ਸ਼੍ਰੀ ਦਸਮ ਗ੍ਰੰਥ

ਅੰਗ - 1412


ਦਿਗ਼ਰ ਰੋਜ਼ ਰਫ਼ਤੰਦ ਜ਼ਉਜਹ ਫਲਾ ॥

ਦੂਜੇ ਦਿਨ ਇਸਤਰੀ (ਰਾਜ ਕੁਮਾਰੀ) ਗਈ

ਮਰਾ ਖ਼ਾਬ ਦਾਦਹ ਬਜ਼ੁਰਗੇ ਹੁਮਾ ॥੪੦॥

ਅਤੇ ਦਸਿਆ ਕਿ ਮੈਨੂੰ ਰਾਤ ਨੂੰ ਇਕ ਬਜ਼ੁਰਗ ਨੇ ਸੁਪਨੇ ਵਿਚ ਦਸਿਆ ਹੈ ॥੪੦॥

ਤੁਰਾ ਮਨ ਕਿ ਫ਼ਰਜ਼ੰਦ ਬਖ਼ਸ਼ੀਦਹਅਮ ॥

ਜੋ ਤੁਹਾਨੂੰ ਲੜਕਾ ਬਖ਼ਸ਼ਿਆ ਹੈ,

ਚਰਾਗ਼ੇ ਕਯਾਰਾ ਦਰਖ਼ਸ਼ੀਦਹਅਮ ॥੪੧॥

ਉਹ (ਅਸਲੋਂ) ਕਿਆਨ ਖ਼ਾਨਦਾਨ ਦਾ ਦੀਵਾ ਜਗਾਇਆ ਹੈ ॥੪੧॥

ਜ਼ਿ ਗੰਜੋ ਜ਼ਰ ਸ਼ ਗੌਹਰੋ ਤਖ਼ਤ ਦਾਦ ॥

ਉਸ ਨੂੰ ਖ਼ਜ਼ਾਨਾ, ਸੋਨਾ, ਮੋਤੀ ਅਤੇ ਤਖ਼ਤ ਦੇ ਦਿੱਤਾ ਗਿਆ

ਵਜ਼ਾ ਪਿਸਰ ਰਾ ਖ਼ਾਨਹੇ ਖ਼ੁਦ ਨਿਹਾਦ ॥੪੨॥

ਅਤੇ ਉਸ ਲੜਕੇ ਨੂੰ ਘਰ ਵਿਚ ਰਖ ਲਿਆ ਗਿਆ ॥੪੨॥

ਬ ਗੁਫ਼ਤਸ਼ ਕਿ ਈਂ ਰਾ ਜ਼ਿ ਦਰੀਆਫ਼ਤਮ ॥

ਫਿਰ ਉਸ ਨੇ (ਵਜ਼ੀਰਾਂ ਨੂੰ) ਕਿਹਾ ਕਿ ਇਸ ਲੜਕੇ ਨੂੰ ਦਰਿਆ ਤੋਂ ਪ੍ਰਾਪਤ ਕੀਤਾ ਹੈ।

ਕਿ ਦਾਰਾਬ ਨਾਮਸ਼ ਅਜ਼ੋ ਸਾਖ਼ਤਮ ॥੪੩॥

ਇਸ ਲਈ ਇਸ ਦਾ ਨਾਂ 'ਦਾਰਾਬ' ਰਖਿਆ ਹੈ ॥੪੩॥

ਕਿ ਸ਼ਾਹੀ ਜਹਾ ਰਾ ਬਦੋ ਮੇ ਦਿਹੰਮ ॥

ਇਸ ਨੂੰ ਮੈਂ ਸੰਸਾਰ ਦੀ ਬਾਦਸ਼ਾਹੀ ਦਿੰਦੀ ਹਾਂ

ਵਜ਼ਾ ਤਾਜ ਇਕਬਾਲ ਬਰ ਸਰ ਨਿਹਮ ॥੪੪॥

ਅਤੇ ਇਸ ਦੇ ਸਿਰ ਉਤੇ ਇਕਬਾਲ ਵਾਲਾ ਛਤ੍ਰ ਰਖਦੀ ਹਾਂ ॥੪੪॥

ਮਰਾ ਖ਼ੁਸ਼ ਤਰ ਆਮਦ ਅਜ਼ਾ ਸੂਰਤਸ਼ ॥

ਮੈਨੂੰ ਇਸ ਦੀ ਸੂਰਤ ਬਹੁਤ ਚੰਗੀ ਲਗਦੀ ਹੈ।

ਕਿ ਹੁਸਨਲ ਜਮਾਲ ਅਸਤ ਖ਼ੁਸ਼ ਸੂਰਤਸ਼ ॥੪੫॥

ਇਸ ਦਾ ਸਰੂਪ ਬੜਾ ਤੇਜਸਵੀ ਅਤੇ ਸੁੰਦਰ ਹੈ ॥੪੫॥

ਕਿ ਅਜ਼ ਸ਼ਾਹਿ ਓ ਚੂੰ ਖ਼ਬਰ ਯਾਫ਼ਤਸ਼ ॥

