ਸ਼੍ਰੀ ਦਸਮ ਗ੍ਰੰਥ

ਅੰਗ - 1103


ਨ੍ਰਿਪ ਪ੍ਰਤਿ ਕਹਿਯੋ ਅਦੇਸੁ ਸੁ ਨਾਦ ਬਜਾਇ ਕੈ ॥

(ਉਸ ਨੇ) ਸਿੰਗੀ ਵਜਾ ਕੇ ਰਾਜੇ ਪ੍ਰਤਿ 'ਆਦੇਸ' ਦਿੱਤਾ।

ਰਾਨੀ ਦਈ ਜਿਵਾਇ ਸਰੂਪ ਅਨੇਕ ਧਰਿ ॥

(ਗੋਰਖਨਾਥ ਨੇ) ਰਾਣੀ ਨੂੰ ਅਨੇਕ ਸਰੂਪ ਧਾਰਨ ਕਰ ਕੇ ਜੀਵਿਤ ਕਰ ਦਿੱਤਾ।

ਹੋ ਸੁਨਹੋ ਭਰਥਰਿ ਰਾਵ ਲੇਹੁ ਗਹਿ ਏਕ ਕਰੁ ॥੧੫॥

ਹੇ ਭਰਥਰੀ ਰਾਜੇ! ਸੁਣੋ, (ਇਨ੍ਹਾਂ ਵਿਚੋਂ) ਹੱਥ ਨਾਲ ਇਕ ਪਕੜ ਲਵੋ ॥੧੫॥

ਭਰਥਰਿ ਬਾਚ ॥

ਭਰਥਰੀ ਨੇ ਕਿਹਾ:

ਦੋਹਰਾ ॥

ਦੋਹਰਾ:

ਕਾਹ ਗਹੌ ਕੌਨੇ ਤਜੌ ਚਿਤ ਮੈ ਕਰੈ ਬਿਬੇਕ ॥

ਕਿਸ ਨੂੰ ਪਕੜਾਂ ਅਤੇ ਕਿਹੜੀ ਨੂੰ ਛਡਾਂ, (ਮੈਂ) ਚਿਤ ਵਿਚ ਸੋਚ ਕਰ ਰਿਹਾ ਹਾਂ।

ਸਭੈ ਪਿੰਗੁਲਾ ਕੀ ਪ੍ਰਭਾ ਰਾਨੀ ਭਈ ਅਨੇਕ ॥੧੬॥

ਸਾਰੀਆਂ ਹੀ ਪਿੰਗੁਲਾ ਦੀ ਸੁੰਦਰਤਾ ਵਰਗੀਆਂ ਅਨੇਕ ਰਾਣੀਆਂ ਬਣ ਗਈਆਂ ਹਨ ॥੧੬॥

ਅੜਿਲ ॥

ਅੜਿਲ:

ਯੌ ਕਹਿ ਗੋਰਖ ਨਾਥ ਤਹਾ ਤੇ ਜਾਤ ਭਯੋ ॥

ਇਹ ਕਹਿ ਕੇ ਗੋਰਖ ਨਾਥ ਉਥੋਂ ਚਲਿਆ ਗਿਆ।

ਭਾਨ ਮਤੀ ਕੋ ਚਿਤ ਚੰਡਾਰ ਇਕ ਹਰ ਲਿਯੋ ॥

(ਇਧਰ) ਭਾਨ ਮਤੀ ਦਾ ਚਿਤ ਇਕ ਚੰਡਾਲ ਨੇ ਹਰ ਲਿਆ।

ਤਾ ਦਿਨ ਤੇ ਰਾਜਾ ਕੌ ਦਿਯੋ ਭੁਲਾਇ ਕੈ ॥

ਉਸ ਦਿਨ ਤੋਂ (ਰਾਣੀ ਨੇ) ਰਾਜੇ ਨੂੰ ਭੁਲਾ ਦਿੱਤਾ।

ਹੋ ਰਾਨੀ ਨੀਚ ਕੇ ਰੂਪ ਰਹੀ ਉਰਝਾਇ ਕੈ ॥੧੭॥

ਰਾਣੀ (ਉਸ) ਨੀਚ ਦੇ ਰੂਪ ਵਿਚ ਉਲਝ ਕੇ ਰਹਿ ਗਈ ॥੧੭॥

ਦੋਹਰਾ ॥

ਦੋਹਰਾ:

ਦੂਤਮਤੀ ਦਾਸੀ ਹੁਤੀ ਤਬ ਹੀ ਲਈ ਬੁਲਾਇ ॥

(ਉਸ ਦੀ) ਦੂਤਮਤੀ ਨਾਂ ਦੀ ਇਕ ਦਾਸੀ ਸੀ। (ਉਸ ਨੂੰ) ਉਸੇ ਵੇਲੇ ਬੁਲਾ ਲਿਆ।

ਪਠੈ ਦੇਤ ਭੀ ਨੀਚ ਸੌ ਪਰਮ ਪ੍ਰੀਤਿ ਉਪਜਾਇ ॥੧੮॥

ਉਸ ਨੀਚ ਨਾਲ ਬਹੁਤ ਪ੍ਰੀਤ ਪੈਦਾ ਕਰ ਕੇ (ਬੁਲਾਉਣ ਲਈ) ਭੇਜ ਦਿੱਤਾ ॥੧੮॥

ਚੌਪਈ ॥

ਚੌਪਈ:

ਜਬ ਦੂਤੀ ਤਹ ਤੇ ਫਿਰਿ ਆਈ ॥

ਜਦ ਦੂਤੀ ਉਥੋਂ ਪਰਤ ਕੇ ਆਈ,

ਯੌ ਪੂਛੌ ਰਾਨੀ ਤਿਹ ਜਾਈ ॥

ਤਾਂ ਰਾਣੀ ਨੇ ਉਸ ਨੂੰ ਜਾ ਕੇ ਪੁਛਿਆ,

ਕਹੁ ਅਲਿ ਮੀਤ ਕਬੈ ਹ੍ਯਾਂ ਐ ਹੈ ॥

ਹੇ ਸਖੀ! ਦਸ, (ਮੇਰਾ) ਮਿਤਰ ਇਥੇ ਕਦ ਆਵੇਗਾ

ਹਮਰੇ ਚਿਤ ਕੋ ਤਾਪ ਮਿਟੈ ਹੈ ॥੧੯॥

ਅਤੇ ਮੇਰੇ ਚਿਤ ਦਾ ਤਾਪ ਮਿਟਾਏਗਾ ॥੧੯॥

ਅੜਿਲ ॥

ਅੜਿਲ:

ਕਹੁ ਨ ਸਹਚਰੀ ਸਾਚੁ ਸਜਨੁ ਕਬ ਆਇ ਹੈ ॥

ਹੇ ਸਖੀ! ਸਚ ਦਸ ਨ, ਸੱਜਨ ਕਦ ਆਵੇਗਾ।

ਜੋਰ ਨੈਨ ਸੌ ਨੈਨ ਕਬੈ ਮੁਸਕਾਇ ਹੈ ॥

(ਮੇਰੇ) ਨੈਣਾਂ ਨਾਲ ਨੈਣ ਮਿਲਾ ਕੇ ਕਦ ਮੁਸਕਰਾਏਗਾ।

ਲਪਟਿ ਲਪਟਿ ਕਰਿ ਜਾਉ ਲਲਾ ਸੌ ਤੌਨ ਛਿਨ ॥

ਉਸ ਵੇਲੇ ਮੈਂ ਪ੍ਰੀਤਮ ਨਾਲ ਲਿਪਟ ਲਿਪਟ (ਕੇ ਆਨੰਦਿਤ ਹੋ) ਜਾਵਾਂਗੀ।

ਹੋ ਕਹੋ ਸਖੀ ਮੁਹਿ ਮੀਤ ਕਬੈਹੈ ਕਵਨ ਦਿਨ ॥੨੦॥

ਹੇ ਸਖੀ! ਦਸ, ਮੇਰਾ ਮਿਤਰ ਕਦੋਂ ਅਤੇ ਕਿਹੜੇ ਦਿਨ ਆਵੇਗਾ ॥੨੦॥

ਬਾਰ ਬਾਰ ਗਜ ਮੁਤਿਯਨ ਗੁਹੌ ਬਨਾਇ ਕੈ ॥

(ਮੈਂ) ਆਪਣੇ ਵਾਲ ਵਾਲ ਵਿਚ ਗਜ-ਮੋਤੀਆਂ (ਹਾਥੀ ਦੇ ਸਿਰ ਵਿਚੋਂ ਨਿਕਲੇ ਕਲਪਿਤ ਮੋਤੀਆਂ) ਨੂੰ ਚੰਗੀ ਤਰ੍ਹਾਂ ਗੁੰਦਾਂਗੀ।

