ਸ਼੍ਰੀ ਦਸਮ ਗ੍ਰੰਥ

ਅੰਗ - 1173


ਸੁਨਤ ਬਚਨ ਸਹਚਰਿ ਚਤੁਰਿ ਤਹਾ ਪਹੂਚੀ ਜਾਇ ॥

(ਕੁਮਾਰੀ ਦੇ) ਬਚਨ ਸੁਣ ਕੇ ਚਤੁਰ ਸਖੀ ਉਥੇ ਜਾ ਪਹੁੰਚੀ

ਜਹ ਮਨਿ ਤਿਲਕ ਨ੍ਰਿਪਤਿ ਚੜਾ ਆਖੇਟਕਹਿ ਬਨਾਇ ॥੧੦॥

ਜਿਥੇ ਤਿਲਕ ਮਨਿ ਰਾਜਾ ਸ਼ਿਕਾਰ ਲਈ ਚੜ੍ਹਿਆ ਹੋਇਆ ਸੀ ॥੧੦॥

ਚੌਪਈ ॥

ਚੌਪਈ:

ਸਹਚਰਿ ਤਹਾ ਪਹੂੰਚਿਤ ਭਈ ॥

ਸਖੀ ਉਥੇ ਜਾ ਪਹੁੰਚੀ

ਨ੍ਰਿਪ ਆਗਮਨ ਜਹਾ ਸੁਨਿ ਲਈ ॥

ਜਿਥੇ ਰਾਜੇ ਦੇ ਆਉਣ ਬਾਰੇ ਸੁਣ ਲਿਆ ਸੀ।

ਅੰਗ ਅੰਗ ਸੁਭ ਸਜੇ ਸਿੰਗਾਰਾ ॥

(ਸਖੀ ਦੇ) ਅੰਗ ਅੰਗ ਸੁੰਦਰ ਸ਼ਿੰਗਾਰ ਨਾਲ ਸੱਜੇ ਹੋਏ ਸਨ।

ਜਨੁ ਨਿਸਪਤਿ ਸੌਭਿਤ ਜੁਤ ਤਾਰਾ ॥੧੧॥

(ਇੰਜ ਲਗਦਾ ਸੀ) ਮਾਨੋ ਤਾਰਿਆਂ ਵਿਚ ਚੰਦ੍ਰਮਾ ਸ਼ੋਭਦਾ ਹੋਵੇ ॥੧੧॥

ਸੀਸ ਫੂਲ ਸਿਰ ਪਰ ਤ੍ਰਿਯ ਝਾਰਾ ॥

ਇਸਤਰੀ ਨੇ ਸਿਰ ਉਤੇ ਚੌਕ ਸਜਾਇਆ ਹੋਇਆ ਸੀ।

ਕਰਨ ਫੂਲ ਦੁਹੂੰ ਕਰਨ ਸੁ ਧਾਰਾ ॥

ਕੰਨਾਂ ਵਿਚ ਦੋ ਕਰਨ-ਫੂਲ ਧਾਰਨ ਕੀਤੇ ਹੋਏ ਸਨ।

ਮੋਤਿਨ ਕੀ ਮਾਲਾ ਕੋ ਧਰਾ ॥

ਮੋਤੀਆਂ ਦੀ ਮਾਲਾ ਪਾਈ ਹੋਈ ਸੀ

ਮੋਤਿਨ ਹੀ ਸੋ ਮਾਗਹਿ ਭਰਾ ॥੧੨॥

ਅਤੇ ਮੋਤੀਆਂ ਨਾਲ ਹੀ ਮਾਂਗ ਭਰੀ ਹੋਈ ਸੀ (ਭਾਵ-ਮੀਢੀਆਂ ਵਿਚ ਮੋਤੀ ਗੁੰਦੇ ਹੋਏ ਸਨ) ॥੧੨॥

ਸਭ ਭੂਖਨ ਮੋਤਿਨ ਕੇ ਧਾਰੇ ॥

