Sri Dasam Granth

Page - 1295


ਤਬ ਚਤੁਰਾ ਇਹ ਚਰਿਤ੍ਰ ਬਿਚਾਰਿਯੋ ॥
tab chaturaa ih charitr bichaariyo |

ਕਹੋ ਨ੍ਰਿਪਤਿ ਸੋ ਪ੍ਰਗਟ ਉਚਾਰਿਯੋ ॥੫॥
kaho nripat so pragatt uchaariyo |5|

ਮੋ ਕੌ ਸ੍ਰਾਪ ਸਦਾ ਸਿਵ ਦੀਨਾ ॥
mo kau sraap sadaa siv deenaa |

ਤਾ ਤੇ ਜਨਮ ਤਿਹਾਰੇ ਲੀਨਾ ॥
taa te janam tihaare leenaa |

ਸ੍ਰਾਪ ਅਵਧਿ ਪੂਰਨ ਹ੍ਵੈ ਹੈ ਜਬ ॥
sraap avadh pooran hvai hai jab |

ਪੁਨਿ ਜੈ ਹੌ ਹਰਿ ਲੋਕ ਬਿਖੈ ਤਬ ॥੬॥
pun jai hau har lok bikhai tab |6|

ਇਕ ਦਿਨ ਗਈ ਮਿਤ੍ਰ ਕੇ ਸੰਗਾ ॥
eik din gee mitr ke sangaa |

ਲਿਖਿ ਪਤ੍ਰਾ ਪਰ ਅਪਨੇ ਅੰਗਾ ॥
likh patraa par apane angaa |

ਸ੍ਰਾਪ ਅਵਧਿ ਪੂਰਨ ਅਬ ਭਈ ॥
sraap avadh pooran ab bhee |

ਸੁਰਪੁਰ ਸੁਤਾ ਤਿਹਾਰੀ ਗਈ ॥੭॥
surapur sutaa tihaaree gee |7|

ਅਬ ਜੋ ਧਾਮ ਹਮਾਰੇ ਮਾਲਾ ॥
ab jo dhaam hamaare maalaa |

ਸੋ ਦੀਜੈ ਦਿਜ ਕੌ ਤਤਕਾਲਾ ॥
so deejai dij kau tatakaalaa |

ਯਾਰ ਅਪਨੇ ਬ੍ਰਹਮਨ ਠਹਰਾਯੋ ॥
yaar apane brahaman tthaharaayo |

ਸਕਲ ਦਰਬ ਇਹ ਛਲ ਤਿਹ ਦ੍ਰਯਾਯੋ ॥੮॥
sakal darab ih chhal tih drayaayo |8|

ਇਹ ਚਰਿਤ੍ਰ ਗੀ ਮਿਤ੍ਰਹ ਸਾਥਾ ॥
eih charitr gee mitrah saathaa |

ਦੈ ਧਨ ਕਿਯਾ ਅਨਾਥ ਸਨਾਥਾ ॥
dai dhan kiyaa anaath sanaathaa |

ਮਾਤ ਪਿਤਾ ਸਭ ਅਸ ਲਖਿ ਲਈ ॥
maat pitaa sabh as lakh lee |

ਸ੍ਰਾਪ ਮੁਚਿਤ ਭਯੋ ਸੁਰਪੁਰ ਗਈ ॥੯॥
sraap muchit bhayo surapur gee |9|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੨॥੬੩੭੧॥ਅਫਜੂੰ॥
eit sree charitr pakhayaane triyaa charitre mantree bhoop sanbaade teen sau bataalees charitr samaapatam sat subham sat |342|6371|afajoon|