ਅਪਨੇ ਲਲਾ ਕੋ ਛਿਨ ਮੈ ਲੇਉ ਰਿਝਾਇ ਕੈ ॥

(ਮੈਂ) ਆਪਣੇ ਪ੍ਰੀਤਮ ਨੂੰ ਛਿਣ ਭਰ ਵਿਚ ਰਿਝਾ ਲਵਾਂਗੀ।

ਟੂਕ ਟੂਕ ਤਨ ਹੋਇ ਨ ਮੇਰੋ ਨੈਕ ਮਨ ॥

ਜੇ ਮੇਰਾ ਸ਼ਰੀਰ ਟੋਟੇ ਟੋਟੇ ਹੋ ਜਾਵੇ ਤਾਂ ਵੀ (ਮੈਂ ਆਪਣਾ) ਮਨ ਨਹੀਂ ਮੋੜਾਂਗੀ।

ਹੋ ਕਾਸੀ ਕਰਵਤ ਲਿਯੋ ਪ੍ਰਿਯਾ ਕੀ ਪ੍ਰੀਤ ਤਨ ॥੨੧॥

ਪ੍ਰਿਯ ਦੀ ਪ੍ਰੀਤ ਲਈ ਕਾਸ਼ੀ ਦਾ ਕਲਵਤ੍ਰ ਵੀ ਤਨ ਉਤੇ ਸਹਿ ਲਵਾਂਗੀ ॥੨੧॥

ਬਿਹਸਿ ਬਿਹਸਿ ਕਬ ਗਰੇ ਹਮਾਰੇ ਲਾਗਿ ਹੈ ॥

ਹੇ ਸਖੀ! ਉਹ ਕਦੋਂ ਹਸ ਹਸ ਕੇ ਮੇਰੇ ਗਲ ਨਾਲ ਲਗੇਗਾ।

ਤਬ ਹੀ ਸਭ ਹੀ ਸੋਕ ਹਮਾਰੇ ਭਾਗਿ ਹੈ ॥

ਤਦੋਂ ਹੀ ਮੇਰੇ ਸਾਰੇ ਦੁਖ ਦੂਰ ਹੋ ਜਾਣਗੇ।

ਚਟਕ ਚਟਕ ਦੈ ਬਾਤੈ ਮਟਕਿ ਬਤਾਇ ਹੈ ॥

(ਮੇਰੇ ਨਾਲ ਜਦ ਉਹ) ਚਟਕ ਚਟਕ ਕੇ ਅਤੇ ਮਟਕ ਮਟਕ ਕੇ ਗੱਲਾਂ ਕਰੇਗਾ।

ਹੋ ਤਾ ਦਿਨ ਸਖੀ ਸਹਿਤ ਹਮ ਬਲਿ ਬਲਿ ਜਾਇ ਹੈ ॥੨੨॥

ਉਸ ਦਿਨ ਮੈਂ ਉਸ ਉਤੋਂ ਬਲਿਹਾਰ ਬਲਿਹਾਰ ਜਾਵਾਂਗੀ ॥੨੨॥

ਜੌ ਐਸੇ ਝਰਿ ਮਿਲੈ ਸਜਨ ਸਖਿ ਆਇ ਕੈ ॥

ਹੇ ਸਖੀ! (ਜਦੋਂ ਮੈਨੂੰ) ਇਸ ਤਰ੍ਹਾਂ ਆ ਕੇ ਸਜਨ ਮਿਲਣ ਲਈ ਟਪਕ ਪਵੇਗਾ

ਮੋ ਮਨ ਕੌ ਲੈ ਤਬ ਹੀ ਜਾਇ ਚੁਰਾਇ ਕੈ ॥

ਤਾਂ ਮੇਰੇ ਮਨ ਨੂੰ ਤੁਰਤ ਚੁਰਾ ਕੇ ਲੈ ਜਾਏਗਾ।

ਭਾਤਿ ਭਾਤਿ ਰਤਿ ਕਰੌ ਨ ਛੋਰੋ ਏਕ ਛਿਨ ॥

(ਮੈਂ) ਉਸ ਨਾਲ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕਰਾਂਗੀ ਅਤੇ ਇਕ ਛਿਣ ਲਈ ਵੀ ਨਹੀਂ ਛਡਾਂਗੀ।

