Sri Dasam Granth

Page - 1117


ਸੁੰਦਰਿ ਸਕਲ ਜਗਤ ਤੇ ਰਹਈ ॥
sundar sakal jagat te rahee |

ਬੇਦ ਸਾਸਤ੍ਰ ਸਿੰਮ੍ਰਿਤ ਸਭ ਕਹਈ ॥੨॥
bed saasatr sinmrit sabh kahee |2|

ਤਾ ਕੋ ਨਾਥ ਅਧਿਕ ਡਰੁ ਪਾਵੈ ॥
taa ko naath adhik ddar paavai |

ਏਕ ਪੁਰਖ ਤਿਹ ਨਿਤ ਖਵਾਵੈ ॥
ek purakh tih nit khavaavai |

ਚਿਤ ਕੇ ਬਿਖੈ ਤ੍ਰਾਸ ਅਤਿ ਧਰੈ ॥
chit ke bikhai traas at dharai |

ਮੇਰੋ ਭਛ ਜੁਗਿਸ ਮਤਿ ਕਰੈ ॥੩॥
mero bhachh jugis mat karai |3|

ਤਬ ਰਾਨੀ ਹਸਿ ਬਚਨ ਉਚਾਰੇ ॥
tab raanee has bachan uchaare |

ਸੁਨੁ ਰਾਜਾ ਪ੍ਰਾਨਨ ਤੇ ਪ੍ਯਾਰੇ ॥
sun raajaa praanan te payaare |

ਐਸੋ ਜਤਨ ਕ੍ਯੋਨ ਨਹੀ ਕਰੀਯੈ ॥
aaiso jatan kayon nahee kareeyai |

ਪ੍ਰਜਾ ਉਬਾਰਿ ਜੋਗਿਯਹਿ ਮਰੀਯੈ ॥੪॥
prajaa ubaar jogiyeh mareeyai |4|

ਰਾਜਾ ਤਨ ਇਹ ਭਾਤਿ ਉਚਾਰਿਯੋ ॥
raajaa tan ih bhaat uchaariyo |

ਅਭਰਨ ਸਕਲ ਅੰਗ ਮੈ ਧਾਰਿਯੋ ॥
abharan sakal ang mai dhaariyo |

ਬਲਿ ਕੀ ਬਹੁਤ ਸਮਗ੍ਰੀ ਲਈ ॥
bal kee bahut samagree lee |

ਅਰਧ ਰਾਤ੍ਰੀ ਜੋਗੀ ਪਹਿ ਗਈ ॥੫॥
aradh raatree jogee peh gee |5|

ਭਛ ਭੋਜ ਤਿਹ ਪ੍ਰਥਮ ਖਵਾਯੋ ॥
bhachh bhoj tih pratham khavaayo |

ਅਧਿਕ ਮਦ੍ਰਯ ਲੈ ਬਹੁਰਿ ਪਿਵਾਯੋ ॥
adhik madray lai bahur pivaayo |

ਬਹੁਰਿ ਆਪੁ ਹਸਿ ਬਚਨ ਉਚਾਰੇ ॥
bahur aap has bachan uchaare |

ਹੌ ਆਈ ਹਿਤ ਭਜਨ ਤਿਹਾਰੇ ॥੬॥
hau aaee hit bhajan tihaare |6|

ਦੋਹਰਾ ॥
doharaa |

ਜਿਹ ਬਿਧਿ ਤੁਮ ਭਛਤ ਪੁਰਖ ਸੋ ਮੁਹਿ ਪ੍ਰਥਮ ਬਤਾਇ ॥
jih bidh tum bhachhat purakh so muhi pratham bataae |

ਬਹੁਰਿ ਅਧਿਕ ਰੁਚਿ ਮਾਨਿ ਕਰਿ ਭੋਗ ਕਰੋ ਲਪਟਾਇ ॥੭॥
bahur adhik ruch maan kar bhog karo lapattaae |7|

ਜਬ ਜੋਗੀ ਐਸੇ ਸੁਨਿਯੋ ਫੂਲ ਗਯੋ ਮਨ ਮਾਹਿ ॥
jab jogee aaise suniyo fool gayo man maeh |

ਆਜ ਬਰਾਬਰ ਸੁਖ ਕਹੂੰ ਪ੍ਰਿਥਵੀ ਤਲ ਮੈ ਨਾਹਿ ॥੮॥
aaj baraabar sukh kahoon prithavee tal mai naeh |8|

