ਸ਼੍ਰੀ ਦਸਮ ਗ੍ਰੰਥ

ਅੰਗ - 259


ਜਾਗੜਦੀ ਜਾਣ ਜੁਝਿ ਗਯੋ ਰਾਗੜਦੀ ਰਘੁਪਤ ਇਮ ਬੁਝਯੋ ॥੫੬੩॥

ਰਾਮ ਚੰਦਰ ਨੇ ਇੰਜ ਸਮਝਿਆ ਕਿ (ਲੱਛਮਣ) ਮਾਰਿਆ ਗਿਆ ਹੈ ॥੫੬੩॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਛਮਨ ਮੂਰਛਨਾ ਭਵੇਤ ਧਿਆਇ ਸਮਾਪਤਮ ਸਤੁ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਲੱਛਮਣ ਦੇ ਮੂਰਛਿਤ ਹੋਣ ਦਾ ਅਧਿਆਇ ਸਮਾਪਤ।

ਸੰਗੀਤ ਬਹੜਾ ਛੰਦ ॥

ਸੰਗੀਤ ਬਹਰਾ ਛੰਦ

ਕਾਗੜਦੀ ਕਟਕ ਕਪਿ ਭਜਯੋ ਲਾਗੜਦੀ ਲਛਮਣ ਜੁਝਯੋ ਜਬ ॥

ਜਦੋਂ ਲੱਛਮਣ ਡਿੱਗ ਪਿਆ ਤਾਂ ਬੰਦਰਾਂ ਦੀ ਸੈਨਾ ਭੱਜ ਗਈ।

ਰਾਗੜਦੀ ਰਾਮ ਰਿਸ ਭਰਯੋ ਸਾਗੜਦੀ ਗਹਿ ਅਸਤ੍ਰ ਸਸਤ੍ਰ ਸਭ ॥

ਰਾਮ ਚੰਦਰ ਨੇ ਕ੍ਰੋਧਵਾਨ ਹੋ ਕੇ ਸਾਰੇ ਅਸਤ੍ਰ-ਸ਼ਸਤ੍ਰ ਧਾਰ ਲਏ।

ਧਾਗੜਦੀ ਧਉਲ ਧੜ ਹੜਯੋ ਕਾਗੜਦੀ ਕੋੜੰਭ ਕੜਕਯੋ ॥

(ਰਾਮ ਦੇ ਗੁੱਸੇ ਕਾਰਨ ਧਰਤੀ ਨੂੰ ਚੁੱਕਣ ਵਾਲਾ) ਬਲਦ ਘਬਰਾ ਗਿਆ ਅਤੇ ਕਛੂ ਦੀ ਪਿੱਠ ਵੀ ਕੜਕ ਗਈ।

ਭਾਗੜਦੀ ਭੂੰਮਿ ਭੜਹੜੀ ਪਾਗੜਦੀ ਜਨ ਪਲੈ ਪਲਟਯੋ ॥੫੬੪॥

ਧਰਤੀ (ਇਸ ਤਰ੍ਹਾਂ) ਕੰਬ ਗਈ ਮਾਨੋ ਪਰਲੋ ਨੇ ਪਲਟਾ ਦਿੱਤੀ ਹੋਵੇ ॥੫੬੪॥

ਅਰਧ ਨਰਾਜ ਛੰਦ ॥

ਅਰਧ-ਨਰਾਜ ਛੰਦ

ਕਢੀ ਸੁ ਤੇਗ ਦੁਧਰੰ ॥

ਦੋ-ਧਾਰੀ ਤਲਵਾਰ ਕੱਢ ਲਈ ਹੈ

ਅਨੂਪ ਰੂਪ ਸੁਭਰੰ ॥

ਜੋ ਅਨੂਪ ਰੂਪ ਨਾਲ ਸ਼ੋਭ ਰਹੀ ਹੈ।

ਭਕਾਰ ਭੇਰ ਭੈ ਕਰੰ ॥

ਭੇਰੀਆਂ ਭਿਆਨਕ (ਆਵਾਜ਼) ਕੱਢਦੀਆਂ ਹਨ

ਬਕਾਰ ਬੰਦਣੋ ਬਰੰ ॥੫੬੫॥

