ਸ਼੍ਰੀ ਦਸਮ ਗ੍ਰੰਥ

ਅੰਗ - 1270


ਬ੍ਯਾਪਿ ਰਹਿਯੋ ਤਿਹ ਜਦਿਪ ਅਨੰਗਾ ॥

ਪਰ ਉਸ ਨੇ ਉਸ ਨਾਲ ਸੰਯੋਗ ਨਾ ਕੀਤਾ।

ਦੇਵਜਾਨਿ ਤਬ ਅਧਿਕ ਰਿਸਾਈ ॥

ਤਦ ਦੇਵਯਾਨੀ ਬਹੁਤ ਰੋਹ ਵਿਚ ਆ ਗਈ

ਮੋਹਿ ਨ ਭਜ੍ਯੋ ਯਾਹਿ ਦੁਖਦਾਈ ॥੧੧॥

ਕਿ ਇਸ ਦੁਖਦਾਇਕ (ਕਚ) ਨੇ ਮੇਰੇ ਨਾਲ ਕਾਮ-ਕ੍ਰੀੜਾ ਨਹੀਂ ਕੀਤੀ ॥੧੧॥

ਇਹ ਬਿਧਿ ਸ੍ਰਾਪ ਦੇਤ ਤਿਹ ਭਈ ॥

ਉਸ ਨੂੰ ਇਸ ਤਰ੍ਹਾਂ ਸ੍ਰਾਪ ਦੇ ਦਿੱਤਾ।

ਕਥਾ ਚਉਪਈ ਸੁ ਮੈ ਬਨਈ ॥

ਉਹ ਕਥਾ ਮੈਂ ਚੌਪਈ ਛੰਦ ਵਿਚ ਬੰਨ੍ਹੀ ਹੈ।

ਪਾਪੀ ਫੁਰੈ ਮੰਤ੍ਰ ਤਵ ਨਾਹੀ ॥

ਹੇ ਪਾਪੀ! (ਤੈਨੂੰ ਸਮੇਂ ਸਿਰ) ਮੰਤ੍ਰ ਨਹੀਂ ਫੁਰੇਗਾ

ਤੋ ਤੇ ਸੁਰ ਨ ਜਿਵਾਏ ਜਾਹੀ ॥੧੨॥

ਅਤੇ ਤੇਰੇ ਕੋਲੋਂ ਦੇਵਤੇ ਜਿਵਾਏ ਨਹੀਂ ਜਾ ਸਕਣਗੇ ॥੧੨॥

ਪ੍ਰਥਮ ਜਿਯਾਯੋ ਤਾਹਿ ਕਸਟ ਕਰਿ ॥

ਪਹਿਲਾਂ (ਦੇਵਯਾਨੀ) ਕਸ਼ਟ ਸਹਿ ਕੇ ਉਸ ਨੂੰ ਜਿਵਾਉਂਦੀ ਰਹੀ।

ਰਮ੍ਯੋ ਨ ਸੋ ਸ੍ਰਾਪ੍ਰਯੋ ਤਬ ਰਿਸਿ ਭਰਿ ॥

(ਜਦ) ਉਸ ਨੇ ਰਮਣ ਨਾ ਕੀਤਾ, ਤਾਂ ਕ੍ਰੋਧਿਤ ਹੋ ਕੇ ਸ੍ਰਾਪ ਦੇ ਦਿੱਤਾ।

ਪਿਤਾ ਭਏ ਇਹ ਭਾਤਿ ਸੁਨਾਯੋ ॥

ਫਿਰ (ਉਸ ਨੇ ਆਪਣੇ) ਪਿਤਾ ਨੂੰ ਇਸ ਤਰ੍ਹਾਂ ਸੁਣਾਇਆ,

ਦੇਵਰਾਜ ਇਹ ਕਚਹਿ ਪਠਾਯੋ ॥੧੩॥

ਇਸ ਕਚ ਨੂੰ ਦੇਵਰਾਜ ਨੇ ਭੇਜਿਆ ਹੈ ॥੧੩॥

ਤਾਤ ਬਾਤ ਕਹੋ ਮੈ ਸੋ ਕਰੋ ॥

ਹੇ ਪਿਤਾ ਜੀ! ਜੋ ਗੱਲ ਮੈਂ ਕਹਿੰਦੀ ਹਾਂ, ਉਹੀ ਕਰੋ।

ਮੰਤ੍ਰ ਸਜੀਵਨ ਇਹ ਨਨੁਸਰੋ ॥

