Sri Dasam Granth

Page - 1113


ਭ੍ਰਾਤ ਭਗਨਿ ਕੇ ਭੇਦ ਕੋ ਸਕਤ ਨ ਭਯੋ ਪਛਾਨ ॥੨੨॥
bhraat bhagan ke bhed ko sakat na bhayo pachhaan |22|

ਸੋਰਠਾ ॥
soratthaa |

ਰਮਤ ਭਯੋ ਰੁਚਿ ਮਾਨਿ ਭੇਦ ਅਭੇਦ ਪਾਯੋ ਨ ਕਛੁ ॥
ramat bhayo ruch maan bhed abhed paayo na kachh |

ਛੈਲੀ ਛਲ੍ਯੋ ਨਿਦਾਨ ਛੈਲ ਚਿਕਨਿਯਾ ਰਾਵ ਕੋ ॥੨੩॥
chhailee chhalayo nidaan chhail chikaniyaa raav ko |23|

ਚੌਪਈ ॥
chauapee |

ਬੇਸ੍ਵਾ ਕੇ ਭੂਖਨ ਜਬ ਧਰੈ ॥
besvaa ke bhookhan jab dharai |

ਨਿਸ ਦਿਨ ਕੁਅਰ ਕਲੋਲੈ ਕਰੈ ॥
nis din kuar kalolai karai |

ਜਬ ਭਗਨੀ ਕੇ ਭੂਖਨ ਧਰਈ ॥
jab bhaganee ke bhookhan dharee |

ਲਹੈ ਨ ਕੋ ਰਾਜਾ ਕੋ ਕਰਈ ॥੨੪॥
lahai na ko raajaa ko karee |24|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੨॥੪੦੭੪॥ਅਫਜੂੰ॥
eit sree charitr pakhayaane triyaa charitre mantree bhoop sanbaade doe sau baarah charitr samaapatam sat subham sat |212|4074|afajoon|

ਦੋਹਰਾ ॥
doharaa |

ਰਾਜਾ ਖੰਡ ਬੁਦੇਲ ਕੌ ਰੁਦ੍ਰ ਕੇਤੁ ਤਿਹ ਨਾਮ ॥
raajaa khandd budel kau rudr ket tih naam |

ਸੇਵ ਰੁਦ੍ਰ ਕੀ ਰੈਨਿ ਦਿਨ ਕਰਤ ਆਠਹੂੰ ਜਾਮ ॥੧॥
sev rudr kee rain din karat aatthahoon jaam |1|

ਚੌਪਈ ॥
chauapee |

ਸ੍ਰੀ ਕ੍ਰਿਤੁ ਕ੍ਰਿਤ ਮਤੀ ਤ੍ਰਿਯ ਤਾ ਕੀ ॥
sree krit krit matee triy taa kee |

ਔਰ ਨ ਬਾਲ ਰੂਪ ਸਮ ਵਾ ਕੀ ॥
aauar na baal roop sam vaa kee |

ਤਾ ਸੋ ਨੇਹ ਨ੍ਰਿਪਤਿ ਕੌ ਭਾਰੋ ॥
taa so neh nripat kau bhaaro |

ਨਿਜੁ ਮਨ ਕਰ ਤਾ ਕੇ ਦੈ ਡਾਰੋ ॥੨॥
nij man kar taa ke dai ddaaro |2|

ਦੋਹਰਾ ॥
doharaa |

ਸ੍ਰੀ ਮ੍ਰਿਗ ਨੇਤ੍ਰ ਸਰੂਪ ਅਤਿ ਦੁਹਿਤ ਤਾ ਕੀ ਏਕ ॥
sree mrig netr saroop at duhit taa kee ek |

ਲਹਿ ਨ ਗਈ ਰਾਜਾ ਬਡੇ ਚਹਿ ਚਹਿ ਰਹੇ ਅਨੇਕ ॥੩॥
leh na gee raajaa badde cheh cheh rahe anek |3|

ਇੰਦ੍ਰ ਕੇਤੁ ਛਤ੍ਰੀ ਹੁਤੋ ਚਛੁ ਮਤੀ ਲਹਿ ਲੀਨ ॥
eindr ket chhatree huto chachh matee leh leen |

ਅਪਨੋ ਤੁਰਤ ਨਿਕਾਰਿ ਮਨੁ ਬੇਚਿ ਤਵਨ ਕਰ ਦੀਨ ॥੪॥
apano turat nikaar man bech tavan kar deen |4|

