Sri Dasam Granth

Page - 1380


ਸਤ੍ਰੁ ਅਨੇਕ ਨਿਧਨ ਕਹ ਗਏ ॥
satru anek nidhan kah ge |

ਬਹੁਰਿ ਉਪਜਿ ਬਹੁ ਠਾਢੇ ਭਏ ॥੨੯੧॥
bahur upaj bahu tthaadte bhe |291|

ਬਹੁਰਿ ਕਾਲ ਕੁਪਿ ਬਾਨ ਪ੍ਰਹਾਰੇ ॥
bahur kaal kup baan prahaare |

ਬੇਧਿ ਦਾਨਵਨ ਪਾਰ ਪਧਾਰੇ ॥
bedh daanavan paar padhaare |

ਦਾਨਵ ਤਬੈ ਅਧਿਕ ਕਰਿ ਕ੍ਰੁਧਾ ॥
daanav tabai adhik kar krudhaa |

ਮੰਡਾ ਮਹਾ ਕਾਲ ਤਨ ਜੁਧਾ ॥੨੯੨॥
manddaa mahaa kaal tan judhaa |292|

ਮਹਾ ਕਾਲ ਤਬ ਬਾਨ ਪ੍ਰਹਾਰੇ ॥
mahaa kaal tab baan prahaare |

ਦਾਨਵ ਏਕ ਏਕ ਕਰਿ ਮਾਰੇ ॥
daanav ek ek kar maare |

ਤਿਨ ਤੇ ਬਹੁ ਉਪਜਿਤ ਰਨ ਭਏ ॥
tin te bahu upajit ran bhe |

ਮਹਾ ਕਾਲ ਕੇ ਸਾਮੁਹਿ ਸਿਧਏ ॥੨੯੩॥
mahaa kaal ke saamuhi sidhe |293|

ਜੇਤਿਕ ਧਏ ਤਿਤਕ ਕਲਿ ਮਾਰੇ ॥
jetik dhe titak kal maare |

ਰਥੀ ਗਜੀ ਤਿਲ ਤਿਲ ਕਰਿ ਡਾਰੇ ॥
rathee gajee til til kar ddaare |

ਤਿਨਤੇ ਉਪਜਿ ਠਾਢ ਭੇ ਘਨੇ ॥
tinate upaj tthaadt bhe ghane |

ਰਥੀ ਗਜੀ ਬਾਜੀ ਸੁਭ ਬਨੇ ॥੨੯੪॥
rathee gajee baajee subh bane |294|

ਬਹੁਰਿ ਕਾਲ ਕਰਿ ਕੋਪ ਪ੍ਰਹਾਰੇ ॥
bahur kaal kar kop prahaare |

ਦੈਤ ਅਨਿਕ ਮ੍ਰਿਤੁ ਲੋਕ ਪਧਾਰੇ ॥
dait anik mrit lok padhaare |

ਮਹਾ ਕਾਲ ਬਹੁਰੌ ਧਨੁ ਧਰਾ ॥
mahaa kaal bahurau dhan dharaa |

ਸੌ ਸੌ ਬਾਨ ਏਕ ਇਕ ਹਰਾ ॥੨੯੫॥
sau sau baan ek ik haraa |295|

ਸੌ ਸੌ ਏਕ ਏਕ ਸਰ ਮਾਰਾ ॥
sau sau ek ek sar maaraa |

ਸੌ ਸੌ ਗਿਰੀ ਸ੍ਰੋਨ ਕੀ ਧਾਰਾ ॥
sau sau giree sron kee dhaaraa |

ਸਤ ਸਤ ਅਸੁਰ ਉਪਜਿ ਭੇ ਠਾਢੇ ॥
sat sat asur upaj bhe tthaadte |

ਅਸੀ ਗਜੀ ਕੌਚੀ ਬਲ ਗਾਢੇ ॥੨੯੬॥
asee gajee kauachee bal gaadte |296|

ਰੂਪ ਹਜਾਰ ਹਜਾਰ ਧਾਰਿ ਕਲਿ ॥
roop hajaar hajaar dhaar kal |

ਗਰਜਤ ਭਯੋ ਅਤੁਲ ਕਰਿ ਕੈ ਬਲ ॥
garajat bhayo atul kar kai bal |

ਕਹ ਕਹ ਹਸਾ ਕਾਲ ਬਿਕਰਾਲਾ ॥
kah kah hasaa kaal bikaraalaa |

ਕਾਢੇ ਦਾਤ ਤਜਤ ਮੁਖ ਜ੍ਵਾਲਾ ॥੨੯੭॥
