ਸ਼੍ਰੀ ਦਸਮ ਗ੍ਰੰਥ

ਅੰਗ - 1319


ਪਕਰਿ ਲਈ ਦੂਸਰਿ ਤ੍ਰਿਯ ਜਾਇ ॥

ਅਤੇ ਦੂਜੀ ਨੇ ਜਾ ਕੇ ਉਸ ਨੂੰ ਪਕੜ ਲਿਆ।

ਦ੍ਵੈ ਤ੍ਰਿਯ ਜੋਗ ਭੇਸ ਕੌ ਧਰਿ ਕੈ ॥

ਦੋ ਇਸਤਰੀਆਂ ਜੋਗ ਦਾ ਭੇਸ ਧਾਰ ਕੇ

ਗਈ ਭੂਪ ਕੋ ਚਰਿਤ ਬਿਚਰਿ ਕੈ ॥੫॥

ਅਤੇ ਚਰਿਤ੍ਰ ਕਰਨਾ ਸੋਚ ਕੇ ਰਾਜੇ ਕੋਲ ਗਈਆਂ ॥੫॥

ਭੂਪ ਕਹਾ ਸੂਰੀ ਇਹ ਦੀਜੈ ॥

ਰਾਜੇ ਨੇ ਕਿਹਾ ਇਸ ਨੂੰ ਸੂਲੀ ਦੇ ਦਿਓ।

ਤੀਨੋ ਹੁਕਮ ਹਮਾਰੇ ਲੀਜੈ ॥

ਤਿਨੋਂ ਮੇਰੇ ਹੁਕਮ ਦੀ ਪਾਲਨਾ ਕਰੋ।

ਹਨਨਨਾਤ ਲੈ ਤਾਹੀ ਸਿਧਾਰੇ ॥

ਜਦੋਂ ਉਸ ਨੂੰ ਮਾਰਨ ਵਾਸਤੇ ('ਹਨਨਨਾਤ' ਹਨਨ ਅਰਥ) ਲੈ ਕੇ ਚਲੇ

ਦ੍ਵੈ ਇਸਤ੍ਰੀ ਹ੍ਵੈ ਅਤਿਥ ਪਧਾਰੇ ॥੬॥

ਤਾਂ ਜੋਗੀ ਬਣੀਆਂ ਦੋਵੇਂ ਇਸਤਰੀਆਂ ਉਥੇ ਆ ਗਈਆਂ ॥੬॥

ਜੋਗਿਨਿ ਨਾਰਿ ਕਹਾ ਅਸ ਕੀਜੈ ॥

ਜੋਗੀ ਬਣੀਆਂ ਇਸਤਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਕਰੋ।

ਦ੍ਵੈ ਮਹਿ ਇਕ ਜੋਗੀ ਕਹ ਦੀਜੈ ॥

(ਫਾਂਸੀ ਅਸਾਂ) ਦੋਹਾਂ ਜੋਗੀਆਂ ਵਿਚੋਂ ਇਕ ਨੂੰ ਦਿਓ।

ਐਹੈ ਇਹਾ ਅਰਸ ਕੀ ਬਾਤਾ ॥

ਇਥੇ ਅਰਸ਼ (ਸਵਰਗ) ਦੀਆਂ ਗੱਲਾਂ ਹੁੰਦੀਆਂ ਹਨ।

ਜਾਨਤ ਕੋਈ ਨ ਤਾ ਕੀ ਘਾਤਾ ॥੭॥

ਉਨ੍ਹਾਂ ਦੇ ਛਲ ਨੂੰ ਕੋਈ ਵੀ ਸਮਝ ਨਹੀਂ ਰਿਹਾ ਸੀ ॥੭॥

ਦੁਤਿਯ ਨਾਰ ਇਮਿ ਬਚਨ ਉਚਾਰੇ ॥

ਦੂਜੀ ਇਸਤਰੀ ਨੇ ਇਸ ਤਰ੍ਹਾਂ ਕਿਹਾ

ਯਾਹਿ ਨ ਸੂਰੀ ਦੇਹੁ ਕਹਾਰੇ ॥

ਕਿ ਹੇ ਕਹਾਰ (ਜਲਾਦ)! ਇਸ ਨੂੰ ਸੂਲੀ ਨਾ ਦੇ।

ਸੂਰੀ ਏਕ ਅਤਿਥ ਕੋ ਦੀਜੈ ॥

ਸੂਲੀ ਇਕ ਸਾਧ ਨੂੰ ਦਿਓ

ਤਸਕਰ ਦੂਰ ਇਹਾ ਤੇ ਕੀਜੈ ॥੮॥

ਅਤੇ ਚੋਰ ਨੂੰ ਇਥੋਂ ਕਢ ਦਿਓ ॥੮॥

ਚਲੀ ਖਬਰਿ ਆਵੈ ਇਹ ਕਹਾ ॥

