ਸ਼੍ਰੀ ਦਸਮ ਗ੍ਰੰਥ

ਅੰਗ - 1039


ਹੋ ਭਾਤਿ ਭਾਤਿ ਬਾਦਿਤ੍ਰ ਅਨੇਕ ਬਜਾਇ ਕੈ ॥੨੧॥

ਅਤੇ ਅਨੇਕ ਤਰ੍ਹਾਂ ਦੇ ਵਾਜੇ ਵਜਾ ਕੇ (ਵਿਧੀ ਪੂਰਵਕ) ਵਿਆਹ ਕਰ ਲਿਆ ॥੨੧॥

ਧਰਿ ਪੁਹਕਰਿ ਕੋ ਰੂਪ ਤਹਾ ਕਲਿਜੁਗ ਗਯੋ ॥

ਕਲਿਯੁਗ (ਨਲ ਦੇ ਭਰਾ) ਪੁਹਕਰਿ (ਪੁਸ਼ਕਰ) ਦਾ ਰੂਪ ਧਾਰ ਕੇ ਉਥੇ ਗਿਆ

ਜਬ ਤਾ ਕੌ ਨਲ ਬ੍ਯਾਹਿ ਸਦਨ ਲ੍ਯਾਵਤ ਭਯੋ ॥

ਜਦੋਂ ਨਾਲ ਦਮਵੰਤੀ ਨੂੰ ਵਿਆਹ ਕੇ ਘਰ ਲਿਆਇਆ।

ਖੇਲਿ ਜੂਪ ਬਹੁ ਭਾਤਿਨ ਤਾਹਿ ਹਰਾਇਯੋ ॥

ਕਈ ਪ੍ਰਕਾਰ ਨਾਲ ਜੂਆ ('ਜੂਪ') ਖੇਡ ਕੇ ਨਲ ਨੂੰ ਹਰਾ ਦਿੱਤਾ

ਹੋ ਰਾਜ ਪਾਟ ਨਲ ਬਨ ਕੌ ਜੀਤਿ ਪਠਾਇਯੋ ॥੨੨॥

ਅਤੇ ਸਾਰਾ ਰਾਜ ਅਤੇ ਠਾਠ-ਬਾਠ ਜਿਤ ਕੇ ਨਲ ਨੂੰ ਬਨ ਵਿਚ ਭੇਜ ਦਿੱਤਾ ॥੨੨॥

ਰਾਜ ਪਾਟ ਨਲ ਜਬ ਇਹ ਭਾਤਿ ਹਰਾਇਯੋ ॥

ਜਦ ਨਲ ਰਾਜ-ਸਾਜ ਇਸ ਤਰ੍ਹਾਂ ਹਾਰ ਗਿਆ,

ਬਨ ਮੈ ਅਤਿ ਦੁਖੁ ਪਾਇ ਅਜੁਧਿਆ ਆਇਯੋ ॥

ਤਾਂ ਬਨ ਵਿਚ ਬਹੁਤ ਦੁਖ ਪ੍ਰਾਪਤ ਕਰ ਕੇ ਅਯੁਧਿਆ ਆ ਗਿਆ।

ਬਿਛਰੇ ਪਤਿ ਕੇ ਭੀਮਸੁਤਾ ਬਿਰਹਿਨ ਭਈ ॥

ਪਤੀ ਦੇ ਵਿਛੜਨ ਕਰ ਕੇ ਦਮਵੰਤੀ ਵਿਯੋਗਨ ਹੋ ਗਈ

ਜੋ ਜਿਹ ਮਾਰਗ ਗੇ ਨਾਥ ਤਿਸੀ ਮਾਰਗ ਗਈ ॥੨੩॥

ਅਤੇ ਜਿਸ ਰਾਹ ਉਤੇ ਪਤੀ ਗਿਆ, ਉਸੇ ਰਸਤੇ ਉਤੇ ਪੈ ਗਈ ॥੨੩॥

ਭੀਮ ਸੁਤਾ ਬਿਨ ਨਾਥ ਅਧਿਕ ਦੁਖ ਪਾਇਯੋ ॥

ਦਮਵੰਤੀ ਨੇ ਵੀ ਪਤੀ ਤੋਂ ਬਿਨਾ ਬਹੁਤ ਅਧਿਕ ਦੁਖ ਪਾਇਆ।

