Sri Dasam Granth

Page - 1312


ਹਮਰੋ ਪਾਪ ਪੁਰਾਤਨ ਗਯੋ ॥
hamaro paap puraatan gayo |

ਸਫਲ ਜਨਮ ਹਮਰੋ ਅਬ ਭਯੋ ॥
safal janam hamaro ab bhayo |

ਜਗੰਨਾਥ ਕੋ ਪਾਯੋ ਦਰਸਨ ॥
jaganaath ko paayo darasan |

ਔਰ ਕਰਾ ਹਾਥਨ ਪਗ ਪਰਸਨ ॥੪॥
aauar karaa haathan pag parasan |4|

ਤਬ ਲਗ ਭੂਪ ਸੁਤਾ ਤਹ ਆਈ ॥
tab lag bhoop sutaa tah aaee |

ਪਿਤਾ ਸੁਨਤ ਅਸ ਕਹਾ ਸੁਨਾਈ ॥
pitaa sunat as kahaa sunaaee |

ਸੁਨਿ ਮੈ ਸੈਨ ਆਜੁ ਹਿਯਾ ਕਰਿ ਹੋ ॥
sun mai sain aaj hiyaa kar ho |

ਜਿਹ ਏ ਕਹੈ ਤਿਸੀ ਕਹ ਬਰਿ ਹੋ ॥੫॥
jih e kahai tisee kah bar ho |5|

ਪ੍ਰਾਤ ਉਠੀ ਤਹ ਤੇ ਸੋਈ ਜਬ ॥
praat utthee tah te soee jab |

ਬਚਨ ਕਹਾ ਪਿਤ ਸੰਗ ਇਹ ਬਿਧਿ ਤਬ ॥
bachan kahaa pit sang ih bidh tab |

ਸੁਘਰ ਸੈਨ ਖਤ੍ਰੀ ਜੋ ਆਹੀ ॥
sughar sain khatree jo aahee |

ਜਗੰਨਾਥ ਦੀਨੀ ਮੈ ਤਾਹੀ ॥੬॥
jaganaath deenee mai taahee |6|

ਰਾਜੈ ਬਚਨ ਸੁਨਾ ਇਹ ਬਿਧਿ ਜਬ ॥
raajai bachan sunaa ih bidh jab |

ਐਸ ਕਹਾ ਦੁਹਿਤਾ ਕੇ ਸੰਗ ਤਬ ॥
aais kahaa duhitaa ke sang tab |

ਜਗੰਨਾਥ ਜਾ ਕਹ ਤੂ ਦੀਨੀ ॥
jaganaath jaa kah too deenee |

ਹਮ ਸੌ ਜਾਤ ਨ ਤਾ ਸੌ ਲੀਨੀ ॥੭॥
ham sau jaat na taa sau leenee |7|

ਭੇਦ ਅਭੇਦ ਨ ਕਛੁ ਜੜ ਪਾਯੋ ॥
bhed abhed na kachh jarr paayo |

ਇਹ ਛਲ ਅਪਨਾ ਮੂੰਡ ਮੁੰਡਾਯੋ ॥
eih chhal apanaa moondd munddaayo |

ਜਗੰਨਾਥ ਕੋ ਬਚਨ ਪਛਾਨਾ ॥
jaganaath ko bachan pachhaanaa |

ਰਾਜ ਸੁਤਾ ਲੈ ਮੀਤ ਸਿਧਾਨਾ ॥੮॥
raaj sutaa lai meet sidhaanaa |8|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਾਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੦॥੬੫੮੦॥ਅਫਜੂੰ॥
eit sree charitr pakhayaane triyaa charitre mantree bhoop sanbaade teen sau saatth charitr samaapatam sat subham sat |360|6580|afajoon|

