ਅਤੇ ਕਮਾਨ ਪਕੜ ਕੇ ਤੀਰਾਂ ਦਾ ਮੀਂਹ ਵਸਾ ਦਿੱਤਾ ॥੮੪॥
ਉਸ ਨੇ ਸੱਜੇ ਖੱਬੇ ਵਾਰ ਕੀਤੇ ਅਤੇ ਫਿਰ ਸਿਧੇ ਅਤੇ ਟੇਢੇ ਵਾਰ ਕੀਤੇ
ਅਤੇ ਚੀਨ ਦੀ ਬਣੀ ਹੋਈ ਕਮਾਨ ਦੀ ਆਵਾਜ਼ ਆਸਮਾਨ ਵਿਚ ਗੂੰਜ ਉਠੀ ॥੮੫॥
(ਰਾਜ ਕੁਮਾਰੀ ਦੇ) ਹੱਥ ਵਾਲਾ ਨੇਜ਼ਾ ਜਿਸ ਨੂੰ ਲਗਾ,
ਉਹ ਦੋ ਜਾਂ ਚਾਰ ਹਿੱਸਿਆਂ ਵਿਚ ਵੰਡਿਆ ਗਿਆ ॥੮੬॥
(ਫਿਰ) ਇਕ ਦੂਜੇ ਨੂੰ ਇੰਜ ਚੰਬੜ ਗਏ, ਜਿਵੇਂ ਬਾਜ਼ (ਸ਼ਿਕਾਰ ਨੂੰ) ਚੰਬੜਦਾ ਹੈ।
ਜਾਂ ਲਾਲ ਅਜ਼ਦਹਾ (ਵੱਡਾ ਸੱਪ) ਸ਼ੇਰ ਮਰਦ ਨੂੰ ਪਕੜਦਾ ਹੈ ॥੮੭॥
ਤੀਰਾਂ ਅਤੇ ਤਲਵਾਰਾਂ ਦੀ ਅਜਿਹੀ ਜੰਗ ਹੋਈ
ਕਿ ਮਾਰੇ ਗਏ ਸੂਰਮਿਆਂ ਦੇ ਲਹੂ ਨਾਲ ਧਰਤੀ ਲਾਲ ਰੰਗ ਦੀ ਹੋ ਗਈ ॥੮੮॥
ਸਾਰਾ ਦਿਨ ਤੀਰਾਂ ਦੀ ਬਰਖਾ ਹੁੰਦੀ ਰਹੀ,
ਪਰ ਕਿਸੇ ਨੂੰ ਵੀ ਸਫਲਤਾ ਪ੍ਰਾਪਤ ਨਾ ਹੋ ਸਕੀ ॥੮੯॥
ਉਸ ਜੰਗ ਵਿਚ (ਦੋਵੇਂ ਸੂਰਮੇ) ਥਕ ਕੇ ਮਾਂਦੇ ਪੈ ਗਏ
ਅਤੇ ਦੋਵੇਂ ਵਿਸ਼ਾਲ ਯੁੱਧ ਖੇਤਰ ਵਿਚ ਡਿਗ ਗਏ ॥੯੦॥
'ਸ਼ਹਿਨਸ਼ਾਹਿ ਰੂਮੀ' (ਸੂਰਜ) ਨੇ ਆਪਣੇ ਮੂੰਹ ਤੇ ਢਾਲ ਰਖ ਲਈ
ਅਤੇ ਉਸ ਦੀ ਥਾਂ ਤੇ ਚੰਗੇ ਸੁਭਾ ਵਾਲਾ ਬਾਦਸ਼ਾਹ (ਚੰਦ੍ਰਮਾ) ਆ ਗਿਆ ॥੯੧॥
ਇਸ ਜੰਗ ਵਿਚ ਕਿਸੇ ਇਕ ਨੂੰ ਵੀ ਸੁਖ ਪ੍ਰਾਪਤ ਨਾ ਹੋਇਆ (ਭਾਵ ਜਿਤ ਪ੍ਰਾਪਤ ਨਾ ਕੀਤੀ)
ਅਤੇ ਦੋਵੇਂ ਮੁਰਦਿਆਂ ਵਾਂਗ ਡਿਗ ਪਏ ॥੯੨॥
ਦੂਜੇ ਦਿਨ ਯੁੱਧ ਲਈ ਦੋਵੇਂ ਉਠ ਖੜੋਤੇ
ਅਤੇ ਮਗਰਮੱਛਾਂ ਵਾਂਗ ਇਕ ਦੂਜੇ ਨਾਲ ਭਿੜਨ ਲਗ ਪਏ ॥੯੩॥
ਉਥੇ ਦੋਹਾਂ ਦੇ ਸ਼ਰੀਰ (ਲੜ ਲੜ ਕੇ) ਕੁੱਬੇ ਹੋ ਗਏ
ਅਤੇ ਉਨ੍ਹਾਂ ਦੀਆਂ ਛਾਤੀਆਂ ਲਾਲ ਹੋ ਗਈਆਂ (ਭਾਵ-ਲਹੂ ਲੁਹਾਨ ਹੋ ਗਏ) ॥੯੪॥
ਯੁੱਧ-ਭੂਮੀ ਵਿਚ ਕਾਲ ਸੂਰਮੇ (ਮਗਰਮੱਛ) ਨਚਣ ਲਗੇ
ਅਤੇ ਬੰਗਸ਼ ਦੇਸ਼ ਦੇ ਚੀਨੀ ਘੋੜੇ ਚਿਤਰਿਆਂ ਵਾਂਗ ਕੁਦਣ ਲਗੇ ॥੯੫॥
