Sri Dasam Granth

Page - 1220


ਤਾ ਤੇ ਹਮੈ ਬੁਲਾਵਤ ਭਈ ॥੧੦॥
taa te hamai bulaavat bhee |10|

ਤਾ ਕੇ ਸਾਥ ਭੋਗ ਮੈ ਕਰਿ ਹੌ ॥
taa ke saath bhog mai kar hau |

ਭਾਤਿ ਭਾਤਿ ਕੇ ਆਸਨ ਧਰਿ ਹੌ ॥
bhaat bhaat ke aasan dhar hau |

ਨ੍ਰਿਪ ਨਾਰੀ ਕਹਿ ਅਧਿਕ ਰਿਝੈ ਹੌ ॥
nrip naaree keh adhik rijhai hau |

ਜੋ ਮੁਖਿ ਮੰਗਿ ਹੌ ਸੋਈ ਪੈ ਹੌ ॥੧੧॥
jo mukh mang hau soee pai hau |11|

ਸਾਹ ਸੁਤਾ ਸੋ ਕੀਨਾ ਸੰਗਾ ॥
saah sutaa so keenaa sangaa |

ਲਖਤ ਭਯੋ ਨ੍ਰਿਪ ਕੀ ਅਰਧੰਗਾ ॥
lakhat bhayo nrip kee aradhangaa |

ਮੂਰਖ ਭੇਦ ਅਭੇਦ ਨ ਪਾਯੋ ॥
moorakh bhed abhed na paayo |

ਇਹ ਛਲ ਅਪੁਨੋ ਮੂੰਡ ਮੁਡਾਯੋ ॥੧੨॥
eih chhal apuno moondd muddaayo |12|

ਦੋਹਰਾ ॥
doharaa |

ਸਾਹੁ ਸੁਤਾ ਕੌ ਨ੍ਰਿਪ ਤ੍ਰਿਯਾ ਜਾਨਤ ਭਯੋ ਮਨ ਮਾਹਿ ॥
saahu sutaa kau nrip triyaa jaanat bhayo man maeh |

ਹਰਖ ਮਾਨ ਤਾ ਕੌ ਭਜਾ ਭੇਵ ਪਛਾਨਾ ਨਾਹਿ ॥੧੩॥
harakh maan taa kau bhajaa bhev pachhaanaa naeh |13|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੫॥੫੪੨੫॥ਅਫਜੂੰ॥
eit sree charitr pakhayaane triyaa charitre mantree bhoop sanbaade doe sau pachaasee charitr samaapatam sat subham sat |285|5425|afajoon|

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਦਿਸਾ ਬਾਰੁਣੀ ਮੈ ਰਹੈ ਏਕ ਰਾਜਾ ॥
disaa baarunee mai rahai ek raajaa |

