ਮੁਨਿ ਮਨਿ ਮਹਾਨ ॥੧੨॥

ਮਹਾਨ ਮਨ ਵਾਲਾ ਅਤ੍ਰੀ ਮੁਨੀ ਵੀ ਘਰ ਨੂੰ ਪਰਤ ਗਿਆ ॥੧੨॥

ਗ੍ਰਿਹਿ ਬਰੀ ਆਨਿ ਅਨਸੂਆ ਨਾਰਿ ॥

ਘਰ ਆ ਕੇ (ਉਸ ਨੇ) ਅਨਸੂਆ (ਨਾਂ ਦੀ) ਇਸਤਰੀ ਨਾਲ ਵਿਆਹ ਕੀਤਾ।

ਜਨੁ ਪਠਿਓ ਤਤੁ ਨਿਜ ਸਿਵ ਨਿਕਾਰਿ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ਿਵ ਨੇ ਆਪਣਾ ਮੂਲ ਤਤ੍ਵ ਕਢ ਕੇ (ਅਨਸੂਆ ਦੇ ਰੂਪ ਵਿਚ) ਭੇਜਿਆ ਹੋਵੇ।