ਇਹ ਖ਼ਬਰ ਉਥੇ ਜਾ ਪਹੁੰਚੀ

ਬੈਠਿ ਬਿਦਾਦ ਨਰਾਧਿਪ ਜਹਾ ॥

ਜਿਥੇ ਬਿਦਾਦ ਸੈਨ ਰਾਜਾ ਬੈਠਾ ਸੀ।

ਅੰਧ ਨਗਰ ਕੇ ਤੀਰ ਲੋਗ ਸਭ ॥

ਉਸ ਅੰਧ ਨਗਰ ਦੇ ਨੇੜੇ ਦੇ ਸਾਰੇ ਲੋਕਾਂ ਨੇ

ਅਛਰ ਕਛੁ ਨ ਪੜੈ ਤਿਨ ਗਰਧਭ ॥੯॥

ਖੋਤਿਆਂ ਵਾਂਗ ਕੋਈ ਅੱਖਰ ਨਹੀਂ ਪੜ੍ਹਿਆ ਹੋਇਆ ਸੀ ॥੯॥

ਔਰ ਕਛੂ ਜਾਨੈ ਨਹਿ ਬਾਤਾ ॥

ਉਹ ਹੋਰ ਕੋਈ ਗੱਲ ਨਹੀਂ ਸਮਝਦੇ ਸਨ

ਮਹਾ ਪਸੂ ਮੂਰਖ ਬਿਖ੍ਯਾਤਾ ॥

ਅਤੇ ਮਹਾ ਪਸ਼ੂ ਅਤੇ ਮੂਰਖ ਵਜੋਂ ਪ੍ਰਸਿੱਧ ਸਨ।

ਇਹ ਧੁਨਿ ਪਰੀ ਕਾਨ ਪ੍ਰਭ ਕੇ ਜਬ ॥

ਜਦ ਰਾਜੇ ਦੇ ਕੰਨ ਵਿਚ ਇਹ ਖ਼ਬਰ ਪਈ

ਨਿਰਖਨ ਚਲਾ ਅਤਿਥਹਿ ਦ੍ਵੈ ਤਬ ॥੧੦॥

ਤਾਂ ਉਹ ਦੋਹਾਂ ਸਾਧਾਂ ਨੂੰ ਵੇਖਣ ਲਈ ਚਲਿਆ ॥੧੦॥

ਦਰਸ ਕਿਯਾ ਤਿਨ ਕੋ ਜਬ ਜਾਈ ॥

ਜਦ ਜਾ ਕੇ ਉਨ੍ਹਾਂ ਦਾ ਦਰਸ਼ਨ ਕੀਤਾ

ਬਚਨ ਕਿਯਾ ਭੂਪਤਿ ਮੁਸਕਾਈ ॥

ਤਾਂ ਰਾਜੇ ਨੇ ਹਸ ਕੇ ਬਚਨ ਕੀਤਾ।

ਤੁਮ ਸੂਰੀ ਕਾਰਨ ਕਿਹ ਲੇਹੁ ॥

ਤੁਸੀਂ ਕਿਸ ਕਾਰਨ ਸੂਲੀ ਲੈਂਦੇ ਹੋ।

ਸੋ ਮੁਹਿ ਭੇਦ ਕ੍ਰਿਪਾ ਕਰਿ ਦੇਹੁ ॥੧੧॥

ਉਹ ਭੇਦ ਮੈਨੂੰ ਕ੍ਰਿਪਾ ਕਰ ਕੇ ਦਸੋ ॥੧੧॥

ਹੋ ਹਮ ਜਨਮ ਜਨਮ ਕਿਯ ਪਾਤਾ ॥

(ਉਨ੍ਹਾਂ ਨੇ ਉੱਤਰ ਦਿੱਤਾ) ਅਸੀਂ ਜਨਮ ਜਨਮਾਂਤਰਾਂ ਦੇ ਪਾਪ ਕੀਤੇ ਹੋਏ ਹਨ।

ਯਾ ਪਰ ਚੜਤ ਹੋਹਿ ਸਭ ਘਾਤਾ ॥

ਸੂਲੀ ਉਤੇ ਚੜ੍ਹਨ ਨਾਲ ਸਭ (ਪਾਪ) ਨਸ਼ਟ ਹੋ ਜਾਣਗੇ।

ਯਾ ਪਰ ਬਾਤ ਸ੍ਵਰਗ ਕੀ ਐਹੈ ॥

ਇਸ ਤੇ ਸਵਰਗ ਦੀ ਪ੍ਰਾਪਤੀ ਹੋਵੇਗੀ

ਆਵਾ ਗਵਨ ਤੁਰਤ ਮਿਟਿ ਜੈਹੈ ॥੧੨॥

ਅਤੇ ਆਵਾਗਵਣ ਤੁਰਤ ਮਿਟ ਜਾਵੇਗਾ ॥੧੨॥

ਜਬ ਰਾਜੈ ਐਸੋ ਸੁਨਿ ਪਾਈ ॥

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ,