ਕਹ ਲਗਿ ਕਰੌ ਬਖ੍ਯਾਨ ਨ ਜਾਤ ਬਤਾਇਯੋ ॥

(ਉਸ ਦੁਖ ਦਾ) ਕਿਥੋਂ ਤਕ ਵਰਣਨ ਕਰਾਂ, ਵਰਣਨ ਨਹੀਂ ਕੀਤਾ ਜਾ ਸਕਦਾ।

ਨਲ ਰਾਜ ਕੇ ਬਿਰਹਿ ਬਾਲ ਬਿਰਹਿਨਿ ਭਈ ॥

ਨਲ ਰਾਜੇ ਦੇ ਬਿਰਹੋਂ ਵਿਚ ਵਿਯੋਗਣ ਹੋਈ

ਹੋ ਸਹਰਿ ਚੰਦੇਰੀ ਮਾਝ ਵਹੈ ਆਵਤ ਭਈ ॥੨੪॥

ਉਹ ਇਸਤਰੀ ਚੰਦੇਰੀ ਨਗਰ ਵਿਚ ਆ ਗਈ ॥੨੪॥

ਭੀਮਸੈਨ ਤਿਨ ਹਿਤ ਜਨ ਬਹੁ ਪਠਵਤ ਭਏ ॥

ਭੀਮਸੈਨ ਨੇ ਉਸ (ਨੂੰ ਲਭਣ) ਲਈ ਬਹੁਤ ਬੰਦੇ ਭੇਜੇ।

ਦਮਵੰਤੀ ਕਹ ਖੋਜਿ ਬਹੁਰਿ ਗ੍ਰਿਹ ਲੈ ਗਏ ॥

(ਉਹ) ਦਮਵੰਤੀ ਨੂੰ ਲਭ ਕੇ ਫਿਰ ਘਰ ਲੈ ਗਏ।

ਵਹੈ ਜੁ ਇਹ ਲੈ ਗਯੋ ਦਿਜ ਬਹੁਰਿ ਪਠਾਇਯੋ ॥

ਜੋ (ਦਮਵੰਤੀ ਨੂੰ) ਲਭ ਲਿਆਏ ਸਨ ਉਨ੍ਹਾਂ ਬ੍ਰਾਹਮਣਾਂ ਨੂੰ ਫਿਰ (ਨਲ ਨੂੰ ਲਭਣ ਲਈ) ਭੇਜਿਆ

ਹੋ ਖੋਜਤ ਖੋਜਤ ਦੇਸ ਅਜੁਧ੍ਰਯਾ ਆਇਯੋ ॥੨੫॥

ਅਤੇ ਉਹ ਖੋਜਦੇ ਖੋਜਦੇ ਆਯੁਧਿਆ ਆ ਪਹੁੰਚੇ ॥੨੫॥

ਹੇਰਿ ਹੇਰਿ ਬਹੁ ਲੋਗ ਸੁ ਯਾਹਿ ਨਿਹਾਰਿਯੋ ॥

ਬਹੁਤ ਸਾਰੇ ਲੋਕਾਂ ਨੂੰ ਵੇਖ ਵੇਖ ਕੇ ਫਿਰ ਉਸ (ਨਲ) ਨੂੰ ਤਕਿਆ

ਦਮਵੰਤੀ ਕੋ ਮੁਖ ਤੇ ਨਾਮ ਉਚਾਰਿਯੋ ॥

ਅਤੇ ਦਮਵੰਤੀ ਦਾ ਨਾਂ ਮੂੰਹੋਂ ਉਚਾਰਿਆ।

ਕੁਸਲ ਤਾਹਿ ਇਹ ਪੂਛਿਯੋ ਨੈਨਨ ਨੀਰ ਭਰਿ ॥

ਉਸ ਨੇ ਅੱਖਾਂ ਵਿਚ ਜਲ ਭਰ ਕੇ ਉਸ (ਦਮਵੰਤੀ) ਦੀ ਸੁਖ ਸਾਂਦ ਪੁਛੀ।

ਹੋ ਤਬ ਦਿਜ ਗਯੋ ਪਛਾਨਿ ਇਹੈ ਨਲ ਨ੍ਰਿਪਤਿ ਬਰ ॥੨੬॥

