ਸ਼ਿਰੋਮਣੀ ਮੁਨੀ ਰਿਸ਼ੀਆਂ ਦੇ ਸੈਨਾ ਨੂੰ ਨਾਲ ਲਏ ਹੋਇਆਂ,
ਜਿਸ ਦੇ ਮੁਖ ਦੀ ਛਬੀ ਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਸਾਰ ਹੁੰਦਾ ਸੀ,
ਉਸ ਦੇ ਨੇੜੇ ਨੇੜੇ ਹੋ ਕੇ ਚਲਦਾ ਗਿਆ
ਅਤੇ ਉਸ ਦੇ ਕੁਝ ਪਿਛੇ ਮੁਨੀ ਰਾਜ ਇਕ ਥਾਂ ਬੈਠ ਗਿਆ ॥੪੫੩॥
ਅਨੂਪ ਨਰਾਜ ਛੰਦ:
(ਜਿਸ ਦਾ) ਅਨੂਪਮ ਅਤੇ ਅਦਭੁਤ ਸ਼ਰੀਰ ਸੀ ਅਤੇ ਸ਼ਰੀਰ ਉਤੇ ਵਿਭੂਤੀ ਸ਼ੋਭ ਰਹੀ ਸੀ।
(ਜਿਸ ਦੇ ਮੁਖ ਦਾ) ਪ੍ਰਚੰਡ ਤੇਜ ਅਛਿਜ ਸੀ ਅਤੇ ਬੇਅੰਤ ਮਨਾਂ ਨੂੰ ਮੋਹਿਤ ਕਰ ਰਿਹਾ ਸੀ।
ਸੁੰਦਰ ਭਗਵੇ ਰੰਗ ਦੇ ਬਸਤ੍ਰ ਸ਼ੋਭਾਇਮਾਨ ਸਨ,
(ਜਿਨ੍ਹਾਂ ਨੂੰ) ਵੇਖ ਕੇ ਦੇਵਤੇ, ਦੈਂਤ, ਗੰਧਰਬ ਅਤੇ ਮਨੁੱਖ ਮੋਹ ਦੇ ਵਸ ਵਿਚ ਹੋ ਰਹੇ ਸਨ ॥੪੫੪॥
(ਜਿਸ ਦੀਆਂ) ਜਟਾਵਾਂ ਨੂੰ ਵੇਖ ਕੇ ਗੰਗਾ ਸ਼ਿਵ ਦੇ ਸਮਾਨ ਸਮਝਦੀ ਸੀ।
(ਭਿੰਨ ਭਿੰਨ) ਲੋਕਾਂ ਦੇ ਲੋਗ (ਜਿਸ ਨੂੰ) ਵੇਖ ਕੇ ਅਲੌਕਿਕ ਰੂਪ ਵਾਲਾ ਮੰਨਦੇ ਸਨ।
(ਜਿਸ ਦੀ) ਬਹੁਤ ਸੁੰਦਰ ਕਿੰਗਰੀ ਵਜਦੀ ਸੀ (ਅਤੇ ਉਸ ਨੂੰ ਸੁਣ ਕੇ) ਭੈ ਭੀਤ ਹੋ ਕੇ ਭੂਤ ਭਜਦੇ ਜਾਂਦੇ ਸਨ।
ਯਕਸ਼ਾਂ ਅਤੇ ਕਿੰਨਰਾਂ ਦੀਆਂ ਅਣਖੀਲੀਆਂ ਇਸਤਰੀਆਂ ਮਨ ਵਿਚ ਮੋਹਿਤ ਹੋ ਕੇ (ਧਰਤੀ ਉਤੇ) ਡਿਗ ਰਹੀਆਂ ਸਨ ॥੪੫੫॥
