Sri Dasam Granth

Page - 1317


ਤਾ ਕੀ ਹਾਥ ਨਾਭਿ ਪਰ ਧਰਾ ॥
taa kee haath naabh par dharaa |

ਅਰੁ ਪਦ ਪੰਕਜ ਹਾਥ ਲਗਾਈ ॥
ar pad pankaj haath lagaaee |

ਮੁਖ ਨ ਕਹਾ ਕਛੁ ਧਾਮ ਸਿਧਾਈ ॥੬॥
mukh na kahaa kachh dhaam sidhaaee |6|

ਦ੍ਵੈਕ ਘਰੀ ਤਿਨ ਪਰੇ ਬਿਤਾਈ ॥
dvaik gharee tin pare bitaaee |

ਰਾਜ ਕੁਅਰ ਕਹ ਪੁਨਿ ਸੁਧਿ ਆਈ ॥
raaj kuar kah pun sudh aaee |

ਹਾਹਾ ਸਬਦ ਰਟਤ ਘਰ ਗਯੋ ॥
haahaa sabad rattat ghar gayo |

ਖਾਨ ਪਾਨ ਤਬ ਤੇ ਤਜਿ ਦਯੋ ॥੭॥
khaan paan tab te taj dayo |7|

ਬਿਰਹੀ ਭਏ ਦੋਊ ਨਰ ਨਾਰੀ ॥
birahee bhe doaoo nar naaree |

ਰਾਜ ਕੁਅਰ ਅਰੁ ਰਾਜ ਕੁਮਾਰੀ ॥
raaj kuar ar raaj kumaaree |

ਹਾਵ ਪਰਸਪਰ ਦੁਹੂਅਨ ਭਯੋ ॥
haav parasapar duhooan bhayo |

ਸੋ ਮੈ ਕਬਿਤਨ ਮਾਝ ਕਹਿਯੋ ॥੮॥
so mai kabitan maajh kahiyo |8|

ਸਵੈਯਾ ॥
savaiyaa |

ਉਨ ਕੁੰਕਮ ਟੀਕੋ ਦਯੋ ਨ ਉਤੈ ਇਤ ਤੇਹੂੰ ਨ ਸੇਾਂਦੁਰ ਮਾਗ ਸਵਾਰੀ ॥
aun kunkam tteeko dayo na utai it tehoon na seaandur maag savaaree |

ਤ੍ਯਾਗਿ ਦਯੋ ਸਭ ਕੋ ਡਰਵਾ ਸਭ ਹੂੰ ਕੀ ਇਤੈ ਤਿਹ ਲਾਜ ਬਿਸਾਰੀ ॥
tayaag dayo sabh ko ddaravaa sabh hoon kee itai tih laaj bisaaree |

ਹਾਰ ਤਜੇ ਤਿਨ ਹੇਰਬ ਤੇ ਸਜਨੀ ਲਖਿ ਕੋਟਿ ਹਹਾ ਕਰਿ ਹਾਰੀ ॥
haar taje tin herab te sajanee lakh kott hahaa kar haaree |

ਪਾਨ ਤਜੇ ਤੁਮ ਤਾ ਹਿਤ ਪ੍ਰੀਤਮ ਪ੍ਰਾਨ ਤਜੇ ਤੁਮਰੇ ਹਿਤ ਪ੍ਯਾਰੀ ॥੯॥
paan taje tum taa hit preetam praan taje tumare hit payaaree |9|