ਚੌਪਈ ॥
chauapee |

ਸੁਨੁ ਰਾਜਾ ਇਕ ਕਥਾ ਪੁਰਾਤਨ ॥
sun raajaa ik kathaa puraatan |

ਜਿਹ ਬਿਧਿ ਪੰਡਿਤ ਕਹਤ ਮਹਾ ਮੁਨਿ ॥
jih bidh panddit kahat mahaa mun |

ਏਕ ਮਹੇਸ੍ਰ ਸਿੰਘ ਰਾਜਾਨਾ ॥
ek mahesr singh raajaanaa |

ਡੰਡ ਦੇਤ ਜਾ ਕੋ ਨ੍ਰਿਪ ਨਾਨਾ ॥੧॥
ddandd det jaa ko nrip naanaa |1|

ਨਗਰ ਮਹੇਸ੍ਰਾਵਤਿ ਤਹ ਰਾਜਤ ॥
nagar mahesraavat tah raajat |

ਅਮਰਾਵਤਿ ਜਹ ਦੁਤਿਯ ਬਿਰਾਜਤ ॥
amaraavat jah dutiy biraajat |

ਤਾ ਕੀ ਜਾਤ ਨ ਉਪਮਾ ਕਹੀ ॥
taa kee jaat na upamaa kahee |

ਅਲਕਾ ਨਿਰਖਿ ਥਕਿਤ ਤਿਹ ਰਹੀ ॥੨॥
alakaa nirakh thakit tih rahee |2|

ਗਜ ਗਾਮਿਨਿ ਦੇ ਸੁਤਾ ਭਨਿਜੈ ॥
gaj gaamin de sutaa bhanijai |

ਚੰਦ੍ਰ ਸੂਰ ਪਟਤਰ ਮੁਖ ਦਿਜੈ ॥
chandr soor pattatar mukh dijai |

ਤਾ ਕੀ ਜਾਤ ਨ ਪ੍ਰਭਾ ਬਖਾਨੀ ॥
taa kee jaat na prabhaa bakhaanee |

ਥਕਿਤ ਰਹਤ ਰਾਜਾ ਅਰੁ ਰਾਨੀ ॥੩॥
thakit rahat raajaa ar raanee |3|

ਤਾ ਕੀ ਲਗਨ ਏਕ ਸੋ ਲਾਗੀ ॥
taa kee lagan ek so laagee |

ਨੀਂਦ ਭੂਖਿ ਜਾ ਤੇ ਸਭ ਭਾਗੀ ॥
neend bhookh jaa te sabh bhaagee |

ਗਾਜੀ ਰਾਇ ਤਵਨ ਕੋ ਨਾਮਾ ॥
gaajee raae tavan ko naamaa |

ਥਕਿਤ ਰਹਤ ਜਾ ਕੌ ਲਿਖ ਬਾਮਾ ॥੪॥
thakit rahat jaa kau likh baamaa |4|

ਔਰ ਘਾਤ ਜਬ ਹਾਥ ਨ ਆਈ ॥
aauar ghaat jab haath na aaee |

ਏਕ ਨਾਵ ਤਵ ਨਿਕਟ ਮੰਗਾਈ ॥
ek naav tav nikatt mangaaee |

ਰਾਜ ਕੁਅਰਿ ਤਿਹ ਰਾਖਾ ਨਾਮਾ ॥
raaj kuar tih raakhaa naamaa |

ਜਾਨਤ ਸਕਲ ਪੁਰਖ ਅਰੁ ਬਾਮਾ ॥੫॥
jaanat sakal purakh ar baamaa |5|

ਗਾਜੀ ਰਾਇ ਬੈਠਿ ਤਿਹ ਊਪਰ ॥
gaajee raae baitth tih aoopar |

ਨਿਕਸਾ ਆਇ ਭੂਪ ਮਹਲਨ ਤਰ ॥
nikasaa aae bhoop mahalan tar |

ਲੈਨੀ ਹੋਇ ਨਾਵ ਤੌ ਲੀਜੈ ॥
lainee hoe naav tau leejai |

ਨਾਤਰੁ ਮੋਹਿ ਉਤਰ ਕਛੁ ਦੀਜੈ ॥੬॥
naatar mohi utar kachh deejai |6|

ਮੈ ਲੈ ਰਾਜ ਕੁਅਰਿ ਕੌ ਜਾਊ ॥
mai lai raaj kuar kau jaaoo |

ਬੇਚੌ ਜਾਇ ਔਰ ਹੀ ਗਾਊ ॥
bechau jaae aauar hee gaaoo |