ਚਿਤ ਚੜਬੇ ਕੀ ਬਿਵਤ ਬਨਾਈ ॥

ਤਾਂ ਚਿਤ ਵਿਚ (ਖ਼ੁਦ ਸੂਲੀ) ਚੜ੍ਹਨ ਦੀ ਵਿਉਂਤ ਬਣਾਈ।

ਅਵਰ ਲੋਗ ਸਭ ਦਏ ਹਟਾਇ ॥

ਹੋਰ ਸਾਰੇ ਲੋਗ ਹਟਾ ਦਿੱਤੇ

ਆਪੁ ਚੜਾ ਸੂਰੀ ਪਰ ਜਾਇ ॥੧੩॥

ਅਤੇ ਆਪ ਸੂਲੀ ਉਤੇ ਜਾ ਚੜ੍ਹਿਆ ॥੧੩॥

ਭੂਪ ਚੜਤ ਜੋਗੀ ਭਜਿ ਗਏ ॥

ਰਾਜੇ ਦੇ ਸੂਲੀ ਚੜ੍ਹਦਿਆਂ ਹੀ ਜੋਗੀ ਭਜ ਗਏ।

ਕਹੂੰ ਦੁਰੇ ਜਨਿਯਤ ਨਹਿ ਭਏ ॥

ਕਿਥੇ ਜਾ ਲੁਕੇ, ਕਿਸੇ ਨੂੰ ਪਤਾ ਨਾ ਲਗ ਸਕਿਆ।

ਧਰਿ ਇਸਤ੍ਰਿਨ ਕੇ ਰੂਪ ਅਪਾਰਾ ॥

ਉਨ੍ਹਾਂ ਨੇ ਇਸਤਰੀਆਂ ਦਾ ਪੂਰਾ ਰੂਪ ਧਾਰਨ ਕਰ ਲਿਆ

ਮਿਲਗੇ ਤਾ ਹੀ ਨਗਰ ਮੰਝਾਰਾ ॥੧੪॥

ਅਤੇ ਉਥੇ ਹੀ ਨਗਰ ਵਿਚ ਮਿਲ ਗਏ ॥੧੪॥

ਇਹ ਛਲ ਅਨ੍ਰਯਾਈ ਨ੍ਰਿਪ ਮਾਰਿ ॥

ਇਸ ਛਲ ਨਾਲ ਅਨਿਆਈ ਰਾਜੇ ਨੂੰ ਮਾਰ ਕੇ

ਦੇਸ ਬਸਾਯੋ ਬਹੁਰਿ ਸੁਧਾਰਿ ॥

ਦੇਸ ਨੂੰ ਫਿਰ ਤੋਂ ਚੰਗੀ ਤਰ੍ਹਾਂ ਨਾਲ ਵਸਾਇਆ।

ਅੰਧ ਨਗਰ ਕਛੁ ਬਾਤ ਨ ਪਾਈ ॥

ਅੰਧ ਨਗਰ ਦੇ ਲੋਕਾਂ ਨੇ ਕੁਝ ਭੇਦ ਨਾ ਸਮਝਿਆ

ਇਹ ਛਲ ਹਨਾ ਹਮਾਰਾ ਰਾਈ ॥੧੫॥

ਕਿ ਇਸ ਚਰਿਤ੍ਰ ਨਾਲ ਸਾਡਾ ਰਾਜਾ ਮਾਰ ਦਿੱਤਾ ਗਿਆ ਹੈ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੭॥੬੬੭੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੭॥੬੬੭੮॥ ਚਲਦਾ॥

ਚੌਪਈ ॥

ਚੌਪਈ:

ਗੜ ਕਨੌਜ ਕੌ ਜਹਾ ਕਹਿਜੈ ॥

ਜਿਥੇ ਕਨੌਜ ਦਾ ਕਿਲਾ ਦਸਿਆ ਜਾਂਦਾ ਹੈ,

ਅਭੈ ਸਿੰਘ ਤਹ ਭੂਪ ਭਨਿਜੈ ॥

ਉਥੇ ਅਭੈ ਸਿੰਘ ਨਾਂ ਦਾ ਰਾਜਾ ਰਾਜ ਕਰਦਾ ਸੀ।

ਸ੍ਰੀ ਚਖੁ ਚਾਰ ਮਤੀ ਤਿਹ ਨਾਰੀ ॥

ਚਖੁਚਾਰ ਮਤੀ ਉਸ ਦੀ ਇਸਤਰੀ ਸੀ।


Flag Counter