ਡਬਖੜਬੇ, ਕਾਲੇ, ਗਦਰੇ, ਚਿਤਰੇ ਘੋੜੇ
ਮੋਰਾਂ ਵਾਂਗ ਨਚਣ ਲਗੇ ॥੯੬॥
ਤੀਰਾਂ ਨਾਲ ਕਵਚ, ਟੋਪ, ਘੋੜਿਆਂ ਦੇ
ਸੰਜੋਅ ਟੋਟੇ ਟੋਟੇ ਹੋ ਗਏ ॥੯੭॥
ਯੁੱਧ ਵਿਚ ਤੀਰਾਂ ਦੀ ਇਸ ਤਰ੍ਹਾਂ ਦੀ ਬਰਖਾ ਹੋਈ
ਕਿ ਕਵਚਾਂ ਵਿਚੋਂ ਅੱਗ ਦੀਆਂ ਚਿੰਗਾਰੀਆਂ ਨਿਕਲਣ ਲਗ ਗਈਆਂ ॥੯੮॥
ਯੋਧਿਆਂ (ਦੇ ਘੋੜੇ) ਸ਼ੇਰਾਂ ਵਾਂਗ ਨਚਣ ਲਗੇ
ਅਤੇ ਉਨ੍ਹਾਂ ਦੇ ਸੁਮਾਂ ਨਾਲ ਧਰਤੀ ਚਿਤਰੇ ਦੀ ਪਿਠ ਵਾਂਗ ਡਬਖੜਬੀ ਹੋ ਗਈ ॥੯੯॥
ਤੀਰਾਂ ਦੀ ਬਰਖਾ ਨਾਲ ਇਤਨੀ ਗਰਮੀ ਪੈਦਾ ਹੋ ਗਈ
ਕਿ ਸੂਰਮਿਆਂ ਦੇ ਦਿਮਾਗ਼, ਅਕਲ ਅਤੇ ਹੋਸ਼ ਠਿਕਾਣੇ ਨਾ ਰਹੀ ॥੧੦੦॥
ਦੋਵੇਂ ਜੰਗ ਵਿਚ ਅਜਿਹੇ ਉਲਝ ਗਏ ਕਿ ਮਿਆਨਾਂ ਵਿਚੋਂ ਤਲਵਾਰਾਂ ਚਲੀਆਂ ਗਈਆਂ
(ਭਾਵ-ਟੁਟ ਗਈਆਂ) ਅਤੇ ਭਥਿਆਂ ਵਿਚੋਂ ਤੀਰ ਮੁਕ ਗਏ ॥੧੦੧॥
(ਦੋਹਾਂ ਦੀ) ਸਵੇਰ ਤੋਂ ਸ਼ਾਮ ਤਕ ਅਜਿਹੀ ਜੰਗ ਹੁੰਦੀ ਰਹੀ
ਕਿ ਰੋਟੀ ਤਕ ਨਾ ਖਾਈ ਅਤੇ ਬੇਹੋਸ਼ ਹੋ ਕੇ ਡਿਗ ਪਏ ॥੧੦੨॥
ਉਹ ਦੋਵੇਂ ਜੰਗ ਕਰਦਿਆਂ ਆਪ ਬਹੁਤ ਥਕ ਗਏ।
(ਉਨ੍ਹਾਂ ਨੇ) ਦੋ ਭਿਆਨਕ ਸ਼ੇਰਾਂ, ਬਾਜ਼ਾਂ ਜਾਂ ਚਿਤਰਿਆਂ ਵਾਂਗ ਲੜਾਈ ਕੀਤੀ ॥੧੦੩॥
ਹਬਸ਼ੀ (ਚੋਰ) ਨੇ ਪੀਲੀ ਮੋਹਰ ਚੁਰਾ ਲਈ (ਭਾਵ-ਸੂਰਜ ਡੁਬ ਗਿਆ)
ਅਤੇ ਸੰਸਾਰ ਧੂੰਏਂ ਅਤੇ ਘਟੇ ਦਾ ਬੁਰਜ ਬਣ ਗਿਆ ॥੧੦੪॥
ਤੀਜੇ ਦਿਨ ਜਦ ਸੂਰਜ (ਆਪਣੀ ਪ੍ਰਕਾਸ਼ ਰੂਪੀ) ਖੂੰਡੀ ਨਾਲ (ਰਾਤ ਰੂਪੀ) ਗੇਂਦ ਨੂੰ ਲੈ ਗਿਆ
ਤਾਂ ਜਹਾਨ ਚੰਦ੍ਰਮਾ ਦੀ ਚਾਂਦਨੀ ਵਾਂਗ ਪ੍ਰਕਾਸ਼ਮਾਨ ਹੋ ਗਿਆ ॥੧੦੫॥
ਜੰਗ ਵਿਚ ਜਾਣ ਲਈ ਦੋਹਾਂ ਪਾਸਿਆਂ ਤੋਂ ਸੂਰਮੇ ਉਠ ਪਏ
ਅਤੇ ਤੀਰ ਤੇ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ॥੧੦੬॥
ਜਦੋਂ ਜੰਗ ਬਹੁਤ ਜ਼ੋਰ ਨਾਲ ਮਚ ਪਈ
ਤਾਂ ੧੨ ਹਜ਼ਾਰ ਹਾਥੀ ਮਾਰੇ ਗਏ ॥੧੦੭॥
ਉਸ ਲੜਾਈ ਵਿਚ ਸੱਤ ਲੱਖ ਘੋੜੇ