ਚੌਪਈ ॥
chauapee |

ਰੈਨਿ ਦਿਵਸ ਤਿਹ ਰੂਪ ਨਿਹਾਰੈ ॥
rain divas tih roop nihaarai |

ਚਿਤ ਮੈ ਇਹੈ ਬਿਚਾਰੁ ਬਿਚਾਰੈ ॥
chit mai ihai bichaar bichaarai |

ਐਸੋ ਛੈਲ ਕੈਸਹੂੰ ਪੈਯੈ ॥
aaiso chhail kaisahoon paiyai |

ਕਾਮ ਭੋਗ ਕਰਿ ਗਰੇ ਲਗੈਯੈ ॥੫॥
kaam bhog kar gare lagaiyai |5|

ਏਕ ਸਖੀ ਕਹ ਨਿਕਟ ਬੁਲਾਯੋ ॥
ek sakhee kah nikatt bulaayo |

ਮਨ ਭਾਵਨ ਕੇ ਸਦਨ ਪਠਾਯੋ ॥
man bhaavan ke sadan patthaayo |

ਸਹਿਚਰਿ ਤਾਹਿ ਤੁਰਤ ਲੈ ਆਈ ॥
sahichar taeh turat lai aaee |

ਆਨਿ ਕੁਅਰਿ ਕਹ ਦਯੋ ਮਿਲਾਈ ॥੬॥
aan kuar kah dayo milaaee |6|

ਅੜਿਲ ॥
arril |

ਮਨ ਭਾਵੰਤ ਮੀਤ ਕੁਅਰਿ ਜਬ ਪਾਇਯੋ ॥
man bhaavant meet kuar jab paaeiyo |

ਦ੍ਰਿੜ ਗਹਿ ਗਹਿ ਕਰ ਤਾ ਕੌ ਗਰੇ ਲਗਾਇਯੋ ॥
drirr geh geh kar taa kau gare lagaaeiyo |

ਅਧਰਨ ਕੋ ਕਰਿ ਪਾਨ ਸੁ ਆਸਨ ਬਹੁ ਕੀਏ ॥
adharan ko kar paan su aasan bahu kee |

ਹੋ ਜਨਮ ਜਨਮ ਕੇ ਸੋਕ ਬਿਸਾਰਿ ਸਭੈ ਦੀਏ ॥੭॥
ho janam janam ke sok bisaar sabhai dee |7|

ਸਿਵ ਮੰਦਿਰ ਮੈ ਜਾਇ ਭੋਗ ਤਾ ਸੌ ਕਰੈ ॥
siv mandir mai jaae bhog taa sau karai |

ਮਹਾ ਰੁਦ੍ਰ ਕੀ ਕਾਨਿ ਨ ਕਛੁ ਚਿਤ ਮੈ ਧਰੈ ॥
mahaa rudr kee kaan na kachh chit mai dharai |

ਜ੍ਯੋਂ ਜ੍ਯੋਂ ਜੁਰਕੈ ਖਾਟ ਸੁ ਘੰਟ ਬਜਾਵਹੀ ॥
jayon jayon jurakai khaatt su ghantt bajaavahee |

ਹੋ ਪੂਰਿ ਤਵਨ ਧੁਨਿ ਰਹੈ ਨ ਜੜ ਕਛੁ ਪਾਵਹੀ ॥੮॥
ho poor tavan dhun rahai na jarr kachh paavahee |8|

ਏਕ ਦਿਵਸ ਪੂਜਤ ਸਿਵ ਨ੍ਰਿਪ ਗਯੋ ਆਇ ਕੈ ॥
ek divas poojat siv nrip gayo aae kai |

ਸੁਤਾ ਸਹਚਰੀ ਪਿਤੁ ਪ੍ਰਤਿ ਦਈ ਉਠਾਇ ਕੈ ॥
sutaa sahacharee pit prat dee utthaae kai |

ਜਾਇ ਰਾਵ ਕੇ ਤੀਰ ਸਖੀ ਤੁਮ ਯੌ ਕਹੌ ॥
jaae raav ke teer sakhee tum yau kahau |

ਹੋ ਹਮ ਪੂਜਾ ਹ੍ਯਾਂ ਕਰਤ ਘਰੀ ਦ੍ਵੈ ਤੁਮ ਰਹੌ ॥੯॥
ho ham poojaa hayaan karat gharee dvai tum rahau |9|

ਦੋਹਰਾ ॥
doharaa |

ਸ੍ਰੀ ਸਿਵ ਕੀ ਪੂਜਾ ਕਰਤ ਹਮਰੀ ਸੁਤਾ ਬਨਾਇ ॥
sree siv kee poojaa karat hamaree sutaa banaae |

ਘਰੀ ਦ੍ਵੈ ਕੁ ਹਮ ਬੈਠਿ ਹ੍ਯਾਂ ਬਹੁਰਿ ਪੂਜ ਹੈ ਜਾਇ ॥੧੦॥
gharee dvai ku ham baitth hayaan bahur pooj hai jaae |10|


Flag Counter