Sri Dasam Granth

Page - 1357


ਨਾਰਦ ਰਿਖਿ ਤਬ ਰਾਇ ਮੰਗਾਯੋ ॥੧॥
naarad rikh tab raae mangaayo |1|

ਸਭ ਦੇਵਨ ਕੋ ਰਾਜਾ ਭਯੋ ॥
sabh devan ko raajaa bhayo |

ਬ੍ਰਹਮਾ ਤਿਲਕ ਆਪੁ ਤਿਹ ਦਯੋ ॥
brahamaa tilak aap tih dayo |

ਨਿਹਕੰਟਕ ਸੁਰ ਕਟਕ ਕਿਯਾ ਸਬ ॥
nihakanttak sur kattak kiyaa sab |

ਦਾਨਵ ਮਾਰ ਨਿਕਾਰ ਦਏ ਜਬ ॥੨॥
daanav maar nikaar de jab |2|

ਇਹ ਬਿਧਿ ਰਾਜ ਬਰਖ ਬਹੁ ਕਿਯਾ ॥
eih bidh raaj barakh bahu kiyaa |

ਦੀਰਘ ਦਾੜ ਦੈਤ ਭਵ ਲਿਯਾ ॥
deeragh daarr dait bhav liyaa |

ਦਸ ਸਹਸ ਛੂਹਨਿ ਦਲ ਲੈ ਕੈ ॥
das sahas chhoohan dal lai kai |

ਚੜਿ ਆਯੋ ਤਿਹ ਊਪਰ ਤੈ ਕੈ ॥੩॥
charr aayo tih aoopar tai kai |3|

ਸਭ ਦੇਵਨ ਐਸੇ ਸੁਨਿ ਪਾਯੋ ॥
sabh devan aaise sun paayo |

ਦੀਰਘ ਦਾੜ ਦੈਤ ਚੜਿ ਆਯੋ ॥
deeragh daarr dait charr aayo |

ਬੀਸ ਸਹਸ ਛੋਹਨਿ ਦਲ ਲਿਯੋ ॥
bees sahas chhohan dal liyo |

ਵਾ ਸੌ ਜਾਇ ਸਮਾਗਮ ਕਿਯੋ ॥੪॥
vaa sau jaae samaagam kiyo |4|

ਸੂਰਜ ਕਹ ਸੈਨਾਪਤਿ ਕੀਨਾ ॥
sooraj kah sainaapat keenaa |

ਦਹਿਨੇ ਓਰ ਚੰਦ੍ਰ ਕਹ ਦੀਨਾ ॥
dahine or chandr kah deenaa |

ਬਾਈ ਓਰ ਕਾਰਤਿਕੇ ਧਰਾ ॥
baaee or kaaratike dharaa |

ਜਿਹ ਪੌਰਖ ਕਿਨਹੂੰ ਨਹਿ ਹਰਾ ॥੫॥
jih pauarakh kinahoon neh haraa |5|

ਇਹ ਦਿਸ ਸਕਲ ਦੇਵ ਚੜਿ ਧਾਏ ॥
eih dis sakal dev charr dhaae |

ਉਹਿ ਦਿਸਿ ਤੇ ਦਾਨਵ ਮਿਲਿ ਆਏ ॥
auhi dis te daanav mil aae |

ਬਾਜਨ ਭਾਤਿ ਭਾਤਿ ਤਨ ਬਾਜੇ ॥
baajan bhaat bhaat tan baaje |

ਦੋਊ ਦਿਸਿਨ ਸੂਰਮਾ ਗਾਜੇ ॥੬॥
doaoo disin sooramaa gaaje |6|

ਦੈ ਦੈ ਢੋਲ ਬਜਾਇ ਨਗਾਰੇ ॥
dai dai dtol bajaae nagaare |

ਪੀ ਪੀ ਭਏ ਕੈਫ ਮਤਵਾਰੇ ॥
pee pee bhe kaif matavaare |

ਤੀਸ ਸਹਸ ਛੋਹਨਿ ਦਲ ਸਾਥਾ ॥
tees sahas chhohan dal saathaa |

ਰਨ ਦਾਰੁਨੁ ਰਾਚਾ ਜਗਨਾਥਾ ॥੭॥
