Sri Dasam Granth

Page - 1069


ਜਰਨ ਨਿਮਿਤਿ ਉਠਿ ਤਬੈ ਸਿਧਾਰੀ ॥
jaran nimit utth tabai sidhaaree |

ਤਬ ਮੰਤ੍ਰਿਨ ਰਾਨੀ ਗਹਿ ਲਈ ॥
tab mantrin raanee geh lee |

ਰਾਜ ਸਮਗ੍ਰੀ ਤਿਹ ਸੁਤ ਦਈ ॥੯॥
raaj samagree tih sut dee |9|

ਦੋਹਰਾ ॥
doharaa |

ਚਰਿਤ ਚੰਚਲਾ ਐਸ ਕਰਿ ਤ੍ਰਿਯ ਜੁਤ ਨ੍ਰਿਪਤਿ ਸੰਘਾਰਿ ॥
charit chanchalaa aais kar triy jut nripat sanghaar |

ਮੰਤ੍ਰਿਨ ਕੀ ਰਾਖੀ ਰਹੀ ਛਤ੍ਰ ਪੁਤ੍ਰ ਸਿਰ ਢਾਰ ॥੧੦॥
mantrin kee raakhee rahee chhatr putr sir dtaar |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੨॥੩੫੧੦॥ਅਫਜੂੰ॥
eit sree charitr pakhayaane triyaa charitre mantree bhoop sanbaade ik sau biaaseevo charitr samaapatam sat subham sat |182|3510|afajoon|

ਦੋਹਰਾ ॥
doharaa |

ਸਹਿਰ ਬਟਾਲਾ ਮੌ ਬਸੈ ਮੈਗਲ ਖਾਨ ਪਠਾਨ ॥
sahir battaalaa mau basai maigal khaan patthaan |

ਮਦ ਪੀਵਤ ਨਿਸੁ ਦਿਨ ਰਹੈ ਸਦਾ ਰਹਤ ਅਗ੍ਯਾਨ ॥੧॥
mad peevat nis din rahai sadaa rahat agayaan |1|

ਚੌਪਈ ॥
chauapee |

ਤਬ ਹੀ ਦਿਵਸ ਤੀਜ ਕੋ ਆਯੋ ॥
tab hee divas teej ko aayo |

ਸਭ ਅਬਲਨਿ ਆਨੰਦੁ ਬਢਾਯੋ ॥
sabh abalan aanand badtaayo |

ਝੂਲਤਿ ਗੀਤਿ ਮਧੁਰ ਧੁਨਿ ਗਾਵਹਿ ॥
jhoolat geet madhur dhun gaaveh |

ਸੁਨਤ ਨਾਦ ਕੋਕਿਲਾ ਲਜਾਵਹਿ ॥੨॥
sunat naad kokilaa lajaaveh |2|

ਉਤ ਘਨਘੋਰ ਘਟਾ ਘੁਹਰਾਵੈ ॥
aut ghanaghor ghattaa ghuharaavai |

ਇਤਿ ਮਿਲਿ ਗੀਤ ਚੰਚਲਾ ਗਾਵੈ ॥
eit mil geet chanchalaa gaavai |

ਉਤ ਤੇ ਦਿਪਤ ਦਾਮਿਨੀ ਦਮਕੈ ॥
aut te dipat daaminee damakai |

ਇਤ ਇਨ ਦਸਨ ਕਾਮਨਿਨ ਝਮਕੈ ॥੩॥
eit in dasan kaamanin jhamakai |3|

ਰਿਤੁ ਰਾਜ ਪ੍ਰਭਾ ਇਕ ਰਾਜ ਦੁਲਾਰਨਿ ॥
rit raaj prabhaa ik raaj dulaaran |

ਜਾਹਿ ਪ੍ਰਭਾ ਸਮ ਰਾਜ ਕੁਮਾਰਿ ਨ ॥
jaeh prabhaa sam raaj kumaar na |

ਅਪ੍ਰਮਾਨ ਤਾ ਕੀ ਛਬਿ ਸੋਹੈ ॥
apramaan taa kee chhab sohai |

ਖਗ ਮ੍ਰਿਗ ਰਾਜ ਭੁਜੰਗਨ ਮੋਹੈ ॥੪॥
khag mrig raaj bhujangan mohai |4|

ਸੋ ਝੂਲਤ ਤਿਨ ਖਾਨ ਨਿਹਾਰੀ ॥
so jhoolat tin khaan nihaaree |

ਗਿਰਿਯੋ ਭੂਮਿ ਜਨੁ ਲਗੀ ਕਟਾਰੀ ॥
giriyo bhoom jan lagee kattaaree |

ਕੁਟਨੀ ਏਕ ਬੁਲਾਇ ਮੰਗਾਈ ॥
kuttanee ek bulaae mangaaee |

ਸਕਲ ਬ੍ਰਿਥਾ ਤਿਹ ਭਾਖ ਸੁਨਾਈ ॥੫॥
sakal brithaa tih bhaakh sunaaee |5|

ਕਬਿਤੁ ॥
kabit |

ਆਈ ਹੁਤੀ ਬਨਿ ਏਕ ਬਾਲਾ ਰਾਗ ਮਾਲਾ ਸਮ ਮੇਰੇ ਗ੍ਰਿਹ ਮਾਝ ਦੀਪਮਾਲਾ ਜਨੁ ਵੈ ਗਈ ॥
aaee hutee ban ek baalaa raag maalaa sam mere grih maajh deepamaalaa jan vai gee |

