Sri Dasam Granth

Page - 385


ਪੈਸਠਵੇ ਦਿਨ ਪ੍ਰਾਪਤ ਭੇ ਗੁਰ ਸੋ ਉਠ ਕੈ ਬਿਨਤੀ ਇਹ ਕੀਨੀ ॥
paisatthave din praapat bhe gur so utth kai binatee ih keenee |

On the sixty-fifth day they went in front of their guru and request him (to accept a religious gift)

ਤਉ ਗੁਰ ਪੂਛਿ ਕਿਧੌ ਤ੍ਰੀਯ ਤੇ ਸੁਤ ਹੂੰ ਕੀ ਸੁ ਬਾਤ ਪੈ ਮਾਗਿ ਕੈ ਲੀਨੀ ॥
tau gur poochh kidhau treey te sut hoon kee su baat pai maag kai leenee |

The Guru after talking with his Wife asked them to bestow life to the dead son

ਸੋ ਸੁਨਿ ਸ੍ਰਉਨਨ ਬੀਚ ਦੁਹੂੰ ਜੋਊ ਵਾਹਿ ਕਹੀ ਤਿਹ ਕੋ ਸੋਈ ਦੀਨੀ ॥੮੮੬॥
so sun sraunan beech duhoon joaoo vaeh kahee tih ko soee deenee |886|

Both the brothers heard the words of the sage and aggreed to give the desired present.886.

ਬੀਰ ਬਡੇ ਰਥਿ ਬੈਠਿ ਦੋਊ ਚਲਿ ਕੈ ਤਟਿ ਸੋ ਨਦੀਆ ਪਤਿ ਆਏ ॥
beer badde rath baitth doaoo chal kai tatt so nadeea pat aae |

Both the brothers mounted on their chariot ant came to the coast of the sea

ਤਾਹੀ ਕੋ ਰੂਪੁ ਨਿਹਾਰਤ ਹੀ ਬਚਨਾ ਤਿਨਿ ਸੀਸ ਝੁਕਾਇ ਸੁਨਾਏ ॥
taahee ko roop nihaarat hee bachanaa tin sees jhukaae sunaae |

Seeing the sea, they bowed their heads and told the sea about the object of their arrival

ਏਕ ਬਲੀ ਇਹ ਬੀਚ ਰਹੈ ਨਹੀ ਜਾਨਤ ਹੈ ਤਿਨ ਹੂੰ ਕਿ ਚੁਰਾਏ ॥
ek balee ih beech rahai nahee jaanat hai tin hoon ki churaae |

The sea said, “A mighty one lives here, but I do not know whether he is the one who has kidnapped the son of your Guru

ਸੋ ਸੁਨਿ ਬੀਚ ਧਸੇ ਜਲ ਕੇ ਕਰਿ ਕੋਪ ਦੁਹੂੰ ਮਿਲਿ ਸੰਖ ਬਜਾਏ ॥੮੮੭॥
so sun beech dhase jal ke kar kop duhoon mil sankh bajaae |887|

” Hearing this, both the brothers, blowing their conches enter the waters.887.

ਬੀਚ ਧਸੇ ਜਲ ਕੇ ਜਬ ਹੀ ਇਕ ਰੂਪ ਭਯਾਨਕ ਦੈਤ ਨਿਹਾਰਿਯੋ ॥
beech dhase jal ke jab hee ik roop bhayaanak dait nihaariyo |

Just on entering the water, they saw a demon of dreadful form

ਦੇਖਤ ਹੀ ਤਿਹ ਕੋਪ ਭਰੇ ਗਹਿ ਆਯੁਧ ਪਾਨਿ ਘਨੋ ਰਨ ਪਾਰਿਯੋ ॥
dekhat hee tih kop bhare geh aayudh paan ghano ran paariyo |

Seeing him, Krishna held his weapon in his hand and began a terrible fight

ਜੁਧ ਭਯੋ ਦਿਨ ਬੀਸ ਤਹਾ ਤਿਹ ਕੋ ਜਸੁ ਪੈ ਕਬਿ ਸ੍ਯਾਮ ਉਚਾਰਿਯੋ ॥
judh bhayo din bees tahaa tih ko jas pai kab sayaam uchaariyo |

According to the poet Shyam, this battle continued for twenty days

ਜਿਉ ਮ੍ਰਿਗਰਾਜ ਮਰੈ ਮ੍ਰਿਗ ਕੋ ਤਿਮ ਸੋ ਕੁਪਿ ਕੈ ਜਦੁਬੀਰਿ ਪਛਾਰਿਯੋ ॥੮੮੮॥
jiau mrigaraaj marai mrig ko tim so kup kai jadubeer pachhaariyo |888|

Just as a lion kills the deer, in the same manner Krishna, the king of Yadavas, knocked down that demon.888.

