Sri Dasam Granth

Page - 1244


ਕਿਤੇ ਆਨਿ ਗਾਜੈ ਕਿਤੇ ਭਾਜਿ ਜਾਵੈ ॥੭੩॥
kite aan gaajai kite bhaaj jaavai |73|

ਜਬੈ ਸਿਧ ਪਾਲੈ ਸਭੈ ਖਾਨ ਮਾਰੇ ॥
jabai sidh paalai sabhai khaan maare |

ਲਏ ਛੀਨ ਕੈ ਤਾਜ ਬਾਜੀ ਨਗਾਰੇ ॥
le chheen kai taaj baajee nagaare |

ਹੁਤੇ ਦੂਰਿ ਬਾਸੀ ਕਿਤੇ ਖਾਨ ਘਾਏ ॥
hute door baasee kite khaan ghaae |

ਘਿਰਿਯੋ ਸਿਧ ਪਾਲੈ ਕਰੀ ਮਤ ਨ੍ਯਾਏ ॥੭੪॥
ghiriyo sidh paalai karee mat nayaae |74|

ਜਿਤੇ ਖਾਨ ਭਾਜੇ ਤਿਤੇ ਫੇਰਿ ਢੂਕੇ ॥
jite khaan bhaaje tite fer dtooke |

ਚਹੂੰ ਓਰ ਗਾਜੈ ਹਠੀ ਸਿਧ ਜੂ ਕੇ ॥
chahoon or gaajai hatthee sidh joo ke |

ਕਹਾ ਜਾਇਗੋ ਛਤ੍ਰਿ ਜਾਨੇ ਨ ਦੈ ਹੈ ॥
kahaa jaaeigo chhatr jaane na dai hai |

ਇਹੀ ਛੇਤ੍ਰ ਮੈ ਛਿਪ੍ਰ ਤੁਹਿ ਆਜੁ ਛੈ ਹੈ ॥੭੫॥
eihee chhetr mai chhipr tuhi aaj chhai hai |75|