ਚੌਪਈ ॥
chauapee |

ਭਰਭਰਾਇ ਠਾਢਾ ਉਠ ਭਯੋ ॥
bharabharaae tthaadtaa utth bhayo |

ਰਾਨਿਯਹਿ ਸੰਗ ਆਪੁਨੇ ਲਯੋ ॥
raaniyeh sang aapune layo |

ਗਹਿ ਬਹਿਯਾ ਮਨ ਮੈ ਹਰਖਾਯੋ ॥
geh bahiyaa man mai harakhaayo |

ਭੇਦ ਅਭੇਦ ਕਛੂ ਨਹਿ ਪਾਯੋ ॥੯॥
bhed abhed kachhoo neh paayo |9|

ਬਡੋ ਕਰਾਹ ਬਿਲੋਕਤ ਭਯੋ ॥
baddo karaah bilokat bhayo |

ਸਾਤ ਭਾਵਰਨਿ ਤਾ ਪਰ ਲਯੋ ॥
saat bhaavaran taa par layo |

ਰਾਨੀ ਪਕਰਿ ਤਾਹਿ ਤਹ ਡਾਰਿਯੋ ॥
raanee pakar taeh tah ddaariyo |

ਜੀਵਤ ਹੁਤੋ ਭੂੰਜਿ ਕਰਿ ਮਾਰਿਯੋ ॥੧੦॥
jeevat huto bhoonj kar maariyo |10|

ਦੋਹਰਾ ॥
doharaa |

ਆਪਨੋ ਆਪੁ ਬਚਾਇ ਕੈ ਭੂੰਨਿ ਜੋਗਿਯਹਿ ਦੀਨ ॥
aapano aap bachaae kai bhoon jogiyeh deen |

ਲੀਨੀ ਪ੍ਰਜਾ ਉਬਾਰਿ ਕੈ ਚਰਿਤ ਚੰਚਲਾ ਕੀਨ ॥੧੧॥
leenee prajaa ubaar kai charit chanchalaa keen |11|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੋਲਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੬॥੪੧੩੪॥ਅਫਜੂੰ॥
eit sree charitr pakhayaane triyaa charitre mantree bhoop sanbaade doe sau solah charitr samaapatam sat subham sat |216|4134|afajoon|

ਦੋਹਰਾ ॥
doharaa |

ਫੈਲਕੂਸ ਪਾਤਿਸਾਹ ਕੇ ਸੂਰ ਸਿਕੰਦਰ ਪੂਤ ॥
failakoos paatisaah ke soor sikandar poot |

ਸੰਬਰਾਰਿ ਲਾਜਤ ਨਿਰਖਿ ਸੀਰਤਿ ਸੂਰਤਿ ਸਪੂਤ ॥੧॥
sanbaraar laajat nirakh seerat soorat sapoot |1|

ਚੌਪਈ ॥
chauapee |

ਰਾਜ ਸਾਜ ਜਬ ਹੀ ਤਿਨ ਧਰਿਯੋ ॥
raaj saaj jab hee tin dhariyo |

ਪ੍ਰਥਮ ਜੰਗ ਜੰਗਿਰ ਸੌ ਕਰਿਯੋ ॥
pratham jang jangir sau kariyo |

ਤਾ ਕੋ ਦੇਸ ਛੀਨਿ ਕਰਿ ਲੀਨੋ ॥
taa ko des chheen kar leeno |

ਨਾਮੁ ਸਿਕੰਦਰ ਸਾਹ ਕੋ ਕੀਨੋ ॥੨॥
naam sikandar saah ko keeno |2|

ਬਹੁਰਿ ਸਾਹ ਦਾਰਾ ਕੌ ਮਾਰਿਯੋ ॥
bahur saah daaraa kau maariyo |

ਹਿੰਦੁਸਤਾ ਕੌ ਬਹੁਰਿ ਪਧਾਰਿਯੋ ॥
hindusataa kau bahur padhaariyo |

ਕਨਕਬਜਾ ਏਸ੍ਵਰ ਕੌ ਜਿਨਿਯੋ ॥
kanakabajaa esvar kau jiniyo |

ਸਾਮੁਹਿ ਭਯੋ ਤਾਹਿ ਤਿਹ ਝਿਨਿਯੋ ॥੩॥
saamuhi bhayo taeh tih jhiniyo |3|


Flag Counter