ਸ਼੍ਰੀ ਦਸਮ ਗ੍ਰੰਥ

ਅੰਗ - 1315


ਮੁਹਕਮ ਸਿੰਘ ਏਕ ਛਤ੍ਰੀ ਜਹ ॥

ਉਥੇ ਮੁਹਕਮ ਨਾਂ ਦਾ ਇਕ ਛਤ੍ਰੀ ਸੀ,

ਜਿਹ ਸਮ ਉਪਜਾ ਦੁਤਿਯ ਨ ਮਹਿ ਮਹ ॥

ਜਿਸ ਵਰਗਾ ਧਰਤੀ ਉਤੇ ਹੋਰ ਕੋਈ ਪੈਦਾ ਨਹੀਂ ਹੋਇਆ ਸੀ।

ਰਾਨੀ ਜਬ ਤਾ ਕੋ ਲਖਿ ਪਾਯੋ ॥

ਰਾਣੀ ਨੇ ਜਦ ਉਸ ਨੂੰ ਵੇਖਿਆ,

ਕਾਮ ਭੋਗ ਗ੍ਰਿਹ ਬੋਲਿ ਕਮਾਯੋ ॥੨॥

ਤਾਂ ਘਰ ਬੁਲਾ ਕੇ (ਉਸ ਨਾਲ) ਸੰਯੋਗ ਕੀਤਾ ॥੨॥

ਤਬ ਲਗਿ ਆਇ ਗਯੋ ਰਾਜਾ ਤਹ ॥

ਤਦ ਤਕ ਰਾਜਾ ਉਥੇ ਆ ਗਿਆ

ਜਾਰ ਹੁਤੋ ਭੋਗਤ ਤਾ ਕੌ ਜਹ ॥

ਜਿਥੇ ਉਸ ਨਾਲ ਯਾਰ ਸੰਯੋਗ ਕਰ ਰਿਹਾ ਸੀ।

ਨਿਰਖ ਨਾਥ ਤ੍ਰਿਯ ਚਰਿਤ੍ਰ ਬਿਚਾਰਾ ॥

ਪਤੀ ਨੂੰ ਵੇਖ ਕੇ ਇਸਤਰੀ ਨੇ (ਮਨ ਵਿਚ) ਚਰਿਤ੍ਰ ਵਿਚਾਰਿਆ।

ਹਾਰ ਤੋਰਿ ਅੰਗਨਾ ਮਹਿ ਡਾਰਾ ॥੩॥

(ਗਲ ਦਾ) ਹਾਰ ਤੋੜ ਕੇ ਵੇਹੜੇ ਵਿਚ ਸੁਟ ਦਿੱਤਾ ॥੩॥

ਬਿਹਸਿ ਬਚਨ ਨ੍ਰਿਪ ਸੰਗ ਉਚਾਰਾ ॥

(ਉਹ) ਹਸ ਕੇ ਰਾਜੇ ਨੂੰ ਕਹਿਣ ਲਗੀ

ਖੋਜਿ ਹਾਰ ਤੁਮ ਦੇਹੁ ਹਮਾਰਾ ॥

ਕਿ ਤੁਸੀਂ ਮੇਰਾ ਹਾਰ ਲਭ ਦਿਓ।

ਆਨ ਪੁਰਖ ਜੌ ਹਾਥ ਲਗੈ ਹੈ ॥

ਜੇ ਉਸ (ਨੂੰ ਲਭਣ ਲਈ) ਕੋਈ ਹੋਰ ਪੁਰਸ਼ ਹੱਥ ਲਗਾਵੇਗਾ,

ਤੌ ਹਮਰੇ ਪਹਿਰਨ ਤੇ ਜੈ ਹੈ ॥੪॥

ਤਾਂ ਉਹ ਮੇਰੇ ਪਾਣ ਜੋਗਾ ਨਹੀਂ ਰਹੇਗਾ ॥੪॥

ਖੋਜਤ ਭਯੋ ਜੜ ਹਾਰ ਅਯਾਨੋ ॥

ਉਹ ਇਆਣਾ ਮੂਰਖ ਹਾਰ ਲਭਣ ਲਗ ਗਿਆ

ਨੇਤ੍ਰ ਨੀਚ ਕਰਿ ਭੇਦ ਨ ਜਾਨੋ ॥

ਅੱਖਾਂ ਨੂੰ ਹੇਠਾਂ ਵਲ ਕਰ ਕੇ, ਪਰ ਉਸ ਨੇ ਭੇਦ ਨਾ ਸਮਝਿਆ।

ਨਾਰਿ ਆਗੇ ਹ੍ਵੈ ਮੀਤ ਨਿਕਾਰਾ ॥

ਇਸਤਰੀ ਨੇ ਅਗੇ ਹੋ ਕੇ ਮਿਤਰ ਨੂੰ ਕਢ ਦਿੱਤਾ।

ਸਿਰ ਨੀਚੇ ਪਸੁ ਤਿਹ ਨ ਨਿਹਾਰਾ ॥੫॥

ਸਿਰ ਨੂੰ ਹੇਠਾਂ ਕਰਨ ਕਰ ਕੇ ਮੂਰਖ ਉਸ ਨੂੰ ਵੇਖ ਨਾ ਸਕਿਆ ॥੫॥

ਪਹਰਿਕ ਲਗੇ ਖੋਜਿ ਜੜ ਹਾਰੋ ॥

ਹਾਰ ਨੂੰ ਲਭਦਿਆਂ ਇਕ ਪਹਿਰ ਲਗ ਗਿਆ

ਲੈ ਰਾਨੀ ਕਹ ਦਯੋ ਸੁਧਾਰੋ ॥

ਅਤੇ (ਅੰਤ ਵਿਚ) ਲਭ ਕੇ ਰਾਣੀ ਨੂੰ ਦੇ ਦਿੱਤਾ।

ਅਤਿ ਪਤਿਬ੍ਰਤਾ ਤਾਹਿ ਠਹਰਾਯੋ ॥

(ਰਾਜੇ ਨੇ) ਉਸ ਨੂੰ ਅਤਿ ਪਤਿਬ੍ਰਤਾ ਮੰਨਿਆ

ਦੁਤਿਯ ਪੁਰਖ ਜਿਨ ਕਰ ਨ ਛੁਆਯੋ ॥੬॥

ਜਿਸ ਨੇ ਦੂਜੇ ਪੁਰਸ਼ ਨੂੰ (ਹਾਰ ਤਕ) ਨਾ ਛੋਹਣ ਦਿੱਤਾ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੪॥੬੬੨੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੪॥੬੬੨੦॥ ਚਲਦਾ॥

ਚੌਪਈ ॥

ਚੌਪਈ:

ਨ੍ਰਿਪਬਰ ਸਿੰਘ ਏਕ ਰਾਜਾਨਾ ॥

ਨ੍ਰਿਪਬਰ ਸਿੰਘ ਨਾਂ ਦਾ ਇਕ ਰਾਜਾ ਸੀ

ਮਾਨਤ ਆਨਿ ਦੇਸ ਜਿਹ ਨਾਨਾ ॥

ਜਿਸ ਦੀ ਈਨ ਬਹੁਤ ਦੇਸ ਮੰਨਦੇ ਸਨ।

ਸ੍ਰੀ ਕਿਲਕੰਚਿਤ ਦੇ ਤਿਹ ਰਾਨੀ ॥

ਕਿਲਕੰਚਿਤ ਦੇ (ਦੇਈ) ਨਾਂ ਦੀ ਉਸ ਦੀ ਰਾਣੀ ਸੀ,

ਜਾਹਿ ਨਿਰਖਿ ਪੁਰ ਨਾਰਿ ਰਿਸਾਨੀ ॥੧॥

ਜਿਸ ਨੂੰ ਵੇਖ ਕੇ ਨਗਰ ਦੀਆਂ ਇਸਤਰੀਆਂ ਖਿਝਦੀਆਂ ਸਨ ॥੧॥

ਨ੍ਰਿਪਬਰਵਤੀ ਨਗਰ ਤਿਹ ਰਾਜਤ ॥

ਉਥੇ ਨ੍ਰਿਪਬਰਵਤੀ ਨਾਂ ਦਾ ਨਗਰ ਹੁੰਦਾ ਸੀ,

ਦੁਤਿਯ ਪ੍ਰਿਥੀ ਜਨੁ ਸੁਰਗ ਬਿਰਾਜਤ ॥

(ਜੋ) ਧਰਤੀ ਉਤੇ ਮਾਨੋ ਦੂਜਾ ਸਵਰਗ ਹੋਵੇ।

ਨਗਰ ਪ੍ਰਭਾ ਨਹਿ ਜਾਤ ਬਖਾਨੀ ॥

(ਉਸ) ਨਗਰ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।

ਥਕਿਤ ਰਹਤ ਰਾਜਾ ਅਰੁ ਰਾਨੀ ॥੨॥

ਉਸ ਦੀ ਸੁੰਦਰਤਾ ਨੂੰ ਵੇਖ ਵੇਖ ਕੇ ਰਾਜਾ ਅਤੇ ਰਾਣੀ ਥਕ ਜਾਂਦੇ ਸਨ ॥੨॥

ਸ੍ਰੀ ਚਿਤਚੌਪ ਮਤੀ ਤਿਹ ਕੰਨ੍ਯਾ ॥

ਉਨ੍ਹਾਂ ਦੀ ਧੀ ਦਾ ਨਾਂ ਚਿਤਚੌਪ ਮਤੀ ਸੀ

ਜਿਹ ਸਮ ਨਾਰਿ ਨ ਉਪਜੀ ਅੰਨ੍ਰਯਾ ॥

ਜਿਸ ਵਰਗੀ ਕੋਈ ਹੋਰ ਇਸਤਰੀ ਪੈਦਾ ਨਹੀਂ ਹੋਈ ਸੀ।

ਤਾ ਕੀ ਜਾਤ ਨ ਉਪਮਾ ਕਰੀ ॥

ਉਸ ਦੀ (ਸੁੰਦਰਤਾ ਦੀ) ਉਪਮਾ ਹੀ ਨਹੀਂ ਕੀਤੀ ਜਾ ਸਕਦੀ।

ਰੂਪ ਰਾਸ ਜੋਬਨ ਤਨ ਭਰੀ ॥੩॥

(ਉਹ) ਰੂਪ ਦੀ ਰਾਸ ਸੀ (ਅਤੇ ਉਸ ਦਾ) ਸ਼ਰੀਰ ਜੋਬਨ ਨਾਲ ਭਰਿਆ ਹੋਇਆ ਸੀ ॥੩॥

ਰਾਜ ਕੁਅਰ ਇਕ ਹੁਤੋ ਅਪਾਰਾ ॥

ਇਕ ਵੱਡਾ ਰਾਜ ਕੁਮਾਰ ਹੁੰਦਾ ਸੀ।