ਇਸ ਨੂੰ ਸੰਜੀਵਨੀ ਮੰਤ੍ਰ ਦਾ ਅਧਿਕਾਰੀ ਨਾ ਬਣਾਓ।

ਜਬ ਇਹ ਸੀਖਿ ਮੰਤ੍ਰ ਕਹ ਜੈ ਹੈ ॥

ਜਦ ਇਹ ਮੰਤ੍ਰ ਸਿਖ ਕੇ ਜਾਏਗਾ

ਦੇਵਰਾਜ ਫਿਰਿ ਹਾਥ ਨ ਐ ਹੈ ॥੧੪॥

ਤਾਂ ਦੇਵਰਾਜ (ਇੰਦਰ) ਹੱਥ ਨਹੀਂ ਆਵੇਗਾ ॥੧੪॥

ਮੰਤ੍ਰ ਨ ਫੁਰੈ ਸ੍ਰਾਪ ਇਹ ਦੀਜੈ ॥

ਇਸ ਨੂੰ ਸ੍ਰਾਪ ਦਿਓ (ਕਿ ਸਮੇਂ ਸਿਰ ਇਸ ਨੂੰ) ਮੰਤ੍ਰ ਨਾ ਫੁਰੇ।

ਮੇਰੋ ਬਚਨ ਮਾਨਿ ਪਿਤੁ ਲੀਜੈ ॥

ਹੇ ਪਿਤਾ ਜੀ! ਮੇਰੀ ਗੱਲ ਮੰਨ ਲਵੋ।

ਭੇਦ ਅਭੇਦ ਕਛੁ ਸੁਕ੍ਰ ਨ ਪਾਯੋ ॥

ਸ਼ੁਕ੍ਰਾਚਾਰੀਆ ਭੇਦ ਅਭੇਦ ਨੂੰ ਨਾ ਸਮਝ ਸਕਿਆ

ਮੰਤ੍ਰ ਨਿਫਲ ਕੋ ਸ੍ਰਾਪੁ ਦਿਵਾਯੋ ॥੧੫॥

ਅਤੇ ਮੰਤ੍ਰ ਦੇ ਨਿਸਫਲ ਹੋਣ ਦਾ ਸ੍ਰਾਪ ਦੇ ਦਿੱਤਾ ॥੧੫॥

ਤਾਹਿ ਮਰੇ ਬਹੁ ਬਾਰ ਜਿਯਾਯੋ ॥

ਉਸ (ਕਚ) ਨੂੰ ਮਰੇ ਹੋਇਆਂ (ਪਹਿਲਾਂ) ਬਹੁਤ ਵਾਰ ਜੀਵਿਤ ਕਰਵਾਇਆ।

ਤਬ ਸ੍ਰਾਪ੍ਰਯੋ ਜਬ ਭੋਗ ਨ ਪਾਯੋ ॥

ਪਰ ਜਦ ਉਸ ਨੇ ਸੰਯੋਗ ਨਾ ਕੀਤਾ, ਤਦ ਸ੍ਰਾਪ ਦੇ ਦਿੱਤਾ।

ਤ੍ਰਿਯ ਚਰਿਤ੍ਰ ਗਤਿ ਕਿਨੂੰ ਨ ਪਾਈ ॥

ਇਸਤਰੀ ਦੇ ਚਰਿਤ੍ਰ ਦੀ ਗਤੀ ਨੂੰ ਕਿਸੇ ਨੇ ਨਹੀਂ ਸਮਝਿਆ।

ਜਿਨਿ ਬਿਧਨੈ ਇਹ ਨਾਰਿ ਬਨਾਈ ॥੧੬॥

(ਉਹ ਵੀ ਨਹੀਂ ਸਮਝ ਸਕਿਆ) ਜਿਸ ਵਿਧਾਤਾ ਨੇ ਇਸ ਇਸਤਰੀ ਨੂੰ ਬਣਾਇਆ ਹੈ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੧॥੬੦੫੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੧॥੬੦੫੯॥ ਚਲਦਾ॥

ਚੌਪਈ ॥

ਚੌਪਈ:

ਸੁਨੁ ਪ੍ਰਭੁ ਔਰ ਬਖਾਨੋ ਕਥਾ ॥

ਹੇ ਰਾਜਨ! ਸੁਣੋ, (ਮੈਂ) ਇਕ ਹੋਰ ਕਥਾ ਕਹਿੰਦਾ ਹਾਂ,

ਐਹੈ ਚਿਤ ਹਮਾਰੇ ਜਥਾ ॥

ਜਿਵੇਂ ਕਿ ਉਹ ਮੇਰੇ ਚਿਤ ਵਿਚ ਆਈ ਹੈ।

ਛਜਕਰਨਨ ਕੋ ਦੇਸ ਬਸਤ ਜਹ ॥

ਜਿਥੇ ਛਜਕਰਨਾਂ ਦਾ ਦੇਸ ਵਸਦਾ ਸੀ,

ਸੁਛਬਿ ਕੇਤੁ ਇਕ ਹੁਤੋ ਨ੍ਰਿਪਤਿ ਤਹ ॥੧॥

ਉਥੇ ਇਕ ਸੁਛਬਿ ਕੇਤੁ ਨਾਂ ਦਾ ਰਾਜਾ ਹੁੰਦਾ ਸੀ ॥੧॥

ਅਚਰਜ ਦੇ ਤਾ ਕੇ ਇਕ ਨਾਰੀ ॥

ਉਸ ਦੇ (ਘਰ) ਅਚਰਜ ਦੇ (ਦੇਈ) ਨਾਂ ਦੀ ਇਕ ਇਸਤਰੀ ਸੀ।

ਕਨਕ ਅਵਟਿ ਸਾਚੇ ਜਨੁ ਢਾਰੀ ॥

(ਇੰਜ ਲਗਦਾ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ।

ਸ੍ਰੀ ਮਕਰਾਛ ਮਤੀ ਦੁਹਿਤਾ ਤਿਹ ॥

ਉਸ ਦੀ ਮਕਰਾਛ ਮਤੀ ਨਾਂ ਦੀ ਪੁੱਤਰੀ ਸੀ

ਛੀਨਿ ਕਰੀ ਸਸਿ ਅੰਸ ਸਕਲ ਜਿਹ ॥੨॥

ਜਿਸ ਨੇ ਚੰਦ੍ਰਮਾ ਦੀਆਂ ਕਲਾਵਾਂ ਨੂੰ ਖੋਹ ਲਿਆ ਹੋਇਆ ਸੀ ॥੨॥

ਜਬ ਬਰ ਜੋਗ ਭਈ ਵਹੁ ਦਾਰਾ ॥

ਜਦ ਉਹ ਰਾਜ ਕੁਮਾਰੀ ਵਰ ਦੇ ਯੋਗ ਹੋਈ

ਸਾਹੁ ਪੂਤ ਤਨ ਕਿਯਾ ਪ੍ਯਾਰਾ ॥

ਤਾਂ ਉਸ ਨੇ (ਇਕ) ਸ਼ਾਹ ਦੇ ਪੁੱਤਰ ਨਾਲ ਪ੍ਰੇਮ ਕਰ ਲਿਆ।

ਕਾਮ ਕੇਲ ਤਿਹ ਸਾਥ ਕਮਾਵੈ ॥

ਉਸ ਨਾਲ (ਉਹ) ਕਾਮ-ਕੇਲ ਕਰਦੀ

ਭਾਤਿ ਅਨਿਕ ਤਨ ਤਾਹਿ ਰਿਝਾਵੈ ॥੩॥

ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰਦੀ ਸੀ ॥੩॥

ਨ੍ਰਿਪ ਤਨ ਭੇਦ ਕਿਸੂ ਨਰ ਭਾਖਾ ॥

ਕਿਸੇ ਬੰਦੇ ਨੇ ਰਾਜੇ ਨੂੰ ਇਹ ਭੇਦ ਦਸ ਦਿੱਤਾ।

ਤਬ ਤੇ ਤਾਹਿ ਧਾਮ ਅਸਿ ਰਾਖਾ ॥

ਤਦ ਤੋਂ (ਰਾਜੇ ਨੇ) ਉਸ ਨੂੰ ਅਜਿਹੇ ਘਰ ਵਿਚ ਰਖਿਆ

ਜਹਾ ਨ ਪੰਛੀ ਕਰੈ ਪ੍ਰਵੇਸਾ ॥

ਜਿਥੇ ਪੰਛੀ ਵੀ ਪ੍ਰਵੇਸ਼ ਨਾ ਕਰ ਸਕੇ

ਜਾਇ ਨ ਜਹਾ ਪਵਨ ਕੋ ਵੇਸਾ ॥੪॥

ਅਤੇ ਜਿਥੇ ਪੌਣ ਵੀ ਨਾ ਜਾ ਸਕੇ ॥੪॥

ਕੁਅਰਿ ਮਿਤ੍ਰ ਬਿਨੁ ਬਹੁ ਦੁਖੁ ਪਾਯੋ ॥

ਰਾਜ ਕੁਮਾਰੀ ਨੇ ਪ੍ਰੀਤਮ ਤੋਂ ਬਿਨਾ ਬਹੁਤ ਦੁਖ ਪਾਇਆ।

ਬੀਰ ਹਾਕਿ ਇਕ ਨਿਕਟ ਬੁਲਾਯੋ ॥

(ਉਸ ਨੇ ਬਵੰਜਾ ਬੀਰਾਂ ਵਿਚੋਂ) ਇਕ ਨੂੰ ਆਵਾਜ਼ ਦੇ ਕੇ ਕੋਲ ਬੁਲਾਇਆ।

ਤਾ ਸੌ ਕਹਾ ਤਹਾ ਤੁਮ ਜਾਈ ॥

ਉਸ ਨੂੰ ਕਿਹਾ ਕਿ ਤੂੰ ਉਥੇ ਜਾ

ਲ੍ਯਾਹੁ ਸਜਨ ਕੀ ਖਾਟਿ ਉਚਾਈ ॥੫॥

ਅਤੇ ਸੱਜਨ ਦੀ ਮੰਜੀ ਚੁਕ ਕੇ ਲੈ ਆ ॥੫॥

ਸੁਨਤ ਬਚਨ ਤਹ ਬੀਰ ਸਿਧਯੋ ॥

(ਰਾਜ ਕੁਮਾਰੀ ਦਾ) ਬਚਨ ਸੁਣ ਕੇ ਉਹ ਬੀਰ ਚਲਾ ਗਿਆ

ਖਾਟ ਉਚਾਇ ਲ੍ਯਾਵਤ ਭਯੋ ॥

ਅਤੇ (ਸੱਜਨ ਸਮੇਤ) ਮੰਜੀ ਨੂੰ ਚੁਕ ਕੇ ਲੈ ਆਇਆ।

ਕਾਮ ਭੋਗ ਕਰਿ ਕੁਅਰਿ ਕੁਅਰ ਸੰਗ ॥

ਰਾਜ ਕੁਮਾਰੀ ਨੇ ਕੁਮਾਰ ਨਾਲ ਕਾਮ ਭੋਗ ਕੀਤਾ


Flag Counter