ਸ਼੍ਰੀ ਦਸਮ ਗ੍ਰੰਥ

ਅੰਗ - 918


ਪੂਜ ਗੌਰਜਾ ਕੌ ਗ੍ਰਿਹ ਐਹੌ ॥੧੧॥

ਅਤੇ ਗੌਰਜਾ ਦੀ ਪੂਜਾ ਕਰ ਕੇ ਘਰ ਪਰਤਾਂਗੀ ॥੧੧॥

ਦੋਹਰਾ ॥

ਦੋਹਰਾ:

ਜੋ ਕੋਊ ਹਮਰੌ ਹਿਤੂ ਤਹ ਮਿਲਿਯੋ ਮੁਹਿ ਆਇ ॥

ਜੇ ਕੋਈ ਮੇਰਾ ਹਿਤੂ (ਮਿਲਣਾ ਚਾਹੇ ਤਾਂ) ਮੈਨੂੰ ਉਥੇ ਆ ਕੇ ਮਿਲੇ।

ਭੇਦ ਰਾਵ ਕਛੁ ਨ ਲਹਿਯੋ ਮੀਤਹਿ ਗਈ ਜਤਾਇ ॥੧੨॥

ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ, ਪਰ ਮਿਤਰ ਨੂੰ (ਸਾਰਾ) ਭੇਦ ਸਮਝਾ ਗਈ ॥੧੨॥

ਸਵੈਯਾ ॥

ਸਵੈਯਾ:

ਰਾਨੀ ਪਛਾਨੀ ਕਿ ਮੰਦਰ ਕੇ ਪਿਛਵਾਰੇ ਹੈ ਮੇਰੋ ਖਰੋ ਸੁਖਦਾਈ ॥

ਰਾਣੀ ਨੇ ਪਛਾਣਿਆ ਕਿ ਮੰਦਿਰ ਦੇ ਪਿਛਵਾੜੇ ਮੇਰਾ ਸੁਖਦਾਈ (ਮਿਤਰ) ਖੜੋਤਾ ਹੈ।

ਚਾਹਤ ਬਾਤ ਕਹਿਯੋ ਸਕੁਚੈ ਤਬ ਕੀਨੀ ਹੈ ਬੈਨਨਿ ਮੈ ਚਤੁਰਾਈ ॥

(ਉਹ) ਗੱਲ ਕਰਨਾ ਚਾਹੁੰਦੀ ਹੈ, ਪਰ ਸੰਕੋਚ ਕਰਦੀ ਹੈ। ਤਦ (ਉਸ ਨੇ) ਬੋਲਾਂ ਰਾਹੀਂ ਚਾਲਾਕੀ ਕੀਤੀ।

ਪੂਛਿ ਸਖੀ ਅਪਨੀ ਮਿਸਹੀ ਉਤ ਪ੍ਯਾਰੇ ਕੋ ਐਸੀ ਸਹੇਟ ਬਤਾਈ ॥

ਆਪਣੀ ਸਖੀ ਨੂੰ ਪੁਛ ਕੇ ਬਹਾਨੇ ਨਾਲ ਪ੍ਰੀਤਮ ਨੂੰ ਮਿਲਣ ਵਾਲੀ ਥਾਂ ਦਸ ਦਿੱਤੀ

ਸਾਥ ਚਲੌਗੀ ਹੌ ਕਾਲਿ ਚਲੌਗੀ ਮੈ ਦੇਬੀ ਕੌ ਦੇਹੁਰੋ ਪੂਜਨ ਮਾਈ ॥੧੩॥

ਕਿ ਮੈਂ ਕਲ ਦੇਵੀ ਦੇ ਦੇਹੁਰੇ ਤੇ ਮਾਤਾ ਦੀ ਪੂਜਾ ਕਰਨ ਲਈ ਨਾਲ ਜਾਵਾਂਗੀ ॥੧੩॥

ਚੌਪਈ ॥

ਚੌਪਈ:

ਯੌ ਨ੍ਰਿਪ ਸੋ ਕਹਿ ਪ੍ਰਗਟ ਸੁਨਾਈ ॥

ਇਸ ਤਰ੍ਹਾਂ ਰਾਜੇ ਨੂੰ ਪ੍ਰਗਟ ਤੌਰ ਤੇ ਦਸਦੇ ਹੋਇਆਂ,

ਮੀਤਹਿ ਉਤੈ ਸਹੇਟ ਬਤਾਈ ॥

ਮਿਤਰ ਨੂੰ ਮਿਲਣ ਵਾਲੀ ਥਾਂ ਵੀ ਦਸ ਦਿੱਤੀ

ਭਵਨ ਭਵਾਨੀ ਕੇ ਮੈ ਜੈਹੋ ॥

ਕਿ ਮੈਂ ਭਵਾਨੀ ਦੇ ਮੰਦਿਰ ਜਾਵਾਂਗੀ

ਪੂਜਿ ਮੰਗਲਾ ਕੋ ਫਿਰਿ ਐਹੋ ॥੧੪॥

ਅਤੇ ਮੰਗਲਾ (ਦੇਵੀ) ਦੀ ਪੂਜਾ ਕਰ ਕੇ ਫਿਰ ਘਰ ਆਵਾਂਗੀ ॥੧੪॥

ਦੋਹਰਾ ॥

ਦੋਹਰਾ:

ਜੋ ਕੋਊ ਹਮਰੋ ਹਿਤੂ ਤਹ ਮਿਲਿਯੋ ਮੁਹਿ ਆਇ ॥

ਜੇ ਕੋਈ ਮੇਰਾ ਹਿਤੂ ਹੋਵੇ, ਮੈਨੂੰ ਉਥੇ ਆ ਕੇ ਮਿਲੇ।

ਭੇਦ ਕਛੂ ਨ੍ਰਿਪ ਨ ਲਖਿਯੋ ਮੀਤਹਿ ਗਈ ਜਤਾਇ ॥੧੫॥

ਰਾਜੇ ਨੇ ਕੋਈ ਵੀ ਭੇਦ ਨਾ ਸਮਝਿਆ, ਪਰ ਮਿਤਰ ਨੂੰ ਸਭ ਕੁਝ ਦਸ ਗਈ ॥੧੫॥

ਯੌ ਕਹਿ ਕੈ ਰਾਨੀ ਉਠੀ ਕਰਿਯੋ ਮੀਤ ਗ੍ਰਿਹ ਗੌਨ ॥

ਇਸ ਤਰ੍ਹਾਂ ਰਾਣੀ ਉਠੀ ਅਤੇ ਮਿਤਰ ਦੇ ਘਰ ਵਲ ਚਲ ਪਈ।

ਨ੍ਰਿਪਤਿ ਪ੍ਰਫੁਲਿਤ ਚਿਤ ਭਯੋ ਗਈ ਸਿਵਾ ਕੇ ਭੌਨ ॥੧੬॥

ਰਾਜਾ ਮਨ ਵਿਚ ਪ੍ਰਸੰਨ ਹੋਇਆ ਕਿ (ਉਹ) ਸ਼ਿਵਾ ਦੇ ਮੰਦਿਰ ਵਿਚ ਗਈ ਹੈ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੮॥੧੫੫੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੮॥੧੫੫੩॥ ਚਲਦਾ॥

ਚੌਪਈ ॥

ਚੌਪਈ:

ਮਾਝਾ ਦੇਸ ਜਾਟ ਇਕ ਰਹੈ ॥

ਮਾਝਾ ਦੇਸ ਵਿਚ ਇਕ ਜੱਟ ਰਹਿੰਦਾ ਸੀ

ਕਾਜ ਕ੍ਰਿਸਾਨੀ ਕੋ ਨਿਰਬਹੈ ॥

ਅਤੇ ਖੇਤੀ ਦਾ ਕੰਮ ਕਰਦਾ ਸੀ।

ਰੈਨਿ ਦਿਨਾ ਖੇਤਨ ਮੈ ਰਹਈ ॥

(ਉਹ) ਦਿਨ ਰਾਤ ਖੇਤਾਂ ਵਿਚ ਰਹਿੰਦਾ ਸੀ।

ਰਾਮ ਸੀਹ ਨਾਮਾ ਜਗ ਕਹਈ ॥੧॥

(ਉਸ ਦਾ) ਨਾਮ ਰਾਮ ਸਿੰਘ ਪ੍ਰਚਲਿਤ ਸੀ ॥੧॥

ਰਾਧਾ ਨਾਮ ਨਾਰਿ ਗ੍ਰਿਹ ਤਾ ਕੇ ॥

ਉਸ ਦੇ ਘਰ ਰਾਧਾ ਨਾਂ ਦੀ ਇਸਤਰੀ ਸੀ।

ਕਛੂ ਨ ਲਾਜ ਰਹਤ ਤਨ ਵਾ ਕੇ ॥

ਉਸ ਨੂੰ ਕੋਈ ਵੀ ਸ਼ਰਮ ਹੱਯਾ ਨਹੀਂ ਸੀ।

ਨਿਤ ਉਠਿ ਬਾਗਵਾਨ ਪੈ ਜਾਵੈ ॥

ਉਹ ਨਿੱਤ ਉਠ ਕੇ ਬਾਗ਼ਬਾਨ (ਮਾਲੀ) ਕੋਲ ਜਾਂਦੀ

ਭੋਗ ਕਮਾਇ ਬਹੁਰਿ ਗ੍ਰਿਹ ਆਵੈ ॥੨॥

ਅਤੇ (ਉਸ ਨਾਲ) ਭੋਗ ਕਰ ਕੇ ਫਿਰ ਘਰ ਪਰਤ ਆਉਂਦੀ ॥੨॥

ਲੈ ਸਤੂਆ ਪਤਿ ਓਰ ਸਿਧਾਈ ॥

ਉਹ ਸਤੂ ਲੈ ਕੇ (ਜਦ) ਪਤੀ ਵਲ ਗਈ,

ਚਲੀ ਚਲੀ ਮਾਲੀ ਪਹਿ ਆਈ ॥

ਤਾਂ ਚਲਦੀ ਚਲਦੀ (ਉਸ) ਮਾਲੀ ਕੋਲ ਆ ਗਈ।

ਬਸਤ੍ਰ ਛੋਰਿ ਕੈ ਭੋਗ ਕਮਾਯੋ ॥

ਬਸਤ੍ਰ ਛਡ ਕੇ (ਉਸ ਨਾਲ) ਭੋਗ ਕੀਤਾ।

ਤਿਹ ਸਤੂਆ ਕੀ ਕਰੀ ਬਨਾਯੋ ॥੩॥

(ਉਥੇ ਮਾਲੀ ਦੇ ਸਾਥੀਆਂ ਨੇ ਪੋਟਲੀ ਨਾਲੋਂ) ਉਹ ਸਤੂ (ਖੋਲ੍ਹ ਕੇ) ਹਾਥੀ ('ਕਰੀ') ਬਣਾ ਦਿੱਤਾ ॥੩॥

ਦੋਹਰਾ ॥

ਦੋਹਰਾ:

ਸਤੂਅਨ ਕਰੀ ਬਨਾਇ ਕੈ ਤਾ ਮੈ ਬਧ੍ਯੋ ਬਨਾਇ ॥

ਸਤੂ ਦਾ ਹਾਥੀ ਬਣਾ ਕੇ ਉਸ ਵਿਚ ਬੰਨ੍ਹ ਦਿੱਤਾ।

ਸਤੂਆ ਹੀ ਸੋ ਜਾਨਿਯੈ ਕਰੀ ਨ ਚੀਨ੍ਯੋ ਜਾਇ ॥੪॥

ਉਹ ਸਤੂ ਹੀ ਲਗਦਾ ਸੀ, ਹਾਥੀ ਨਹੀਂ ਸੀ ਲਗਦਾ ॥੪॥

ਚੌਪਈ ॥

ਚੌਪਈ:

ਭੋਗ ਕਰਤ ਭਾਮਿਨਿ ਸੁਖ ਪਾਯੋ ॥

(ਉਸ) ਇਸਤਰੀ ਨੇ ਭੋਗ ਕਰ ਕੇ ਸੁਖ ਪ੍ਰਾਪਤ ਕੀਤਾ

ਜਾਮਿਕ ਤਾ ਸੌ ਕੇਲ ਕਮਾਯੋ ॥

ਅਤੇ ਇਕ ਪਹਿਰ ਤਕ ਉਸ ਨਾਲ ਸੰਯੋਗ ਕੀਤਾ।

ਮਾਲੀ ਕੇ ਗ੍ਰਿਹ ਤੇ ਜਬ ਆਈ ॥

ਜਦੋਂ ਮਾਲੀ ਦੇ ਘਰੋਂ ਆਈ

ਬਸਤ੍ਰ ਆਪਨੋ ਲਯੋ ਉਠਾਈ ॥੫॥

ਤਾਂ ਆਪਣਾ ਬਸਤ੍ਰ ਵੀ ਉਠਾ ਲਿਆਈ ॥੫॥

ਲੈ ਸਤੂਆ ਨਿਜੁ ਪਤਿ ਪਹਿ ਗਈ ॥

ਉਹ ਸਤੂ ਲੈ ਕੇ ਆਪਣੇ ਪਤੀ ਕੋਲ ਗਈ

ਛੋਰਤ ਬਸਤ੍ਰ ਹੇਤ ਤਿਹ ਭਈ ॥

ਅਤੇ ਉਸ ਲਈ (ਸਤੂ ਵਾਲੇ) ਬਸਤ੍ਰ ਨੂੰ ਖੋਲਣ ਲਗੀ।

ਹਾਥੀ ਹੇਰਿ ਚੌਕ ਜੜ ਰਹਿਯੋ ॥

ਉਹ ਮੂਰਖ ਹਾਥੀ ਨੂੰ ਵੇਖ ਕੇ ਡਰ ਗਿਆ।

ਤੁਰਤ ਬਚਨ ਤਬ ਹੀ ਤ੍ਰਿਯ ਕਹਿਯੋ ॥੬॥

ਤਦੋਂ ਇਸਤਰੀ ਨੇ ਤੁਰਤ ਬਚਨ ਕੀਤਾ ॥੬॥

ਸੋਵਤ ਹੁਤੀ ਸੁਪਨ ਮੁਹਿ ਆਯੋ ॥

(ਮੈਂ) ਸੁੱਤੀ ਹੋਈ ਸਾਂ ਤਾਂ ਮੈਨੂੰ ਸੁਪਨਾ ਆਇਆ

ਕਰੀ ਮਤ ਪਾਛੈ ਤਵ ਧਾਯੋ ॥

ਕਿ ਮਸਤ ਹਾਥੀ ਤੁਹਾਡੇ ਪਿਛੇ ਪਿਆ ਹੋਇਆ ਹੈ।

ਮੈ ਡਰਿ ਪੰਡਿਤ ਲਯੋ ਬੁਲਾਈ ॥

ਮੈਂ ਡਰ ਕੇ ਪੰਡਿਤ ਨੂੰ ਬੁਲਾਇਆ।


Flag Counter