Sri Dasam Granth

Page - 1179


ਅੜਿਲ ॥
arril |

ਸੁਰੀ ਆਸੁਰੀ ਕਿੰਨ੍ਰਨਿ ਕਵਨ ਬਿਚਾਰਿਯੈ ॥
suree aasuree kinran kavan bichaariyai |

ਨਰੀ ਨਾਗਨੀ ਨਗਨੀ ਕੋ ਜਿਯ ਧਾਰਿਯੈ ॥
naree naaganee naganee ko jiy dhaariyai |

ਗੰਧਰਬੀ ਅਪਸਰਾ ਕਵਨ ਇਹ ਜਾਨਿਯੈ ॥
gandharabee apasaraa kavan ih jaaniyai |

ਹੋ ਰਵੀ ਸਸੀ ਬਾਸਵੀ ਪਾਰਬਤੀ ਮਾਨਿਯੈ ॥੨੬॥
ho ravee sasee baasavee paarabatee maaniyai |26|

ਰਾਜ ਕੁਮਾਰ ਨਿਰਖ ਤਹ ਰਹਾ ਲੁਭਾਇ ਕੈ ॥
raaj kumaar nirakh tah rahaa lubhaae kai |

ਪੂਛਤ ਭਯੋ ਚਲਿ ਤਾਹਿ ਤੀਰ ਤਿਹ ਜਾਇ ਕੈ ॥
poochhat bhayo chal taeh teer tih jaae kai |

ਨਰੀ ਨਾਗਨੀ ਨਗਨੀ ਇਨ ਤੇ ਕਵਨਿ ਤੁਯ ॥
naree naaganee naganee in te kavan tuy |

ਹੋ ਕਵਨ ਸਾਚੁ ਕਹਿ ਕਹਿਯੋ ਸੁ ਤਾ ਤੈ ਏਸ ਭੁਅ ॥੨੭॥
ho kavan saach keh kahiyo su taa tai es bhua |27|

ਦੋਹਰਾ ॥
doharaa |

ਮਨ ਬਚ ਕ੍ਰਮ ਮੈ ਤੋਰਿ ਛਬਿ ਨਿਰਖਤ ਗਯੋ ਲੁਭਾਇ ॥
man bach kram mai tor chhab nirakhat gayo lubhaae |

ਅਬ ਹੀ ਹ੍ਵੈ ਅਪਨੀ ਬਸਹੁ ਧਾਮ ਹਮਾਰੇ ਆਇ ॥੨੮॥
ab hee hvai apanee basahu dhaam hamaare aae |28|

ਅੜਿਲ ॥
arril |

ਏਕ ਆਧ ਬਿਰ ਨਾਹਿ ਨਾਹਿ ਤਿਨ ਭਾਖਿਯੋ ॥
ek aadh bir naeh naeh tin bhaakhiyo |

ਲਗੀ ਨਿਗੋਡੀ ਲਗਨ ਜਾਤ ਨਹਿ ਆਖਿਯੋ ॥
lagee nigoddee lagan jaat neh aakhiyo |

ਅੰਤ ਕੁਅਰ ਜੋ ਕਹਾ ਮਾਨਿ ਸੋਈ ਲਿਯੋ ॥
ant kuar jo kahaa maan soee liyo |

ਹੋ ਪਤਿ ਸੁਤ ਪ੍ਰਥਮ ਸੰਘਾਰਿ ਲਹੁ ਸੁਤ ਛਲਿ ਪਿਯ ਕਿਯੋ ॥੨੯॥
ho pat sut pratham sanghaar lahu sut chhal piy kiyo |29|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੯॥੪੯੧੭॥ਅਫਜੂੰ॥
eit sree charitr pakhayaane triyaa charitre mantree bhoop sanbaade doe sau unaasatth charitr samaapatam sat subham sat |259|4917|afajoon|

ਚੌਪਈ ॥
chauapee |

ਮਸਤ ਕਰਨ ਇਕ ਨ੍ਰਿਪਤਿ ਜਗਿਸ੍ਵੀ ॥
masat karan ik nripat jagisvee |

ਤੇਜ ਭਾਨ ਬਲਵਾਨ ਤਪਸ੍ਵੀ ॥
tej bhaan balavaan tapasvee |

ਸ੍ਰੀ ਕਜਰਾਛ ਮਤੀ ਤਿਹ ਦਾਰਾ ॥
sree kajaraachh matee tih daaraa |

ਪਾਰਬਤੀ ਕੋ ਜਨੁ ਅਵਤਾਰਾ ॥੧॥
paarabatee ko jan avataaraa |1|

ਅੜਿਲ ॥
arril |

ਮਸਤ ਕਰਨ ਨ੍ਰਿਪ ਸਿਵ ਪੂਜਾ ਨਿਤਪ੍ਰਤਿ ਕਰੈ ॥
masat karan nrip siv poojaa nitaprat karai |