kaadte daat tajat mukh jvaalaa |297|

ਏਕ ਏਕ ਰਨ ਬਾਨ ਚਲਾਯੋ ॥
ek ek ran baan chalaayo |

ਸਹਸ ਸਹਸ ਦਾਨਵ ਕਹ ਘਾਯੋ ॥
sahas sahas daanav kah ghaayo |

ਕੇਤਿਕ ਸੁਭਟ ਦਾੜ ਗਹਿ ਚਾਬੇ ॥
ketik subhatt daarr geh chaabe |

ਕੇਤਿਕ ਸੁਭਟ ਪਾਵ ਤਰ ਦਾਬੇ ॥੨੯੮॥
ketik subhatt paav tar daabe |298|

ਕੇਤਕ ਪਕਰਿ ਭਛ ਕਰਿ ਲਯੋ ॥
ketak pakar bhachh kar layo |

ਤਿਨ ਤੇ ਏਕ ਨ ਉਪਜਤ ਭਯੋ ॥
tin te ek na upajat bhayo |

ਕਿਤਕਨ ਦ੍ਰਿਸਟਾਕਰਖਨ ਕੀਯੋ ॥
kitakan drisattaakarakhan keeyo |

ਸਭਹਿਨ ਕੋ ਸ੍ਰੋਨਿਤ ਹਰਿ ਲੀਯੋ ॥੨੯੯॥
sabhahin ko sronit har leeyo |299|

ਸ੍ਰੋਨ ਰਹਿਤ ਦਾਨਵ ਜਬ ਭਯੋ ॥
sron rahit daanav jab bhayo |

ਦੈਤ ਉਪਰਾਜਨ ਤੇ ਰਹਿ ਗਯੋ ॥
dait uparaajan te reh gayo |

ਸ੍ਰਮਿਤ ਅਧਿਕ ਹ੍ਵੈ ਛਾਡਤ ਸ੍ਵਾਸਾ ॥
sramit adhik hvai chhaaddat svaasaa |

ਤਾ ਤੇ ਕਰਤ ਦੈਤ ਪਰਗਾਸਾ ॥੩੦੦॥
taa te karat dait paragaasaa |300|

ਪਵਨਾਕਰਖ ਕਰਾ ਤਬ ਕਾਲਾ ॥
pavanaakarakh karaa tab kaalaa |

ਘਟੇ ਬਢਨ ਤੇ ਅਰਿ ਬਿਕਰਾਲਾ ॥
ghatte badtan te ar bikaraalaa |

ਇਹ ਬਿਧਿ ਜਬ ਆਕਰਖਨ ਕੀਯਾ ॥
eih bidh jab aakarakhan keeyaa |

ਸਭ ਬਲ ਹਰਿ ਅਸੁਰਨ ਕਾ ਲੀਯਾ ॥੩੦੧॥
sabh bal har asuran kaa leeyaa |301|

ਮਾਰਿ ਮਾਰਿ ਜੋ ਅਸੁਰ ਪੁਕਾਰਤ ॥
maar maar jo asur pukaarat |

ਤਿਹ ਤੇ ਅਮਿਤ ਦੈਤ ਤਨ ਧਾਰਤ ॥
tih te amit dait tan dhaarat |

ਬਾਚਾਕਰਖ ਕਾਲ ਤਬ ਕਯੋ ॥
baachaakarakh kaal tab kayo |

ਬੋਲਨ ਤੇ ਦਾਨਵ ਰਹਿ ਗਯੋ ॥੩੦੨॥
bolan te daanav reh gayo |302|

ਦਾਨਵ ਜਬ ਬੋਲਹਿ ਰਹਿ ਗਯੋ ॥
daanav jab boleh reh gayo |

ਚਿੰਤਾ ਕਰਤ ਚਿਤ ਮੋ ਭਯੋ ॥
chintaa karat chit mo bhayo |

ਤਾਹੀ ਤੇ ਦਾਨਵ ਬਹੁ ਭਏ ॥
taahee te daanav bahu bhe |

ਸਨਮੁਖ ਮਹਾ ਕਾਲ ਕੇ ਧਏ ॥੩੦੩॥
sanamukh mahaa kaal ke dhe |303|

ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ ॥
sasatr asatr kar kop prahaare |

