Sri Dasam Granth

Page - 1363


ਛੂਹਨਿ ਸਹਸ ਅਸੁਰ ਕੀ ਸੈਨਾ ॥
chhoohan sahas asur kee sainaa |

ਧਾਵਤ ਭਈ ਅਰੁਨ ਕਰਿ ਨੈਨਾ ॥
dhaavat bhee arun kar nainaa |

ਧਾਵਤ ਕੋਪ ਅਮਿਤ ਕਰਿ ਭਏ ॥
dhaavat kop amit kar bhe |

ਪ੍ਰਿਥਵੀ ਕੇ ਖਟ ਪਟ ਉਡਿ ਗਏ ॥੭੮॥
prithavee ke khatt patt udd ge |78|

ਏਕੈ ਪੁਰ ਪ੍ਰਿਥਵੀ ਰਹਿ ਗਈ ॥
ekai pur prithavee reh gee |

ਖਟ ਪਟ ਹਯਨ ਪਗਨ ਉਡਿ ਗਈ ॥
khatt patt hayan pagan udd gee |

ਜਨੁ ਬਿਧਿ ਏਕੈ ਰਚਾ ਪਯਾਰਾ ॥
jan bidh ekai rachaa payaaraa |

ਗਗਨ ਰਚੇ ਦਸ ਤੀਨਿ ਸੁਧਾਰਾ ॥੭੯॥
gagan rache das teen sudhaaraa |79|

ਮਹਾਦੇਵ ਆਸਨ ਤੇ ਟਰਾ ॥
mahaadev aasan te ttaraa |

ਬ੍ਰਹਮਾ ਤ੍ਰਸਤ ਬੂਟ ਮਹਿ ਦੁਰਾ ॥
brahamaa trasat boott meh duraa |

ਨਿਰਖਿ ਬਿਸਨ ਰਨ ਅਧਿਕ ਡਰਾਨਾ ॥
nirakh bisan ran adhik ddaraanaa |

ਦੁਰਾ ਸਿੰਧ ਕੇ ਬੀਚ ਲਜਾਨਾ ॥੮੦॥
duraa sindh ke beech lajaanaa |80|

ਕੜਾ ਕੜੀ ਮਾਚਾ ਘਮਸਾਨਾ ॥
karraa karree maachaa ghamasaanaa |

ਨਿਰਖਤ ਦੇਵ ਦੈਤ ਜਾ ਨਾਨਾ ॥
nirakhat dev dait jaa naanaa |

ਮਹਾ ਘੋਰ ਆਹਵ ਤਹ ਪਰਾ ॥
mahaa ghor aahav tah paraa |

ਕਾਪੀ ਭੂਮਿ ਗਗਨ ਥਰਹਰਾ ॥੮੧॥
kaapee bhoom gagan tharaharaa |81|

ਨਿਰਖਿ ਜੁਧ ਕਾਪਾ ਕਮਲੇਸਾ ॥
nirakh judh kaapaa kamalesaa |

ਤਾ ਤੇ ਧਰਾ ਨਾਰਿ ਕਾ ਭੇਸਾ ॥
taa te dharaa naar kaa bhesaa |

ਪਰਬਤੀਸ ਲਖਿ ਡਰਾ ਲਰਾਈ ॥
parabatees lakh ddaraa laraaee |

ਬਾਸਾ ਬਨ ਬਿਖੈ ਅਤਿਥ ਕਹਾਈ ॥੮੨॥
baasaa ban bikhai atith kahaaee |82|

ਕਾਰਤਿਕੇਯ ਹ੍ਵੈ ਰਹਾ ਬਿਹੰਡਲ ॥
kaaratikey hvai rahaa bihanddal |

ਬ੍ਰਹਮ ਛਾਡਿ ਗ੍ਰਿਹ ਗਯੋ ਕਮੰਡਲ ॥
braham chhaadd grih gayo kamanddal |

ਪਬ ਪਿਸਾਨ ਪਗਨ ਭੇ ਤਬ ਹੀ ॥
pab pisaan pagan bhe tab hee |

ਜਾਇ ਬਸੇ ਉਤਰ ਦਿਸਿ ਸਬ ਹੀ ॥੮੩॥
jaae base utar dis sab hee |83|