ਤਦ ਬ੍ਰਾਹਮਣ ਪਛਾਣ ਗਏ ਕਿ ਇਹੀ ਨਲ ਰਾਜਾ ਹੈ ॥੨੬॥

ਜਾਇ ਤਿਨੈ ਸੁਧਿ ਦਈ ਨ੍ਰਿਪਤਿ ਨਲ ਪਾਇਯੋ ॥

ਜਦ ਉਨ੍ਹਾਂ ਨੇ ਜਾ ਕੇ ਸੂਚਨਾ ਦਿੱਤੀ ਕਿ ਨਲ ਰਾਜਾ ਮਿਲ ਗਿਆ ਹੈ,

ਤਬ ਦਮਵੰਤੀ ਬਹੁਰਿ ਸੁਯੰਬ੍ਰ ਬਨਾਇਯੋ ॥

ਤਦ ਦਮਵੰਤੀ ਨੇ ਦੋਬਾਰਾ ਸੁਅੰਬਰ ਦੀ ਵਿਵਸਥਾ ਕੀਤੀ।

ਸੁਨਿ ਰਾਜਾ ਏ ਬੈਨ ਸਕਲ ਚਲਿ ਤਹ ਗਏ ॥

ਰਾਜਾ (ਭੀਮਸੈਨ) ਦੇ ਬੋਲ ਸੁਣ ਕੇ ਸਾਰੇ (ਰਾਜੇ) ਚਲ ਕੇ ਉਥੇ ਗਏ।

ਹੋ ਰਥ ਪੈ ਚੜਿ ਨਲ ਰਾਜ ਤਹਾ ਆਵਤ ਭਏ ॥੨੭॥

ਨਲ ਰਾਜਾ ਵੀ ਰਥ ਉਤੇ ਚੜ੍ਹ ਕੇ ਉਥੇ ਆ ਗਿਆ ॥੨੭॥

ਦੋਹਰਾ ॥

ਦੋਹਰਾ:

ਨ੍ਰਿਪ ਨਲ ਕੌ ਰਥ ਪੈ ਚੜੇ ਸਭ ਜਨ ਗਏ ਪਛਾਨਿ ॥

ਨਲ ਰਾਜੇ ਨੂੰ ਰਥ ਉਤੇ ਚੜ੍ਹੇ ਹੋਇਆਂ (ਵੇਖ ਕੇ) ਸਭ ਲੋਕ ਪਛਾਣ ਗਏ।

ਦਮਵੰਤੀ ਪੁਨਿ ਤਿਹ ਬਰਿਯੋ ਇਹ ਚਰਿਤ੍ਰ ਕਹ ਠਾਨਿ ॥੨੮॥

ਦਮਵੰਤੀ ਨੇ ਇਹ ਚਰਿਤ੍ਰ ਕਰ ਕੇ ਉਸ ਨੂੰ ਫਿਰ ਵਿਆਹ ਲਿਆ ॥੨੮॥

ਚੌਪਈ ॥

ਚੌਪਈ:

ਲੈ ਤਾ ਕੋ ਰਾਜਾ ਘਰ ਆਏ ॥

ਦਮਵੰਤੀ ਨੂੰ ਲੈ ਕੇ ਰਾਜਾ ਨਲ ਘਰ ਆਇਆ

ਖੇਲਿ ਜੂਪ ਪੁਨਿ ਸਤ੍ਰੁ ਹਰਾਏ ॥

ਅਤੇ ਫਿਰ ਜੂਆ ਖੇਡ ਕੇ ਵੈਰੀਆਂ ਨੂੰ ਹਰਾਇਆ।

ਜੀਤਿ ਰਾਜ ਆਪਨੌ ਪੁਨਿ ਲੀਨੋ ॥

(ਉਸ ਨੇ) ਦੋਬਾਰਾ ਆਪਣਾ ਰਾਜ ਜਿਤ ਲਿਆ।

ਭਾਤਿ ਭਾਤਿ ਦੁਹੂੰਅਨ ਸੁਖ ਕੀਨੋ ॥੨੯॥

ਦੋਹਾਂ ਨੇ ਭਾਂਤ ਭਾਂਤ ਦਾ ਸੁਖ ਪ੍ਰਾਪਤ ਕੀਤਾ ॥੨੯॥

ਦੋਹਰਾ ॥

ਦੋਹਰਾ:

ਮੈ ਜੁ ਕਥਾ ਸੰਛੇਪਤੇ ਯਾ ਕੀ ਕਹੀ ਬਨਾਇ ॥

ਮੈਂ ਉਸ ਦੀ ਇਹ ਕਥਾ ਸੰਖੇਪ ਨਾਲ ਬਣਾ ਕੇ ਕਹੀ ਹੈ।

ਯਾ ਤੇ ਕਿਯ ਬਿਸਥਾਰ ਨਹਿ ਮਤਿ ਪੁਸਤਕ ਬਢ ਜਾਇ ॥੩੦॥

ਇਸ ਲਈ ਵਿਸਤਾਰ ਨਹੀਂ ਕੀਤਾ ਮਤਾਂ ਪੁਸਤਕ ਵਧ ਜਾਏ ॥੩੦॥

ਦਮਵੰਤੀ ਇਹ ਚਰਿਤ ਸੋ ਪੁਨਿ ਪਤਿ ਬਰਿਯੋ ਬਨਾਇ ॥

ਦਮਵੰਤੀ ਨੇ ਇਹ ਚਰਿਤ੍ਰ ਕਰ ਕੇ ਫਿਰ (ਰਾਜਾ ਨਲ ਨਾਲ) ਵਿਆਹ ਕਰ ਲਿਆ।

ਸਭ ਤੇ ਜਗ ਜੂਆ ਬੁਰੋ ਕੋਊ ਨ ਖੇਲਹੁ ਰਾਇ ॥੩੧॥

ਜਗਤ ਵਿਚ ਸਭ ਤੋਂ ਮਾੜਾ ਜੂਆ ਹੈ, ਕੋਈ ਵੀ ਰਾਜਾ ਇਸ ਨੂੰ ਨਾ ਖੇਡੇ ॥੩੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੭॥੩੧੨੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੭॥੩੧੨੯॥ ਚਲਦਾ॥

ਚੌਪਈ ॥

ਚੌਪਈ:

ਚੌੜ ਭਰਥ ਸੰਨ੍ਯਾਸੀ ਰਹੈ ॥

ਚੌੜ ਭਰਤ ਨਾਂ ਦਾ ਇਕ ਸੰਨਿਆਸੀ ਰਹਿੰਦਾ ਸੀ।

ਰੰਡੀਗਿਰ ਦੁਤਿਯੈ ਜਗ ਕਹੈ ॥

ਦੂਜੇ ਨੂੰ ਲੋਕੀਂ ਰੰਡੀਗਿਰ ਕਹਿੰਦੇ ਸਨ।

ਬਾਲਕ ਰਾਮ ਏਕ ਬੈਰਾਗੀ ॥

ਇਕ ਬਾਲਕ ਰਾਮ ਨਾਂ ਦਾ ਬੈਰਾਗੀ ਸੀ।

ਤਿਨ ਸੌ ਰਹੈ ਸਪਰਧਾ ਲਾਗੀ ॥੧॥

ਉਨ੍ਹਾਂ ਪ੍ਰਤਿ ਉਸ ਦੀ ਖ਼ਾਰਬਾਜ਼ੀ ਸੀ ॥੧॥

ਏਕ ਦਿਵਸ ਤਿਨ ਪਰੀ ਲਰਾਈ ॥

ਇਕ ਦਿਨ ਉਨ੍ਹਾਂ ਵਿਚ ਲੜਾਈ ਹੋ ਗਈ

ਕੁਤਕਨ ਸੇਤੀ ਮਾਰਿ ਮਚਾਈ ॥

ਅਤੇ ਡੰਡਿਆਂ ਨਾਲ ਖ਼ੂਬ ਮਾਰ ਮਚੀ।

ਕੰਠੀ ਕਹੂੰ ਜਟਨ ਕੇ ਜੂਟੇ ॥

ਕਿਤੇ ਕੰਠੀਆਂ ਅਤੇ ਕਿਤੇ ਜਟਾਵਾਂ ਦੇ ਜੂੜੇ (ਖੁਲ੍ਹ ਗਏ)