ਮਹਾਬੀਰ ਬਰਿਯਾਰ ਡਰਾਰੇ ॥
mahaabeer bariyaar ddaraare |

ਮਹਾ ਕਾਲ ਤਬ ਗੁਰਜ ਸੰਭਾਰੀ ॥
mahaa kaal tab guraj sanbhaaree |

ਬਹੁਤਨ ਕੀ ਮੇਧਾ ਕਢਿ ਡਾਰੀ ॥੩੦੪॥
bahutan kee medhaa kadt ddaaree |304|

ਤਿਨ ਕੀ ਭੂਅ ਮੇਜਾ ਜੋ ਪਰੀ ॥
tin kee bhooa mejaa jo paree |

ਤਾ ਤੇ ਸੈਨ ਦੇਹ ਬਹੁ ਧਰੀ ॥
taa te sain deh bahu dharee |

ਮਾਰਿ ਮਾਰਿ ਕਰਿ ਕੋਪ ਅਪਾਰਾ ॥
maar maar kar kop apaaraa |

ਜਾਗਤ ਭਏ ਅਸੁਰ ਬਿਕਰਾਰਾ ॥੩੦੫॥
jaagat bhe asur bikaraaraa |305|

ਤਿਨ ਕੇ ਫੋਰਿ ਮੂੰਡਿ ਕਲਿ ਡਰੇ ॥
tin ke for moondd kal ddare |

ਤਾ ਤੇ ਮੇਧਾ ਜੋ ਭੂਅ ਪਰੇ ॥
taa te medhaa jo bhooa pare |

ਮਾਰਿ ਮਾਰਿ ਕਹਿ ਅਸੁਰ ਜਗੇ ਰਨ ॥
maar maar keh asur jage ran |

ਸੂਰਬੀਰ ਬਰਿਯਾਰ ਮਹਾਮਨ ॥੩੦੬॥
soorabeer bariyaar mahaaman |306|

ਪੁਨਿ ਕਰਿ ਕਾਲ ਗਦਾ ਰਿਸਿ ਧਰੀ ॥
pun kar kaal gadaa ris dharee |

ਸਤ੍ਰੁ ਖੋਪਰੀ ਤਿਲ ਤਿਲ ਕਰੀ ॥
satru khoparee til til karee |

ਜੇਤੇ ਟੂਕ ਖੋਪ੍ਰਿਯਨ ਪਰੇ ॥
jete ttook khopriyan pare |

ਤੇਤਿਕ ਰੂਪ ਦਾਨਵਨ ਧਰੇ ॥੩੦੭॥
tetik roop daanavan dhare |307|

ਕੇਤਿਕ ਗਦਾ ਪਾਨ ਗਹਿ ਧਾਏ ॥
ketik gadaa paan geh dhaae |

ਕੇਤਿਕ ਖੜਗ ਹਾਥ ਲੈ ਆਏ ॥
ketik kharrag haath lai aae |

ਮਾਰਿ ਮਾਰਿ ਕੈ ਕੋਪਹਿ ਸਰਜੇ ॥
maar maar kai kopeh saraje |

ਮਾਨਹੁ ਮਹਾਕਾਲ ਘਨ ਗਰਜੇ ॥੩੦੮॥
maanahu mahaakaal ghan garaje |308|

ਆਨਿ ਕਾਲ ਕਹ ਕਰਤ ਪ੍ਰਹਾਰਾ ॥
aan kaal kah karat prahaaraa |

ਇਕ ਇਕ ਸੂਰ ਸਹਸ ਹਥਿਯਾਰਾ ॥
eik ik soor sahas hathiyaaraa |


Flag Counter