ਜਦ ਉਸ ਨੂੰ ਪਤਾ ਲਗਾ ਕਿ ਉਹ ਬਾਦਸ਼ਾਹ ਬਣ ਗਿਆ ਹੈ

ਕਿ ਦਾਰਾਬ ਨਾਮੇ ਮੁਕਰਰਾ ਸ਼ੁਦਸ਼ ॥੪੬॥

ਅਤੇ ਨਾਂ 'ਦਾਰਾਬ' ਰਖਿਆ ਗਿਆ ਹੈ (ਤਾਂ ਉਹ ਬਹੁਤ ਆਨੰਦਿਤ ਹੋਇਆ) ॥੪੬॥

ਅਜ਼ਾ ਸ਼ੇਰ ਸ਼ੁਦ ਸ਼ਾਹਿ ਦਾਰਾਇ ਦੀਂ ॥

ਉਹ ਸੂਰਮਾ ਧਰਮ ਦਾ ਰਖਿਅਕ ਬਣਿਆ।

ਹਕੀਕਤ ਸ਼ਨਾਸ ਅਸਤੁ ਐਨੁਲ ਯਕੀਂ ॥੪੭॥

ਸਚ ਨੂੰ ਪਛਾਣਨ ਵਾਲਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਸਿੱਧ ਹੋਇਆ ॥੪੭॥

ਬਿਦਿਹ ਸਾਕੀਯਾ ਸਾਗ਼ਰੇ ਸੁਰਖ਼ ਫ਼ਾਮ ॥

ਹੇ ਸਾਕੀ! ਮੈਨੂੰ ਲਾਲ ਰੰਗ (ਦੀ ਸ਼ਰਾਬ)

ਕਿ ਮਾਰਾ ਬ ਕਾਰ ਅਸਤ ਵਕਤੇ ਮੁਦਾਮ ॥੪੮॥

ਦਾ ਪਿਆਲਾ ਦੇ ਜੋ ਮੈਨੂੰ ਸਦਾ ਚਾਹੀਦਾ ਹੈ ॥੪੮॥

ਬਿਦਿਹ ਪਿਯਾਲਹ ਫ਼ੇਰੋਜ਼ ਰੰਗੀਨ ਰੰਗ ॥

ਮੈਨੂੰ ਫ਼ੀਰੋਜ਼ੀ ਰੰਗ ਦਾ ਪਿਆਲਾ ਬਖ਼ਸ਼

ਕਿ ਮਾਰਾ ਖ਼ੁਸ਼ ਆਮਦ ਬਸੇ ਵਕਤ ਜੰਗ ॥੪੯॥੭॥

ਜੋ ਮੈਨੂੰ ਜੰਗ ਵੇਲੇ ਬਹੁਤ ਹੀ ਚੰਗਾ ਲਗਦਾ ਹੈ ॥੪੯॥੭॥

ੴ ਵਾਹਿਗੁਰੂ ਜੀ ਕੀ ਫ਼ਤਹ ॥

ਖ਼ੁਦਾਵੰਦ ਬਖ਼ਸ਼ਿੰਦਹੇ ਦਿਲ ਕਰਾਰ ॥

ਖ਼ੁਦਾ ਬਖ਼ਸ਼ਿਸ਼ ਕਰਨ ਵਾਲਾ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੈ।

ਰਜ਼ਾ ਬਖ਼ਸ਼ ਰੋਜ਼ੀ ਦਿਹੋ ਨੌਬਹਾਰ ॥੧॥

ਰਜ਼ਾ (ਖ਼ੁਸ਼ੀਆਂ) ਬਖ਼ਸ਼ਿਸ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ ਅਤੇ ਪ੍ਰਸੰਨਤਾ ਪ੍ਰਦਾਨ ਕਰਨ ਵਾਲਾ ਹੈ ॥੧॥

ਕਿ ਮੀਰ ਅਸਤ ਪੀਰ ਅਸਤ ਹਰ ਦੋ ਜਹਾ ॥

ਉਹ (ਪਰਮਾਤਮਾ) ਦੋਹਾਂ ਜਹਾਨਾਂ ਦਾ ਬਾਦਸ਼ਾਹ ਅਤੇ ਪੀਰ ਹੈ।


Flag Counter