ਚਿਤ੍ਰਣੀ ਇਸਤਰੀ (ਦੱਤ ਦੀ) ਵਿਚਿਤ੍ਰ ਅਤੇ ਪਵਿਤ੍ਰ ਪ੍ਰਭੁਤਾ ਨੂੰ ਵੇਖ ਕੇ ਚਿਤਰ ਵਰਗੀ ਹੋ ਰਹੀ ਸੀ।
ਉਸ ਦੀ ਪ੍ਰਭੁਤਾ ਉਤੇ ਯਕਸ਼, ਗੰਧਰਬ ਅਤੇ ਦੈਂਤਾਂ ਦੀਆਂ ਇਸਤਰੀਆਂ ਰੀਝ ਰਹੀਆਂ ਸਨ।
ਕਠੋਰ ਕਿੰਨਰ ਇਸਤਰੀਆਂ ਕੁੜ੍ਹ ਰਹੀਆਂ ਸਨ ਅਤੇ ਹੋਰ ਇਸਤਰੀਆਂ ਹਸ ਰਹੀਆਂ ਸਨ।
ਉਨ੍ਹਾਂ ਦੇ ਚਮਕਦੇ ਦੰਦਾਂ ਦੀ ਚਮਕ ਅਜਿਹੀ ਸੀ, ਮਾਨੋ ਬਿਜਲੀ ਖਿਮ ਰਹੀ ਹੋਵੇ ॥੪੫੬॥
(ਜਿਧਰੋਂ ਵੀ) ਸਿਮਰਨ ਕਰਦਾ ਹੋਇਆ ਮੁਨੀ ਲੰਘ ਜਾਂਦਾ ਸੀ, ਭਾਰੇ ਪਾਪਾਂ ਨੂੰ ਦਲਦਾ ਜਾਂਦਾ ਸੀ।
(ਸ਼ਰੀਰ ਉਤੇ) ਭਗਵੇ ਬਸਤ੍ਰ ਸ਼ੋਭਦੇ ਸਨ ਅਤੇ ਬੇਅੰਤ ਤੇਜ ਫੁਟ ਫੁਟ ਕੇ ਨਿਕਲ ਰਿਹਾ ਸੀ।
ਭੂਮੀ ਉਤੇ ਚਲਣ ਵਾਲੇ ਪੈਰੀਂ ਪੈਂਦੇ ਸਨ (ਅਤੇ ਦੱਤ) ਸਾਰੀਆਂ ਦਿਸ਼ਾਵਾਂ ਵਿਚ ਭ੍ਰਮਣ ਕਰਦਾ ਸੀ।
(ਜੋ) ਸ੍ਰੇਸ਼ਠ ਪੁਰਸ਼ (ਉਸ ਦੇ) ਧਰਮ ਮਾਰਗ ਉਤੇ ਚਲਦੇ ਸਨ, ਉਹ ਪਾਪਾਂ ਨੂੰ ਤਿਆਗ ਰਹੇ ਸਨ ॥੪੫੭॥
ਯੁੱਧ ਕਰਮ ਵਿਚ ਰੁਝੇ ਹੋਏ ਛਤ੍ਰੀਆਂ ਨੂੰ ਵੇਖ ਕੇ (ਉਨ੍ਹਾਂ ਉਤੇ) ਦਯਾ ਭਾਵ ਪ੍ਰਗਟ ਕੀਤਾ
ਜੋ ਚਮਕਦੇ ਤੀਰ ਛਡ ਰਹੇ ਸਨ ਅਤੇ ਕਵਚਾਂ ਨੂੰ ਟੋਟੇ ਟੋਟੇ ਕਰ ਕੇ ਸੁਟੀ ਜਾ ਰਹੇ ਸਨ।
(ਉਸ) ਰਣ ਦੇ ਕੌਤਕ ਵੇਖਣ ਲਈ ਸੂਰਜ ਦਾ ਰਥ ਵੀ ਰੁਕ ਗਿਆ ਸੀ।
ਯੋਧੇ ਰਣ-ਭੂਮੀ ਵਿਚ ਡਿਗ ਰਹੇ ਸਨ ਅਤੇ ਉਨ੍ਹਾਂ ਦੇ ਮੁਖ ਤੋਂ ਲਹੂ ਨਿਕਲ ਰਿਹਾ ਸੀ ॥੪੫੮॥
