Sri Dasam Granth

Page - 1314


ਰਾਜ ਸੁਤਾ ਲਖ ਤਾਹਿ ਲੁਭਾਈ ॥
raaj sutaa lakh taeh lubhaaee |

ਗਿਰੀ ਧਰਨਿ ਜਨੁ ਨਾਗ ਚਬਾਈ ॥੮॥
giree dharan jan naag chabaaee |8|

ਸੁਤਾ ਗਿਰੀ ਮਇਯਾ ਤਹ ਆਈ ॥
sutaa giree meiyaa tah aaee |

ਸੀਚਿ ਬਾਰਿ ਬਹੁ ਚਿਰੈ ਜਗਾਈ ॥
seech baar bahu chirai jagaaee |

ਜਬ ਤਾ ਕੋ ਬਹੁਰੌ ਸੁਧਿ ਆਈ ॥
jab taa ko bahurau sudh aaee |

ਉਲਟਿ ਗਿਰੀ ਜਨ ਲਗੀ ਹਵਾਈ ॥੯॥
aulatt giree jan lagee havaaee |9|

ਪਹਰਿਕ ਬਿਤੇ ਬਹੁਰਿ ਸੁਧਿ ਆਈ ॥
paharik bite bahur sudh aaee |

ਰੋਇ ਮਾਤ ਸੌ ਬਾਤ ਜਨਾਈ ॥
roe maat sau baat janaaee |

ਅਗਨਿ ਜਾਰਿ ਮੁਹਿ ਅਬੈ ਜਰਾਵੌ ॥
agan jaar muhi abai jaraavau |

ਇਹੁ ਕੁਰੂਪ ਕੇ ਧਾਮ ਨ ਦ੍ਰਯਾਵੌ ॥੧੦॥
eihu kuroop ke dhaam na drayaavau |10|

ਮਾਤਹਿ ਹੁਤੀ ਸੁਤਾ ਅਤਿ ਪ੍ਯਾਰੀ ॥
maateh hutee sutaa at payaaree |

ਚਿੰਤਾ ਕਰੀ ਚਿਤ ਮਹਿ ਭਾਰੀ ॥
chintaa karee chit meh bhaaree |

ਜਿਨਿ ਇਹ ਰਾਜ ਸੁਤਾ ਮਰਿ ਜਾਇ ॥
jin ih raaj sutaa mar jaae |

ਕਹਾ ਕਰੈ ਤਾ ਕੀ ਤਬ ਮਾਇ ॥੧੧॥
kahaa karai taa kee tab maae |11|

ਜਬ ਨ੍ਰਿਪ ਸੁਤਾ ਕਛੂ ਸੁਧਿ ਪਾਈ ॥
jab nrip sutaa kachhoo sudh paaee |

ਰੋਇ ਮਾਤ ਸੌ ਬਾਤ ਸੁਨਾਈ ॥
roe maat sau baat sunaaee |

ਧ੍ਰਿਗ ਮੁਹਿ ਰਾਜ ਸੁਤਾ ਕ੍ਯੋ ਭਈ ॥
dhrig muhi raaj sutaa kayo bhee |

ਕਿਸੀ ਸਾਹ ਕੇ ਧਾਮ ਨ ਗਈ ॥੧੨॥
kisee saah ke dhaam na gee |12|

ਮੋਰੋ ਭਾਗ ਲੋਪ ਹ੍ਵੈ ਗਯੋ ॥
moro bhaag lop hvai gayo |

ਤਾ ਤੇ ਜਨਮ ਭੂਪ ਕੋ ਲਯੋ ॥
taa te janam bhoop ko layo |

ਅਬ ਐਸੇ ਕੁਰੂਪ ਕੇ ਜੈ ਹੌ ॥
ab aaise kuroop ke jai hau |

ਰੈਨਿ ਦਿਵਸ ਸਭ ਰੋਤ ਬਿਤੈ ਹੌ ॥੧੩॥
rain divas sabh rot bitai hau |13|

ਧ੍ਰਿਗ ਮੁਹਿ ਨਾਰਿ ਜੋਨਿ ਕਸ ਧਰੀ ॥
dhrig muhi naar jon kas dharee |

ਕ੍ਯੋਨ ਭੂਪਤਿ ਕੇ ਧਾਮੌਤਰੀ ॥
kayon bhoopat ke dhaamauataree |

ਮਾਗੀ ਦੇਤ ਨ ਮ੍ਰਿਤੁ ਬਿਧਾਤਾ ॥
maagee det na mrit bidhaataa |