ਸੁਨੇ ਬੈਨ ਐਸੇ ਭਰਿਯੋ ਕੋਪ ਸੂਰੋ ॥
sune bain aaise bhariyo kop sooro |

ਸਭੇ ਸਸਤ੍ਰ ਸੌਡੀ ਮਹਾ ਲੋਹ ਪੂਰੋ ॥
sabhe sasatr sauaddee mahaa loh pooro |

ਦਯੋ ਸੈਨ ਕੌ ਆਇਸੈ ਆਪੁ ਹੀ ਯੋ ॥
dayo sain kau aaeisai aap hee yo |

ਕਪੀ ਬਾਹਨੀ ਕੌ ਕਹਿਯੋ ਰਾਮ ਜੀ ਯੋ ॥੭੬॥
kapee baahanee kau kahiyo raam jee yo |76|

ਸੁਨੇ ਬੈਨ ਸੈਨਾ ਚਲੀ ਕੋਪ ਕੈ ਕੈ ॥
sune bain sainaa chalee kop kai kai |

ਸਭੇ ਸਸਤ੍ਰ ਅਸਤ੍ਰਾਨ ਕੌ ਹਾਥ ਲੈ ਕੈ ॥
sabhe sasatr asatraan kau haath lai kai |

ਜਿਤੇ ਖਾਨ ਆਏ ਤਿਤੇ ਖੇਤ ਮਾਰੇ ॥
jite khaan aae tite khet maare |

ਕਿਤੇ ਖੇਦਿ ਕੈ ਕੋਟਿ ਕੀ ਓਟ ਡਾਰੇ ॥੭੭॥
kite khed kai kott kee ott ddaare |77|

ਕਿਤੇ ਬੀਰ ਬਾਨੈਤ ਬਾਜੀ ਪਲਟੈ ॥
kite beer baanait baajee palattai |

ਕਿਤੇ ਬੀਰ ਬਾਨੀਨ ਸੋ ਆਨਿ ਜੁਟੈ ॥
kite beer baaneen so aan juttai |

ਕਿਤੇ ਖਗ ਲੈ ਖਿੰਗ ਖਤ੍ਰੀ ਉਮੰਗੈ ॥
kite khag lai khing khatree umangai |

ਜਹਾ ਜੰਗ ਜੋਧਾ ਜਗੇ ਜੋਰ ਜੰਗੈ ॥੭੮॥
jahaa jang jodhaa jage jor jangai |78|

ਘੁਰੈ ਘੋਰ ਬਾਦਿਤ੍ਰ ਮਾਰੂ ਨਗਾਰੇ ॥
ghurai ghor baaditr maaroo nagaare |

ਮਚੇ ਆਨਿ ਕੈ ਕੈ ਮਹਾ ਭੂਪ ਭਾਰੇ ॥
mache aan kai kai mahaa bhoop bhaare |

ਖੁਲੇ ਖਗ ਖਤ੍ਰੀ ਉਠੇ ਭਾਤਿ ਐਸੀ ॥
khule khag khatree utthe bhaat aaisee |

ਮਨੋ ਬਹਨਿ ਜ੍ਵਾਲਾ ਪ੍ਰਲੈ ਕਾਲ ਜੈਸੀ ॥੭੯॥
mano bahan jvaalaa pralai kaal jaisee |79|

ਕਹੂੰ ਟੀਕ ਕਾਟੇ ਗਿਰੇ ਟੋਪ ਟੂਟੇ ॥
kahoon tteek kaatte gire ttop ttootte |

ਕਹੂੰ ਤਾਜ ਧਾਰੀ ਪਰੇ ਬਰਮ ਛੂਟੇ ॥
kahoon taaj dhaaree pare baram chhootte |

ਕਹੂੰ ਚਰਮ ਕਾਟੇ ਪਰੇ ਖੇਤ ਐਸੇ ॥
kahoon charam kaatte pare khet aaise |

ਕਹੂੰ ਚੌਰ ਸੋਹੈ ਮਨੋ ਹੰਸ ਜੈਸੇ ॥੮੦॥
kahoon chauar sohai mano hans jaise |80|

ਕਹੂੰ ਕੇਤੁ ਕਾਟੇ ਲਸੇ ਭੂਮ ਐਸੇ ॥
kahoon ket kaatte lase bhoom aaise |

ਮਨੋ ਬਾਯ ਤੋਰੇ ਮਹਾ ਬ੍ਰਿਛ ਜੈਸੇ ॥
mano baay tore mahaa brichh jaise |

ਕਹੂੰ ਅਰਧ ਕਾਟੇ ਤੁਰੰਗੈ ਝਰੇ ਹੈ ॥
kahoon aradh kaatte turangai jhare hai |

ਕਹੂੰ ਟੂਕ ਟੂਕ ਹ੍ਵੈ ਮਤੰਗੇ ਪਰੇ ਹੈ ॥੮੧॥
kahoon ttook ttook hvai matange pare hai |81|

ਕਿਤੇ ਡੋਬ ਡੂਬੇ ਗਿਰੇ ਘੂੰਮ ਘੂੰਮੈ ॥
kite ddob ddoobe gire ghoonm ghoonmai |

ਗਜੈ ਰਾਜ ਬਾਜੀ ਹਨੇ ਭੂਮਿ ਝੂੰਮੈ ॥
gajai raaj baajee hane bhoom jhoonmai |

ਕਿਤੇ ਊਠਿ ਭਾਜੇ ਦੁਰੇ ਬੂਟ ਮਾਹੀ ॥
kite aootth bhaaje dure boott maahee |

ਲਗੈ ਘਾਵ ਪੀਠੈ ਕਢੇ ਮੂੰਡ ਨਾਹੀ ॥੮੨॥
lagai ghaav peetthai kadte moondd naahee |82|

ਕਿਤ੍ਰਯੋ ਕੇਸੁ ਫਾਸੇ ਦ੍ਰੁਮੋ ਜਾਤ ਜੋਰੈ ॥
kitrayo kes faase drumo jaat jorai |

ਹਹਾ ਮੋਹਿ ਛਾਡੈ ਕਹੈ ਸਤ੍ਰੁ ਭੋਰੈ ॥
hahaa mohi chhaaddai kahai satru bhorai |

ਨਿਕਾਰੈ ਕ੍ਰਿਪਾਨੈ ਨ ਪਾਛੈ ਨਿਹਾਰੈ ॥
nikaarai kripaanai na paachhai nihaarai |

ਭਜੇ ਜਾਹਿ ਕਾਜੀ ਨ ਬਾਜੀ ਸੰਭਾਰੈ ॥੮੩॥
bhaje jaeh kaajee na baajee sanbhaarai |83|

ਕਿਤੇ ਖਾਨ ਤੋਰੇ ਨ ਘੋਰੇ ਸੰਭਾਰੈ ॥
kite khaan tore na ghore sanbhaarai |

ਕਿਤੇ ਛੋਰਿ ਜੋਰੇ ਤ੍ਰਿਯਾ ਭੇਸ ਧਾਰੈ ॥
kite chhor jore triyaa bhes dhaarai |

ਕਿਤੈ ਦੈ ਅਕੋਰੈ ਨਿਹੋਰੈ ਤਿਸੀ ਕੌ ॥
kitai dai akorai nihorai tisee kau |

ਲਏ ਹਾਥ ਮੈ ਤੇਗ ਦੇਖੈ ਜਿਸੀ ਕੌ ॥੮੪॥
le haath mai teg dekhai jisee kau |84|

ਕਿਤੇ ਜੀਵ ਲੈ ਕੇ ਸਿਪਾਹੀ ਸਿਧਾਏ ॥
kite jeev lai ke sipaahee sidhaae |

ਕਿਤੇ ਚੁੰਗ ਬਾਧੈ ਚਲੈ ਖੇਤ ਆਏ ॥
kite chung baadhai chalai khet aae |

ਕਿਤ੍ਰਯੋ ਪ੍ਰਾਨ ਹੋਮੇ ਰਨਹਿ ਜ੍ਵਾਲ ਮਾਹੀ ॥
kitrayo praan home raneh jvaal maahee |

ਮਰੈ ਟੂਕ ਟੂਕ ਹ੍ਵੈ ਭਜੈ ਪੈ ਗੁਨਾਹੀ ॥੮੫॥
marai ttook ttook hvai bhajai pai gunaahee |85|

