ਸ਼੍ਰੀ ਦਸਮ ਗ੍ਰੰਥ

ਅੰਗ - 1248


ਸੁਨਿਯਤ ਬਸਤ ਸਮੁਦ ਕੇ ਪਾਰਾ ॥

ਸੁਣਿਆ ਹੈ, ਸਮੁੰਦਰ ਦੇ ਪਾਰ ਰਹਿੰਦਾ ਹੈ।

ਹੈ ਅਵਧੂਤ ਮਤੀ ਦੁਹਿਤਾ ਤਿਹ ॥

ਉਸ ਦੀ ਅਵਧੂਤ ਮਤੀ ਨਾਂ ਦੀ (ਇਕ) ਪੁੱਤਰੀ ਹੈ,

ਅਵਰ ਨ ਘੜੀ ਬਿਧਾਤਾ ਸਮ ਜਿਹ ॥੭॥

ਜਿਸ ਵਰਗੀ ਵਿਧਾਤਾ ਨੇ ਹੋਰ ਕੋਈ ਘੜੀ ਨਹੀਂ ਹੈ ॥੭॥

ਪ੍ਰਥਮ ਤੂ ਤਿਸੈ ਮੋਹਿ ਮਿਲਾਵੈ ॥

ਪਹਿਲਾਂ ਤੂੰ ਉਸ ਨੂੰ ਮੈਨੂੰ ਮਿਲਾ ਦੇ।

ਤਾ ਪਾਛੇ ਮੋ ਸੌ ਪਤਿ ਪਾਵੈ ॥

ਉਸ ਪਿਛੋਂ ਮੇਰੇ ਵਰਗਾ ਪਤੀ ਪ੍ਰਾਪਤ ਕਰ।

ਯੌ ਜੋ ਕੋਟਿ ਉਪਾਵ ਬਨੈ ਹੈ ॥

ਉਂਜ ਜੇ ਤੂੰ ਕਰੋੜਾਂ ਉਪਾ ਕਰ ਲਏਂ,

ਤੌ ਮੋ ਸੋ ਨਹਿ ਭੋਗਨ ਪੈ ਹੈ ॥੮॥

ਤਾਂ ਵੀ ਤੂੰ ਮੇਰੇ ਨਾਲ ਰਮਣ ਨਹੀਂ ਕਰ ਸਕੇਂਗੀ ॥੮॥

ਯੌ ਹੀ ਸਖੀ ਜਾਇ ਤਿਹ ਕਹੀ ॥

ਉਸੇ ਤਰ੍ਹਾਂ ਸਖੀ ਨੇ ਜਾ ਕੇ ਉਸ ਨੂੰ ਕਿਹਾ,

ਮਨ ਬਚ ਕੁਅਰਿ ਚਕ੍ਰਿਤ ਹ੍ਵੈ ਰਹੀ ॥

(ਜਿਸ ਨੂੰ ਸੁਣ ਕੇ) ਕੁਮਾਰੀ ਮਨ ਅਤੇ ਬਚਨ ਤੋਂ ਹੈਰਾਨ ਹੋ ਗਈ।

ਚਿਤ ਮੌ ਅਨਿਕ ਚਟਪਟੀ ਲਾਗੀ ॥

ਉਸ ਦੇ ਮਨ ਵਿਚ ਬਹੁਤ ਬੇਚੈਨੀ ਹੋਣ ਲਗੀ,

ਤਾ ਤੇ ਨੀਂਦ ਭੂਖ ਸਭ ਭਾਗੀ ॥੯॥

ਜਿਸ ਕਰ ਕੇ ਨੀਂਦਰ ਭੁਖ ਸਭ ਚਲੀ ਗਈ ॥੯॥

ਸਮੁੰਦਰ ਪਾਰ ਜਾਯੋ ਨਹਿ ਜਾਵੈ ॥

(ਜਦ ਤਕ) ਸਮੁੰਦਰ ਪਾਰ ਜਾਇਆ ਨਹੀਂ ਜਾਂਦਾ,

ਤਊ ਕੁਅਰਿ ਕੋ ਸਾਤਿ ਨ ਆਵੈ ॥

ਤਦ ਤਕ ਕੁਮਾਰੀ ਨੂੰ ਸ਼ਾਂਤੀ ਨਹੀਂ ਮਿਲਦੀ।

ਸਾਜ ਤਹਾ ਚਲਿਬੇ ਕੋ ਕਰਾ ॥

(ਕੁਮਾਰੀ ਨੇ) ਉਥੇ ਜਾਣ ਲਈ ਤਿਆਰੀ ਕਰ ਲਈ

ਤੀਰਥ ਜਾਤ ਹੌ ਪਿਤਹਿ ਉਚਰਾ ॥੧੦॥

ਅਤੇ ਪਿਤਾ ਨੂੰ ਤੀਰਥਾਂ ਉਤੇ ਜਾਣਾ ਦਸਿਆ ॥੧੦॥

ਸਾਜ ਬਾਜ ਸਭ ਕੀਆ ਤ੍ਯਾਰਾ ॥

