ਦੋਹਰਾ:
ਕੀ ਹੋਇਆ (ਜੇ ਕੋਈ) ਬਲਵਾਨ ਹੋ ਗਿਆ। ਜੇ ਚਿਰ ਤਕ ਭੋਗ ਨਹੀਂ ਕਰ ਸਕਿਆ
ਤਾਂ ਉਸ ਨੇ ਨਾ ਆਪ ਸੁਖ ਪਾਇਆ ਅਤੇ ਨਾ ਹੀ ਇਸਤਰੀ ਨੂੰ ਸੁਖ ਦਿੱਤਾ ॥੭॥
ਚੌਪਈ:
ਉਹੀ ਪੁਰਸ਼ ਇਸਤਰੀ ਨੂੰ ਪ੍ਰਸੰਨ ਕਰ ਸਕਦਾ ਹੈ
ਜੋ ਬਹੁਤ ਚਿਰ ਤਕ ਭੋਗ ਕਰਦਾ ਹੈ।
ਉਸ ਨੂੰ ਖਿਚ ਕੇ ਆਪ ਸੁਖ ਲੈਂਦਾ ਹੈ
ਅਤੇ ਆਪਣਾ ਸੁਖ ਇਸਤਰੀ ਨੂੰ ਦਿੰਦਾ ਹੈ ॥੮॥
ਅਜਿਹਾ ਬਲੀ ਭਾਵੇਂ ਕੋਈ ਕਿਉਂ ਨਾ ਹੋਵੇ,
ਉਸ ਉਤੇ ਕੋਈ ਇਸਤਰੀ ਰੀਝਦੀ ਨਹੀਂ।
ਜੋ (ਪੁਰਸ਼) ਚਿਰ ਤਕ ਲਿਪਟ ਕੇ ਕਲੋਲ ਕਰਦਾ ਹੈ,
ਉਹੀ ਇਸਤਰੀ ਦਾ ਚਿਤ ਚੁਰਾ ਸਕਦਾ ਹੈ ॥੯॥
ਦੋਹਰਾ:
ਉਹ ਚਿਮਟ ਚਿਮਟ ਕੇ ਉਸ ਮਿਤਰ ਦੇ ਗਲੇ ਨਾਲ ਲਿਪਟ ਗਈ।
(ਉਧਰ ਉਸ ਦਾ) ਪਤੀ ਚਟਾਕਿਆਂ ਦੀ ਆਵਾਜ਼ ਸੁਣ ਕੇ ਨੀਂਦਰ ਨੂੰ ਗਵਾ ਕੇ ਜਾਗ ਪਿਆ ॥੧੦॥
(ਉਨ੍ਹਾਂ ਦੋਹਾਂ ਨੇ) ਲਿਪਟ ਲਿਪਟ ਕੇ ਬਹੁਤ ਰਤੀ-ਕ੍ਰੀੜਾ ਕੀਤੀ, ਜਿਸ ਤਰ੍ਹਾਂ ਦੀ ਹੋਰ ਕੋਈ ਨਹੀਂ ਕਰਦਾ।
ਉਹ ਇਸਤਰੀ ਅਤੇ ਪੁਰਸ਼ ਥਕ ਕੇ ਉਥੇ ਹੀ ਸੌਂ ਗਏ ॥੧੧॥
ਚੌਪਈ:
ਜਦ ਇਸਤਰੀ ਯਾਰ ਸਹਿਤ ਸੌਂ ਗਈ
ਤਾਂ ਉਨ੍ਹਾਂ ਨੂੰ ਪਏ ਹੋਇਆਂ ਪਤੀ ਨੇ ਵੇਖਿਆ।
(ਉਸ ਨੇ ਦੂਜੇ ਪੁਰਸ਼ ਦੇ) ਖਿਲਰੇ ਹੋਏ ਵਾਲ ਪਕੜ ਲਏ
ਮਾਨੋ ਮਾਂਦਰੀ (ਗਾਰੁੜ ਵਿਦਿਆ ਜਾਣਨ ਵਾਲੇ) ਨੇ ਸੱਪ ਨੂੰ ਪਕੜਿਆ ਹੋਵੇ ॥੧੨॥
ਦੋਹਰਾ:
(ਪਤੀ ਨੇ) ਅੰਗਾਂ ਨੂੰ ਕਟਣ ਵਾਲੀ ('ਅੰਗਰੇਜ਼ੀ') ਤੇਜ਼ ਛੁਰੀ ਉਸ ਦੀ ਗਰਦਨ ਉਤੇ ਰਖ ਦਿੱਤੀ।