ਚੌਹਾਂ ਪਾਸੇ ਚਕ੍ਰ ਚਲ ਰਹੇ ਸਨ ਅਤੇ ਯੋਧੇ ਰਣ-ਭੂਮੀ ਵਿਚ ਡਿਗ ਰਹੇ ਸਨ।
ਕ੍ਰੋਧ ਨਾਲ ਹਠੀ ਸੂਰਮੇ ਫਿਰ ਉਠਦੇ ਸਨ ਅਤੇ ਕ੍ਰੋਧ ਨਾਲ ਭਰ ਕੇ (ਆਪਣੀਆਂ) ਭੁਜਾਵਾਂ ਠੋਕਦੇ ਸਨ।
ਲਕਾਂ ਨੂੰ ਬੰਨ੍ਹੇ ਹੋਏ ਧੜ ਅੱਧੇ ਪਚੱਧੇ ਕਟੇ ਹੋਏ ਫਿਰ ਰਹੇ ਸਨ।
(ਅਨੇਕ) ਸੂਰਮੇ ਧਰਤੀ ਉਤੇ ਡਿਗ ਰਹੇ ਸਨ ਅਤੇ ਮਾਰੂ ਸੁਰ ਵਾਲੇ ਬੋਲ ਬੋਲਦੇ ਸਨ ॥੪੫੯॥
ਸ਼ੂਰਵੀਰ ਮਦਿਰਾ ਪੀਂਦੇ ਸਨ ਅਤੇ (ਫਿਰ) ਭਿਆਨਕ ਯੁੱਧ ਕਰਦੇ ਸਨ।
ਤਿਖੇ ਤੀਰ ਵਰ੍ਹਾਉਂਦੇ ਸਨ ਅਤੇ ਤਲਵਾਰਾਂ ਦੀਆਂ ਤਿਖੀਆਂ ਧਾਰਾਂ (ਆਪਣੇ ਉਤੇ) ਝਲਦੇ ਸਨ।
ਮਾਰੂ ਯੁੱਧ ਵਿਚ (ਡਿਗ ਡਿਗ ਕੇ) ਉਠਦੇ ਸਨ ਅਤੇ ਮੂੰਹ ਤੋਂ 'ਮਾਰੋ' 'ਮਾਰੋ' ਪੁਕਾਰਦੇ ਸਨ।
ਜੋ ਹਠੀ ਨਹੀਂ ਸਨ, ਉਹ ਭਜੀ ਜਾਂਦੇ ਸਨ ਅਤੇ ਦੋਹਾਂ ਧਿਰਾਂ ਦੇ (ਯੋਧੇ) ਰਣ ਵਿਚ ਜੂਝਦੇ ਸਨ ॥੪੬੦॥
ਵਿਚਿਤ੍ਰ ਢੰਗ ਨਾਲ ਚਿਤਰੀਆਂ ਹੋਈਆਂ ਸੁੰਦਰ ਕਮਾਣਾਂ ਕਟੀਆਂ ਪਈਆਂ ਸਨ।
ਬਰਛਿਆਂ ਦੇ ਚਿੱਟੇ ਕੀਤੇ ਹੋਏ (ਅਰਥਾਤ ਲਿਸ਼ਕਾਏ ਹੋਏ) ਫਲਕ ਅਤੇ ਸੁੰਦਰ ਤੀਰ ਚਲ ਰਹੇ ਸਨ।
ਮੁਨੀਸ਼ਵਰ ਉਸ ਯੁੱਧ ਨੂੰ ਵੇਖ ਕੇ ਚਕਾਚੌਂਧ ਅਤੇ ਹੈਰਾਨ ਹੋ ਗਏ।
ਮੋਹਿਤ ਹੋ ਕੇ ਆਸ਼੍ਰਮ ਵਲ ਚਲੇ ਗਏ ਅਤੇ ਧਰਤੀ ਉਤੇ ਸਿਰ ਰਖ ਕੇ ਡਿਗ ਪਏ ॥੪੬੧॥
ਰਿਸ਼ੀ ਨੇ ਬਹੁਤ ਭਾਰੇ ਭਗਵੇ ਬਸਤ੍ਰ ਪਾਏ ਹੋਏ ਸਨ ਅਤੇ ਜਾਪ ਜਪ ਰਿਹਾ ਸੀ।