ਸਾਜ਼ ਬਾਜ਼ ਦੀ ਸਾਰੀ ਤਿਆਰੀ ਮੁਕੰਮਲ ਕਰ ਲਈ

ਤਹ ਹ੍ਵੈ ਚਲੀ ਬਾਜ ਅਸਵਾਰਾ ॥

ਅਤੇ ਘੋੜੇ ਉਤੇ ਸਵਾਰ ਹੋ ਕੇ ਚਲ ਪਈ।

ਸੇਤਬੰਧ ਰਾਮੇਸ੍ਵਰ ਗਈ ॥

(ਉਹ) ਸੇਤਬੰਧ ਰਾਮੇਸ਼੍ਵਰ ਪਹੁੰਚ ਗਈ

ਇਹ ਬਿਧਿ ਹ੍ਰਿਦੈ ਬਿਚਾਰਤ ਭਈ ॥੧੧॥

ਅਤੇ ਮਨ ਵਿਚ ਇਸ ਤਰ੍ਹਾਂ ਵਿਚਾਰ ਕਰਨ ਲਗੀ ॥੧੧॥

ਤਾ ਤੇ ਹ੍ਵੈ ਜਹਾਜ ਅਸਵਾਰਾ ॥

ਉਥੋਂ ਜਹਾਜ਼ ਵਿਚ ਸਵਾਰ ਹੋਈ

ਗਈ ਸਿੰਗਲਾਦੀਪ ਮਝਾਰਾ ॥

ਅਤੇ ਸਿੰਗਲਾਦੀਪ ਵਿਚ ਜਾ ਪਹੁੰਚੀ।

ਜਹ ਤਿਹ ਸੁਨਾ ਰਾਜ ਕੋ ਧਾਮਾ ॥

ਜਿਧਰ ਨੂੰ ਰਾਜੇ ਦਾ ਮਹੱਲ ਸੁਣਿਆ,

ਜਾਤ ਭਈ ਤਹ ਹੀ ਕੌ ਬਾਮਾ ॥੧੨॥

ਉਧਰ ਨੂੰ ਹੀ ਉਹ ਇਸਤਰੀ ਚਲੀ ਗਈ ॥੧੨॥

ਤਹ ਗੀ ਪੁਰਖ ਭੇਸ ਕੋ ਕਰਿ ਕੈ ॥

ਉਥੇ ਉਹ ਭਾਂਤ ਭਾਂਤ ਦੇ ਗਹਿਣੇ ਪਾ ਕੇ

ਭਾਤਿ ਭਾਤਿ ਕੇ ਭੂਖਨ ਧਰਿ ਕੈ ॥

ਅਤੇ ਪੁਰਸ਼ ਭੇਸ ਧਾਰਨ ਕਰ ਕੇ ਗਈ।

ਜਬ ਅਵਧੂਤ ਮਤੀ ਤਿਹ ਹੇਰਾ ॥

ਜਦ ਅਵਧੂਤ ਮਤੀ ਨੇ ਉਸ ਨੂੰ ਵੇਖਿਆ

ਰਾਜ ਕੁਅਰ ਜਾਨ੍ਯੋ ਕਹੂੰ ਕੇਰਾ ॥੧੩॥

ਤਾਂ ਕਿਸੇ (ਦੇਸ਼) ਦਾ ਰਾਜ ਕੁਮਾਰ ਸਮਝਿਆ ॥੧੩॥

ਨਿਰਖਤ ਕੁਅਰਿ ਮਦਨ ਬਸਿ ਭਈ ॥

ਉਸ ਨੂੰ ਵੇਖ ਕੇ ਰਾਜ ਕੁਮਾਰੀ ਕਾਮ ਵਸ ਹੋ ਗਈ।

ਅੰਗ ਅੰਗ ਬਿਹਬਲ ਹ੍ਵੈ ਗਈ ॥

ਉਸ ਦਾ ਅੰਗ ਅੰਗ ਬਿਹਬਲ ਹੋ ਗਿਆ।

ਚਿਤ ਮਹਿ ਕਹਾ ਇਸੀ ਕਹ ਬਰਿ ਹੌ ॥

ਚਿਤ ਵਿਚ ਕਹਿਣ ਲਗੀ ਕਿ ਇਸੇ ਨੂੰ ਵਰਾਂਗੀ,

ਨਾਤਰ ਘਾਇ ਕਟਾਰੀ ਮਰਿ ਹੌ ॥੧੪॥

ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੧੪॥

ਦੇਖੈ ਲਗੀ ਸੀਸ ਨਿਹੁਰਾਈ ॥

ਉਹ ਸਿਰ ਨੀਵਾਂ ਕਰ ਕੇ ਵੇਖਣ ਲਗੀ,

