ਪੈਰ ਪਿਛੇ ਨਹੀਂ ਮੋੜਦੇ।
ਮਨ ਵਿਚ ਕ੍ਰੋਧ ਭਰਦੇ ਹਨ ॥੨੩੫॥
ਕ੍ਰੋਧਵਾਨ ਹੋ ਕੇ ਯੁੱਧ ਕਰਦੇ ਹਨ।
ਦੋ ਕਦਮ ਵੀ ਪਿਛੇ ਨਹੀਂ ਹਟਦੇ।
ਕ੍ਰੋਧ ਕਰ ਕੇ ਲੜਦੇ ਹਨ।
(ਅੰਤ ਵਿਚ ਮਾਰੇ ਜਾ ਕੇ) ਧਰਤੀ ਉਤੇ ਡਿਗ ਪੈਂਦੇ ਹਨ ॥੨੩੬॥
ਯੁੱਧ ਵਿਚ ਨਾਦ ਵਜਦੇ ਹਨ
(ਜਿਨ੍ਹਾਂ ਦੀ ਧੁਨ ਨੂੰ) ਸੁਣ ਕੇ ਬਦਲ ਸ਼ਰਮਿੰਦੇ ਹੁੰਦੇ ਹਨ।
ਸਾਰੇ (ਸੂਰਮੇ) ਸਾਜ਼ਾਂ ਨਾਲ ਸਜਦੇ ਹਨ।
ਦੋ ਕਦਮ ਵੀ (ਪਿਛੇ ਨੂੰ) ਨਹੀਂ ਭਜਦੇ ॥੨੩੭॥
ਰਣ-ਭੂਮੀ ਵਿਚ ਚੱਕਰ ਚਲਦੇ ਹਨ
(ਜਿਨ੍ਹਾਂ ਦੀ ਲਿਸ਼ਕ) ਪ੍ਰਕਾਸ਼ ('ਦੁਤਿ') ਦੇ ਮਾਣ ਨੂੰ ਵੀ ਨੀਵਾਂ ਵਿਖਾ ਦਿੰਦੀ ਹੈ।
ਸੁਮੇਰ ਪਰਬਤ ਹਿਲ ਰਿਹਾ ਹੈ।
ਸੂਰਮੇ ਲਹੂ ਨਾਲ ਲਥ ਪਥ ਹਨ ॥੨੩੮॥
ਯੁੱਧ ਦਾ ਰੰਗ ਜੰਮ ਜਾਂਦਾ ਹੈ।
ਵੱਡੇ ਧੌਂਸੇ ਵਜਦੇ ਹਨ।
(ਸੂਰਮੇ) ਰਣ ਵਿਚ ਖੰਭੇ (ਵਾਂਗ) ਗਡੇ ਜਾ ਰਹੇ ਹਨ।
ਤਲਵਾਰ-ਧਾਰੀ ('ਅਸਿਵਾਰ') ਯੁੱਧ ਮੰਡ ਦਿੰਦੇ ਹਨ ॥੨੩੯॥
ਤਲਵਾਰਧਾਰੀ (ਯੋਧੇ) ਕਰਤਬ ਕਰਦੇ ਹਨ।
ਕ੍ਰੋਧ ਕਰ ਕੇ ਲੜਦੇ ਹਨ।
ਮੋੜਿਆਂ ਮੁੜਦੇ ਨਹੀਂ ਹਨ।
ਚਿਤ ਵਿਚ ਬਹੁਤ ਖਿਝਦੇ (ਚਿੜ੍ਹਦੇ) ਹਨ ॥੨੪੦॥
ਚਾਚਰੀ ਛੰਦ:
(ਯੋਧੇ ਇਕ ਦੂਜੇ ਨੂੰ) ਬੁਲਾਂਦੇ ਹਨ,
ਲਲਕਾਰਦੇ ਹਨ,
ਤਲਵਾਰ ਨਾਲ
ਵਾਰ ਕਰਦੇ ਹਨ ॥੨੪੧॥
(ਸ਼ਸਤ੍ਰ) ਉਠਾਉਂਦੇ ਹਨ,
ਵਿਖਾਉਂਦੇ ਹਨ,
ਘੁੰਮਾਉਂਦੇ ਹਨ
ਅਤੇ ਚਲਾਉਂਦੇ ਹਨ ॥੨੪੨॥
(ਜੰਗ ਵਿਚ) ਭਜ ਕੇ ਜਾਂਦੇ ਹਨ,
ਕ੍ਰੋਧਵਾਨ ਹੁੰਦੇ ਹਨ,
(ਸ਼ਸਤ੍ਰ) ਉਠਾਉਂਦੇ ਹਨ
ਅਤੇ (ਵੈਰੀ ਨੂੰ ਮਜ਼ਾ) ਚਖਾਉਂਦੇ ਹਨ ॥੨੪੩॥
ਜੂਝਣ ਵਾਲੇ
ਯੋਧੇ ਬੇਹਿਸਾਬ ਹਨ।
ਹਜ਼ਾਰਾਂ ਹਠੀਲੇ
(ਸੂਰਮੇ) ਹਨ ॥੨੪੪॥
(ਉਹ ਯੋਧੇ) ਨੇੜੇ ਢੁਕਦੇ ਹਨ,
ਲਲਕਾਰਦੇ ਹਨ,
(ਕ੍ਰੋਧ ਨਾਲ) ਅੱਗ ਦੇ ਅਲੰਬੇ ਬਣੇ ਹੋਏ ਹਨ,
ਮਾਨੋ (ਭਠੀ ਵਿਚ ਬਾਲਣ) ਝੋਕਿਆ ਗਿਆ ਹੋਵੇ ॥੨੪੫॥
ਉਹ ਬਾਣਾਂ ਦਾ
ਨਿਸ਼ਾਣਾ ਬਣਾਉਂਦੇ ਹਨ
ਅਤੇ ਅਚਾਨਕ ਜੁਆਨਾਂ
(ਨੂੰ ਫੰਡ ਦਿੰਦੇ ਹਨ) ॥੨੪੬॥
(ਯੁੱਧ ਵਿਚ) ਧੱਕੇ ਵਜਦੇ ਹਨ,