ਲੈਨੀ ਹੋਇ ਨਾਵ ਤਬ ਲੀਜੈ ॥
lainee hoe naav tab leejai |

ਨਾਤਰ ਹਮੈ ਬਿਦਾ ਕਰਿ ਦੀਜੈ ॥੭॥
naatar hamai bidaa kar deejai |7|

ਮੂਰਖ ਭੂਪ ਬਾਤ ਨਹਿ ਪਾਈ ॥
moorakh bhoop baat neh paaee |

ਬੀਤਾ ਦਿਨ ਰਜਨੀ ਹ੍ਵੈ ਆਈ ॥
beetaa din rajanee hvai aaee |

ਰਾਜ ਸੁਤਾ ਤਬ ਦੇਗ ਮੰਗਾਇ ॥
raaj sutaa tab deg mangaae |

ਬੈਠੀ ਬੀਚ ਤਵਨ ਕੇ ਜਾਇ ॥੮॥
baitthee beech tavan ke jaae |8|

ਛਿਦ੍ਰ ਮੂੰਦਿ ਨੌਕਾ ਤਰ ਬਾਧੀ ॥
chhidr moond nauakaa tar baadhee |

ਛੋਰੀ ਤਬੈ ਬਹੀ ਜਬ ਆਂਧੀ ॥
chhoree tabai bahee jab aandhee |

ਜਬ ਨ੍ਰਿਪ ਪ੍ਰਾਤ ਦਿਵਾਨ ਲਗਾਯੋ ॥
jab nrip praat divaan lagaayo |

ਤਬ ਤਿਨ ਤਹ ਇਕ ਮਨੁਖ ਪਠਾਯੋ ॥੯॥
tab tin tah ik manukh patthaayo |9|

ਜੌ ਤੁਮ ਨਾਵ ਨ ਮੋਲ ਚੁਕਾਵਤ ॥
jau tum naav na mol chukaavat |

ਰਾਜ ਕੁਅਰਿ ਲੈ ਬਨਿਕ ਸਿਧਾਵਤ ॥
raaj kuar lai banik sidhaavat |

ਜਾਨਿ ਦੇਹੁ ਜੋ ਮੋਲ ਨ ਬਨੀ ॥
jaan dehu jo mol na banee |

ਮੇਰੇ ਘਰ ਨਵਕਾ ਹੈ ਘਨੀ ॥੧੦॥
mere ghar navakaa hai ghanee |10|

ਹਰੀ ਕੁਅਰਿ ਰਾਜਾ ਕੌ ਕਹਿ ਕੈ ॥
haree kuar raajaa kau keh kai |

ਮੂਰਖ ਸਕਾ ਭੇਦ ਨਹਿ ਲਹਿ ਕੈ ॥
moorakh sakaa bhed neh leh kai |

ਪ੍ਰਾਤ ਸੁਤਾ ਕੀ ਜਬ ਸੁਧਿ ਪਾਈ ॥
praat sutaa kee jab sudh paaee |

ਬੈਠਿ ਰਹਾ ਮੂੰਡੀ ਨਿਹੁਰਾਈ ॥੧੧॥
baitth rahaa moonddee nihuraaee |11|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੧॥੬੫੯੧॥ਅਫਜੂੰ॥
eit sree charitr pakhayaane triyaa charitre mantree bhoop sanbaade teen sau ikasatth charitr samaapatam sat subham sat |361|6591|afajoon|

ਚੌਪਈ ॥
chauapee |

ਸੁਨੁ ਭੂਪਤਿ ਇਕ ਕਥਾ ਬਚਿਤ੍ਰ ॥
sun bhoopat ik kathaa bachitr |

ਜਿਹ ਬਿਧਿ ਕਿਯ ਇਕ ਨਾਰਿ ਚਰਿਤ੍ਰ ॥
jih bidh kiy ik naar charitr |

ਗੁਲੋ ਇਕ ਖਤ੍ਰਾਨੀ ਆਹੀ ॥
gulo ik khatraanee aahee |

ਜੇਠ ਮਲ ਛਤ੍ਰੀ ਕਹ ਬ੍ਯਾਹੀ ॥੧॥
jetth mal chhatree kah bayaahee |1|


Flag Counter