Sri Dasam Granth

Page - 1091


ਦੋਹਰਾ ॥
doharaa |

ਕਹਾ ਭਯੋ ਬਲਵੰਤ ਭਯੋ ਭੋਗ ਨ ਚਿਰ ਲੌ ਕੀਨ ॥
kahaa bhayo balavant bhayo bhog na chir lau keen |

ਆਪ ਨ ਕਛੁ ਸੁਖ ਪਾਇਯੋ ਕਛੁ ਨ ਤਰੁਨਿ ਸੁਖ ਦੀਨ ॥੭॥
aap na kachh sukh paaeiyo kachh na tarun sukh deen |7|

ਚੌਪਈ ॥
chauapee |

ਸੋ ਤਰੁਨੀ ਕੋ ਪੁਰਖ ਰਿਝਾਵੈ ॥
so tarunee ko purakh rijhaavai |

ਬਹੁਤ ਚਿਰ ਲਗੈ ਭੋਗ ਕਮਾਵੈ ॥
bahut chir lagai bhog kamaavai |

ਤਾ ਕੋ ਐਂਚਿ ਆਪੁ ਸੁਖੁ ਲੇਵੈ ॥
taa ko aainch aap sukh levai |

ਅਪਨੋ ਸੁਖ ਅਬਲਾ ਕੋ ਦੇਵੈ ॥੮॥
apano sukh abalaa ko devai |8|

ਐਸੇ ਬਲੀ ਕੈਸ ਕੋਊ ਹੋਈ ॥
aaise balee kais koaoo hoee |

ਤਾ ਪਰ ਤ੍ਰਿਯਾ ਨ ਰੀਝਤ ਕੋਈ ॥
taa par triyaa na reejhat koee |

ਜੋ ਚਿਰ ਚਿਮਟਿ ਕਲੋਲ ਕਮਾਵੈ ॥
jo chir chimatt kalol kamaavai |

ਵਹੈ ਤਰੁਨਿ ਕੋ ਚਿਤ ਚੁਰਾਵੈ ॥੯॥
vahai tarun ko chit churaavai |9|

ਦੋਹਰਾ ॥
doharaa |

ਚਿਮਟਿ ਚਿਮਟਿ ਤਿਹ ਮੀਤ ਸੌ ਗਰੇ ਗਈ ਲਪਟਾਇ ॥
chimatt chimatt tih meet sau gare gee lapattaae |

ਸ੍ਰਵਨ ਚਟਾਕੋ ਨਾਥ ਸੁਨਿ ਜਾਗ੍ਯੋ ਨੀਂਦ ਗਵਾਇ ॥੧੦॥
sravan chattaako naath sun jaagayo neend gavaae |10|

ਲਪਟਿ ਲਪਟਿ ਅਤਿ ਰਤਿ ਕਰੀ ਜੈਸੀ ਕਰੈ ਨ ਕੋਇ ॥
lapatt lapatt at rat karee jaisee karai na koe |

ਸ੍ਰਮਿਤ ਭਏ ਤਰੁਨੀ ਤਰੁਨ ਰਹੇ ਤਹਾ ਹੀ ਸੋਇ ॥੧੧॥
sramit bhe tarunee tarun rahe tahaa hee soe |11|

ਚੌਪਈ ॥
chauapee |

ਜਬ ਤ੍ਰਿਯ ਜਾਰ ਸਹਿਤ ਸ੍ਵੈ ਗਈ ॥
jab triy jaar sahit svai gee |

ਪਰੇ ਪਰੇ ਤਿਹ ਨਾਥ ਤਕਈ ॥
pare pare tih naath takee |

ਪਕਰੇ ਕੇਸ ਛੁਟੇ ਲਹਲਹੇ ॥
pakare kes chhutte lahalahe |

ਜਾਨੁਕ ਸਰਪ ਗਾਰਰੂ ਗਹੇ ॥੧੨॥
jaanuk sarap gaararoo gahe |12|

ਦੋਹਰਾ ॥
doharaa |

ਅੰਗਰੇਜੀ ਗਹਿ ਕੈ ਛੁਰੀ ਤਾ ਕੀ ਗ੍ਰੀਵ ਤਕਾਇ ॥
angarejee geh kai chhuree taa kee greev takaae |

