Sri Dasam Granth

Page - 1258


ਜਬ ਵਹੁ ਬ੍ਯਾਹਿ ਤਾਹਿ ਲੈ ਗਯੋ ॥
jab vahu bayaeh taeh lai gayo |

ਨਿਜੁ ਸਦਨਨ ਲੈ ਪ੍ਰਾਪਤਿ ਭਯੋ ॥
nij sadanan lai praapat bhayo |

ਏਕ ਪੁਰਖ ਤਿਨ ਨਾਰਿ ਨਿਹਾਰਾ ॥
ek purakh tin naar nihaaraa |

ਜਾ ਕੀ ਸਮ ਨਹਿ ਰਾਜ ਕੁਮਾਰਾ ॥੪॥
jaa kee sam neh raaj kumaaraa |4|

ਨਿਰਖਤ ਤਾਹਿ ਲਗਨ ਤਿਹ ਲਗੀ ॥
nirakhat taeh lagan tih lagee |

ਨੀਦ ਭੂਖਿ ਤਬ ਹੀ ਤੇ ਭਗੀ ॥
need bhookh tab hee te bhagee |

ਪਠੈ ਸਹਚਰੀ ਤਾਹਿ ਬੁਲਾਵੈ ॥
patthai sahacharee taeh bulaavai |

ਕਾਮ ਭੋਗ ਰੁਚਿ ਮਾਨ ਕਮਾਵੈ ॥੫॥
kaam bhog ruch maan kamaavai |5|

ਸੰਗ ਤਾ ਕੇ ਬਹੁ ਬਧਾ ਸਨੇਹਾ ॥
sang taa ke bahu badhaa sanehaa |

ਰਾਝਨ ਔਰ ਹੀਰ ਕੋ ਜੇਹਾ ॥
raajhan aauar heer ko jehaa |

ਬੀਰਜ ਕੇਤ ਕਹ ਯਾਦਿ ਨ ਲ੍ਯਾਵੈ ॥
beeraj ket kah yaad na layaavai |

ਧਰਮ ਭ੍ਰਾਤ ਕਹਿ ਤਾਹਿ ਬੁਲਾਵੈ ॥੬॥
dharam bhraat keh taeh bulaavai |6|

ਭੇਦ ਸਸੁਰ ਕੇ ਲੋਗ ਨ ਜਾਨੈ ॥
bhed sasur ke log na jaanai |

ਧਰਮ ਭ੍ਰਾਤ ਤਿਹ ਤ੍ਰਿਯ ਪਹਿਚਾਨੈ ॥
dharam bhraat tih triy pahichaanai |

ਭੇਦ ਅਭੇਦ ਨ ਮੂਰਖ ਲਹਹੀ ॥
bhed abhed na moorakh lahahee |

ਭ੍ਰਾਤਾ ਜਾਨ ਕਛੂ ਨਹਿ ਕਹਹੀ ॥੭॥
bhraataa jaan kachhoo neh kahahee |7|

ਇਕ ਦਿਨ ਤ੍ਰਿਯ ਇਹ ਭਾਤਿ ਉਚਾਰਾ ॥
eik din triy ih bhaat uchaaraa |

ਨਿਜੁ ਪਤਿ ਕੌ ਦੈ ਕੈ ਬਿਖੁ ਮਾਰਾ ॥
nij pat kau dai kai bikh maaraa |

ਭਾਤਿ ਭਾਤਿ ਸੌ ਰੋਦਨ ਕਰੈ ॥
bhaat bhaat sau rodan karai |

ਲੋਗ ਲਖਤ ਸਿਰ ਕੇਸ ਉਪਰੈ ॥੮॥
log lakhat sir kes uparai |8|

ਅਬ ਮੈ ਧਾਮ ਕਵਨ ਕੇ ਰਹੋ ॥
ab mai dhaam kavan ke raho |

ਮੈ ਪਿਯ ਸਬਦ ਕਵਨ ਸੌ ਕਹੋ ॥
mai piy sabad kavan sau kaho |

ਨ੍ਯਾਇ ਨਹੀ ਹਰਿ ਕੇ ਘਰਿ ਭੀਤਰਿ ॥
nayaae nahee har ke ghar bheetar |

ਇਹ ਗਤਿ ਕਰੀ ਮੋਰਿ ਅਵਨੀ ਤਰ ॥੯॥
eih gat karee mor avanee tar |9|

ਗ੍ਰਿਹ ਕੋ ਦਰਬ ਸੰਗ ਕਰਿ ਲੀਨਾ ॥
