Sri Dasam Granth

Page - 1338


ਸਕਤ ਨ ਕੋਈ ਪਛਾਨਿ ਕਰਿ ਚੰਚਲਾਨ ਕੇ ਕਾਜ ॥੧੧॥
sakat na koee pachhaan kar chanchalaan ke kaaj |11|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੫॥੬੯੦੧॥ਅਫਜੂੰ॥
eit sree charitr pakhayaane triyaa charitre mantree bhoop sanbaade teen sau pachaasee charitr samaapatam sat subham sat |385|6901|afajoon|

ਚੌਪਈ ॥
chauapee |

ਬੀਰ ਕੇਤੁ ਇਕ ਭੂਪ ਭਨਿਜੈ ॥
beer ket ik bhoop bhanijai |

ਬੀਰਪੁਰੀ ਤਿਹ ਨਗਰ ਕਹਿਜੈ ॥
beerapuree tih nagar kahijai |

ਸ੍ਰੀ ਦਿਨ ਦੀਪਕ ਦੇ ਤਿਹ ਰਾਨੀ ॥
sree din deepak de tih raanee |

ਸੁੰਦਰਿ ਭਵਨ ਚਤੁਰਦਸ ਜਾਨੀ ॥੧॥
sundar bhavan chaturadas jaanee |1|

ਰਾਇ ਗੁਮਾਨੀ ਤਹ ਇਕ ਛਤ੍ਰੀ ॥
raae gumaanee tah ik chhatree |

ਸੂਰਬੀਰ ਬਲਵਾਨ ਧਰਤ੍ਰੀ ॥
soorabeer balavaan dharatree |

ਇਕ ਸੁੰਦਰ ਅਰ ਚਤੁਰਾ ਮਹਾ ॥
eik sundar ar chaturaa mahaa |

ਜਿਹ ਸਮ ਉਪਜਾ ਕੋਈ ਨ ਕਹਾ ॥੨॥
jih sam upajaa koee na kahaa |2|

ਰਾਜ ਤਰੁਨਿ ਜਬ ਤਾਹਿ ਨਿਹਾਰਿਯੋ ॥
raaj tarun jab taeh nihaariyo |

ਇਹੈ ਚੰਚਲਾ ਚਿਤ ਬਿਚਾਰਿਯੋ ॥
eihai chanchalaa chit bichaariyo |

ਕਹੋ ਚਰਿਤ੍ਰ ਕਵਨ ਸੋ ਕੀਜੈ ॥
kaho charitr kavan so keejai |

ਜਿਹ ਬਿਧਿ ਪਿਯ ਸੌ ਭੋਗ ਕਰੀਜੈ ॥੩॥
jih bidh piy sau bhog kareejai |3|

ਬੀਰ ਮਤੀ ਇਕ ਸਖੀ ਸ੍ਯਾਨੀ ॥
beer matee ik sakhee sayaanee |

ਕਾਨਿ ਲਾਗਿ ਭਾਖ੍ਯੋ ਤਿਹ ਰਾਨੀ ॥
kaan laag bhaakhayo tih raanee |

ਰਾਇ ਗੁਮਾਨੀ ਕੌ ਲੈ ਕੈ ਆਇ ॥
raae gumaanee kau lai kai aae |

ਜਿਹ ਤਿਹ ਬਿਧਿ ਮੁਹਿ ਦੇਹੁ ਮਿਲਾਇ ॥੪॥
jih tih bidh muhi dehu milaae |4|

ਸਖੀ ਬ੍ਰਿਥਾ ਸਭ ਭਾਖਿ ਸੁਨਾਈ ॥
sakhee brithaa sabh bhaakh sunaaee |

ਜ੍ਯੋਂ ਰਾਨੀ ਕਹਿ ਤਾਹਿ ਸੁਨਾਈ ॥
jayon raanee keh taeh sunaaee |

ਜਿਹ ਤਿਹ ਬਿਧਿ ਤਾ ਕਹ ਉਰਝਾਈ ॥
jih tih bidh taa kah urajhaaee |

ਆਨਿ ਕੁਅਰ ਕੌ ਦਯੋ ਮਿਲਾਈ ॥੫॥
aan kuar kau dayo milaaee |5|

ਭਾਤਿ ਭਾਤਿ ਤਿਹ ਸਾਥ ਬਿਹਾਰੀ ॥
bhaat bhaat tih saath bihaaree |