ਤਾਨਿਕ ਦਬਾਈ ਇਹ ਦਿਸਾ ਉਹਿ ਦਿਸਿ ਨਿਕਸੀ ਜਾਇ ॥੧੩॥
taanik dabaaee ih disaa uhi dis nikasee jaae |13|

ਚੌਪਈ ॥
chauapee |

ਛੁਰਕੀ ਭਏ ਜਾਰ ਕੌ ਘਾਯੋ ॥
chhurakee bhe jaar kau ghaayo |

ਨਿਜੁ ਨਾਰੀ ਤਨ ਕਛੁ ਨ ਜਤਾਯੋ ॥
nij naaree tan kachh na jataayo |

ਤਾ ਕੋ ਤਪਤ ਰੁਧਿਰ ਜਬ ਲਾਗਿਯੋ ॥
taa ko tapat rudhir jab laagiyo |

ਤਬ ਹੀ ਕੋਪਿ ਨਾਰਿ ਕੋ ਜਾਗਿਯੋ ॥੧੪॥
tab hee kop naar ko jaagiyo |14|

ਛੁਰਕੀ ਵਹੈ ਹਾਥ ਮੈ ਲਈ ॥
chhurakee vahai haath mai lee |

ਪਤਿ ਕੇ ਪਕਰਿ ਕੰਠ ਮੋ ਦਈ ॥
pat ke pakar kantth mo dee |

ਅਜ ਜ੍ਯੋ ਤਾਹਿ ਜਬੈ ਕਰਿ ਡਾਰਿਯੋ ॥
aj jayo taeh jabai kar ddaariyo |

ਬਾਰ ਦੁਹਨ ਇਹ ਭਾਤਿ ਪੁਕਾਰਿਯੋ ॥੧੫॥
baar duhan ih bhaat pukaariyo |15|

ਦੋਹਰਾ ॥
doharaa |

ਮੋਰੇ ਨਾਥ ਬਿਰਕਤ ਹ੍ਵੈ ਬਨ ਕੋ ਕਿਯੋ ਪਯਾਨ ॥
more naath birakat hvai ban ko kiyo payaan |

ਬਾਰਿ ਸਕਲ ਘਰ ਉਠਿ ਗਏ ਸੰਕਾ ਛਾਡਿ ਨਿਦਾਨ ॥੧੬॥
baar sakal ghar utth ge sankaa chhaadd nidaan |16|

ਚੌਪਈ ॥
chauapee |

ਤਾ ਤੇ ਕਛੂ ਉਪਾਇ ਬਨੈਯੈ ॥
taa te kachhoo upaae banaiyai |

ਖੋਜਿ ਨਾਥ ਬਨ ਤੇ ਗ੍ਰਿਹ ਲਯੈਯੈ ॥
khoj naath ban te grih layaiyai |

ਤਾ ਕੋ ਹੇਰਿ ਪਾਨਿ ਮੈ ਪੀਵੌ ॥
taa ko her paan mai peevau |

ਬਿਨੁ ਦੇਖੈ ਨੈਨਾ ਦੋਊ ਸੀਵੌ ॥੧੭॥
bin dekhai nainaa doaoo seevau |17|

ਅੜਿਲ ॥
arril |

ਖੋਜਿ ਖੋਜਿ ਬਨ ਲੋਗ ਸਭੈ ਆਵਤ ਭਏ ॥
khoj khoj ban log sabhai aavat bhe |

ਕਹੈ ਤ੍ਰਿਯਾ ਤਵ ਨਾਥ ਨ ਹਾਥ ਕਹੂੰ ਅਏ ॥
kahai triyaa tav naath na haath kahoon ae |

ਆਇ ਨਿਕਟਿ ਤਾ ਕੌ ਸਭ ਹੀ ਸਮੁਝਾਵਹੀ ॥
aae nikatt taa kau sabh hee samujhaavahee |

ਹੋ ਭੂਲੇ ਲੋਕ ਅਜਾਨ ਮਰਮ ਨਹਿ ਪਾਵਹੀ ॥੧੮॥
ho bhoole lok ajaan maram neh paavahee |18|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੨॥੩੮੦੭॥ਅਫਜੂੰ॥
eit sree charitr pakhayaane triyaa charitre mantree bhoop sanbaade doe sau do charitr samaapatam sat subham sat |202|3807|afajoon|


Flag Counter