ਬਿਛੂਆ ਕੀ ਬਿਝਕ ਸੋ ਬਿਛੂ ਸੋ ਡਸਾਇ ਮਾਨੋ ਚੇਟਕ ਚਲਾਇ ਨਿਜੁ ਚੇਰੋ ਮੋਹਿ ਕੈ ਗਈ ॥
bichhooaa kee bijhak so bichhoo so ddasaae maano chettak chalaae nij chero mohi kai gee |

ਦਸਨ ਕੀ ਦਿਪਤ ਦਿਵਾਨੇ ਦੇਵ ਦਾਨੌ ਕੀਨੇ ਨੈਨਨ ਕੀ ਕੋਰ ਸੌ ਮਰੋਰਿ ਮਨੁ ਲੈ ਗਈ ॥
dasan kee dipat divaane dev daanau keene nainan kee kor sau maror man lai gee |

ਕੰਚਨ ਸੇ ਗਾਤ ਰਵਿ ਥੋਰਿਕ ਚਿਲਚਿਲਾਤ ਦਾਮਨੀ ਸੀ ਕਾਮਨੀ ਦਿਖਾਈ ਆਨਿ ਦੈ ਗਈ ॥੬॥
kanchan se gaat rav thorik chilachilaat daamanee see kaamanee dikhaaee aan dai gee |6|

ਚੌਪਈ ॥
chauapee |

ਜੌ ਮੁਹਿ ਤਿਹ ਤੂ ਆਨਿ ਮਿਲਾਵੈ ॥
jau muhi tih too aan milaavai |

ਅਪੁਨੇ ਮੁਖ ਮਾਗੇ ਸੌ ਪਾਵੈ ॥
apune mukh maage sau paavai |

ਰੁਤਿਸ ਪ੍ਰਭਾ ਤਨਿ ਕੈ ਰਤਿ ਕਰੌਂ ॥
rutis prabhaa tan kai rat karauan |

ਨਾਤਰ ਮਾਰਿ ਕਟਾਰੀ ਮਰੌਂ ॥੭॥
naatar maar kattaaree marauan |7|

ਦੋਹਰਾ ॥
doharaa |

ਰੁਤਿਸ ਪ੍ਰਭਾ ਕੀ ਅਤਿ ਪ੍ਰਭਾ ਜਬ ਤੇ ਲਖੀ ਬਨਾਇ ॥
rutis prabhaa kee at prabhaa jab te lakhee banaae |

ਚੁਭਿ ਚਿਤ ਕੇ ਭੀਤਰ ਰਹੀ ਮੁਖ ਤੇ ਕਹੀ ਨ ਜਾਇ ॥੮॥
chubh chit ke bheetar rahee mukh te kahee na jaae |8|

ਮੋ ਤੋ ਛਬਿ ਨ ਕਹੀ ਪਰੈ ਸ੍ਰੀ ਰਿਤੁ ਰਾਜ ਕੁਮਾਰਿ ॥
mo to chhab na kahee parai sree rit raaj kumaar |

ਜੀਭਿ ਮਧੁਰ ਹ੍ਵੈ ਜਾਤ ਹੈ ਬਰਨਤ ਪ੍ਰਭਾ ਅਪਾਰ ॥੯॥
jeebh madhur hvai jaat hai baranat prabhaa apaar |9|

ਕਬਿਤੁ ॥
kabit |

ਆਂਖਿ ਰਸ ਗਿਰਿਯੋ ਤਾ ਤੇ ਆਂਬ ਪ੍ਰਗਟਤ ਭਏ ਜਿਹਵਾ ਰਸ ਹੂ ਤੇ ਜਰਦਾਲੂ ਲਹਿਯਤੁ ਹੈ ॥
aankh ras giriyo taa te aanb pragattat bhe jihavaa ras hoo te jaradaaloo lahiyat hai |

ਮੁਖ ਰਸ ਹੂ ਕੌ ਮਧੁ ਪਾਨ ਕੈ ਬਖਾਨਿਯਤ ਜਾ ਕੇ ਨੈਕ ਚਾਖੈ ਸਦਾ ਜੀਯਤ ਰਹਿਯਤੁ ਹੈ ॥
mukh ras hoo kau madh paan kai bakhaaniyat jaa ke naik chaakhai sadaa jeeyat rahiyat hai |

ਨਾਕ ਕੌ ਨਿਰਖਿ ਨਿਸਿਰਾਟ ਨਿਸਿ ਰਾਜਾ ਭਯੋ ਜਾ ਕੀ ਸਭ ਜਗਤ ਕੌ ਜੌਨ ਚਹਿਯਤੁ ਹੈ ॥
naak kau nirakh nisiraatt nis raajaa bhayo jaa kee sabh jagat kau jauan chahiyat hai |

ਦਾਤਨ ਤੇ ਭਯੋ ਦਾਖ ਦਾਰਿਮ ਬਖਾਨਿਯਤ ਅਧਰ ਤੇ ਭਯੋ ਤਾਹਿ ਊਖ ਕਹਿਯਤੁ ਹੈ ॥੧੦॥
daatan te bhayo daakh daarim bakhaaniyat adhar te bhayo taeh aookh kahiyat hai |10|

ਚੌਪਈ ॥
chauapee |


Flag Counter