ਇਕ ਦਿਨ ਨਿਕਸਾ ਨਿਮਿਤਿ ਸਿਕਾਰਾ ॥

(ਉਹ) ਇਕ ਦਿਨ ਸ਼ਿਕਾਰ ਖੇਡਣ ਲਈ ਨਿਕਲਿਆ।

ਮ੍ਰਿਗ ਹਿਤ ਧਯੋ ਨ ਪਹੁਚਾ ਕੋਈ ॥

(ਉਹ) ਹਿਰਨ ਲਈ ਭਜਿਆ, ਪਰ ਕੋਈ ਸਾਥੀ ਨਾ ਪਹੁੰਚਿਆ

ਆਵਤ ਭਯੋ ਨਗਰ ਤਿਹ ਸੋਈ ॥੪॥

ਅਤੇ ਉਹ ਉਸ ਨਗਰ ਵਿਚ ਆ ਪਹੁੰਚਿਆ ॥੪॥

ਰਾਜ ਸੁਤਾ ਤਿਹ ਰੂਪ ਨਿਹਾਰੋ ॥

ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ

ਮਨ ਕ੍ਰਮ ਬਚ ਅਸ ਕਰਾ ਬਿਚਾਰੋ ॥

ਅਤੇ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ ਵਿਚਾਰ ਕੀਤਾ।

ਐਸੋ ਛੈਲ ਏਕ ਦਿਨ ਪੈਯੈ ॥

ਜੇ ਅਜਿਹਾ ਸੁੰਦਰ ਪੁਰਸ਼ ਕਿਸੇ ਦਿਨ ਪ੍ਰਾਪਤ ਹੋ ਜਾਵੇ,

ਜਨਮ ਜਨਮ ਪਲ ਪਲ ਬਲਿ ਜੈਯੈ ॥੫॥

ਤਾਂ ਜਨਮ ਜਨਮਾਂਤਰਾਂ ਤਕ ਪਲ ਪਲ (ਇਸ ਤੋਂ) ਵਾਰਨੇ ਜਾਵਾਂ ॥੫॥

ਅਟਿਕ ਸਿੰਘ ਲਖਿ ਤੇਜ ਸਵਾਯਾ ॥

ਅਟਿਕ ਸਿੰਘ (ਰਾਜੇ ਦਾ) ਅਧਿਕ ਤੇਜ ਵੇਖ ਕੇ,

ਥਕਿਤ ਰਹੀ ਰਾਜਾ ਕੀ ਜਾਯਾ ॥

ਰਾਜੇ ਦੀ ਪੁੱਤਰੀ ਥਕੀ ਰਹਿ ਗਈ।

ਪਠੈ ਸਹਚਰੀ ਲਿਯੋ ਮਗਾਇ ॥

(ਉਸ ਨੇ) ਸਖੀ ਭੇਜ ਕੇ ਉਸ ਨੂੰ ਮੰਗਵਾ ਲਿਆ

ਕਾਮ ਭੋਗ ਰੁਚਿ ਮਾਨੁਪਜਾਇ ॥੬॥

ਅਤੇ ਰੁਚੀ ਪੂਰਵਕ ਉਸ ਨਾਲ ਕਾਮ-ਕੇਲਿ ਕੀਤੀ ॥੬॥

ਚਾਰਿ ਪਹਰ ਨਿਸੁ ਕਿਯਾ ਬਿਲਾਸਾ ॥

ਮਾਤਾ ਪਿਤਾ ਦਾ ਡਰ ਛਡ ਕੇ

ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥

ਚਾਰ ਪਹਿਰ ਰਾਤ ਤਕ ਬਿਲਾਸ ਕੀਤਾ।


Flag Counter