Sri Dasam Granth

Page - 1259


ਅਧਿਕ ਤਰੁਨ ਕੋ ਤੇਜ ਬਿਰਾਜੈ ॥
adhik tarun ko tej biraajai |

ਨਰੀ ਨਾਗਨੀ ਕੋ ਮਨ ਲਾਜੈ ॥੩॥
naree naaganee ko man laajai |3|

ਜਬ ਰਾਨੀ ਤਿਹ ਪ੍ਰਭਾ ਨਿਹਾਰੀ ॥
jab raanee tih prabhaa nihaaree |

ਤਬ ਤੇ ਭਈ ਅਧਿਕ ਮਤਵਾਰੀ ॥
tab te bhee adhik matavaaree |

ਨਿਰਖਿ ਮਿਤ੍ਰ ਕੇ ਨੈਨ ਬਿਕਾਨੀ ॥
nirakh mitr ke nain bikaanee |

ਤਬ ਹੀ ਤੇ ਹ੍ਵੈ ਗਈ ਦਿਵਾਨੀ ॥੪॥
tab hee te hvai gee divaanee |4|

ਤਬ ਤਿਹ ਬੋਲਿ ਲੀਯੋ ਅਪਨੇ ਘਰ ॥
tab tih bol leeyo apane ghar |

ਕਾਮ ਕੇਲ ਕੀਨਾ ਅਤਿ ਰੁਚਿ ਕਰਿ ॥
kaam kel keenaa at ruch kar |

ਭਾਤਿ ਭਾਤਿ ਤਿਹ ਗਰੇ ਲਗਾਯੋ ॥
bhaat bhaat tih gare lagaayo |

ਅਬਲਾ ਅਧਿਕ ਹ੍ਰਿਦੈ ਸੁਖੁ ਪਾਯੋ ॥੫॥
abalaa adhik hridai sukh paayo |5|

ਤਬ ਲਗ ਆਇ ਨ੍ਰਿਪਤਿ ਤਹ ਗਯੋ ॥
tab lag aae nripat tah gayo |

ਤਤਛਿਨ ਡਾਰਿ ਮਹਲ ਤੇ ਦਯੋ ॥
tatachhin ddaar mahal te dayo |

ਮਰਿ ਗਯੋ ਨ੍ਰਿਪਤਿ ਨ ਭੇਦ ਬਿਚਾਰਾ ॥
mar gayo nripat na bhed bichaaraa |

ਜੋ ਜਨ ਅਰਧ ਉਰਧ ਤੇ ਪਾਰਾ ॥੬॥
jo jan aradh uradh te paaraa |6|

ਆਪ ਰੋਤ ਇਹ ਭਾਤਿ ਉਚਾਰਾ ॥
aap rot ih bhaat uchaaraa |

ਦੇਵ ਪਕਰਿ ਕਰਿ ਨ੍ਰਿਪਤਿ ਪਛਾਰਾ ॥
dev pakar kar nripat pachhaaraa |

ਮੋਰੇ ਸਾਥ ਕਿਯੋ ਥੋ ਸੰਗਾ ॥
more saath kiyo tho sangaa |

ਤਾ ਤੇ ਭਯੋ ਅਪਵਿਤ੍ਰ ਸ੍ਰਬੰਗਾ ॥੭॥
taa te bhayo apavitr srabangaa |7|

ਦੋਹਰਾ ॥
doharaa |

ਇਹ ਛਲ ਜਾਰ ਨਿਕਾਰਿਯੋ ਨਿਜੁ ਨਾਇਕਹਿ ਸੰਘਾਰਿ ॥
eih chhal jaar nikaariyo nij naaeikeh sanghaar |

ਭੇਦ ਅਭੇਦ ਮੂਰਖ ਕਿਛੂ ਸਕਾ ਨ ਨੈਕ ਬਿਚਾਰਿ ॥੮॥
bhed abhed moorakh kichhoo sakaa na naik bichaar |8|

ਨਿਜੁ ਨਾਇਕ ਕੌ ਮਹਲ ਤੇ ਤਿਹ ਹਿਤ ਦਿਯੋ ਗਿਰਾਇ ॥
nij naaeik kau mahal te tih hit diyo giraae |