ਹੋ ਬੀਤੈ ਮਾਸ ਪਚਾਸਨ ਜਾਨੌ ਏਕ ਦਿਨ ॥੨੩॥

ਪੰਜਾਹ ਮਹੀਨੇ ਬੀਤਣ ਤੇ ਮੈਂ ਇਕ ਦਿਨ ਬੀਤਿਆ ਸਮਝਾਂਗੀ ॥੨੩॥

ਮਚਕਿ ਮਚਕਿ ਕਬ ਕਹਿ ਹੈ ਬਚਨ ਬਨਾਇ ਕੈ ॥

(ਉਹ ਮੈਨੂੰ) ਕਦ ਮਟਕ ਮਟਕ ਕੇ ਬੋਲ ਸੁਣਾਏਗਾ

ਲਚਕਿ ਲਚਕਿ ਉਰ ਸਾਥ ਚਿਮਟਿ ਹੈ ਆਇ ਕੈ ॥

ਅਤੇ ਲਚਕ ਲਚਕ ਕੇ ਮੇਰੇ ਹਿਰਦੇ ਨਾਲ ਆ ਕੇ ਚਿਮਟ ਜਾਏਗਾ।

ਲਪਟਿ ਲਪਟਿ ਮੈ ਜਾਉ ਪ੍ਰਿਯ ਕੈ ਅੰਗ ਤਨ ॥

ਮੈਂ ਵੀ ਪ੍ਰੀਤਮ ਦੇ ਸ਼ਰੀਰ ਨਾਲ ਲਿਪਟ ਲਿਪਟ ਜਾਵਾਂਗੀ।

ਹੋ ਮੇਲ ਮੇਲ ਕਰਿ ਰਾਖੋ ਭੀਤਰ ਤਾਹਿ ਮਨ ॥੨੪॥

(ਮੈ ਆਪਣਾ) ਮਨ ਉਸ ਦੇ ਅੰਦਰ ਮਿਲਾ ਮਿਲਾ ਕੇ ਰਖਾਂਗੀ ॥੨੪॥

ਸਵੈਯਾ ॥

ਸਵੈਯਾ:

ਖੰਜਨ ਹੂੰ ਨ ਬਦ੍ਯੋ ਕਛੁ ਕੈ ਕਰਿ ਕੰਜੁ ਕੁਰੰਗ ਕਹਾ ਕਰਿ ਡਾਰੇ ॥

(ਮੈਂ ਤਾਂ ਹੁਣ) ਮਮੋਲੇ ਪੰਛੀ, ਕਮਲ ਅਤੇ ਹਿਰਨ ਨੂੰ ਵੀ ਕਿਧਰੋਂ ਦਾ ਕੁਝ ਨਹੀਂ ਸਮਝਦੀ ਹਾਂ।

ਚਾਰੁ ਚਕੋਰ ਨ ਆਨੇ ਹ੍ਰਿਦੈ ਪਰ ਝੁੰਡ ਝਖੀਨਹੁ ਕੋ ਝਝਕਾਰੇ ॥

(ਹੁਣ) ਸੁੰਦਰ ਚਕੋਰ ਨੂੰ ਮੈਂ ਹਿਰਦੇ ਵਿਚ ਨਹੀਂ ਲਿਆਉਂਦੀ ਅਤੇ ਮੱਛੀਆਂ ਦੇ ਝੁੰਡ ਵੀ ਝਿੜਕ ਦਿੱਤੇ ਹਨ (ਅਰਥਾਤ ਸਮਾਨ ਨਹੀਂ ਮੰਨੇ ਹਨ)।

ਮੈਨ ਰਹਿਯੋ ਮੁਰਛਾਇ ਪ੍ਰਭਾ ਲਖਿ ਸਾਰਸ ਭੇ ਸਭ ਦਾਸ ਬਿਚਾਰੇ ॥

(ਉਸ ਦੀ) ਪ੍ਰਭਾ ਨੂੰ ਵੇਖ ਕੇ ਕਾਮ ਦੇਵ ਮੂਰਛਿਤ ਹੋ ਗਿਆ ਹੈ ਅਤੇ ਸਾਰੇ ਸਾਰਸ ਵਿਚਾਰੇ ਦਾਸ ਹੋ ਗਏ ਹਨ।

ਅੰਤਕ ਸੋਚਨ ਧੀਰਜ ਮੋਚਨ ਲਾਲਚੀ ਲੋਚਨ ਲਾਲ ਤਿਹਾਰੇ ॥੨੫॥

ਹੇ ਲਾਲ! ਤੇਰੇ ਲਾਲਚੀ ਨੈਣ ਚਿੰਤਾ ਨੂੰ ਖ਼ਤਮ ਕਰਨ ਵਾਲੇ ਅਤੇ ਧੀਰਜ ਨੂੰ ਨਸ਼ਟ ਕਰਨ ਵਾਲੇ ਹਨ ॥੨੫॥

ਅੜਿਲ ॥

ਅੜਿਲ:

ਸੁਨਤ ਸਹਚਰੀ ਬਚਨ ਤਹਾ ਤੇ ਤਹ ਗਈ ॥

ਸਖੀ ਬੋਲ ਸੁਣ ਕੇ ਉਥੋਂ ਉਸ ਜਗ੍ਹਾ ਉਤੇ ਗਈ।


Flag Counter