(ਰਿਸ਼ੀ ਦੱਤ) ਉਸ ਨੂੰ ਵੇਖ ਕੇ ਪੈਰਾਂ ਉਤੇ ਪੈ ਗਿਆ ਅਤੇ ਉਸ ਨੂੰ ਬਾਈਵਾਂ ਗੁਰੂ ਵਿਚਾਰ ਲਿਆ।
(ਜਿਨ੍ਹਾਂ ਨੇ) ਬੇਅੰਤ ਯੋਧਿਆਂ ਨੂੰ ਸਾਧ ਲਿਆ ਸੀ ਅਤੇ ਅਸੰਖਾਂ ਪਾਪੀਆਂ ਨੂੰ ਦਲ ਸੁਟਿਆ ਸੀ।
ਅਨੇਕ ਚੇਲਿਆਂ ਨੂੰ ਨਾਲ ਲੈ ਕੇ ਰਿਸ਼ੀ ਰਾਜ (ਆਪਣੇ) ਆਸਣ ਤੇ ਚਲੇ ਸਨ ॥੪੬੨॥
ਇਥੇ 'ਹਲ ਵਾਹੁੰਦਾ' ਬਾਈਵਾਂ ਗੁਰੂ ਇਸਤਰੀ ਭੱਤਾ ਲੈ ਕੇ ਆਈ ਦਾ ਪ੍ਰਸੰਗ ਸਮਾਪਤ ॥੨੨॥
ਹੁਣ 'ਯਕਸ਼ ਇਸਤਰੀ' ਦੇ ਰੂਪ ਵਿਚ ਤੇਈਵੇਂ ਗੁਰੂ ਦਾ ਕਥਨ
ਅਨੂਪ ਨਰਾਜ ਛੰਦ:
ਦੋਹਾਂ ਧਿਰਾਂ ਤੋਂ ਨਾਦ ਵਜਦੇ ਸਨ ਅਤੇ ਨਗਾਰਿਆਂ ਦੀ ਸੁਰ ਉਠਦੀ ਸੀ।
ਭਗਵੇ ਬਸਤ੍ਰ ਵੇਖ ਕੇ ਪਾਪ ਵੈਰੀ ਦੈਂਤਾਂ ਵਾਂਗ ਭਜਦੇ ਸਨ।
(ਜਿਵੇਂ) ਸੋਨੇ ਨੂੰ ਵੇਖ ਕੇ ਮਨੁੱਖ (ਧੀਰਜ ਨੂੰ) ਤਿਆਗ ਕੇ ਧਰਤੀ ਉਤੇ ਡਿਗ ਪੈਂਦਾ ਹੈ,
(ਉਵੇਂ) ਤਪਸਵੀ ਦੇ ਅਲੌਕਿਕ ਤਨ ਦੀ ਚਮਕ ਨੂੰ ਵੇਖ ਕੇ ਲੋਕਾਂ ਦੇ ਸ਼ਰੀਰ (ਡਿਗ ਰਹੇ ਸਨ) ॥੪੬੩॥
ਅਨੇਕ ਯਕਸ਼, ਖ਼ਾਸ ਤਰ੍ਹਾਂ ਦੀ ਵਿਧਿ ਨੂੰ ਧਾਰਨ ਕਰਨ ਵਾਲੇ ਗੰਧਰਬ,
ਮੋਹ ਰਹਿਤ ਨਾਗ ਇਸਤਰੀਆਂ ਅਤੇ ਬਹੁਤ ਅਤੇ ਵਿਸ਼ੇਸ਼ ਸੁੰਦਰ ਇੰਦਰ ਅਤੇ ਦੇਵਤਿਆਂ ਦੀਆਂ ਇਸਤਰੀਆਂ,
ਪਰਮ ਪਵਿਤ੍ਰ ਪਾਰਬਤੀ ਅਤੇ ਅਨੂਪਮ ਕੁਬੇਰ ('ਆਲਕਾ ਪਤੀ') ਦੀ ਪਤਨੀ,