ਅਬ ਹੀ ਕਰੌ ਦੇਹਿ ਕੋ ਘਾਤਾ ॥੧੪॥
ab hee karau dehi ko ghaataa |14|

ਦੋਹਰਾ ॥
doharaa |

ਮੁਖ ਮਾਗੇ ਜੋ ਪੁਰਖ ਕੋ ਭਲੋ ਬੁਰੋ ਕੁਛ ਹੋਇ ॥
mukh maage jo purakh ko bhalo buro kuchh hoe |

ਤੌ ਦੁਖਿਯਾ ਇਹ ਜਗਤ ਮੈ ਜਿਯਤ ਨ ਉਬਰੈ ਕੋਇ ॥੧੫॥
tau dukhiyaa ih jagat mai jiyat na ubarai koe |15|

ਚੌਪਈ ॥
chauapee |

ਅਬ ਮੈ ਮਾਰਿ ਕਟਾਰੀ ਮਰਿਹੌ ॥
ab mai maar kattaaree marihau |

ਨਾਤਰ ਬਸਤ੍ਰ ਭਗੌਹੇ ਧਰਿਹੌ ॥
naatar basatr bhagauahe dharihau |

ਬਰੌ ਤ ਪੂਤ ਸਾਹ ਕੋ ਬਰੌ ॥
barau ta poot saah ko barau |

ਨਾਤਰ ਆਜੁ ਖਾਇ ਬਿਖੁ ਮਰੌ ॥੧੬॥
naatar aaj khaae bikh marau |16|

ਰਾਨੀ ਕੋ ਦੁਹਿਤਾ ਥੀ ਪ੍ਯਾਰੀ ॥
raanee ko duhitaa thee payaaree |

ਸੋਈ ਕਰੀ ਜੁ ਤਾਹਿ ਉਚਾਰੀ ॥
soee karee ju taeh uchaaree |

ਚੇਰੀ ਕਾਢਿ ਤਵਨ ਕਹ ਦੀਨੀ ॥
cheree kaadt tavan kah deenee |

ਭੂਪ ਸੁਤਾ ਕਰਿ ਤਿਨ ਜੜ ਚੀਨੀ ॥੧੭॥
bhoop sutaa kar tin jarr cheenee |17|

ਸਾਹ ਪੁਤ੍ਰ ਕਹ ਦਈ ਕੁਮਾਰੀ ॥
saah putr kah dee kumaaree |

ਦੁਤਿਯ ਪੁਰਖ ਨਹਿ ਕ੍ਰਿਯਾ ਬਿਚਾਰੀ ॥
dutiy purakh neh kriyaa bichaaree |

ਲੈ ਚੇਰੀ ਵਹੁ ਭੂਪ ਸਿਧਾਯੋ ॥
lai cheree vahu bhoop sidhaayo |

ਜਾਨ੍ਯੋ ਰਾਜ ਸੁਤਾ ਬਰਿ ਲ੍ਯਾਯੋ ॥੧੮॥
jaanayo raaj sutaa bar layaayo |18|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੩॥੬੬੧੪॥ਅਫਜੂੰ॥
eit sree charitr pakhayaane triyaa charitre mantree bhoop sanbaade teen sau traisatth charitr samaapatam sat subham sat |363|6614|afajoon|

ਚੌਪਈ ॥
chauapee |

ਗਨਪਤਿ ਸਿੰਘ ਏਕ ਰਾਜਾ ਬਰ ॥
ganapat singh ek raajaa bar |

ਗਨਪਾਵਤੀ ਹੁਤੋ ਜਾ ਕੇ ਘਰ ॥
ganapaavatee huto jaa ke ghar |

ਸ੍ਰੀ ਮਹਤਾਬ ਪ੍ਰਭਾ ਤਿਹ ਰਾਨੀ ॥
sree mahataab prabhaa tih raanee |

ਜਾਹਿ ਨਿਰਖਿ ਕਰਿ ਨਾਰਿ ਲਜਾਨੀ ॥੧॥
jaeh nirakh kar naar lajaanee |1|


Flag Counter