Sri Dasam Granth

Page - 1322


ਅੜਿਲ ॥
arril |

ਸ੍ਰੀ ਜਸ ਤਿਲਕ ਸਿੰਘ ਤਿਹ ਨਾਮ ਪਛਾਨਿਯੈ ॥
sree jas tilak singh tih naam pachhaaniyai |

ਰੂਪਵਾਨ ਧਨਵਾਨ ਚਤੁਰ ਪਹਿਚਾਨਿਯੈ ॥
roopavaan dhanavaan chatur pahichaaniyai |

ਜੋ ਇਸਤ੍ਰੀ ਤਾ ਕੋ ਛਿਨ ਰੂਪ ਨਿਹਾਰਈ ॥
jo isatree taa ko chhin roop nihaaree |

ਹੋ ਲੋਕ ਲਾਜ ਕੁਲਿ ਕਾਨਿ ਸਭੈ ਤਜਿ ਡਾਰਈ ॥੩॥
ho lok laaj kul kaan sabhai taj ddaaree |3|

ਚੌਪਈ ॥
chauapee |

ਏਕ ਸਖੀ ਤਾ ਕੌ ਲਖਿ ਪਾਈ ॥
ek sakhee taa kau lakh paaee |

ਬੈਠਿ ਸਖਿਨ ਮਹਿ ਬਾਤ ਚਲਾਈ ॥
baitth sakhin meh baat chalaaee |

ਜਸ ਸੁੰਦਰ ਇਕ ਇਹ ਪੁਰ ਮਾਹੀ ॥
jas sundar ik ih pur maahee |

ਤੈਸੌ ਚੰਦ੍ਰ ਸੂਰ ਭੀ ਨਾਹੀ ॥੪॥
taisau chandr soor bhee naahee |4|

ਸੁਨਿ ਬਤਿਯਾ ਰਾਨੀ ਜਿਯ ਰਾਖੀ ॥
sun batiyaa raanee jiy raakhee |

ਔਰ ਨਾਰਿ ਸੌ ਪ੍ਰਗਟ ਨ ਭਾਖੀ ॥
aauar naar sau pragatt na bhaakhee |

ਜੋ ਸਹਚਰਿ ਤਾ ਕੌ ਲਖਿ ਆਈ ॥
jo sahachar taa kau lakh aaee |

ਰੈਨਿ ਭਈ ਤਬ ਵਹੈ ਬੁਲਾਈ ॥੫॥
rain bhee tab vahai bulaaee |5|

ਅਧਿਕ ਦਰਬੁ ਤਾ ਕੌ ਦੈ ਰਾਨੀ ॥
adhik darab taa kau dai raanee |

ਪੂਛੀ ਤਾਹਿ ਦੀਨ ਹ੍ਵੈ ਬਾਨੀ ॥
poochhee taeh deen hvai baanee |

ਸੁ ਕਹੁ ਕਹਾ ਮੁਹਿ ਜੁ ਤੈ ਨਿਹਾਰਾ ॥
su kahu kahaa muhi ju tai nihaaraa |

ਕਿਯਾ ਚਾਹਤ ਤਿਹ ਦਰਸ ਅਪਾਰਾ ॥੬॥
kiyaa chaahat tih daras apaaraa |6|

ਤਬ ਚੇਰੀ ਇਮਿ ਬਚਨ ਉਚਾਰੋ ॥
tab cheree im bachan uchaaro |

ਸੁਨੁ ਰਾਨੀ ਜੂ ਕਹਾ ਹਮਾਰੋ ॥
sun raanee joo kahaa hamaaro |

ਸ੍ਰੀ ਜਸ ਤਿਲਕ ਰਾਇ ਤਿਹ ਜਾਨੋ ॥
sree jas tilak raae tih jaano |

ਸਾਹ ਪੂਤ ਤਾ ਕਹ ਪਹਿਚਾਨੋ ॥੭॥
saah poot taa kah pahichaano |7|

ਜੁ ਤੁਮ ਕਹੌ ਤਿਹ ਤੁਮੈ ਮਿਲਾਊ ॥
ju tum kahau tih tumai milaaoo |

ਮਦਨ ਤਾਪ ਸਭ ਤੋਰ ਮਿਟਾਊ ॥
