Sri Dasam Granth

Page - 1381


ਮਹਾ ਕਾਲ ਕਹ ਲਗਤ ਨ ਭਏ ॥
mahaa kaal kah lagat na bhe |

ਤਾ ਮਹਿ ਸਭੈ ਲੀਨ ਹ੍ਵੈ ਗਏ ॥੩੦੯॥
taa meh sabhai leen hvai ge |309|

ਸਸਤ੍ਰ ਲੀਨ ਲਖਿ ਅਸੁਰ ਰਿਸਾਨੇ ॥
sasatr leen lakh asur risaane |

ਸਸਤ੍ਰ ਅਸਤ੍ਰ ਲੈ ਕੋਪਿ ਸਿਧਾਨੇ ॥
sasatr asatr lai kop sidhaane |

ਅਮਿਤ ਕੋਪ ਕਰਿ ਸਸਤ੍ਰ ਪ੍ਰਹਾਰਤ ॥
amit kop kar sasatr prahaarat |

ਮਾਰਿ ਮਾਰਿ ਦਿਸਿ ਦਸੌ ਪੁਕਾਰਤ ॥੩੧੦॥
maar maar dis dasau pukaarat |310|

ਮਾਰਿ ਮਾਰਿ ਕੀ ਸੁਨਿ ਧੁਨਿ ਕਾਨਾ ॥
maar maar kee sun dhun kaanaa |

ਕੋਪਾ ਕਾਲ ਸਸਤ੍ਰ ਗਹਿ ਨਾਨਾ ॥
kopaa kaal sasatr geh naanaa |

ਹਾਕਿ ਹਾਕਿ ਹਥਿਯਾਰ ਪ੍ਰਹਾਰੇ ॥
haak haak hathiyaar prahaare |

ਦਸਟ ਅਨਿਕ ਪਲ ਬੀਚ ਸੰਘਾਰੇ ॥੩੧੧॥
dasatt anik pal beech sanghaare |311|

ਤਿਨ ਤੇ ਮੇਦ ਮਾਸ ਜੋ ਪਰੋ ॥
tin te med maas jo paro |

ਤਾ ਤੇ ਬਹੁ ਅਸੁਰਨ ਤਨ ਧਰੋ ॥
taa te bahu asuran tan dharo |

ਮਾਰਿ ਮਾਰਿ ਕਹਿ ਸਮੁਹਿ ਸਿਧਾਏ ॥
maar maar keh samuhi sidhaae |

ਬਾਧੇ ਚੁੰਗ ਚੌਪਿ ਤਨ ਆਏ ॥੩੧੨॥
baadhe chung chauap tan aae |312|

ਇਕ ਇਕ ਟੂਕ ਸਹਸ ਕਰਿ ਡਾਰੇ ॥
eik ik ttook sahas kar ddaare |

ਤਿਨ ਤੇ ਭਏ ਅਸੁਰ ਰਨ ਭਾਰੇ ॥
tin te bhe asur ran bhaare |

ਤਿਨ ਕੇ ਟੂਕ ਟੂਕ ਕਰਿ ਲਛਨ ॥
tin ke ttook ttook kar lachhan |

ਗੀਧ ਪਿਸਾਚ ਗਏ ਕਰਿ ਭਛਨ ॥੩੧੩॥
geedh pisaach ge kar bhachhan |313|

ਤੇ ਭੀ ਅਮਿਤ ਰੂਪ ਕਰਿ ਧਾਏ ॥
te bhee amit roop kar dhaae |

ਜੇ ਤਿਲ ਤਿਲ ਕਰਿ ਸੁਭਟ ਗਿਰਾਏ ॥
je til til kar subhatt giraae |

ਤਿਨ ਕੀ ਕਰੀ ਨਾਸ ਸਭ ਸੈਨਾ ॥
tin kee karee naas sabh sainaa |

ਮਹਾ ਕਾਲ ਕਰ ਰੰਚਕ ਭੈ ਨਾ ॥੩੧੪॥
mahaa kaal kar ranchak bhai naa |314|

ਮਾਰਿ ਮਾਰਿ ਜੋਧਾ ਕਹੂੰ ਗਾਜਹਿ ॥
maar maar jodhaa kahoon gaajeh |

ਜੰਬੁਕ ਗੀਧ ਮਾਸ ਲੈ ਭਾਜਹਿ ॥
janbuk geedh maas lai bhaajeh |

