ਅਤੇ (ਬਹੁਤ ਸਾਰੇ) ਰੋਝ, ਰਿਛ ਅਤੇ ਬਾਰਾਸਿੰਗੇ ਮਾਰੇ।
ਉਹ ਇਸਕਾਵਤੀ ਨਗਰ ਦੇ ਨੇੜੇ ਜਾ ਨਿਕਲਿਆ।
ਨਗਰ ਦੀ ਸੁੰਦਰਤਾ ਵੇਖ ਕੇ ਪ੍ਰਸੰਨ ਹੋਇਆ ॥੪॥
(ਮਨ ਵਿਚ ਸੋਚਣ ਲਗਾ) ਜਿਸ ਰਾਜੇ ਦੀ ਨਗਰੀ ਇਤਨੀ ਸੁੰਦਰ ਹੈ,
ਉਸ ਦੀ ਇਸਤਰੀ (ਭਾਵ-ਰਾਣੀ) ਕਿਤਨੀ ਖ਼ੂਬਸੂਰਤ ਹੋਵੇਗੀ।
ਜਿਵੇਂ ਕਿਵੇਂ ਉਸ ਦੇ ਰੂਪ ਨੂੰ ਵੇਖੀਏ।
ਨਹੀਂ ਤਾਂ ਇਥੇ ਹੀ ਸਾਧ ਬਣ ਕੇ ਮਰ ਜਾਈਏ ॥੫॥
(ਉਸ ਨੇ) ਬਸਤ੍ਰ ਉਤਾਰ ਕੇ ਗੋਦੜੀ ਧਾਰਨ ਕਰ ਲਈ।
ਗਹਿਣੇ ਲਾਹ ਕੇ ਬਿਭੂਤੀ (ਸੁਆਹ) ਮਲ ਲਈ।
ਸਾਰੇ ਸ਼ਰੀਰ ਉਤੇ ਸਾਧ ਦਾ ਭੇਸ ਬਣਾ ਲਿਆ
ਅਤੇ ਉਸ ਦੇ ਦੁਆਰ ਉਤੇ ਆਸਣ ਜਮਾ ਦਿੱਤਾ ॥੬॥
(ਉਸ ਨੇ) ਕਿਤਨੇ ਵਰ੍ਹੇ (ਉਥੇ ਬੈਠਿਆਂ) ਬਿਤਾ ਦਿੱਤੇ,
ਪਰ ਰਾਣੀ ਦਾ ਦੀਦਾਰ ਨਾ ਕਰ ਸਕਿਆ।
ਕਿਤਨਿਆਂ ਦਿਨਾਂ ਬਾਦ (ਰਾਣੀ ਦੀ) ਪਰਛਾਈ ਵੇਖੀ।
(ਰਾਜਾ) ਚਤੁਰ ਸੀ (ਇਸ ਲਈ) ਸਾਰਾ ਭੇਦ ਵਿਚਾਰ ਲਿਆ ॥੭॥
ਰਾਣੀ ਆਨੰਦ ਪੂਰਵਕ (ਆਪਣੇ) ਘਰ ਵਿਚ ਖੜੋਤੀ ਸੀ,
ਤਾਂ ਉਸ ਸੁੰਦਰੀ ਦੀ ਪਰਛਾਈ ਪਾਣੀ ਵਿਚ ਪਈ।
ਉਥੇ ਖੜੋਤਿਆਂ ਹੀ ਉਸ ਸੁਘੜ (ਰਾਜੇ) ਨੇ ਉਸ ਨੂੰ ਵੇਖਿਆ
ਅਤੇ ਸਾਰੇ ਭੇਦ ਨੂੰ ਸਮਝ ਗਿਆ ॥੮॥
ਜਦ ਇਸਤਰੀ ਨੇ ਵੀ ਉਸ ਦੀ ਪਰਛਾਈ (ਪਾਣੀ ਵਿਚ) ਵੇਖੀ,
ਤਦ ਮਨ ਵਿਚ ਇਸ ਤਰ੍ਹਾਂ ਨਾਲ ਸੋਚਿਆ
ਕਿ ਇਹ ਕੋਈ ਰਾਜ ਕੁਮਾਰ ਲਗਦਾ ਹੈ,
(ਜਾਂ) ਕਾਮ ਦੇਵ ਦਾ ਅਵਤਾਰ ਹੈ ॥੯॥
ਰਾਣੀ ਨੇ ਇਕ ਸੁਰੰਗ ਬੁਣਾਉਣ ਵਾਲੇ ਨੂੰ ਬੁਲਵਾਇਆ।
ਉਸ ਨੂੰ ਗੁਪਤ ਤੌਰ ਤੇ ਬਹੁਤ ਧਨ ਦਿੱਤਾ।