ਸੁ ਵਾ ਤੁਲਿ ਦੂਜੋ ਬਿਧਾਤੈ ਨ ਸਾਜਾ ॥
su vaa tul doojo bidhaatai na saajaa |

ਬਿਖ੍ਯਾ ਨਾਮ ਤਾ ਕੀ ਸੁਤਾ ਏਕ ਸੋਹੈ ॥
bikhayaa naam taa kee sutaa ek sohai |

ਸੁਰੀ ਆਸੁਰੀ ਨਾਗਿਨੀ ਤੁਲਿ ਕੋ ਹੈ ॥੧॥
suree aasuree naaginee tul ko hai |1|

ਪ੍ਰਭਾ ਸੈਨ ਨਾਮਾ ਰਹੈ ਤਾਹਿ ਤਾਤਾ ॥
prabhaa sain naamaa rahai taeh taataa |

ਤਿਹੂੰ ਲੋਕ ਮੈ ਬੀਰ ਬਾਕੋ ਬਿਖ੍ਯਾਤਾ ॥
tihoon lok mai beer baako bikhayaataa |

ਤਹਾ ਏਕ ਆਯੋ ਬਡੋ ਛਤ੍ਰਧਾਰੀ ॥
tahaa ek aayo baddo chhatradhaaree |

ਸਭੈ ਸਸਤ੍ਰ ਬੇਤਾ ਸੁ ਬਿਦ੍ਰਯਾਧਿਕਾਰੀ ॥੨॥
sabhai sasatr betaa su bidrayaadhikaaree |2|

ਪ੍ਰਭਾ ਸੈਨ ਆਯੋ ਜਹਾ ਬਾਗ ਨੀਕੋ ॥
prabhaa sain aayo jahaa baag neeko |

ਪ੍ਰਭਾ ਹੇਰਿ ਜਾ ਕੀ ਬਢ੍ਯੋ ਨੰਦ ਜੀ ਕੋ ॥
prabhaa her jaa kee badtayo nand jee ko |

ਤਹਾ ਬੋਲਿ ਸੂਰਹਿ ਰਥਹਿ ਠਾਢ ਕੀਨੋ ॥
tahaa bol sooreh ratheh tthaadt keeno |

ਪਿਯਾਦੇ ਭਯੇ ਪੈਂਡ ਤਾ ਕੋ ਸੁ ਲੀਨੋ ॥੩॥
piyaade bhaye paindd taa ko su leeno |3|

ਜਬੈ ਬਾਗ ਨੀਕੋ ਸੁ ਤੌਨੋ ਨਿਹਾਰਿਯੋ ॥
jabai baag neeko su tauano nihaariyo |

ਇਹੈ ਆਪਨੇ ਚਿਤ ਮਾਹੀ ਬਿਚਾਰਿਯੋ ॥
eihai aapane chit maahee bichaariyo |

ਕਛੂ ਕਾਲ ਈਹਾ ਅਬੈ ਸੈਨ ਕੀਜੈ ॥
kachhoo kaal eehaa abai sain keejai |

ਘਰੀ ਦ੍ਵੈਕ ਕੌ ਗ੍ਰਾਮ ਕੋ ਪੰਥ ਲੀਜੈ ॥੪॥
gharee dvaik kau graam ko panth leejai |4|

ਖਰੇ ਬਾਜ ਕੀਨੇ ਘਰੀ ਦ੍ਵੈਕ ਸੋਯੋ ॥
khare baaj keene gharee dvaik soyo |

ਸਭੈ ਆਪਨੇ ਚਿਤ ਕੋ ਸੋਕ ਖੋਯੋ ॥
sabhai aapane chit ko sok khoyo |

ਤਹਾ ਰਾਜ ਕੰਨ੍ਯਾ ਬਿਖ੍ਯਾ ਨਾਮ ਆਈ ॥
tahaa raaj kanayaa bikhayaa naam aaee |

ਬਿਲੋਕ੍ਯੋ ਤਿਸੈ ਸੁਧਿ ਤੌਨੇ ਨ ਪਾਈ ॥੫॥
bilokayo tisai sudh tauane na paaee |5|

ਤਬੈ ਰਾਜ ਕੰਨ੍ਯਾ ਹ੍ਰਿਦੈ ਯੌ ਬਿਚਾਰਿਯੋ ॥
tabai raaj kanayaa hridai yau bichaariyo |

ਪ੍ਰਭਾ ਸੈਨ ਕੌ ਸੋਵਤੇ ਜੌ ਨਿਹਾਰਿਯੋ ॥
prabhaa sain kau sovate jau nihaariyo |

ਤ੍ਰਿਯਾ ਮੈ ਇਸੀ ਕੀ ਇਹੈ ਨਾਥ ਮੇਰੋ ॥
triyaa mai isee kee ihai naath mero |

ਬਰੌਗੀ ਇਸੈ ਮੈ ਭਈ ਆਜੁ ਚੇਰੋ ॥੬॥
barauagee isai mai bhee aaj chero |6|

ਨ੍ਰਿਸੰਸੈ ਇਹੈ ਚਿਤ ਮੈ ਬਾਲ ਆਨੀ ॥
nrisansai ihai chit mai baal aanee |

ਇਸੀ ਕੌ ਬਰੌ ਕੈ ਤਜੌ ਰਾਜਧਾਨੀ ॥
eisee kau barau kai tajau raajadhaanee |

ਤਹਾ ਏਕ ਪਤ੍ਰੀ ਸੁ ਡਾਰੀ ਨਿਹਾਰੀ ॥
tahaa ek patree su ddaaree nihaaree |

ਇਹੈ ਚੰਚਲਾ ਚਿਤ ਮਾਹੀ ਬਿਚਾਰੀ ॥੭॥
eihai chanchalaa chit maahee bichaaree |7|

ਚਹਿਯੋ ਪਤ੍ਰਕਾ ਕੌ ਸੁ ਬਾਚੌ ਉਘਾਰੌ ॥
chahiyo patrakaa kau su baachau ughaarau |

ਡਰੌ ਬੇਦ ਕੀ ਸਾਸਨਾ ਕੌ ਬਿਚਾਰੌ ॥
ddarau bed kee saasanaa kau bichaarau |

ਪਰੀ ਪਤ੍ਰਿਕਾ ਕੌ ਜੋ ਕੋਊ ਉਘਾਰੈ ॥
paree patrikaa kau jo koaoo ughaarai |

ਬਿਧਾਤਾ ਉਸੈ ਨਰਕ ਕੈ ਮਾਝ ਡਾਰੈ ॥੮॥
bidhaataa usai narak kai maajh ddaarai |8|

ਰਹੀ ਸੰਕਿ ਲੀਨੀ ਤਊ ਹਾਥ ਪਾਤੀ ॥
rahee sank leenee taoo haath paatee |

ਲਈ ਲਾਇ ਕੈ ਮਿਤ੍ਰ ਕੀ ਜਾਨਿ ਛਾਤੀ ॥
lee laae kai mitr kee jaan chhaatee |


Flag Counter