(ਉਸ ਨੇ) ਸਾਰੇ ਗਹਿਣੇ ਮੋਤੀਆਂ ਦੇ ਹੀ ਪਾਏ ਹੋਏ ਸਨ

ਜਿਨ ਮਹਿ ਬਜ੍ਰ ਲਾਲ ਗੁਹਿ ਡਾਰੇ ॥

ਜਿਨ੍ਹਾਂ ਵਿਚ ਲਾਲ ਹੀਰੇ ('ਬਜ੍ਰ') ਗੁੰਦੇ ਹੋਏ ਸਨ।

ਨੀਲ ਹਰਿਤ ਮਨਿ ਪ੍ਰੋਈ ਭਲੀ ॥

ਨੀਲੀਆਂ ਅਤੇ ਹਰੀਆਂ ਮਣੀਆਂ ਚੰਗੀ ਤਰ੍ਹਾਂ ਪਰੋਈਆਂ ਹੋਈਆਂ ਸਨ।

ਜਨੁ ਤੇ ਹਸਿ ਉਡਗਨ ਕਹ ਚਲੀ ॥੧੩॥

(ਇੰਜ ਲਗਦਾ ਸੀ) ਮਾਨੋ ਹੱਸ ਕੇ ਤਾਰਿਆਂ ਕੋਲ ਚਲੀਆਂ ਹੋਣ ॥੧੩॥

ਜਬ ਰਾਜੈ ਵਾ ਤ੍ਰਿਯ ਕੋ ਲਹਾ ॥

ਜਦ ਰਾਜੇ ਨੇ ਉਸ ਇਸਤਰੀ ਨੂੰ ਵੇਖਿਆ।

ਮਨ ਮਹਿ ਅਧਿਕ ਚਕ੍ਰਿਤ ਹ੍ਵੈ ਰਹਾ ॥

(ਤਾਂ) ਮਨ ਵਿਚ ਬਹੁਤ ਹੈਰਾਨ ਹੋ ਗਿਆ।

ਦੇਵ ਅਦੇਵ ਜਛ ਗੰਧ੍ਰਬਜਾ ॥

(ਰਾਜਾ ਸੋਚੀਂ ਪੈ ਗਿਆ ਕਿ) ਕੀ ਇਹ ਦੇਵ, ਦੈਂਤ, ਯਕਸ਼ ਜਾਂ ਗੰਧਰਬ ਕੰਨਿਆ ਹੈ,

ਨਰੀ ਨਾਗਨੀ ਸੁਰੀ ਪਰੀਜਾ ॥੧੪॥

ਅਥਵਾ ਨਰੀ, ਨਾਗਨੀ, ਸੁਰੀ ਜਾਂ ਪਰੀ ਦੀ ਜਾਈ ਹੈ ॥੧੪॥

ਦੋਹਰਾ ॥

ਦੋਹਰਾ:

ਨ੍ਰਿਪ ਚਿਤ੍ਰਯੋ ਇਹ ਪੂਛੀਯੈ ਕ੍ਯੋ ਆਈ ਇਹ ਦੇਸ ॥

ਰਾਜੇ ਨੇ ਇਹ ਸੋਚਿਆ ਕਿ ਇਸ ਨੂੰ ਪੁਛਿਆ ਜਾਵੇ ਕਿ ਇਸ ਦੇਸ ਵਿਚ ਕਿਸ ਲਈ ਆਈ ਹੈ।

ਸੂਰ ਸੁਤਾ ਕੈ ਚੰਦ੍ਰਜਾ ਕੈ ਦੁਹਿਤਾ ਅਲਿਕੇਸ ॥੧੫॥

ਕੀ ਇਹ ਸੂਰਜ ਦੀ ਪੁੱਤਰੀ, ਜਾਂ ਚੰਦ੍ਰਮਾ ਦੀ ਧੀ ਜਾਂ ਕੁਬੇਰ ਦੀ ਲੜਕੀ ਹੈ ॥੧੫॥

ਚੌਪਈ ॥

ਚੌਪਈ:

ਚਲਿਯੋ ਚਲਿਯੋ ਤਾ ਕੇ ਤਟ ਗਯੋ ॥

(ਰਾਜਾ) ਚਲਦਾ ਚਲਦਾ ਉਸ ਦੇ ਕੋਲ ਜਾ ਪਹੁੰਚਿਆ

ਲਖਿ ਦੁਤਿ ਤਿਹ ਅਤਿ ਰੀਝਤ ਭਯੋ ॥

ਅਤੇ ਉਸ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਿਆ।

ਰੂਪ ਨਿਰਖਿ ਰਹਿਯੋ ਉਰਝਾਈ ॥

ਉਸ ਦਾ ਰੂਪ ਵੇਖ ਕੇ ਅਟਕ ਗਿਆ

ਕਵਨ ਦੇਵ ਦਾਨੋ ਇਹ ਜਾਈ ॥੧੬॥

(ਅਤੇ ਸੋਚਣ ਲਗਾ ਕਿ) ਇਹ ਕਿਸ ਦੇਵਤੇ ਜਾਂ ਦੈਂਤ ਦੀ ਪੈਦਾ ਕੀਤੀ ਹੋਈ ਹੈ ॥੧੬॥

ਮੋਤਿਨ ਮਾਲ ਬਾਲ ਤਿਨ ਲਈ ॥

ਉਸ ਇਸਤਰੀ ਨੇ ਮੋਤੀਆਂ ਦੀ ਮਾਲਾ ਲਈ ਹੋਈ ਸੀ,

ਜਿਹ ਭੀਤਰਿ ਪਤਿਯਾ ਗੁਹਿ ਗਈ ॥

ਜਿਸ ਵਿਚ ਉਹ ਚਿੱਠੀ ਗੁੰਦ ਕੇ ਲੈ ਗਈ ਸੀ।

ਕਹਿਯੋ ਕਿ ਜੈਸੀ ਮੁਝਹਿ ਨਿਹਾਰਹੁ ॥

(ਕਹਿਣ ਲਗੀ ਕਿ) ਜਿਹੋ ਜਿਹੀ (ਤੁਸੀਂ) ਮੈਨੂੰ ਵੇਖਦੇ ਹੋ,

ਤੈਸਿਯੈ ਤਿਹ ਨ੍ਰਿਪ ਸਹਸ ਬਿਚਾਰਹੁ ॥੧੭॥

ਹੇ ਰਾਜਨ! ਉਸ ਨੂੰ ਮੇਰੇ ਨਾਲ ਹਜ਼ਾਰ ਗੁਣਾਂ ਅਧਿਕ (ਸੁੰਦਰ) ਸਮਝੋ ॥੧੭॥

ਦੋਹਰਾ ॥

ਦੋਹਰਾ:

ਨ੍ਰਿਪ ਬਰ ਬਾਲ ਬਿਲੋਕਿ ਛਬਿ ਮੋਹਿ ਰਹਾ ਸਰਬੰਗ ॥

ਰਾਜਾ ਉਸ ਉਤਮ ਇਸਤਰੀ ਦੀ ਸੁੰਦਰਤਾ ਨੂੰ ਵੇਖ ਕੇ ਸਭ ਤਰ੍ਹਾਂ ਨਾਲ ਮੋਹਿਤ ਹੋ ਗਿਆ।

ਸੁਧਿ ਗ੍ਰਿਹ ਕੀ ਬਿਸਰੀ ਸਭੈ ਚਲਤ ਭਯੋ ਤਿਹ ਸੰਗ ॥੧੮॥

ਉਸ ਨੂੰ ਘਰ ਦੀ ਸਾਰੀ ਸੁਰਤ ਭੁਲ ਗਈ ਅਤੇ ਉਸ ਦੇ ਨਾਲ ਚਲ ਪਿਆ ॥੧੮॥

ਚੌਪਈ ॥

ਚੌਪਈ:

ਲਾਲ ਮਾਲ ਕੌ ਬਹੁਰਿ ਨਿਕਾਰਾ ॥

(ਰਾਜੇ ਨੇ) ਫਿਰ ਲਾਲਾਂ ਦੀ ਮਾਲਾ ਨੂੰ ਕਢਿਆ

ਪਤਿਯਾ ਛੋਰਿ ਬਾਚਿ ਸਿਰ ਝਾਰਾ ॥

(ਅਤੇ ਉਸ ਵਿਚੋਂ) ਚਿੱਠੀ ਖੋਲ ਕੇ ਪੜ੍ਹੀ ਅਤੇ ਸਿਰ ਨੂੰ ਹਿਲਾਇਆ।

ਜੋ ਸਰੂਪ ਦੀਯੋ ਬਿਧਿ ਯਾ ਕੇ ॥

(ਉਸ ਨੇ ਸੋਚਿਆ) ਜੋ ਸਰੂਪ ਵਿਧਾਤਾ ਨੇ ਇਸ (ਇਸਤਰੀ) ਨੂੰ ਦਿੱਤਾ ਹੈ,

ਤੈਸੀ ਸੁਨੀ ਸਾਤ ਸਤ ਵਾ ਕੇ ॥੧੯॥

ਅਜਿਹੀਆਂ ਉਸ ਕੋਲ ਸੱਤ ਸੌ ਸੁਣੀਂਦੀਆਂ ਹਨ ॥੧੯॥

ਕਿਹ ਬਿਧਿ ਵਾ ਕੋ ਰੂਪ ਨਿਹਾਰੌ ॥

ਉਸ ਦਾ ਸਰੂਪ ਕਿਸ ਤਰ੍ਹਾਂ ਵੇਖਾਂ

ਸਫਲ ਜਨਮ ਕਰਿ ਤਦਿਨ ਬਿਚਾਰੌ ॥

ਅਤੇ ਉਸ ਦਿਨ ਤੋਂ ਆਪਣਾ ਜੀਵਨ ਸਫਲ ਸਮਝਾਂ।

ਜੋ ਐਸੀ ਭੇਟਨ ਕਹ ਪਾਊ ॥

ਜੇ ਅਜਿਹੀ (ਇਸਤਰੀ) ਮਿਲ ਜਾਵੇ,

ਇਨ ਰਾਨਿਨ ਫਿਰਿ ਮੁਖ ਨ ਦਿਖਾਊ ॥੨੦॥

ਤਾਂ ਇਨ੍ਹਾਂ ਰਾਣੀਆਂ ਨੂੰ ਫਿਰ ਮੁਖ ਵੀ ਨਾ ਵਿਖਾਵਾਂ ॥੨੦॥

ਵਹੀ ਬਾਟ ਤੇ ਉਹੀ ਸਿਧਾਯੋ ॥

ਉਸੇ ਰਸਤੇ ਉਸ ਵਲ ਚਲ ਪਿਆ

ਤਵਨਿ ਤਰੁਨਿ ਕਹ ਰਥਹਿ ਚੜਾਯੋ ॥

ਅਤੇ ਉਸ ਇਸਤਰੀ ਨੂੰ ਰਥ ਉਤੇ ਚੜ੍ਹਾ ਲਿਆ।

ਚਲਤ ਚਲਤ ਆਵਤ ਭਯੋ ਤਹਾ ॥

ਚਲਦਾ ਚਲਦਾ ਉਥੇ ਆ ਗਿਆ

ਅਬਲਾ ਮਗਹਿ ਨਿਹਾਰਤ ਜਹਾ ॥੨੧॥

ਜਿਥੇ (ਉਹ) ਇਸਤਰੀ ਵਾਟ ਜੋਹ ਰਹੀ ਸੀ ॥੨੧॥

ਦੋਹਰਾ ॥

ਦੋਹਰਾ:


Flag Counter