ਉਸ ਨੇ ਆਪਣੇ ਘਰ ਵਿਚ ਇਕ ਸੁਰੰਗ ਬਣਵਾਈ
ਅਤੇ ਉਥੇ ਜਾ ਕਢੀ, ਪਰ ਕਿਸੇ ਨੂੰ ਪਤਾ ਨਾ ਲਗਾ ॥੧੦॥
ਦੋਹਰਾ:
(ਉਸ ਨੇ) ਉਸੇ ਮਾਰਗ ਰਾਹੀਂ ਸਖੀ ਨੂੰ ਭੇਜਿਆ, (ਜੋ) ਉਥੇ ਜਾ ਪਹੁੰਚੀ।
ਰਾਜੇ ਨੂੰ ਟੰਗੋਂ ਪਕੜ ਕੇ ਲੈ ਗਈ ਪਰ ਉਸ (ਰਾਜੇ) ਦਾ ਕੋਈ ਉਪਾ ਨਾ ਚਲ ਸਕਿਆ ॥੧੧॥
ਚੌਪਈ:
ਰਾਜੇ ਨੂੰ ਪਕੜ ਕੇ ਸਖੀ ਉਥੇ ਲੈ ਗਈ,
ਜਿਥੇ ਰਾਣੀ ਉਸ ਦਾ ਰਾਹ ਵੇਖ ਰਹੀ ਸੀ।
ਇਸ (ਸਖੀ) ਨੇ ਉਸ ਨੂੰ ਮਿਤਰ ਮਿਲਾ ਦਿੱਤਾ
ਅਤੇ ਉਨ੍ਹਾਂ ਦੋਹਾਂ ਨੇ ਮਨਮਰਜ਼ੀ ਅਨੁਸਾਰ ਕਾਮ-ਕ੍ਰੀੜਾ ਕੀਤੀ ॥੧੨॥
ਦੋਹਾਂ ਨੇ ਕਈ ਪ੍ਰਕਾਰ ਦੇ ਚੁੰਬਨ ਲਏ
ਅਤੇ ਇਸਤਰੀ ਨੇ ਕਈ ਪ੍ਰਕਾਰ ਦੇ ਆਸਣ ਦਿੱਤੇ।
(ਉਸ ਨੇ) ਰਾਜੇ ਦਾ ਚਿਤ ਇਸ ਤਰ੍ਹਾਂ ਲੁਭਾ ਲਿਆ,
ਜਿਸ ਤਰ੍ਹਾਂ ਗੁਣੀ ਜਨ ਕੰਨਾਂ ਨਾਲ ਕਵਿਤਾ ਸੁਣ ਕੇ ਮੋਹੇ ਜਾਂਦੇ ਹਨ ॥੧੩॥
ਰਾਣੀ ਨੇ ਕਿਹਾ, ਹੇ ਮੇਰੇ ਮਿਤਰ! ਮੇਰੇ ਬਚਨ ਸੁਣ!
ਮੇਰਾ ਚਿਤ ਤੁਹਾਡੇ ਨਾਲ ਬੰਨ੍ਹਿਆ ਗਿਆ ਹੈ।
ਜਦ ਦੀ ਮੈਂ ਤੁਹਾਡੀ ਪਰਛਾਈ ਵੇਖੀ ਹੈ
ਤਦ ਤੋਂ ਮੇਰਾ ਮਨ ਹਠ ਪੂਰਵਕ (ਤੁਹਾਡੇ ਵਸ ਵਿਚ) ਹੋ ਗਿਆ ਹੈ ॥੧੪॥
(ਮੇਰਾ ਮਨ ਇਹ) ਚਾਹੁੰਦਾ ਹੈ ਕਿ ਸਦਾ ਤੁਹਾਡੇ ਨਾਲ ਵਿਚਰਾਂ
ਅਤੇ ਮਾਤਾ ਪਿਤਾ ਦੀ ਪਰਵਾਹ ਨਾ ਕਰਾਂ।
ਹੇ ਪ੍ਰੀਤਮ! ਹੁਣ ਕੋਈ ਅਜਿਹਾ ਚਰਿਤ੍ਰ ਕਰੀਏ ਕਿ ਲਾਜ ਵੀ ਰਹਿ ਜਾਏ
ਅਤੇ ਤੁਹਾਨੂੰ ਪਤੀ ਵਜੋਂ ਪ੍ਰਾਪਤ ਕਰ ਲਵਾਂ ॥੧੫॥
ਤਦ ਉਸ ਰਾਜੇ ਨੇ (ਆਪਣੀ) ਸਾਰੀ ਕਹਾਣੀ ਸੁਣਾਈ