ਡਗੀ ਧਰਨਿ ਅੰਬਰਿ ਘਹਰਾਨਾ ॥
ddagee dharan anbar ghaharaanaa |

ਬਾਜ ਖੁਰਨ ਤੇ ਪਬ ਪਿਸਾਨਾ ॥
baaj khuran te pab pisaanaa |

ਅੰਧ ਗੁਬਾਰ ਭਯੋ ਬਾਨਨ ਤਨ ॥
andh gubaar bhayo baanan tan |

ਹਾਥ ਬਿਲੋਕ੍ਯੋ ਜਾਤ ਨ ਆਪਨ ॥੮੪॥
haath bilokayo jaat na aapan |84|

ਬਿਛੂਆ ਬਾਨ ਬਜ੍ਰ ਰਨ ਬਰਖਤ ॥
bichhooaa baan bajr ran barakhat |

ਰਿਸਿ ਰਿਸਿ ਸੁਭਟ ਧਨੁਖ ਕਹ ਕਰਖਤ ॥
ris ris subhatt dhanukh kah karakhat |

ਤਕਿ ਤਕਿ ਬਾਨ ਪ੍ਰਕੋਪ ਚਲਾਵੈ ॥
tak tak baan prakop chalaavai |

ਭੇਦਿ ਤ੍ਰਾਨ ਤਨ ਪਰੈ ਪਰਾਵੈ ॥੮੫॥
bhed traan tan parai paraavai |85|

ਜਬ ਹੀ ਭਏ ਅਮਿਤ ਰਣ ਜੋਧਾ ॥
jab hee bhe amit ran jodhaa |

ਬਾਢ੍ਯੋ ਮਹਾ ਕਾਲ ਕੈ ਕ੍ਰੋਧਾ ॥
baadtayo mahaa kaal kai krodhaa |

ਮਹਾ ਕੋਪ ਕਰਿ ਬਿਸਿਖ ਪ੍ਰਹਾਰੇ ॥
mahaa kop kar bisikh prahaare |

ਅਧਿਕ ਸਤ੍ਰੁ ਛਿਨ ਮਾਝ ਸੰਘਾਰੇ ॥੮੬॥
adhik satru chhin maajh sanghaare |86|

ਰਕਤ ਸੰਬੂਹ ਧਰਨਿ ਤਬ ਪਰਾ ॥
rakat sanbooh dharan tab paraa |

ਤਾ ਤੇ ਬਹੁ ਦਾਨ੍ਵਨ ਬਪੁ ਧਰਾ ॥
taa te bahu daanvan bap dharaa |

ਏਕ ਏਕ ਸਰ ਸਭਹਿ ਚਲਾਏ ॥
ek ek sar sabheh chalaae |

ਤਿਨ ਤੇ ਅਸੁਰ ਅਨਿਕ ਹ੍ਵੈ ਧਾਏ ॥੮੭॥
tin te asur anik hvai dhaae |87|

ਆਏ ਜਿਤਕ ਤਿਤਕ ਤਹ ਮਾਰੇ ॥
aae jitak titak tah maare |

ਬਹੇ ਧਰਨਿ ਪਰ ਰਕਤ ਪਨਾਰੇ ॥
bahe dharan par rakat panaare |

ਤਿਨ ਤੇ ਅਮਿਤ ਅਸੁਰਨ ਬਪੁ ਧਰਾ ॥
tin te amit asuran bap dharaa |

ਹਮ ਤੇ ਜਾਤ ਬਿਚਾਰ ਨ ਕਰਾ ॥੮੮॥
ham te jaat bichaar na karaa |88|

ਡਗਮਗ ਲੋਕ ਚਤੁਰਦਸ ਭਏ ॥
ddagamag lok chaturadas bhe |

ਅਸੁਰਨ ਸਾਥ ਸਕਲ ਭਰਿ ਗਏ ॥
asuran saath sakal bhar ge |

ਬ੍ਰਹਮਾ ਬਿਸਨ ਸਭੈ ਡਰਪਾਨੇ ॥
brahamaa bisan sabhai ddarapaane |

ਮਹਾ ਕਾਲ ਕੀ ਸਰਨਿ ਸਿਧਾਨੇ ॥੮੯॥
mahaa kaal kee saran sidhaane |89|


Flag Counter