grih ko darab sang kar leenaa |

ਮਿਤ੍ਰਹਿ ਸੰਗ ਪਯਾਨਾ ਕੀਨਾ ॥
mitreh sang payaanaa keenaa |

ਧਰਮ ਭਾਇ ਜਾ ਕੌ ਕਰਿ ਭਾਖਾ ॥
dharam bhaae jaa kau kar bhaakhaa |

ਇਹ ਛਲ ਨਾਥ ਧਾਮ ਕਰਿ ਰਾਖਾ ॥੧੦॥
eih chhal naath dhaam kar raakhaa |10|

ਲੋਗ ਸਭੈ ਇਹ ਭਾਤਿ ਉਚਾਰਾ ॥
log sabhai ih bhaat uchaaraa |

ਆਪੁ ਬਿਖੈ ਮਿਲਿ ਕਰਤ ਬਿਚਾਰਾ ॥
aap bikhai mil karat bichaaraa |

ਕਹਾ ਕਰੈ ਇਹ ਨਾਰਿ ਬਿਚਾਰੀ ॥
kahaa karai ih naar bichaaree |

ਜਾ ਕੀ ਦੈਵ ਐਸ ਗਤਿ ਧਾਰੀ ॥੧੧॥
jaa kee daiv aais gat dhaaree |11|

ਤਾ ਤੇ ਲੈ ਸਭ ਹੀ ਧਨ ਧਾਮਾ ॥
taa te lai sabh hee dhan dhaamaa |

ਅਪੁਨੇ ਗਈ ਭਾਇ ਕੇ ਬਾਮਾ ॥
apune gee bhaae ke baamaa |

ਭੇਦ ਅਭੇਦ ਨ ਸਕਤ ਬਿਚਰਿ ਕੈ ॥
bhed abhed na sakat bichar kai |

ਗਈ ਜਾਰ ਕੇ ਨਾਥ ਸੰਘਰਿ ਕੈ ॥੧੨॥
gee jaar ke naath sanghar kai |12|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੯॥੫੯੧੨॥ਅਫਜੂੰ॥
eit sree charitr pakhayaane triyaa charitre mantree bhoop sanbaade teen sau nau charitr samaapatam sat subham sat |309|5912|afajoon|

ਚੌਪਈ ॥
chauapee |

ਪੁਨਿ ਮੰਤ੍ਰੀ ਇਹ ਭਾਤਿ ਉਚਾਰਾ ॥
pun mantree ih bhaat uchaaraa |

ਸੁਨਹੁ ਨ੍ਰਿਪਤਿ ਜੂ ਬਚਨ ਹਮਾਰਾ ॥
sunahu nripat joo bachan hamaaraa |

ਗਾਰਵ ਦੇਸ ਬਸਤ ਹੈ ਜਹਾ ॥
gaarav des basat hai jahaa |

ਗੌਰ ਸੈਨ ਰਾਜਾ ਥੋ ਤਹਾ ॥੧॥
gauar sain raajaa tho tahaa |1|

ਸ੍ਰੀ ਰਸ ਤਿਲਕ ਦੇਇ ਤਿਹ ਦਾਰਾ ॥
sree ras tilak dee tih daaraa |

ਚੰਦ੍ਰ ਲਿਯੋ ਜਾ ਤੇ ਉਜਿਯਾਰਾ ॥
chandr liyo jaa te ujiyaaraa |

ਸਾਮੁੰਦ੍ਰਕ ਲਛਨ ਤਾ ਮੈ ਸਬਿ ॥
saamundrak lachhan taa mai sab |

ਛਬਿ ਉਚਾਰ ਤਿਹ ਸਕੈ ਕਵਨ ਕਬਿ ॥੨॥
chhab uchaar tih sakai kavan kab |2|

ਤਹ ਇਕ ਹੁਤੋ ਸਾਹ ਕੋ ਪੂਤਾ ॥
tah ik huto saah ko pootaa |

ਭੂਤਲ ਕੋ ਜਾਨੁਕ ਪੁਰਹੂਤਾ ॥
bhootal ko jaanuk purahootaa |


Flag Counter