Sri Dasam Granth

Page - 1177


ਜਾ ਸਮ ਔਰ ਨਰੇਸ ਨਹਿ ਦੁਤਿਯ ਪ੍ਰਿਥੀ ਤਲ ਮਾਹਿ ॥੧॥
jaa sam aauar nares neh dutiy prithee tal maeh |1|

ਚੌਪਈ ॥
chauapee |

ਸ੍ਰੀ ਮ੍ਰਿਗਰਾਜ ਕਲਾ ਤਾ ਕੀ ਤ੍ਰਿਯ ॥
sree mrigaraaj kalaa taa kee triy |

ਬਸਤ ਨ੍ਰਿਪਤਿ ਕੇ ਜਿਹ ਅੰਤਰ ਜਿਯ ॥
basat nripat ke jih antar jiy |

ਜਾ ਕੇ ਰੂਪ ਤੁਲਿ ਨਹਿ ਕੋਊ ॥
jaa ke roop tul neh koaoo |

ਏਕੈ ਘੜੀ ਬਿਧਾਤਾ ਸੋਊ ॥੨॥
ekai gharree bidhaataa soaoo |2|

ਦੋਹਰਾ ॥
doharaa |

ਦੋਇ ਪੁਤ੍ਰ ਤਾ ਤੇ ਭਏ ਅਤਿ ਰੂਪ ਕੀ ਰਾਸਿ ॥
doe putr taa te bhe at roop kee raas |

ਤੀਨਿ ਭਵਨ ਮਹਿ ਜਾਨਿਯਤ ਜਾ ਕੋ ਤੇਜ ਰੁ ਤ੍ਰਾਸ ॥੩॥
teen bhavan meh jaaniyat jaa ko tej ru traas |3|

ਅੜਿਲ ॥
arril |

ਬ੍ਰਿਖਭ ਕੇਤੁ ਸੁਭ ਨਾਮੁ ਪ੍ਰਥਮ ਕੋ ਜਾਨਿਯੈ ॥
brikhabh ket subh naam pratham ko jaaniyai |

ਬ੍ਰਯਾਘ੍ਰ ਕੇਤੁ ਦੂਸਰ ਕੋ ਨਾਮ ਪ੍ਰਮਾਨਿਯੈ ॥
brayaaghr ket doosar ko naam pramaaniyai |

ਰੂਪਵਾਨ ਬਲਵਾਨ ਬਿਦਿਤ ਜਗ ਮੈ ਭਏ ॥
roopavaan balavaan bidit jag mai bhe |

ਹੋ ਜਨੁਕ ਸੂਰ ਸਸਿ ਪ੍ਰਗਟ ਦੁਤਿਯ ਤਿਹ ਪੁਰ ਵਏ ॥੪॥
ho januk soor sas pragatt dutiy tih pur ve |4|

ਚੌਪਈ ॥
chauapee |

ਜਬ ਜੋਬਨ ਝਮਕਾ ਤਿਨ ਕੇ ਤਨ ॥
jab joban jhamakaa tin ke tan |

ਜਾਤ ਭਯੋ ਜਬ ਹੀ ਲਰਿਕਾਪਨ ॥
jaat bhayo jab hee larikaapan |

ਅਰਿ ਅਨੇਕ ਬਹੁ ਬਿਧਨ ਸੰਘਾਰੇ ॥
ar anek bahu bidhan sanghaare |

ਚਾਕਰ ਪ੍ਰਜਾ ਅਪਨੇ ਪਾਰੇ ॥੫॥
chaakar prajaa apane paare |5|

ਦੋਹਰਾ ॥
doharaa |

ਭਾਤਿ ਭਾਤਿ ਕੇ ਦੇਸ ਲੈ ਬਹੁ ਜੀਤੇ ਅਰਿ ਰਾਜ ॥
bhaat bhaat ke des lai bahu jeete ar raaj |

ਸਭਹਿਨ ਸਿਰ ਸੋਭਿਤ ਭਏ ਦਿਨਮਨਿ ਜ੍ਯੋ ਨਰ ਰਾਜ ॥੬॥
sabhahin sir sobhit bhe dinaman jayo nar raaj |6|

ਰੂਪ ਕੁਅਰ ਘਟਿ ਪ੍ਰਥਮ ਮੈ ਦੂਸਰ ਰੂਪ ਅਪਾਰ ॥
roop kuar ghatt pratham mai doosar roop apaar |

