Sri Dasam Granth

Page - 1124


ਹੋ ਆਸਫ ਖਾਨ ਬਿਸਾਰਿ ਹ੍ਰਿਦੈ ਤੇ ਦੇਤ ਭੀ ॥੧੨॥
ho aasaf khaan bisaar hridai te det bhee |12|

ਕਿਯ ਬਿਚਾਰ ਚਿਤ ਕਿਹ ਬਿਧਿ ਪਿਯ ਕਉ ਪਾਇਯੈ ॥
kiy bichaar chit kih bidh piy kau paaeiyai |

ਅਸਫ ਖਾ ਕੇ ਘਰ ਤੇ ਕਿਹ ਬਿਧਿ ਜਾਇਯੈ ॥
asaf khaa ke ghar te kih bidh jaaeiyai |

ਭਾਖਿ ਭੇਦ ਤਾ ਕੌ ਗ੍ਰਿਹ ਦਯੋ ਪਠਾਇ ਕੈ ॥
bhaakh bhed taa kau grih dayo patthaae kai |

ਹੋ ਸੂਰ ਸੂਰ ਕਹਿ ਭੂਮਿ ਗਿਰੀ ਮੁਰਛਾਇ ਕੈ ॥੧੩॥
ho soor soor keh bhoom giree murachhaae kai |13|

ਸੂਰ ਸੂਰ ਕਰਿ ਗਿਰੀ ਜਨੁਕ ਮਰਿ ਕੇ ਗਈ ॥
soor soor kar giree januk mar ke gee |

ਡਾਰਿ ਸੰਦੂਕਿਕ ਮਾਝ ਗਾਡਿ ਭੂਅ ਮੈ ਦਈ ॥
ddaar sandookik maajh gaadd bhooa mai dee |

ਕਾਢਿ ਸਜਨ ਲੈ ਗਯੋ ਤਹਾ ਤੇ ਆਨਿ ਕੈ ॥
kaadt sajan lai gayo tahaa te aan kai |

ਹੋ ਲੈ ਅਪੁਨੀ ਤ੍ਰਿਯ ਕਰੀ ਅਧਿਕ ਰੁਚਿ ਮਾਨਿ ਕੈ ॥੧੪॥
ho lai apunee triy karee adhik ruch maan kai |14|

ਦੋਹਰਾ ॥
doharaa |

ਭੇਦ ਅਭੇਦ ਨ ਮੂੜ ਕਛੁ ਤਾ ਕੋ ਸਕ੍ਯੋ ਪਛਾਨਿ ॥
bhed abhed na moorr kachh taa ko sakayo pachhaan |

ਜਾਨ੍ਯੋ ਪ੍ਰਾਨਨ ਛਾਡਿ ਕੈ ਕਿਯੋ ਸੁ ਭਿਸਤ ਪਯਾਨ ॥੧੫॥
jaanayo praanan chhaadd kai kiyo su bhisat payaan |15|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੦॥੪੨੧੮॥ਅਫਜੂੰ॥
eit sree charitr pakhayaane triyaa charitre mantree bhoop sanbaade doe sau bees charitr samaapatam sat subham sat |220|4218|afajoon|

ਦੋਹਰਾ ॥
doharaa |

ਈਸਫ ਜੈਯਨ ਮੌਰ ਹੈ ਸੰਮਨ ਖਾਨ ਪਠਾਨ ॥
eesaf jaiyan mauar hai saman khaan patthaan |

ਤੁਮਨ ਪਠਾਨਨ ਕੇ ਤਿਸੈ ਸੀਸ ਝੁਕਾਵਤ ਆਨਿ ॥੧॥
tuman patthaanan ke tisai sees jhukaavat aan |1|

ਚੌਪਈ ॥
chauapee |

ਸ੍ਰੀ ਮ੍ਰਿਗਰਾਜ ਮਤੀ ਤਾ ਕੀ ਤ੍ਰਿਯ ॥
sree mrigaraaj matee taa kee triy |

ਬਸੀ ਰਹੈ ਰਾਜਾ ਕੇ ਨਿਤਿ ਜਿਯ ॥
basee rahai raajaa ke nit jiy |

ਪਰਮ ਰੂਪ ਤਨ ਤਾਹਿ ਬਿਰਾਜੈ ॥
param roop tan taeh biraajai |

ਪਸੁਪਤਿ ਰਿਪੁ ਨਿਰਖਤ ਦੁਤਿ ਲਾਜੈ ॥੨॥
pasupat rip nirakhat dut laajai |2|

ਦੋਹਰਾ ॥
doharaa |

ਸਾਦੀ ਖਾਨ ਤਹਾ ਹੁਤੋ ਇਕ ਪਠਾਨ ਕੋ ਪੂਤ ॥
saadee khaan tahaa huto ik patthaan ko poot |

ਅਧਿਕ ਪ੍ਰਭਾ ਤਾ ਕੀ ਦਿਪੈ ਨਿਰਖਿ ਰਹਿਤ ਪੁਰਹੂਤ ॥੩॥
adhik prabhaa taa kee dipai nirakh rahit purahoot |3|