madan taap sabh tor mittaaoo |

ਸੁਨਤ ਬਚਨ ਰਾਨੀ ਪਗ ਪਰੀ ॥
sunat bachan raanee pag paree |

ਪੁਨਿ ਤਾ ਸੌ ਬਿਨਤੀ ਇਮਿ ਕਰੀ ॥੮॥
pun taa sau binatee im karee |8|

ਜੇ ਤਾ ਕੋ ਤੈਂ ਮੁਝੈ ਮਿਲਾਵੈਂ ॥
je taa ko tain mujhai milaavain |

ਜੋ ਧਨ ਮੁਖ ਮਾਗੈ ਸੋ ਪਾਵੈਂ ॥
jo dhan mukh maagai so paavain |

ਤਹ ਸਖੀ ਗਈ ਬਾਰ ਨਹਿ ਲਾਗੀ ॥
tah sakhee gee baar neh laagee |

ਆਨਿ ਦਿਯੋ ਤਾ ਕੌ ਬਡਭਾਗੀ ॥੯॥
aan diyo taa kau baddabhaagee |9|

ਦੋਹਰਾ ॥
doharaa |

ਰਾਨੀ ਤਾ ਕੌ ਪਾਇ ਤਿਹ ਦਾਰਿਦ ਦਿਯਾ ਮਿਟਾਇ ॥
raanee taa kau paae tih daarid diyaa mittaae |

ਨ੍ਰਿਪ ਕੀ ਆਖ ਬਚਾਇ ਉਹਿ ਲਿਯੇ ਗਰੇ ਸੌ ਲਾਇ ॥੧੦॥
nrip kee aakh bachaae uhi liye gare sau laae |10|

ਚੌਪਈ ॥
chauapee |

ਦੋਊ ਧਨੀ ਔ ਜੋਬਨਵੰਤ ॥
doaoo dhanee aau jobanavant |

ਕਰਤ ਕਾਮ ਕ੍ਰੀੜਾ ਬਿਗਸੰਤ ॥
karat kaam kreerraa bigasant |

ਇਕ ਕਾਮੀ ਅਰੁ ਕੈਫ ਚੜਾਈ ॥
eik kaamee ar kaif charraaee |

ਰੈਨਿ ਸਕਲ ਰਤਿ ਕਰਤ ਬਿਤਾਈ ॥੧੧॥
rain sakal rat karat bitaaee |11|

ਲਪਟਿ ਲਪਟਿ ਆਸਨ ਵੇ ਲੇਹੀ ॥
lapatt lapatt aasan ve lehee |

ਆਪੁ ਬੀਚਿ ਸੁਖੁ ਬਹੁ ਬਿਧਿ ਦੇਹੀ ॥
aap beech sukh bahu bidh dehee |

ਚੁੰਬਨ ਕਰਤ ਨਖਨ ਕੇ ਘਾਤਾ ॥
chunban karat nakhan ke ghaataa |

ਰੈਨਿ ਬਿਤੀ ਆਯੋ ਹ੍ਵੈ ਪ੍ਰਾਤਾ ॥੧੨॥
rain bitee aayo hvai praataa |12|

ਰਾਨੀ ਗਈ ਪ੍ਰਾਤ ਪਤਿ ਪਾਸ ॥
raanee gee praat pat paas |

ਲਗੀ ਰਹੀ ਜਾ ਕੀ ਜਿਯ ਆਸ ॥
lagee rahee jaa kee jiy aas |

ਅਥਵਤ ਦਿਨਨ ਹੋਤ ਅੰਧਯਾਰੋ ॥
athavat dinan hot andhayaaro |

ਬਹੁਰਿ ਭਜੈ ਮੁਹਿ ਆਨਿ ਪ੍ਯਾਰੋ ॥੧੩॥
bahur bhajai muhi aan payaaro |13|

ਜੌ ਰਹਿ ਹੌ ਰਾਜਾ ਕੈ ਪਾਸ ॥
jau reh hau raajaa kai paas |

ਮੋਹਿ ਰਾਖਿ ਹੈ ਬਿਰਧ ਨਿਰਾਸ ॥
mohi raakh hai biradh niraas |


Flag Counter