ਦੇਸ ਦੇਸ ਤੇ ਆਨਿ ਤ੍ਰਿਯ ਸੇਵਤ ਜਾਹਿ ਹਜਾਰ ॥੭॥
des des te aan triy sevat jaeh hajaar |7|

ਸੋਰਠਾ ॥
soratthaa |

ਐਸੋ ਕਿਸੀ ਨ ਦੇਸ ਜੈਸੋ ਲਹੁ ਸੁੰਦਰ ਕੁਅਰ ॥
aaiso kisee na des jaiso lahu sundar kuar |

ਕੈ ਦੂਸਰੋ ਦਿਨੇਸ ਕੈ ਨਿਸੇਸ ਅਲਿਕੇਸ ਯਹਿ ॥੮॥
kai doosaro dines kai nises alikes yeh |8|

ਚੌਪਈ ॥
chauapee |

ਤਾ ਕੀ ਮਾਤ ਪੁਤ੍ਰ ਕੀ ਲਖਿ ਛਬਿ ॥
taa kee maat putr kee lakh chhab |

ਜਾਤ ਭਈ ਸੁਧਿ ਸਾਤ ਤਵਨ ਸਬ ॥
jaat bhee sudh saat tavan sab |

ਰਮ੍ਯੋ ਚਹਤ ਲਹੁ ਸੁਤ ਕੇ ਸੰਗਾ ॥
ramayo chahat lahu sut ke sangaa |

ਰਾਨੀ ਬ੍ਯਾਪੀ ਅਧਿਕ ਅਨੰਗਾ ॥੯॥
raanee bayaapee adhik anangaa |9|

ਤਿਹ ਤਬ ਚਹਾ ਨਾਥ ਕਹ ਮਰਿਯੈ ॥
tih tab chahaa naath kah mariyai |

ਪੁਨਿ ਟੀਕਾ ਕੋ ਪੁਤ੍ਰ ਸੰਘਰਿਯੈ ॥
pun tteekaa ko putr sanghariyai |

ਕਵਨ ਚਰਿਤ੍ਰ ਕਹ ਕਹਾ ਬਿਚਾਰੋ ॥
kavan charitr kah kahaa bichaaro |

ਲਹੁ ਸਿਰ ਪੁਤ੍ਰ ਛਤ੍ਰ ਕਹ ਢਾਰੋ ॥੧੦॥
lahu sir putr chhatr kah dtaaro |10|

ਏਕ ਦਿਵਸ ਸਿਵ ਧੁਜਹਿ ਬੁਲਾਯੋ ॥
ek divas siv dhujeh bulaayo |

ਮਦਰਾ ਸੋ ਕਰਿ ਮਤ ਸੁਵਾਯੋ ॥
madaraa so kar mat suvaayo |

ਪੁਨਿ ਟੀਕਾ ਕੋ ਪੂਤ ਹਕਾਰਾ ॥
pun tteekaa ko poot hakaaraa |

ਅਧਿਕ ਮਤ ਤਾਹੂ ਕਹ ਪ੍ਯਾਰਾ ॥੧੧॥
adhik mat taahoo kah payaaraa |11|

ਦੋਹਰਾ ॥
doharaa |

ਪਤਿ ਸੁਤ ਪ੍ਰਥਮ ਸੁਵਾਇ ਕਰਿ ਕਾਢਿ ਲਿਯਾ ਅਸਿ ਹਾਥ ॥
pat sut pratham suvaae kar kaadt liyaa as haath |

ਪੂਤ ਹੇਤ ਮਾਰਾ ਤਿਨੈ ਹਾਥ ਆਪਨੇ ਸਾਥ ॥੧੨॥
poot het maaraa tinai haath aapane saath |12|

ਚੌਪਈ ॥
chauapee |

ਮਾਰਿ ਪੂਤ ਪਤਿ ਰੋਇ ਪੁਕਾਰਾ ॥
maar poot pat roe pukaaraa |

ਪਤਿ ਸੁਤ ਸੁਤ ਪਤਿ ਮਾਰਿ ਸੰਘਾਰਾ ॥
pat sut sut pat maar sanghaaraa |

ਮਦ ਕੇ ਮਹਾ ਮਤ ਏ ਭਏ ॥
mad ke mahaa mat e bhe |

ਆਪੁਸ ਮੈ ਕੋਪਿਤ ਤਨ ਤਏ ॥੧੩॥
aapus mai kopit tan te |13|


Flag Counter