ran daarun raachaa jaganaathaa |7|

ਭਾਤਿ ਭਾਤਿ ਮਾਰੂ ਜਬ ਬਾਜੋ ॥
bhaat bhaat maaroo jab baajo |

ਦੀਰਘ ਦਾੜ ਦੈਤ ਰਨ ਗਾਜੋ ॥
deeragh daarr dait ran gaajo |

ਤੀਛਨ ਬਾਨ ਦੋਊ ਦਿਸਿ ਬਹਹੀ ॥
teechhan baan doaoo dis bahahee |

ਜਾਹਿ ਲਗਤ ਤਿਹ ਮਾਝ ਨ ਰਹਹੀ ॥੮॥
jaeh lagat tih maajh na rahahee |8|

ਧਾਵਤ ਭਏ ਦੇਵਤਾ ਜਬ ਹੀ ॥
dhaavat bhe devataa jab hee |

ਦਾਨਵ ਭਰੇ ਰੋਸ ਤਨ ਤਬ ਹੀ ॥
daanav bhare ros tan tab hee |

ਭਾਤਿ ਭਾਤਿ ਬਾਦਿਤ੍ਰ ਬਜਾਇ ॥
bhaat bhaat baaditr bajaae |

ਖਤ੍ਰੀ ਉਠੇ ਖਿੰਗ ਖੁਨਸਾਇ ॥੯॥
khatree utthe khing khunasaae |9|

ਚਲੇ ਬਾਨ ਦੁਹੂੰ ਓਰ ਅਪਾਰਾ ॥
chale baan duhoon or apaaraa |

ਬਿਛੂਆ ਬਰਛੀ ਬਜ੍ਰ ਹਜਾਰਾ ॥
bichhooaa barachhee bajr hajaaraa |

ਗਦਾ ਗਰਿਸਟ ਜਵਨ ਪਰ ਝਰਹੀ ॥
gadaa garisatt javan par jharahee |

ਸ੍ਯੰਦਨ ਸਹਿਤ ਚੂਰਨ ਤਿਹ ਕਰਹੀ ॥੧੦॥
sayandan sahit chooran tih karahee |10|

ਜਾ ਕੇ ਲਗੇ ਅੰਗ ਮੈ ਬਾਨਾ ॥
jaa ke lage ang mai baanaa |

ਕਰਾ ਬੀਰ ਤਿਹ ਸ੍ਵਰਗ ਪਯਾਨਾ ॥
karaa beer tih svarag payaanaa |

ਮਚ੍ਯੋ ਬੀਰ ਖੇਤ ਬਿਕਰਾਲਾ ॥
machayo beer khet bikaraalaa |

ਨਾਚਤ ਭੂਤ ਪ੍ਰੇਤ ਬੇਤਾਲਾ ॥੧੧॥
naachat bhoot pret betaalaa |11|

ਝੂਮਿ ਝੂਮਿ ਕਹੀ ਗਿਰੇ ਧਰਿਨ ਭਟ ॥
jhoom jhoom kahee gire dharin bhatt |

ਜੁਦੇ ਜੁਦੇ ਕਹੀ ਅੰਗ ਪਰੇ ਕਟਿ ॥
jude jude kahee ang pare katt |

ਚਲੀ ਸ੍ਰੋਨ ਕੀ ਨਦੀ ਬਿਰਾਜੈ ॥
chalee sron kee nadee biraajai |

ਬੈਤਰੁਨੀ ਜਿਨ ਕੋ ਲਖਿ ਲਾਜੈ ॥੧੨॥
baitarunee jin ko lakh laajai |12|

ਇਹ ਦਿਸਿ ਅਧਿਕ ਦੇਵਤਾ ਕੋਪੇ ॥
eih dis adhik devataa kope |

ਉਹਿ ਦਿਸਿ ਪਾਵ ਦਾਨਵਨ ਰੋਪੇ ॥
auhi dis paav daanavan rope |

ਕੁਪਿ ਕੁਪਿ ਅਧਿਕ ਹ੍ਰਿਦਨ ਮੋ ਭਿਰੇ ॥
kup kup adhik hridan mo bhire |


Flag Counter