ਪ੍ਰੇਤ ਪਿਸਾਚ ਕਹੂੰ ਕਿਲਕਾਰਹਿ ॥
pret pisaach kahoon kilakaareh |

ਡਾਕਨਿ ਝਾਕਿ ਕਿਲਕਟੀ ਮਾਰਹਿ ॥੩੧੫॥
ddaakan jhaak kilakattee maareh |315|

ਕੋਕਿਲ ਕਾਕ ਜਹਾ ਕਿਲਕਾਰਹਿ ॥
kokil kaak jahaa kilakaareh |

ਸ੍ਰੋਨਤ ਕੇ ਕੇਸਰ ਘਸਿ ਡਾਰਹਿ ॥
sronat ke kesar ghas ddaareh |

ਜਾਨੁਕ ਢੋਲ ਬਡੇ ਡਫ ਸੋਹੈ ॥
jaanuk dtol badde ddaf sohai |

ਦੇਵ ਦੈਤ ਦਾਨਵ ਮਨ ਮੋਹੈ ॥੩੧੬॥
dev dait daanav man mohai |316|

ਬਾਨ ਜਾਨ ਕੁੰਕਮਾ ਪ੍ਰਹਾਰੇ ॥
baan jaan kunkamaa prahaare |

ਮੂਠਿ ਗੁਲਾਲਨ ਬਰਛਾ ਭਾਰੇ ॥
mootth gulaalan barachhaa bhaare |

ਢਾਲ ਮਨੋ ਡਫਮਾਲਾ ਬਨੀ ॥
dtaal mano ddafamaalaa banee |

ਪਿਚਕਾਰਿਯੈ ਤੁਫੰਗੈ ਘਨੀ ॥੩੧੭॥
pichakaariyai tufangai ghanee |317|

ਇਹ ਬਿਧਿ ਭਯੋ ਘੋਰ ਸੰਗ੍ਰਾਮਾ ॥
eih bidh bhayo ghor sangraamaa |

ਕਾਪਾ ਇੰਦ੍ਰ ਚੰਦ੍ਰ ਕੋ ਧਾਮਾ ॥
kaapaa indr chandr ko dhaamaa |

ਪਸੁ ਪੰਛੀ ਅਤਿ ਹੀ ਅਕੁਲਾਏ ॥
pas panchhee at hee akulaae |

ਛੋਡਿ ਧਾਮ ਕਾਨਨਹਿ ਸਿਧਾਏ ॥੩੧੮॥
chhodd dhaam kaananeh sidhaae |318|

ਬਾਜੀ ਕਹੂੰ ਘਾਇਲ ਭਭਕਾਵਤ ॥
baajee kahoon ghaaeil bhabhakaavat |

ਉਠਿ ਉਠਿ ਸੁਭਟ ਸਮੁਹ ਕਹ ਧਾਵਤ ॥
autth utth subhatt samuh kah dhaavat |

ਕਹਕਹਾਟ ਕਹੂੰ ਕਾਲ ਸੁਨਾਵੈ ॥
kahakahaatt kahoon kaal sunaavai |

ਭੀਖਨ ਸੁਨੇ ਨਾਮ ਭੈ ਆਵੈ ॥੩੧੯॥
bheekhan sune naam bhai aavai |319|

ਸੂਰਨ ਕੇ ਲੋਮਾ ਭੇ ਖਰੇ ॥
sooran ke lomaa bhe khare |

ਕਾਤਰ ਨਿਰਖਿ ਧਾਮ ਰਨ ਬਰੇ ॥
kaatar nirakh dhaam ran bare |

ਸੋਫੀ ਸੂਮ ਭਏ ਬਹੁ ਬ੍ਯਾਕੁਲ ॥
sofee soom bhe bahu bayaakul |

ਦਸੋ ਦਿਸਨ ਭਜਿ ਚਲੇ ਡਰਾਕੁਲ ॥੩੨੦॥
daso disan bhaj chale ddaraakul |320|

ਕੇਤਿਕ ਸੁਭਟ ਪਾਵ ਤੇ ਰੋਪੈ ॥
ketik subhatt paav te ropai |

ਲੈ ਲੈ ਖੜਗ ਨਗਨ ਕਰਿ ਧੋਪੈ ॥
lai lai kharrag nagan kar dhopai |


Flag Counter