ਤਿਹ ਤ੍ਰਿਯ ਘਾਤ ਇਹੈ ਕਰ ਆਈ ॥

ਤਾਂ ਉਹ ਇਸਤਰੀ ਮੌਕਾ ਤਾੜ ਕੇ ਇਥੇ ਆ ਗਈ।

ਤੁਰੰਗ ਧਵਾਇ ਜਾਤ ਤਹ ਭਈ ॥

ਘੋੜੇ ਨੂੰ ਦੌੜਾ ਕੇ ਉਥੇ ਜਾ ਪਹੁੰਚੀ

ਸਿੰਘਨਿ ਜਾਨੁ ਮ੍ਰਿਗੀ ਗਹਿ ਲਈ ॥੧੫॥

ਜਿਵੇਂ ਸ਼ੇਰਨੀ ਨੇ ਹਿਰਨੀ ਪਕੜ ਲਈ ਹੋਵੇ ॥੧੫॥

ਝਟਕਿ ਝਰੋਖਾ ਤੇ ਗਹਿ ਲਈ ॥

(ਉਸ ਨੂੰ) ਝਰੋਖੇ ਤੋਂ ਝਟਕਾ ਦੇ ਕੇ ਪਕੜ ਲਿਆ

ਬਾਧਤ ਸਾਥ ਪ੍ਰਿਸਟ ਕੇ ਭਈ ॥

ਅਤੇ ਪਿਠ ਨਾਲ ਬੰਨ੍ਹ ਲਿਆ।

ਹਾਹਾ ਭਾਖਿ ਲੋਗ ਪਚਿ ਹਾਰੇ ॥

ਸਾਰੇ ਲੋਗ ਹਾਹਾਕਾਰ ਕਰ ਕੇ ਥਕ ਗਏ,

ਰਾਖਿ ਨ ਸਕੇ ਤਾਹਿ ਰਖਵਾਰੇ ॥੧੬॥

ਪਰ ਉਸ ਨੂੰ ਕੋਈ ਵੀ ਰਖਵਾਲਾ ਬਚਾ ਨਾ ਸਕਿਆ ॥੧੬॥

ਬਾਧਿ ਪ੍ਰਿਸਟਿ ਤਿਹ ਤੁਰੰਗ ਧਵਾਯੋ ॥

ਉਸ ਨੂੰ ਪਿਠ ਨਾਲ ਬੰਨ੍ਹ ਕੇ (ਇਸਤਰੀ ਨੇ) ਘੋੜਾ ਭਜਾ ਦਿੱਤਾ।

ਏਕੈ ਬਾਨ ਮਿਲਾ ਸੋ ਘਾਯੋ ॥

(ਜੋ) ਟਕਰਿਆ, ਉਸ ਨੂੰ ਇਕੋ ਬਾਣ ਨਾਲ ਮਾਰ ਦਿੱਤਾ।

ਤਾ ਕਹ ਜੀਤਿ ਧਾਮ ਲੈ ਆਈ ॥

ਉਸ ਨੂੰ ਜਿਤ ਕੇ ਘਰ ਲੈ ਆਈ।

ਸਖੀ ਕੁਅਰ ਕੇ ਧਾਮ ਪਠਾਈ ॥੧੭॥

ਫਿਰ ਸਖੀ ਨੂੰ ਰਾਜ ਕੁਮਾਰ ਦੇ ਘਰ ਭੇਜ ਦਿੱਤਾ ॥੧੭॥

ਜੋ ਤੁਮ ਕਹਾ ਕਾਜ ਮੈ ਕਿਯਾ ॥

(ਅਤੇ ਕਹਿ ਭੇਜਿਆ) ਜੋ ਤੂੰ ਕਿਹਾ ਸੀ,

ਅਪਨੋ ਬੋਲ ਨਿਬਾਹਹੁ ਪਿਯਾ ॥

ਉਹ ਕੰਮ ਮੈਂ ਕਰ ਦਿੱਤਾ ਹੈ। ਹੇ ਪ੍ਰਿਯ!

ਪ੍ਰਥਮ ਬ੍ਯਾਹਿ ਮੋ ਕੌ ਲੈ ਜਾਵੌ ॥

ਹੁਣ ਤੁਸੀਂ ਆਪਣਾ ਬਚਨ ਪੂਰਾ ਕਰੋ। ਪਹਿਲਾਂ ਮੈਨੂੰ ਵਿਆਹ ਕੇ ਲੈ ਜਾਓ,

ਤਾ ਪਾਛੇ ਯਾ ਕਹ ਤੁਮ ਪਾਵੌ ॥੧੮॥

ਉਸ ਪਿਛੋਂ ਤੁਸੀਂ ਇਸ ਨੂੰ ਪ੍ਰਾਪਤ ਕਰੋ ॥੧੮॥

ਰਾਜ ਕੁਅਰ ਤਬ ਹੀ ਤਹ ਆਯੋ ॥

ਰਾਜ ਕੁਮਾਰ ਤਦ ਹੀ ਉਥੇ ਆਇਆ


Flag Counter