ਅਤੇ ਆਪਣੇ ਆਪ ਵਿਚ ਵਿਸ਼ੇਸ਼ ਦੇਵਤਾ ਅਤੇ ਦੈਂਤ ਇਸਤਰੀਆਂ ਮੋਹਿਤ ਹੋ ਰਹੀਆਂ ਸਨ ॥੪੬੪॥
ਇਕ ਅਨੂਪਮ ਯਕਸ਼ ਇਸਤਰੀ ਜੋ ਰਾਗਾਂ ਨਾਲ ਮਨਾਂ ਨੂੰ ਮੋਹਿਤ ਕਰਦੀ ਹੈ,
ਸਾਰੰਗ ਦੀ ਸੁਰ ਲਗਾ ਕੇ ਧਰਤੀ ਉਤੇ ਘੁੰਮਦੀ ਫਿਰਦੀ ਸੀ,
ਘਰ ਦਾ ਮੋਹ ਭੁਲਾ ਦਿੱਤਾ ਸੀ ਅਤੇ ਮਨ ਵਿਚ ਰਾਗ ਨਾਲ ਪ੍ਰੇਮ ਪਾ ਲਿਆ ਸੀ।
ਸ਼ਿਕਾਰੀ ਦੇ ਤਿਖੇ ਕੀਤੇ ਹੋਏ ਤੀਰ ਨਾਲ ਘਾਇਲ ਹੋਏ ਹਿਰਨ ਵਾਂਗ ਘੁੰਮ ਰਹੀ ਸੀ ॥੪੬੫॥
ਚਿਤ ਵਿਚ ਰਾਗ ਉਤੇ ਪ੍ਰਸੰਨ ਹੁੰਦੀ ਸੀ ਅਤੇ ਸ੍ਰੇਸ਼ਠ ਰਾਗ ਗਾ ਰਹੀ ਸੀ।
ਕਿੰਗੁਰੀ ਹੱਥ ਨਾਲ ਵਜਾਉਂਦੀ ਸੀ, ਮੋਹਿਤ ਹੋਇਆਂ ਵਾਂਗ ਆਸ਼੍ਰਮ ਨੂੰ ਜਾਂਦੀ ਸੀ।
ਹਾਵ ਭਾਵ ਦੀ ਇਸਤਰੀ-ਕਲਾ ਦੇ ਤਿਖੇ ਸਫੈਦ ਤੀਰ ਸਜਾਏ ਹੋਏ ਸਨ।
ਧਰਤੀ ਉਤੇ ਘੁੰਮਦੀ ਹੋਈ (ਉਹ) ਇਸਤਰੀ ਪਤਿਆਂ ('ਦਲੰ') ਨੂੰ ਚੰਗੀ ਭੁਗਤੀ (ਭੋਜਨ) (ਬਣਾ ਰਹੀ ਸੀ) (ਭਾਵ ਨਿਰਾਹਾਰ ਵਿਚਰ ਰਹੀ ਸੀ) ॥੪੬੬॥
ਤੋਮਰ ਛੰਦ:
ਗੁਣਾਂ ਵਾਲੀ, ਅਪਾਰ ਸ਼ੀਲ ਵਾਲੀ,
ਅਠਾਰ੍ਹਾਂ ਵਿਦਿਆਵਾਂ ਨੂੰ ਜਾਣਨ ਵਾਲੀ, ਉਦਾਰ (ਸੁਭਾ ਵਾਲੀ)
ਸਭ ਪ੍ਰਕਾਰ ਦੇ ਰਾਗ ਅਤੇ ਰਸ ਵਿਚ ਭਰਪੂਰ,
(ਉਹ) ਧਰਤੀ ਦੇ ਤਲ ਵਿਚ ਧੰਨ ਸੀ ॥੪੬੭॥
(ਇਸ ਤਰ੍ਹਾਂ ਦੀ) ਇਕ ਇਸਤਰੀ ਰਾਗ ਗਾਉਂਦੀ ਸੀ,
(ਜੋ) ਗੁਣਵਾਨ ਅਤੇ ਚੰਗੇ ਸੁਭਾ ਵਾਲੀ ਸੀ।
(ਉਸ ਦੇ) ਸੁੰਦਰ ਨੇਤਰ ਸੁਖਾਂ ਦਾ ਘਰ ਸਨ