ਚੌਪਈ ॥
chauapee |

ਸੋਰਠ ਦੇਸ ਬਸਤ ਹੈ ਜਹਾ ॥
soratth des basat hai jahaa |

ਦਿਜਬਰ ਸੈਨ ਨਰਾਧਿਪ ਤਹਾ ॥
dijabar sain naraadhip tahaa |

ਮਤੀ ਸੁਮੇਰ ਤਵਨ ਕੀ ਨਾਰੀ ॥
matee sumer tavan kee naaree |

ਦੁਤਿਯ ਨ ਜਗ ਮੈ ਐਸਿ ਕੁਮਾਰੀ ॥੧॥
dutiy na jag mai aais kumaaree |1|

ਸੋਰਠ ਦੇਇ ਸੁਤਾ ਇਕ ਤਾ ਕੇ ॥
soratth dee sutaa ik taa ke |

ਔਰ ਨਾਰ ਸਮ ਤੁਲਿ ਨ ਵਾ ਕੇ ॥
aauar naar sam tul na vaa ke |

ਦੁਤਿਯ ਪਰਜ ਦੇ ਭਈ ਕੁਮਾਰੀ ॥
dutiy paraj de bhee kumaaree |

ਜਿਹ ਸੀ ਦੁਤਿਯ ਨ ਬ੍ਰਹਮ ਸਵਾਰੀ ॥੨॥
jih see dutiy na braham savaaree |2|

ਦੋਊ ਸੁਤਾ ਤਰੁਨਿ ਜਬ ਭਈ ॥
doaoo sutaa tarun jab bhee |

ਜਨ ਕਰਿ ਕਿਰਣਿ ਸੂਰ ਸਸਿ ਵਈ ॥
jan kar kiran soor sas vee |

ਐਸੀ ਪ੍ਰਭਾ ਹੋਤ ਭੀ ਤਿਨ ਕੀ ॥
aaisee prabhaa hot bhee tin kee |

ਬਾਛਾ ਕਰਤ ਬਿਧਾਤਾ ਜਿਨ ਕੀ ॥੩॥
baachhaa karat bidhaataa jin kee |3|

ਓਜ ਸੈਨ ਇਕ ਅਨਤ ਨ੍ਰਿਪਤਿ ਬਰ ॥
oj sain ik anat nripat bar |

ਜਨੁ ਕਰਿ ਮੈਨ ਪ੍ਰਗਟਿਯੋ ਬਪੁ ਧਰਿ ॥
jan kar main pragattiyo bap dhar |

ਸੋ ਨ੍ਰਿਪ ਖੇਲਨ ਚੜਾ ਸਿਕਾਰਾ ॥
so nrip khelan charraa sikaaraa |

ਰੋਝ ਰੀਛ ਮਾਰੇ ਝੰਖਾਰਾ ॥੪॥
rojh reechh maare jhankhaaraa |4|

ਨਿਕਸਿਯੋ ਤਹਾ ਏਕ ਝੰਖਾਰਾ ॥
nikasiyo tahaa ek jhankhaaraa |

ਦ੍ਵਾਦਸ ਜਾ ਕੇ ਸੀਗ ਅਪਾਰਾ ॥
dvaadas jaa ke seeg apaaraa |

ਨ੍ਰਿਪ ਤਿਹ ਨਿਰਖਿ ਤੁਰੰਗ ਧਵਾਵਾ ॥
nrip tih nirakh turang dhavaavaa |

ਪਾਛੇ ਚਲਾ ਕੋਸ ਬਹੁ ਆਵਾ ॥੫॥
paachhe chalaa kos bahu aavaa |5|

ਬਹੁਤ ਕੋਸ ਤਿਹ ਮ੍ਰਿਗਹਿ ਦਖੇਰਾ ॥
bahut kos tih mrigeh dakheraa |

ਚਾਕਰ ਏਕ ਨ ਪਹੁਚਾ ਨੇਰਾ ॥
chaakar ek na pahuchaa neraa |

ਆਯੋ ਦੇਸ ਸੋਰਠੀ ਕੇ ਮਹਿ ॥
aayo des soratthee ke meh |

ਨ੍ਰਿਪ ਕੀ ਸੁਤਾ ਅਨਾਤ ਹੁਤੀ ਜਹਿ ॥੬॥
nrip kee sutaa anaat hutee jeh |6|

ਆਨਿ ਤਹੀ ਝੰਖਾਰ ਨਿਕਾਰਾ ॥
aan tahee jhankhaar nikaaraa |

ਅਬਲਾ ਦੁਹੂੰ ਨਿਹਾਰਤਿ ਮਾਰਾ ॥
abalaa duhoon nihaarat maaraa |

ਐਸਾ ਬਾਨ ਤਵਨ ਕਹ ਲਾਗਾ ॥
aaisaa baan tavan kah laagaa |

ਠੌਰ ਰਹਾ ਪਗ ਦ੍ਵੈਕ ਨ ਭਾਗਾ ॥੭॥
tthauar rahaa pag dvaik na bhaagaa |7|


Flag Counter