ਸ਼੍ਰੀ ਦਸਮ ਗ੍ਰੰਥ

ਅੰਗ - 605


ਕਰੈ ਚਿਤ੍ਰ ਚਾਰੰ ॥

(ਸੈਨਾ ਨਾਇਕ) ਵਿਚਿਤ੍ਰ ਕੌਤਕ ਵਿਖਾ ਰਹੇ ਹਨ।

ਤਜੈ ਬਾਣ ਧਾਰੰ ॥੫੩੭॥

ਬਾਣਾਂ ਦੀ ਝੜੀ ਲਾ ਰਹੇ ਹਨ ॥੫੩੭॥

ਮੰਡੇ ਜੋਧ ਜੋਧੰ ॥

ਯੋਧੇ ਯੁੱਧ-ਕਰਮ ਵਿਚ ਮਗਨ ਹਨ।

ਤਜੇ ਬਾਣ ਕ੍ਰੋਧੰ ॥

ਕ੍ਰੋਧ ਨਾਲ ਬਾਣ ਛਡਦੇ ਹਨ।

ਨਦੀ ਸ੍ਰੋਣ ਪੂਰੰ ॥

ਲਹੂ ਦੀ ਨਦੀ ਭਰ ਗਈ ਹੈ।

ਫਿਰੀ ਗੈਣ ਹੂਰੰ ॥੫੩੮॥

ਆਕਾਸ਼ ਵਿਚ ਹੂਰਾਂ ਫਿਰ ਰਹੀਆਂ ਹਨ ॥੫੩੮॥

ਹਸੈ ਮੁੰਡ ਮਾਲਾ ॥

ਮੁੰਡਾਂ ਦੀ ਮਾਲਾ ਵਾਲਾ (ਸ਼ਿਵ ਰੁਦ੍ਰ) ਹਸ ਰਿਹਾ ਹੈ।

ਤਜੈ ਜੋਗ ਜ੍ਵਾਲਾ ॥

(ਮੂੰਹ ਤੋਂ) ਯੋਗ-ਅਗਨੀ ਛਡ ਰਿਹਾ ਹੈ।

ਤਜੈ ਬਾਣ ਜ੍ਵਾਣੰ ॥

ਸੂਰਮੇ ਬਾਣ ਛਡ ਰਹੇ ਹਨ,

ਗ੍ਰਸੈ ਦੁਸਟ ਪ੍ਰਾਣੰ ॥੫੩੯॥

ਜੋ ਦੁਸ਼ਟਾਂ ਦੇ ਪ੍ਰਾਣਾਂ ਨੂੰ ਗ੍ਰਸ ਲੈਂਦੇ ਹਨ ॥੫੩੯॥

ਗਿਰੇ ਘੁੰਮਿ ਭੂਮੀ ॥

ਘੁੰਮੇਰੀ ਖਾ ਕੇ ਧਰਤੀ ਉਤੇ ਡਿਗਦੇ ਹਨ।

ਉਠੀ ਧੂਰ ਧੂੰਮੀ ॥

ਧਰਤੀ ਉਤੋਂ ਧੂੜ ਉਠਦੀ ਹੈ।

ਸੁਭੇ ਰੇਤ ਖੇਤੰ ॥

ਰਣ-ਭੂਮੀ ਦੀ ਰੇਤ ਸ਼ੁਭ ਰੰਗ (ਭਾਵ ਲਹੂ ਰੰਗੀ) ਹੋ ਗਈ ਹੈ।

ਨਚੇ ਭੂਤ ਪ੍ਰੇਤੰ ॥੫੪੦॥

ਭੂਤ ਅਤੇ ਪ੍ਰੇਤ ਨਚ ਰਹੇ ਹਨ ॥੫੪੦॥

ਮਿਲਿਓ ਚੀਨ ਰਾਜਾ ॥

ਚੀਨ ਦਾ ਰਾਜਾ (ਯੁੱਧ ਤਿਆਗ ਕੇ ਕਲਕੀ ਨੂੰ ਆ ਕੇ) ਮਿਲ ਪਿਆ ਹੈ।

ਭਏ ਸਰਬ ਕਾਜਾ ॥

(ਉਸ ਦੇ) ਸਾਰੇ ਕਾਰਜ ਪੂਰੇ ਹੋ ਗਏ ਹਨ।

ਲਇਓ ਸੰਗ ਕੈ ਕੈ ॥

ਉਨ੍ਹਾਂ ਨੂੰ ਨਾਲ ਲੈ ਕੇ (ਕਲਕੀ ਸਭ ਦੇ)

ਚਲਿਓ ਅਗ੍ਰ ਹ੍ਵੈ ਕੈ ॥੫੪੧॥

ਅਗੇ ਹੋ ਕੇ ਚਲ ਰਿਹਾ ਹੈ ॥੫੪੧॥

ਛਪੈ ਛੰਦ ॥

ਛਪੈ ਛੰਦ:

ਲਏ ਸੰਗ ਨ੍ਰਿਪ ਸਰਬ ਬਜੇ ਬਿਜਈ ਦੁੰਦਭਿ ਰਣ ॥

(ਕਲਕੀ ਨੇ) ਸਾਰੇ ਰਾਜੇ ਨਾਲ ਲੈ ਕੇ ਰਣ-ਭੂਮੀ ਵਿਚ ਜਿਤ ਦੇ ਨਗਾਰੇ ਵਜਾਏ ਹਨ।

ਸੁਭੇ ਸੂਰ ਸੰਗ੍ਰਾਮ ਨਿਰਖਿ ਰੀਝਈ ਅਪਛਰ ਗਣ ॥

ਯੁੱਧ ਖੇਤਰ ਵਿਚ ਸੂਰਮਿਆਂ ਨੂੰ ਸੁਭਾਇਮਾਨ ਵੇਖ ਕੇ ਅਪੱਛਰਾਵਾਂ ਦੇ ਝੁੰਡ ਪ੍ਰਸੰਨ ਹੋ ਰਹੇ ਹਨ।

ਛਕੇ ਦੇਵ ਆਦੇਵ ਜਕੇ ਗੰਧਰਬ ਜਛ ਬਰ ॥

ਦੇਵਤੇ ਆਨੰਦਿਤ ਹੋ ਰਹੇ ਹਨ ਅਤੇ ਦੈਂਤ, ਗੰਧਰਬ ਅਤੇ ਉਤਮ ਯਕਸ਼ ਝਿਝਕ ਰਹੇ ਹਨ।

ਚਕੇ ਭੂਤ ਅਰੁ ਪ੍ਰੇਤ ਸਰਬ ਬਿਦਿਆਧਰ ਨਰ ਬਰ ॥

ਸਾਰੇ ਭੂਤ, ਪ੍ਰੇਤ, ਵਿਦਿਆਧਰ ਅਤੇ ਸ੍ਰੇਸ਼ਠ ਮਨੁੱਖ ਹੈਰਾਨ ਹੋ ਰਹੇ ਹਨ।

ਖੰਕੜੀਯ ਕਾਲ ਕ੍ਰੂਰਾ ਪ੍ਰਭਾ ਬਹੁ ਪ੍ਰਕਾਰ ਉਸਤਤਿ ਕਰੀਯ ॥

ਵਿਨਾਸ਼ਕ ਅਤੇ ਕਠੋਰ ਪ੍ਰਭਾ ਵਾਲੇ ਕਾਲ (ਕਲਕੀ) ਦੀ ਬਹੁਤ ਤਰ੍ਹਾਂ ਦੀ ਉਸਤਤ ਕੀਤੀ ਜਾ ਰਹੀ ਹੈ।


Flag Counter