ਤਹਾ ਲੈ ਅਪਛ੍ਰਾਨ ਕੇਤੇ ਬਰੇ ਹੈ ॥
tahaa lai apachhraan kete bare hai |

ਜਿਤੇ ਸਾਮੁਹੇ ਜੁਧ ਕੈ ਕੈ ਮਰੇ ਹੈ ॥
jite saamuhe judh kai kai mare hai |

ਕਿਤੇ ਨਰਕ ਬਾਸੀ ਤਿਸੀ ਕਾਲ ਹੂਏ ॥
kite narak baasee tisee kaal hooe |

ਜਿਤੇ ਸੂਮ ਸੋਫੀ ਭਜੇ ਜਾਤ ਮੂਏ ॥੮੬॥
jite soom sofee bhaje jaat mooe |86|

ਕਿਤੇ ਭੀਰ ਜੋਧਾ ਮਰੇ ਬਾਜ ਮਾਰੇ ॥
kite bheer jodhaa mare baaj maare |

ਗਿਰੇ ਤ੍ਰਾਸ ਕੈ ਕੈ ਬਿਨਾ ਬਾਨ ਡਾਰੇ ॥
gire traas kai kai binaa baan ddaare |

ਕਿਤ੍ਰਯੋ ਅਗਮਨੈ ਆਨਿ ਕੈ ਪ੍ਰਾਨ ਦੀਨੇ ॥
kitrayo agamanai aan kai praan deene |

ਕਿਤ੍ਰਯੋ ਦੇਵ ਕੇ ਲੋਕ ਕੋ ਪੰਥ ਲੀਨੇ ॥੮੭॥
kitrayo dev ke lok ko panth leene |87|

ਜਿਤੇ ਸੂਮ ਸੋਫੀ ਭਜੇ ਜਾਤ ਮਾਰੇ ॥
jite soom sofee bhaje jaat maare |

ਤਿਤੇ ਭੂਮਿ ਭੋਗੈ ਨਹੀ ਬੰਨਿ ਜਾਰੇ ॥
tite bhoom bhogai nahee ban jaare |

ਭਈ ਭੀਰ ਗਾਢੀ ਮਚਿਯੋ ਜੁਧ ਭਾਰੀ ॥
bhee bheer gaadtee machiyo judh bhaaree |

ਲਖੇ ਬੀਰ ਠਾਢੇ ਕਪੈ ਦੇਹ ਸਾਰੀ ॥੮੮॥
lakhe beer tthaadte kapai deh saaree |88|

ਜਹਾ ਸਿਧ ਪਾਲੈ ਘਨੇ ਸਤ੍ਰ ਕੂਟੇ ॥
jahaa sidh paalai ghane satr kootte |

ਤਹਾ ਦੇਖਿ ਜੋਧਾਨ ਤੈ ਕੋਟਿ ਛੂਟੇ ॥
tahaa dekh jodhaan tai kott chhootte |

ਚਲੇ ਭਾਜਿ ਕੈ ਨ ਹਥ੍ਯਾਰੈ ਸੰਭਾਰਿਯੋ ॥
chale bhaaj kai na hathayaarai sanbhaariyo |

ਲਖੈ ਸਮਸਦੀਨੈ ਪਰਿਯੋ ਭੂੰਮਿ ਮਾਰਿਯੋ ॥੮੯॥
lakhai samasadeenai pariyo bhoonm maariyo |89|

ਤਹਾ ਭਾਟ ਢਾਢੀ ਖਰੇ ਗੀਤ ਗਾਵੈਂ ॥
tahaa bhaatt dtaadtee khare geet gaavain |

ਸੁਨਾਵੈ ਪ੍ਰਭੈ ਬੈਰ ਬ੍ਰਿੰਦੈ ਤ੍ਰਸਾਵੈਂ ॥
sunaavai prabhai bair brindai trasaavain |

ਕਹੂੰ ਨਾਦ ਬਾਜੈ ਨਫੀਰੀ ਨਗਾਰੇ ॥
kahoon naad baajai nafeeree nagaare |

ਹਸੈ ਗਰਜਿ ਠੋਕੈ ਭੁਜਾ ਭੂਪ ਭਾਰੇ ॥੯੦॥
hasai garaj tthokai bhujaa bhoop bhaare |90|

ਜਬੈ ਖਾਨ ਜੂਝੈ ਸਭੈ ਖੇਤ ਮਾਹੀ ॥
jabai khaan joojhai sabhai khet maahee |

ਬਡੇ ਐਂਠਿਯਾਰੇ ਬਚਿਯੋ ਏਕ ਨਾਹੀ ॥
badde aaintthiyaare bachiyo ek naahee |

ਲਈ ਛੀਨਿ ਦਿਲੀ ਦਿਲੀਸੈ ਸੰਘਾਰਿਯੋ ॥
lee chheen dilee dileesai sanghaariyo |


Flag Counter