ਯਾਰ ਬਚਾਯੋ ਆਪਨੋ ਨੈਕ ਨ ਰਹੀ ਲਜਾਇ ॥੯॥
yaar bachaayo aapano naik na rahee lajaae |9|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੦॥੫੯੨੧॥ਅਫਜੂੰ॥
eit sree charitr pakhayaane triyaa charitre mantree bhoop sanbaade teen sau das charitr samaapatam sat subham sat |310|5921|afajoon|

ਚੌਪਈ ॥
chauapee |

ਬਿਰਹ ਸੈਨ ਇਕ ਨ੍ਰਿਪਤਿ ਸੁਜਾਨਾ ॥
birah sain ik nripat sujaanaa |

ਮਾਨਤ ਆਨਿ ਦੇਸ ਜਿਹ ਨਾਨਾ ॥
maanat aan des jih naanaa |

ਬਿਰਹ ਮੰਜਰੀ ਤਾ ਕੀ ਰਾਨੀ ॥
birah manjaree taa kee raanee |

ਸੁੰਦਰਿ ਭਵਨ ਚਤ੍ਰਦਸ ਜਾਨੀ ॥੧॥
sundar bhavan chatradas jaanee |1|

ਤਾ ਕੈ ਧਾਮ ਏਕ ਸੁਤ ਭਯੋ ॥
taa kai dhaam ek sut bhayo |

ਜਾਨਕ ਰਵਿ ਦੁਤਿਯੋ ਪ੍ਰਗਟਯੋ ॥
jaanak rav dutiyo pragattayo |

ਸੁੰਦਰਿਤਾ ਤਿਹ ਕਹੀ ਨ ਆਵੈ ॥
sundaritaa tih kahee na aavai |

ਨਿਰਖਤ ਪਲਕ ਨ ਜੋਰੀ ਜਾਵੈ ॥੨॥
nirakhat palak na joree jaavai |2|

ਤਹ ਇਕ ਤਰਨਿ ਸਾਹ ਕੀ ਜਾਈ ॥
tah ik taran saah kee jaaee |

ਜਾ ਕੀ ਛਬਿ ਨਹਿ ਜਾਤ ਬਤਾਈ ॥
jaa kee chhab neh jaat bataaee |

ਕੈ ਸਸਿ ਤੇ ਰੋਹਨਿ ਇਹ ਜਈ ॥
kai sas te rohan ih jee |

ਆਗੇ ਹ੍ਵੈ ਹੈ ਨ ਪਾਛੇ ਭਈ ॥੩॥
aage hvai hai na paachhe bhee |3|

ਰਾਜ ਕੁਅਰ ਜਬ ਤਵਨ ਨਿਹਾਰਿਯੋ ॥
raaj kuar jab tavan nihaariyo |

ਮਦਨ ਬਾਨ ਤਨ ਤਾਹਿ ਪ੍ਰਹਾਰਿਯੋ ॥
madan baan tan taeh prahaariyo |

ਲਗੀ ਅਟਕਿ ਸੁਧਿ ਬੁਧਿ ਛੁਟ ਗਈ ॥
lagee attak sudh budh chhutt gee |

ਤਬਹਿ ਤਰੁਨਿ ਮਤਵਾਰੀ ਭਈ ॥੪॥
tabeh tarun matavaaree bhee |4|

ਭਾਤਿ ਭਾਤਿ ਤਨ ਦਰਬੁ ਲੁਟਾਈ ॥
bhaat bhaat tan darab luttaaee |

ਅਧਿਕ ਸਖਿਨ ਕਹ ਰਹੀ ਪਠਾਈ ॥
adhik sakhin kah rahee patthaaee |

ਰਾਜ ਕੁਅਰ ਕ੍ਯੋਹੂੰ ਨਹਿ ਆਏ ॥
raaj kuar kayohoon neh aae |

ਤਾ ਸੌ ਕਰੇ ਨ ਮਨ ਕੇ ਭਾਏ ॥੫॥
taa sau kare na man ke bhaae |5|

ਕਰਿ ਕਰਿ ਜਤਨ ਕੁਅਰਿ ਬਹੁ ਹਾਰੀ ॥
kar kar jatan kuar bahu haaree |

ਕੈਸਹੂੰ ਭਜੀ ਮਿਤ੍ਰ ਨਹਿ ਪ੍ਯਾਰੀ ॥
kaisahoon bhajee mitr neh payaaree |

ਘਾਯਲ ਫਿਰੈ ਕੁਅਰਿ ਮਤਵਾਰੀ ॥
ghaayal firai kuar matavaaree |


Flag Counter