ਖਪਰ ਸੌ ਖਪਰ ਬਹੁ ਫੂਟੇ ॥੨॥

ਅਤੇ ਖਪਰਾਂ ਉਤੇ ਖਪਰ (ਵਜ ਕੇ) ਬਹੁਤ ਅਧਿਕ ਟੁੱਟੇ ॥੨॥

ਗਿਰਿ ਗਿਰਿ ਕਹੂੰ ਟੋਪਿਯੈ ਪਰੀ ॥

ਕਿਤੇ ਟੋਪੀਆਂ ਡਿਗ ਡਿਗ ਕੇ ਪਈਆਂ

ਢੇਰ ਜਟਨ ਹ੍ਵੈ ਗਏ ਉਪਰੀ ॥

ਅਤੇ ਕਿਤੇ ਜਟਾਵਾਂ ਦੇ ਉੱਚੇ ਢੇਰ ਲਗ ਗਏ।

ਲਾਤ ਮੁਸਟ ਕੇ ਕਰੈ ਪ੍ਰਹਾਰਾ ॥

(ਉਹ ਇਕ ਦੂਜੇ ਉਤੇ) ਲੱਤਾਂ ਅਤੇ ਮੁਕਿਆਂ ਦਾ ਪ੍ਰਹਾਰ ਕਰਦੇ ਸਨ,

ਜਨ ਕਰਿ ਚੋਟ ਪਰੈ ਘਰਿਯਾਰਾ ॥੩॥

ਮਾਨੋ ਘੜੀਆਲ ਉਤੇ ਸਟਾਂ ਪੈਂਦੀਆਂ ਹੋਣ ॥੩॥

ਦੋਹਰਾ ॥

ਦੋਹਰਾ:

ਸਭ ਕਾਪੈ ਕੁਤਕਾ ਬਜੈ ਪਨਹੀ ਬਹੈ ਅਨੇਕ ॥

ਸੋਟੇ ਵਜਣ ਤੇ ਸਭ ਕੰਬ ਰਹੇ ਸਨ ਅਤੇ ਅਨੇਕ ਜੁਤੀਆਂ ਵਗਾਈਆਂ ਜਾ ਰਹੀਆਂ ਸਨ।

ਸਭ ਹੀ ਕੇ ਫੂਟੇ ਬਦਨ ਸਾਬਤ ਰਹਿਯੋ ਨ ਏਕ ॥੪॥

ਸਭ ਦੇ ਮੁਖ ('ਬਦਨ') ਫੁਟ ਗਏ ਸਨ, ਕੋਈ ਇਕ ਵੀ ਸਾਬਤ ਨਹੀਂ ਰਿਹਾ ਸੀ ॥੪॥

ਚੌਪਈ ॥

ਚੌਪਈ:

ਕੰਠਨ ਕੀ ਕੰਠੀ ਬਹੁ ਟੂਟੀ ॥

ਗਲਿਆਂ ਦੀਆਂ ਬਹੁਤ ਕੰਠੀਆਂ ਟੁਟ ਗਈਆਂ।

ਮਾਰੀ ਜਟਾ ਲਾਠਿਯਨ ਛੂਟੀ ॥

ਲਾਠੀਆਂ ਦੇ ਮਾਰਨ ਨਾਲ ਜਟਾਵਾਂ ਖੁਲ੍ਹ ਗਈਆਂ।

ਕਿਸੀ ਨਖਨ ਕੇ ਘਾਇ ਬਿਰਾਜੈਂ ॥

ਕਿਸੇ (ਦੇ ਮੁਖ ਉਤੇ) ਨਹੁੰ ਦਾ ਜ਼ਖ਼ਮ ਲਗਿਆ ਹੋਇਆ ਸੀ,

ਜਨੁ ਕਰਿ ਚੜੇ ਚੰਦ੍ਰਮਾ ਰਾਜੈਂ ॥੫॥

ਮਾਨੋ ਚੰਦ੍ਰਮਾ ਚੜ੍ਹਿਆ ਹੋਇਆ ਹੋਵੇ ॥੫॥

ਕੇਸ ਅਕੇਸ ਹੋਤ ਕਹੀ ਭਏ ॥

ਕਈ ਕੇਸਾਂ (ਜਟਾਵਾਂ) ਵਾਲੇ ਬਿਨਾ ਕੇਸਾਂ ਦੇ ਹੋ ਗਏ।

ਕਿਤੇ ਹਨੇ ਨਸਿ ਕਿਨ ਮਰ ਗਏ ॥

ਕਿਤਨੇ ਮਾਰੇ ਗਏ, ਕਿਤਨੇ ਨਸ ਗਏ (ਅਤੇ ਕਿਤਨੇ) ਮਰ ਗਏ।

ਕਾਟਿ ਕਾਟਿ ਦਾਤਨ ਕੋਊ ਖਾਹੀ ॥

ਕਈ ਦੰਦਾਂ ਨਾਲ ਇਕ ਦੂਜੇ ਨੂੰ ਕਟ ਕੇ ਖਾਂਦੇ।

ਐਸੋ ਕਹੂੰ ਜੁਧ ਭਯੋ ਨਾਹੀ ॥੬॥

ਇਸ ਤਰ੍ਹਾਂ ਦਾ ਯੁੱਧ ਅਗੇ ਕਦੇ ਨਹੀਂ ਹੋਇਆ ॥੬॥

ਐਸੀ ਮਾਰਿ ਜੂਤਿਯਨ ਪਰੀ ॥

ਜੁਤੀਆਂ ਦੀ ਅਜਿਹੀ ਮਾਰ ਪਈ

ਜਟਾ ਨ ਕਿਸਹੂੰ ਸੀਸ ਉਬਰੀ ॥

ਕਿ ਕਿਸੇ ਦੇ ਸਿਰ ਉਤੇ ਜਟਾ ਨਾ ਰਹੀ।

ਕਿਸੂ ਕੰਠ ਕੰਠੀ ਨਹਿ ਰਹੀ ॥

ਕਿਸੇ ਦੇ ਗਲੇ ਵਿਚ ਕੰਠੀ ਨਾ ਰਹੀ।

ਬਾਲਕ ਰਾਮ ਪਨ੍ਰਹੀ ਤਬ ਗਹੀ ॥੭॥

ਤਦ ਬਾਲਕ ਰਾਮ ਨੇ ਹੱਥ ਵਿਚ ਜੁਤੀ ਪਕੜ ਲਈ ॥੭॥

ਏਕ ਸੰਨ੍ਯਾਸੀ ਕੇ ਸਿਰ ਝਾਰੀ ॥

(ਉਸ ਨੇ) ਇਕ ਸੰਨਿਆਸੀ ਦੇ ਸਿਰ ਵਿਚ ਜੁਤੀ ਮਾਰੀ

ਦੂਜੇ ਕੇ ਮੁਖ ਊਪਰ ਮਾਰੀ ॥

ਅਤੇ ਦੂਜੇ (ਸੰਨਿਆਸੀ) ਦੇ ਮੂੰਹ ਉਤੇ ਮਾਰੀ।

ਸ੍ਰੌਨਤ ਬਹਿਯੋ ਬਦਨ ਜਬ ਫੂਟਿਯੋ ॥

ਜਦ ਮੂੰਹ ਫੁਟਿਆ ਤਾਂ ਲਹੂ ਵਗਿਆ,

ਸਾਵਨ ਜਾਨ ਪਨਾਰੋ ਛੂਟਿਯੋ ॥੮॥

ਮਾਨੋ ਸਾਵਣ (ਮਹੀਨੇ) ਵਿਚ ਪਰਨਾਲਾ ਵਗਿਆ ਹੋਵੇ ॥੮॥


Flag Counter