ਇਤਿ ਦੈਤ ਬਧਹ ॥
eit dait badhah |

End of the killing of the demon.

ਸਵੈਯਾ ॥
savaiyaa |

SWAYYA

ਮਾਰ ਕੈ ਰਾਕਸ ਕੋ ਤਬ ਹੀ ਤਿਹ ਕੇ ਉਰ ਤੇ ਹਰਿ ਸੰਖ ਨਿਕਾਰਿਯੋ ॥
maar kai raakas ko tab hee tih ke ur te har sankh nikaariyo |

After killing the demon, Krishna took out the conch from his heart

ਬੇਦਨ ਕੀ ਜਿਹ ਤੇ ਧੁਨਿ ਹੋਵਤ ਕਾਢਿ ਲੀਯੋ ਸੋਊ ਜੋ ਰਿਪੁ ਮਾਰਿਯੋ ॥
bedan kee jih te dhun hovat kaadt leeyo soaoo jo rip maariyo |

This conch obtained by killing the enemy, resounded the Vedic mantras

ਤਉ ਹਰਿ ਜੂ ਮਨ ਆਨੰਦ ਕੈ ਸੁਤ ਸੂਰਜ ਕੇ ਪੁਰ ਮੋ ਪਗ ਧਾਰਿਯੋ ॥
tau har joo man aanand kai sut sooraj ke pur mo pag dhaariyo |

ਸੋ ਲਖ ਕੈ ਹਰਿ ਪਾਇ ਪਰਿਯੋ ਮਨ ਕੋ ਸਭ ਸੋਕ ਬਿਦਾ ਕਰਿ ਡਾਰਿਯੋ ॥੮੮੯॥
so lakh kai har paae pariyo man ko sabh sok bidaa kar ddaariyo |889|

In this way, highly pleased, Krishna entered the world of Yama, where the god of death came and fell at his feet, thus removing all his sorrows.889.

ਸੂਰਜ ਕੇ ਸੁਤ ਮੰਡਲ ਮੈ ਜਦੁ ਨੰਦਨ ਟੇਰਿ ਕਹਿਯੋ ਮੁਖ ਸੋਂ ॥
sooraj ke sut manddal mai jad nandan tter kahiyo mukh son |

ਮੋ ਗੁਰ ਕੋ ਸੁਤ ਹਿਯਾ ਨ ਕਹੂੰ ਇਹ ਭਾਤਿ ਕਹਿਯੋ ਸੁ ਕਿਧੌ ਜਮ ਸੋਂ ॥
mo gur ko sut hiyaa na kahoon ih bhaat kahiyo su kidhau jam son |

Seeing the world of Yama, Krishna made this utterance from his mouth, “Is the sone of my Guru not here?”

ਜਮ ਐਸੇ ਕਹਿਯੋ ਨ ਫਿਰੈ ਜਮ ਲੋਕ ਤੇ ਦੇਵਨ ਕੇ ਫੁਨਿ ਆਇਸ ਸੋਂ ॥
jam aaise kahiyo na firai jam lok te devan ke fun aaeis son |

Yama said, “No one, who has come here, can leave this world, even on the bidding of the gods

ਤਬ ਹੀ ਹਰਿ ਦੇਹੁ ਕਹਿਯੋ ਕਰਿ ਫੇਰਿ ਨ ਪੰਡਤ ਬਾਮਨ ਕੋ ਸੁਤ ਸੋਂ ॥੮੯੦॥
tab hee har dehu kahiyo kar fer na panddat baaman ko sut son |890|

” But Krishna asked Yama to return the son of the Brahmin.890.

ਜਮੁ ਆਇਸ ਪਾਇ ਕਿਧੌ ਹਰਿ ਤੇ ਹਰਿ ਕੇ ਸੋਊ ਪਾਇਨ ਆਨਿ ਲਗਾਯੋ ॥
jam aaeis paae kidhau har te har ke soaoo paaein aan lagaayo |

On receiving the order of Krishna, Yama brought forth the son of Krishna’s Guru at his feet

ਲੈ ਤਿਨ ਕੋ ਜਦੁਰਾਇ ਚਲਿਯੋ ਅਤਿ ਹੀ ਅਪਨੇ ਮਨ ਮੈ ਸੁਖੁ ਪਾਯੋ ॥
lai tin ko jaduraae chaliyo at hee apane man mai sukh paayo |

Taking him, Krishna, the king of Yadavas, being greatly pleased in his mind, started on his return journey

ਲ੍ਯਾਇ ਕੈ ਤਾਹੀ ਕੌ ਪੈ ਸੰਗ ਕੈ ਗੁਰੁ ਪਾਇਨ ਊਪਰ ਸੀਸ ਝੁਕਾਯੋ ॥
layaae kai taahee kau pai sang kai gur paaein aoopar sees jhukaayo |


Flag Counter