ਭੋਗ ਕਰਤ ਬੀਤੀ ਨਿਸੁ ਸਾਰੀ ॥
bhog karat beetee nis saaree |

ਤਬ ਲਗਿ ਆਇ ਗਯੋ ਤਹ ਰਾਜਾ ॥
tab lag aae gayo tah raajaa |

ਇਹ ਬਿਧਿ ਚਰਿਤ ਚੰਚਲਾ ਸਾਜਾ ॥੬॥
eih bidh charit chanchalaa saajaa |6|

ਤੀਛਨ ਖੜਗ ਹਾਥ ਮਹਿ ਲਯੋ ॥
teechhan kharrag haath meh layo |

ਲੈ ਮਿਤਹਿ ਕੇ ਸਿਰ ਮਹਿ ਦਯੋ ॥
lai miteh ke sir meh dayo |

ਟੂਕ ਟੂਕ ਕਰਿ ਤਾ ਕੇ ਅੰਗਾ ॥
ttook ttook kar taa ke angaa |

ਬਚਨ ਕਹਾ ਰਾਜਾ ਕੇ ਸੰਗਾ ॥੭॥
bachan kahaa raajaa ke sangaa |7|

ਚਲੋ ਭੂਪ ਇਕ ਚਰਿਤ ਦਿਖਾਊ ॥
chalo bhoop ik charit dikhaaoo |

ਗੌਸ ਮਰਾਤਿਬ ਤੁਮੈ ਲਖਾਊ ॥
gauas maraatib tumai lakhaaoo |

ਰਾਇ ਚਰਿਤ ਕਛਹੂੰ ਨ ਬਿਚਾਰਿਯੋ ॥
raae charit kachhahoon na bichaariyo |

ਮ੍ਰਿਤਕ ਪਰਾ ਤਿਹ ਮਿਤ੍ਰ ਨਿਹਾਰਿਯੋ ॥੮॥
mritak paraa tih mitr nihaariyo |8|

ਤਾ ਕੌ ਗੌਸ ਕੁਤੁਬ ਕਰਿ ਮਾਨਾ ॥
taa kau gauas kutub kar maanaa |

ਭੇਦ ਅਭੇਦ ਨ ਮੂੜ ਪਛਾਨਾ ॥
bhed abhed na moorr pachhaanaa |

ਤ੍ਰਸਤ ਹਾਥ ਤਾ ਕੌ ਨ ਲਗਾਯੋ ॥
trasat haath taa kau na lagaayo |

ਪੀਰ ਪਛਾਨਿ ਜਾਰ ਫਿਰ ਆਯੋ ॥੯॥
peer pachhaan jaar fir aayo |9|

ਦੋਹਰਾ ॥
doharaa |

ਪ੍ਰਥਮ ਭੋਗ ਤਾ ਸੌ ਕਿਯਾ ਬਹੁਰੋ ਦਿਯਾ ਸੰਘਾਰਿ ॥
pratham bhog taa sau kiyaa bahuro diyaa sanghaar |

ਮੂੜ ਭੂਪ ਇਹ ਛਲ ਛਲਾ ਸਕਾ ਨ ਭੇਦ ਬਿਚਾਰ ॥੧੦॥
moorr bhoop ih chhal chhalaa sakaa na bhed bichaar |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੬॥੬੯੧੧॥ਅਫਜੂੰ॥
eit sree charitr pakhayaane triyaa charitre mantree bhoop sanbaade teen sau chhiaasee charitr samaapatam sat subham sat |386|6911|afajoon|

ਚੌਪਈ ॥
chauapee |

ਮਾਰਵਾਰ ਇਕ ਭੂਪ ਭਨਿਜੈ ॥
maaravaar ik bhoop bhanijai |

ਚੰਦ੍ਰ ਸੈਨ ਤਿਹ ਨਾਮ ਕਹਿਜੈ ॥
chandr sain tih naam kahijai |

ਸ੍ਰੀ ਜਗ ਮੋਹਨ ਦੇ ਤਿਹ ਨਾਰਿ ॥
sree jag mohan de tih naar |

ਘੜੀ ਆਪੁ ਜਨੁ ਬ੍ਰਹਮ ਸੁ ਨਾਰ ॥੧॥
gharree aap jan braham su naar |1|


Flag Counter