ਇਸ ਪਾਸਿਓਂ ਜ਼ਰਾ ਜਿੰਨੀ ਦਬਾਈ ਜੋ ਦੂਜੇ ਪਾਸੇ ਨਿਕਲ ਗਈ ॥੧੩॥
ਚੌਪਈ:
ਛੁਰੀ ਨਾਲ (ਪਤਨੀ ਦੇ) ਯਾਰ ਨੂੰ ਮਾਰ ਦਿੱਤਾ।
ਪਰ ਆਪਣੀ ਇਸਤਰੀ ਨੂੰ ਕੁਝ ਨਾ ਦਸਿਆ।
ਉਸ ਨੂੰ ਜਦੋਂ ਗਰਮ ਲਹੂ ਲਗਿਆ,
ਤਦ ਨਾਰੀ ਦਾ ਕ੍ਰੋਧ ਜਾਗ ਪਿਆ ॥੧੪॥
ਉਸ ਨੇ ਉਹੀ ਛੁਰੀ ਹੱਥ ਵਿਚ ਲਈ
ਅਤੇ ਫੜ ਕੇ ਪਤੀ ਦੇ ਗਲੇ ਵਿਚ ਦੇ ਮਾਰੀ।
ਉਸ ਨੂੰ ਬਕਰੇ ('ਅਜ') ਵਾਂਗ ਕਤਲ ('ਜਬੈ') ਕਰ ਦਿੱਤਾ।
ਦੋਹਾਂ ਨੂੰ ਸਾੜ ਕੇ ਇਸ ਤਰ੍ਹਾਂ ਰੌਲਾ ਪਾਇਆ ॥੧੫॥
ਦੋਹਰਾ:
ਮੇਰਾ ਪਤੀ ਵਿਰਕਤ ਹੋ ਕੇ ਬਨ ਵਿਚ (ਨਿਵਾਸ ਕਰਨ ਲਈ) ਚਲਾ ਗਿਆ ਹੈ।
ਕੋਈ ਵੀ ਸ਼ੰਕਾ ਨਾ ਛਡਦੇ ਹੋਏ ਅੰਤ ਨੂੰ ਘਰ ਨੂੰ ਸਾੜ ਕੇ ਉਠ ਗਿਆ ਹੈ ॥੧੬॥
ਚੌਪਈ:
(ਕਹਿਣ ਲਗੀ) ਇਸ ਲਈ ਕੁਝ ਉਪਾ ਕੀਤਾ ਜਾਏ।
ਨਾਥ ਨੂੰ ਬਨ ਤੋਂ ਖੋਜ ਕੇ ਘਰ ਲਿਆਂਦਾ ਜਾਏ।
ਉਸ ਨੂੰ ਵੇਖ ਕੇ ਮੈਂ ਪਾਣੀ ਪੀਵਾਂਗੀ
ਅਤੇ ਨਾ ਵੇਖ ਸਕਣ ਦੀ ਸੂਰਤ ਵਿਚ ਦੋਹਾਂ ਅੱਖਾਂ ਨੂੰ ਸੀ ਲਵਾਂਗੀ ॥੧੭॥
ਅੜਿਲ:
ਜੰਗਲ ਨੂੰ ਖੋਜ ਖੋਜ ਕੇ ਸਾਰੇ ਲੋਕ ਵਾਪਸ ਆ ਗਏ
ਅਤੇ ਕਹਿਣ ਲਗੇ ਕਿ ਹੇ ਇਸਤਰੀ! ਤੇਰਾ ਸੁਆਮੀ ਕਿਤੇ ਨਹੀਂ ਮਿਲਿਆ।
ਸਾਰੇ ਉਸ ਦੇ ਨੇੜੇ ਆ ਕੇ ਸਮਝਾਉਣ ਲਗੇ।
ਉਹ ਭੋਲੇ ਅਜਾਣ ਲੋਕ ਅਸਲ ਭੇਦ ਨੂੰ ਸਮਝ ਨਹੀਂ ਸਕੇ ॥੧੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੨॥੩੮੦੭॥ ਚਲਦਾ॥