ਅੜਿਲ ॥
arril |

ਤਿਹ ਰਾਨੀ ਤਾ ਕੋ ਗ੍ਰਿਹ ਲਿਯੋ ਬੁਲਾਇ ਕੈ ॥
tih raanee taa ko grih liyo bulaae kai |

ਲਪਟਿ ਲਪਟਿ ਤਿਹ ਸਾਥ ਰਮੀ ਸੁਖ ਪਾਇ ਕੈ ॥
lapatt lapatt tih saath ramee sukh paae kai |

ਤਬ ਹੀ ਲੋਕਹਿ ਕਹਿਯੋ ਨ੍ਰਿਪਤਿ ਸੌ ਜਾਇ ਕਰਿ ॥
tab hee lokeh kahiyo nripat sau jaae kar |

ਹੋ ਖੜਗ ਹਾਥ ਗਹਿ ਰਾਵ ਪਹੂਚ੍ਯੋ ਆਇ ਕਰਿ ॥੪॥
ho kharrag haath geh raav pahoochayo aae kar |4|

ਨ੍ਰਿਪ ਕਰਿ ਖੜਗ ਬਿਲੋਕ ਅਧਿਕ ਅਬਲਾ ਡਰੀ ॥
nrip kar kharrag bilok adhik abalaa ddaree |

ਚਿਤ ਅਪਨੈ ਕੇ ਬੀਚ ਇਹੈ ਚਿੰਤਾ ਕਰੀ ॥
chit apanai ke beech ihai chintaa karee |

ਗਹਿ ਕ੍ਰਿਪਾਨ ਤਤਕਾਲ ਮੀਤ ਕੋ ਮਾਰਿ ਕੈ ॥
geh kripaan tatakaal meet ko maar kai |

ਹੋ ਟੂਕ ਟੂਕ ਕਰਿ ਦਿਯੋ ਦੇਗ ਮੈ ਡਾਰਿ ਕੈ ॥੫॥
ho ttook ttook kar diyo deg mai ddaar kai |5|

ਡਾਰਿ ਦੇਗ ਤਰ ਆਗ ਦਈ ਔਟਾਇ ਕੈ ॥
ddaar deg tar aag dee aauattaae kai |

ਬਹੁਰਿ ਸਗਲ ਤਿਹ ਭਖਿ ਗਈ ਮਾਸੁ ਬਨਾਇ ਕੈ ॥
bahur sagal tih bhakh gee maas banaae kai |

ਸਗਰੋ ਸਦਨ ਨਿਹਾਰਿ ਚਕ੍ਰਿਤ ਰਾਜਾ ਰਹਿਯੋ ॥
sagaro sadan nihaar chakrit raajaa rahiyo |

ਹੋ ਭੇਦ ਦਾਇਕਹ ਹਨ੍ਯੋ ਝੂਠ ਇਨ ਮੁਹਿ ਕਹਿਯੋ ॥੬॥
ho bhed daaeikah hanayo jhootth in muhi kahiyo |6|

ਦੋਹਰਾ ॥
doharaa |

ਪ੍ਰਥਮ ਭੋਗ ਕਰਿ ਭਖਿ ਗਈ ਭੇਦ ਦਾਇਕਹ ਘਾਇ ॥
pratham bhog kar bhakh gee bhed daaeikah ghaae |

ਰਾਜਾ ਤੇ ਸਾਚੀ ਰਹੀ ਇਹ ਛਲ ਛਿਦ੍ਰ ਬਨਾਇ ॥੭॥
raajaa te saachee rahee ih chhal chhidr banaae |7|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੧॥੪੨੨੫॥ਅਫਜੂੰ॥
eit sree charitr pakhayaane triyaa charitre mantree bhoop sanbaade doe sau ikees charitr samaapatam sat subham sat |221|4225|afajoon|

ਦੋਹਰਾ ॥
doharaa |

ਕਾਬਲ ਮੈ ਅਕਬਰ ਗਏ ਏਕ ਬਿਲੋਕ੍ਯੋ ਬਾਗ ॥
kaabal mai akabar ge ek bilokayo baag |

ਹਰੀ ਭਈ ਆਂਖੈ ਨਿਰਖਿ ਰੋਸਨ ਭਯੋ ਦਿਮਾਗ ॥੧॥
haree bhee aankhai nirakh rosan bhayo dimaag |1|

ਭੋਗ ਮਤੀ ਇਕ ਭਾਮਨੀ ਅਕਬਰ ਕੇ ਗ੍ਰਿਹ ਮਾਹਿ ॥
bhog matee ik bhaamanee akabar ke grih maeh |

ਤਾ ਕੀ ਸਮ ਤਿਹੁੰ ਲੋਕ ਮੈ ਰੂਪਵਤੀ ਕਹੂੰ ਨਾਹਿ ॥੨॥
taa kee sam tihun lok mai roopavatee kahoon naeh |2|

ਅੜਿਲ ॥
arril |

ਏਕ ਸਾਹ ਕੋ ਪੂਤ ਗੁਲ ਮਿਹਰ ਭਾਖੀਯੈ ॥
ek saah ko poot gul mihar bhaakheeyai |


Flag Counter