ਭਾਤਿ ਅਨਿਕ ਕੇ ਧ੍ਯਾਨ ਜਾਨਿ ਗੁਰ ਪਗੁ ਪਰੈ ॥
bhaat anik ke dhayaan jaan gur pag parai |

ਰੈਨਿ ਦਿਵਸ ਤਪਸਾ ਕੇ ਬਿਖੈ ਬਿਤਾਵਈ ॥
rain divas tapasaa ke bikhai bitaavee |

ਹੋ ਰਾਨੀ ਕੇ ਗ੍ਰਿਹ ਭੂਲਿ ਨ ਕਬ ਹੀ ਆਵਈ ॥੨॥
ho raanee ke grih bhool na kab hee aavee |2|

ਰਾਨੀ ਏਕ ਪੁਰਖ ਸੌ ਅਤਿ ਹਿਤ ਠਾਨਿ ਕੈ ॥
raanee ek purakh sau at hit tthaan kai |

ਰਮਤ ਭਈ ਤਿਹ ਸੰਗ ਅਧਿਕ ਰੁਚਿ ਮਾਨਿ ਕੈ ॥
ramat bhee tih sang adhik ruch maan kai |

ਸੋਤ ਹੁਤੀ ਸੁਪਨਾ ਮਹਿ ਸਿਵ ਦਰਸਨ ਦਿਯੋ ॥
sot hutee supanaa meh siv darasan diyo |

ਹੋ ਬਚਨ ਆਪਨੇ ਮੁਖ ਤੇ ਹਸਿ ਮੁਹਿ ਯੌ ਕਿਯੋ ॥੩॥
ho bachan aapane mukh te has muhi yau kiyo |3|

ਸਿਵ ਬਾਚ ॥
siv baach |

ਇਕ ਗਹਿਰੇ ਬਨ ਬਿਚ ਤੁਮ ਏਕਲ ਆਇਯੇ ॥
eik gahire ban bich tum ekal aaeiye |

ਕਰਿ ਕੈ ਪੂਜਾ ਮੋਰੀ ਮੋਹਿ ਰਿਝਾਇਯੋ ॥
kar kai poojaa moree mohi rijhaaeiyo |

ਜੋਤਿ ਆਪਨੇ ਸੌ ਤਵ ਜੋਤਿ ਮਿਲਾਇ ਹੋ ॥
jot aapane sau tav jot milaae ho |

ਹੋ ਤੁਹਿ ਕਹ ਜੀਵਤ ਮੁਕਤਿ ਸੁ ਜਗਤਿ ਦਿਖਾਇ ਹੌ ॥੪॥
ho tuhi kah jeevat mukat su jagat dikhaae hau |4|

ਤਾ ਤੇ ਤਵ ਆਗ੍ਯਾ ਲੈ ਪਤਿ ਤਹਿ ਜਾਇ ਹੌ ॥
taa te tav aagayaa lai pat teh jaae hau |

ਕਰਿ ਕੈ ਸਿਵ ਕੀ ਪੂਜਾ ਅਧਿਕ ਰਿਝਾਇ ਹੌ ॥
kar kai siv kee poojaa adhik rijhaae hau |

ਮੋ ਕਹ ਜੀਵਤ ਮੁਕਤਿ ਸਦਾ ਸਿਵ ਕਰਹਿਾਂਗੇ ॥
mo kah jeevat mukat sadaa siv karahiaange |

ਹੋ ਸਪਤ ਮਾਤ੍ਰ ਕੁਲ ਸਪਤ ਪਿਤਰ ਕੁਲ ਤਰਹਿਾਂਗੇ ॥੫॥
ho sapat maatr kul sapat pitar kul tarahiaange |5|

ਦੋਹਰਾ ॥
doharaa |

ਭੇ ਨ੍ਰਿਪ ਕੀ ਆਗ੍ਯਾ ਗਈ ਲੈ ਸਿਵ ਜੂ ਕੋ ਨਾਮ ॥
bhe nrip kee aagayaa gee lai siv joo ko naam |

ਜਿਯਤ ਮੁਕਤਿ ਭੀ ਪਤਿ ਲਹਾ ਬਸੀ ਜਾਰ ਦੇ ਧਾਮ ॥੬॥
jiyat mukat bhee pat lahaa basee jaar de dhaam |6|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਾਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੦॥੪੯੨੩॥ਅਫਜੂੰ॥
eit sree charitr pakhayaane triyaa charitre mantree bhoop sanbaade doe sau saatth charitr samaapatam sat subham sat |260|4923|afajoon|

ਚੌਪਈ ॥
chauapee |

ਅਹਿ ਧੁਜ ਏਕ ਰਹੈ ਰਾਜਾ ਬਰ ॥
eh dhuj ek rahai raajaa bar |

ਜਨੁਕ ਦੁਤਿਯ ਜਗ ਵਯੋ ਪ੍ਰਭਾਕਰ ॥
januk dutiy jag vayo prabhaakar |


Flag Counter