ਅਤੇ ਬੰਦੀ-ਜਨ (ਭਟ) ਉੱਤਮ ਯਸ਼ ਬੋਲਦੇ ਹਨ ॥੫੬੫॥

ਬਚਿਤ੍ਰ ਚਿਤ੍ਰਤੰ ਸਰੰ ॥

ਅਦਭੁਤ ਚਿੱਤ੍ਰਕਾਰੀ ਵਾਲੇ ਤੀਰਾਂ ਨੂੰ

ਤਜੰਤ ਤੀਖਣੋ ਨਰੰ ॥

ਯੋਧੇ ਛੱਡ ਰਹੇ ਹਨ।

ਪਰੰਤ ਜੂਝਤੰ ਭਟੰ ॥

ਸੂਰਮੇ (ਇਸ ਤਰ੍ਹਾਂ) ਲੜਦੇ ਹੋਏ ਪ੍ਰਤੀਤ ਹੁੰਦੇ ਹਨ

ਜਣੰਕਿ ਸਾਵਣੰ ਘਟੰ ॥੫੬੬॥

ਮਾਨੋ ਸਾਵਣ ਦੀਆਂ ਕਾਲੀਆਂ ਘਟਾਵਾਂ ਛਾਈਆਂ ਹੋਣ ॥੫੬੬॥

ਘੁਮੰਤ ਅਘ ਓਘਯੰ ॥

ਸਭ ਪਾਸੇ ਪਾਪ (ਰੂਪ ਰਾਖਸ਼) ਫਿਰ ਰਹੇ ਹਨ,

ਬਦੰਤ ਬਕਤ੍ਰ ਤੇਜਯੰ ॥

ਮੂੰਹ ਤੋਂ ਜੈ-ਜੈ ਬੋਲਦੇ ਹਨ।

ਚਲੰਤ ਤਯਾਗਤੇ ਤਨੰ ॥

(ਜੋ) ਤਨ ਨੂੰ ਤਿਆਗ ਕੇ ਚਲੇ ਹਨ

ਭਣੰਤ ਦੇਵਤਾ ਧਨੰ ॥੫੬੭॥

(ਉਨ੍ਹਾਂ ਨੂੰ) ਦੇਵਤੇ ਧੰਨ-ਧੰਨ ਕਹਿੰਦੇ ਹਨ ॥੫੬੭॥

ਛੁਟੰਤ ਤੀਰ ਤੀਖਣੰ ॥

ਤਿੱਖੇ ਤੀਰ ਚੱਲਦੇ ਹਨ,

ਬਜੰਤ ਭੇਰ ਭੀਖਣੰ ॥

ਭੈ-ਦਾਇਕ ਸੁਰ ਨਾਲ ਭੋਰੀਆਂ ਵੱਜਦੀਆਂ ਹਨ।

ਉਠੰਤ ਗਦ ਸਦਣੰ ॥

(ਰਣ-ਭੂਮੀ ਵਿੱਚ) ਗੰਭੀਰ ਸੱਦ ਉੱਠਦੇ ਹਨ,

ਮਸਤ ਜਾਣ ਮਦਣੰ ॥੫੬੮॥

ਜਾਣੋ (ਯੋਧੇ) ਸ਼ਰਾਬ ਨਾਲ ਮਤਵਾਲੇ ਹੋ ਰਹੇ ਹੋਣ ॥੫੬੮॥

ਕਰੰਤ ਚਾਚਰੋ ਚਰੰ ॥

ਭੱਟ ਯੱਸ਼ ਉਚਾਰ ਰਹੇ ਹਨ।

ਨਚੰਤ ਨਿਰਤਣੋ ਹਰੰ ॥

ਸ਼ਿਵ ਤਾਂਡਵ ਨਾਚ ਨੱਚ ਰਿਹਾ ਹੈ।

ਪੁਅੰਤ ਪਾਰਬਤੀ ਸਿਰੰ ॥

ਪਾਰਬਤੀ (ਸ਼ਿਵ ਦੇ ਗਲ ਵਿੱਚ) ਰੁੰਡ ਮਾਲਾ ਪਾ ਰਹੀ ਹੈ

ਹਸੰਤ ਪ੍ਰੇਤਣੀ ਫਿਰੰ ॥੫੬੯॥

ਅਤੇ ਪ੍ਰੇਤਣੀਆਂ ਹੱਸਦੀਆਂ ਫਿਰਦੀਆਂ ਹਨ ॥੫੬੯॥

ਅਨੂਪ ਨਿਰਾਜ ਛੰਦ ॥

ਅਨੂਪ ਨਰਾਜ ਛੰਦ

ਡਕੰਤ ਡਾਕਣੀ ਡੁਲੰ ॥

ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ।

ਭ੍ਰਮੰਤ ਬਾਜ ਕੁੰਡਲੰ ॥

ਘੋੜੇ ਗੋਲ ਘੇਰੇ ਵਿੱਚ ਫਿਰਦੇ ਹਨ।

ਰੜੰਤ ਬੰਦਿਣੋ ਕ੍ਰਿਤੰ ॥

ਬੰਦੀ ਜਨ ਯਸ਼ ਪੜ੍ਹਦੇ ਹਨ।

ਬਦੰਤ ਮਾਗਯੋ ਜਯੰ ॥੫੭੦॥

ਭੱਟ ਲੋਕ ਜੈ-ਜੈ ਕਾਰ ਕਰਦੇ ਹਨ ॥੫੭੦॥

ਢਲੰਤ ਢਾਲ ਉਢਲੰ ॥

ਉੱਚੀਆਂ ਚੁੱਕੀਆਂ ਹੋਈਆਂ ਢਾਲਾਂ ਖੜਕਦੀਆਂ ਹਨ।

ਖਿਮੰਤ ਤੇਗ ਨਿਰਮਲੰ ॥

ਮੈਲ ਰਹਿਤ ਤਲਵਾਰਾਂ ਚਮਕਦੀਆਂ ਹਨ।

ਚਲੰਤ ਰਾਜਵੰ ਸਰੰ ॥

ਤੀਰਾਂ ਦੀਆਂ ਲੜੀਆਂ ਚੱਲ ਰਹੀਆਂ ਹਨ।

ਪਪਾਤ ਉਰਵੀਅੰ ਨਰੰ ॥੫੭੧॥

ਸੂਰਮੇ ਧਰਤੀ ਉੱਤੇ ਡਿੱਗ ਰਹੇ ਹਨ ॥੫੭੧॥

ਭਜੰਤ ਆਸੁਰੀ ਸੁਤੰ ॥

ਰਾਖਸ਼ਣੀਆਂ ਦੇ ਪੁੱਤਰ ਭੱਜੇ ਫਿਰਦੇ ਹਨ,

ਕਿਲੰਕ ਬਾਨਰੀ ਪੁਤੰ ॥

ਬੰਦਰੀਆਂ ਦੇ ਪੁੱਤਰ ਕਿਲਕਾਰੀਆਂ ਮਾਰਦੇ ਹਨ।

ਬਜੰਤ ਤੀਰ ਤੁਪਕੰ ॥

ਤੀਰ ਤੇ ਬੰਦੂਕਾਂ ਛੁੱਟਦੀਆਂ ਹਨ,

ਉਠੰਤ ਦਾਰੁਣੋ ਸੁਰੰ ॥੫੭੨॥

ਭਿਆਨਕ ਆਵਾਜ਼ ਨਿਕਲ ਰਹੀ ਹੈ ॥੫੭੨॥

ਭਭਕ ਭੂਤ ਭੈ ਕਰੰ ॥

ਭਿਆਨਕ ਭੂਤ ਭਭਕ ਰਹੇ ਹਨ।

ਚਚਕ ਚਉਦਣੋ ਚਕੰ ॥

ਚੌਦਾਂ ਲੋਕ ਚਕ੍ਰਿਤ ਹੋ ਰਹੇ ਹਨ।

ਤਤਖ ਪਖਰੰ ਤੁਰੇ ॥

ਝੁੱਲਾਂ ਵਾਲੇ ਘੋੜੇ ਤੜਫ ਰਹੇ ਹਨ।

ਬਜੇ ਨਿਨਦ ਸਿੰਧੁਰੇ ॥੫੭੩॥

ਰਣ-ਸਿੰਘੇ ਲਗਾਤਾਰ ਵੱਜ ਰਹੇ ਹਨ ॥੫੭੩॥

ਉਠੰਤ ਭੈ ਕਰੀ ਸਰੰ ॥

ਰਣ-ਭੂਮੀ ਵਿੱਚ ਡਰਾਉਣੀ ਆਵਾਜ਼ ਹੋ ਰਹੀ ਹੈ।

ਮਚੰਤ ਜੋਧਣੇ ਜੁਧੰ ॥

ਸੂਰਮੇ ਯੁੱਧ ਨੂੰ ਮਚਾ ਰਹੇ ਹਨ।

ਖਿਮੰਤ ਉਜਲੀਅਸੰ ॥

ਉਜਲੀਆਂ ਤਲਵਾਰਾਂ ਚਮਕ ਰਹੀਆਂ ਹਨ।


Flag Counter