ਚੌਪਈ ॥
chauapee |

ਉਤੈ ਕੁਅਰਿ ਕਹ ਕਛੂ ਨ ਭਾਵੈ ॥
autai kuar kah kachhoo na bhaavai |

ਹਹਾ ਸਬਦ ਦਿਨ ਕਹਤ ਬਿਤਾਵੈ ॥
hahaa sabad din kahat bitaavai |

ਅੰਨ ਨ ਖਾਤ ਪਿਯਤ ਨਹਿ ਪਾਨੀ ॥
an na khaat piyat neh paanee |

ਮਿਤ੍ਰ ਹੁਤੋ ਤਿਹ ਤਿਨ ਪਹਿਚਾਨੀ ॥੧੦॥
mitr huto tih tin pahichaanee |10|

ਕੁਅਰ ਬ੍ਰਿਥਾ ਜਿਯ ਕੀ ਤਿਹ ਦਈ ॥
kuar brithaa jiy kee tih dee |

ਇਕ ਤ੍ਰਿਯ ਮੋਹਿ ਦਰਸ ਦੈ ਗਈ ॥
eik triy mohi daras dai gee |

ਨਾਭ ਪਾਵ ਪਰ ਹਾਥ ਲਗਾਇ ॥
naabh paav par haath lagaae |

ਫਿਰਿ ਨ ਲਖਾ ਕਹ ਗਈ ਸੁ ਕਾਇ ॥੧੧॥
fir na lakhaa kah gee su kaae |11|

ਤਾ ਕੀ ਬਾਤ ਨ ਤਾਹਿ ਪਛਾਨੀ ॥
taa kee baat na taeh pachhaanee |

ਕਹਾ ਕੁਅਰ ਇਨ ਮੁਝੈ ਬਖਾਨੀ ॥
kahaa kuar in mujhai bakhaanee |

ਪੂਛਿ ਪੂਛਿ ਸਭ ਹੀ ਤਿਹ ਜਾਵੈ ॥
poochh poochh sabh hee tih jaavai |

ਤਾ ਕੋ ਮਰਮੁ ਨ ਕੋਈ ਪਾਵੈ ॥੧੨॥
taa ko maram na koee paavai |12|

ਤਾ ਕੋ ਮਿਤ੍ਰ ਹੁਤੋ ਖਤਰੇਟਾ ॥
taa ko mitr huto khatarettaa |

ਇਸਕ ਮੁਸਕ ਕੇ ਸਾਥ ਲਪੇਟਾ ॥
eisak musak ke saath lapettaa |

ਕੁਅਰ ਤਵਨ ਪਹਿ ਬ੍ਰਿਥਾ ਸੁਨਾਈ ॥
kuar tavan peh brithaa sunaaee |

ਸੁਨਤ ਬਾਤ ਸਭ ਹੀ ਤਿਨ ਪਾਈ ॥੧੩॥
sunat baat sabh hee tin paaee |13|

ਨਾਭ ਮਤੀ ਤਿਹ ਨਾਮ ਪਛਾਨਾ ॥
naabh matee tih naam pachhaanaa |

ਜਿਹ ਨਾਭੀ ਕਹ ਹਾਥ ਛੁਆਨਾ ॥
jih naabhee kah haath chhuaanaa |

ਪਦੁਮਾਵਤੀ ਨਗਰ ਠਹਰਾਯੌ ॥
padumaavatee nagar tthaharaayau |

ਤਾ ਤੇ ਪਦ ਪੰਕਜ ਕਰ ਲਾਯੋ ॥੧੪॥
taa te pad pankaj kar laayo |14|

ਦੋਊ ਚਲੇ ਤਹ ਤੇ ਉਠਿ ਸੋਊ ॥
doaoo chale tah te utth soaoo |

ਤੀਸਰ ਤਹਾ ਨ ਪਹੂਚਾ ਕੋਊ ॥
teesar tahaa na pahoochaa koaoo |

ਪਦੁਮਾਵਤੀ ਨਗਰ ਥਾ ਜਹਾ ॥
padumaavatee nagar thaa jahaa |

ਨਾਭ ਮਤੀ ਸੁੰਦਰਿ ਥੀ ਤਹਾ ॥੧੫॥
naabh matee sundar thee tahaa |15|

ਪੂਛਤ ਚਲੇ ਤਿਸੀ ਪੁਰ ਆਏ ॥
poochhat chale tisee pur aae |

ਪਦੁਮਾਵਤੀ ਨਗਰ ਨਿਯਰਾਏ ॥
padumaavatee nagar niyaraae |

ਮਾਲਿਨਿ ਹਾਰ ਗੁਹਤ ਥੀ ਜਹਾ ॥
maalin haar guhat thee jahaa |

ਪ੍ਰਾਪਤਿ ਭਏ ਕੁਅਰ ਜੁਤ ਤਹਾ ॥੧੬॥
praapat bhe kuar jut tahaa |16|

ਏਕ ਮੁਹਰ ਮਾਲਨਿ ਕਹ ਦਿਯੋ ॥
ek muhar maalan kah diyo |

ਹਾਰ ਗੁਹਨ ਤਿਹ ਨ੍ਰਿਪ ਸੁਤ ਲਿਯੋ ॥
haar guhan tih nrip sut liyo |

ਲਿਖਿ ਪਤ੍ਰੀ ਤਾ ਮਹਿ ਗੁਹਿ ਡਾਰੀ ॥
likh patree taa meh guhi ddaaree |


Flag Counter