Sri Dasam Granth

Page - 1236


ਮੈਨ ਸੁ ਨਾਰ ਭਰਤ ਜਨੁ ਭਰੀ ॥੨॥
main su naar bharat jan bharee |2|

ਤਾ ਕੇ ਏਕ ਧਾਮ ਸੁਤ ਭਯੋ ॥
taa ke ek dhaam sut bhayo |

ਬੀਸ ਬਰਿਸ ਕੋ ਹ੍ਵੈ ਮਰਿ ਗਯੋ ॥
bees baris ko hvai mar gayo |

ਰਨਿਯਹਿ ਬਾਢਾ ਸੋਕ ਅਪਾਰਾ ॥
raniyeh baadtaa sok apaaraa |

ਜਾ ਤੇ ਸਭ ਬਿਸਰਾ ਘਰ ਬਾਰਾ ॥੩॥
jaa te sabh bisaraa ghar baaraa |3|

ਤਹ ਇਕ ਪੂਤ ਸਾਹ ਕੋ ਆਯੋ ॥
tah ik poot saah ko aayo |

ਤੇਜਵਾਨ ਦੁਤਿ ਕੋ ਜਨੁ ਜਾਯੋ ॥
tejavaan dut ko jan jaayo |

ਜੈਸੋ ਤਿਹ ਸੁਤ ਕੋ ਥੋ ਰੂਪਾ ॥
jaiso tih sut ko tho roopaa |

ਤੈਸੋ ਈ ਤਿਹ ਲਗਤ ਸਰੂਪਾ ॥੪॥
taiso ee tih lagat saroopaa |4|

ਜਬ ਰਾਨੀ ਸੋ ਪੁਰਖ ਨਿਹਾਰਾ ॥
jab raanee so purakh nihaaraa |

ਲਾਜ ਸਾਜ ਤਜ ਹ੍ਰਿਦੈ ਬਿਚਾਰਾ ॥
laaj saaj taj hridai bichaaraa |

ਯਾ ਸੌ ਕਾਮ ਭੋਗ ਅਬ ਕਰਿਯੈ ॥
yaa sau kaam bhog ab kariyai |

ਨਾਤਰ ਮਾਰ ਛੁਰਕਿਆ ਮਰਿਯੈ ॥੫॥
naatar maar chhurakiaa mariyai |5|

ਜਬ ਵਹੁ ਕੁਅਰ ਰਾਹ ਤਿਹ ਆਵੈ ॥
jab vahu kuar raah tih aavai |

ਚੰਚਲ ਦੇਖਨ ਕੌ ਤਿਹ ਜਾਵੈ ॥
chanchal dekhan kau tih jaavai |

ਇਕ ਦਿਨ ਤਾ ਕੇ ਨਾਥ ਨਿਹਾਰੀ ॥
eik din taa ke naath nihaaree |

ਇਹ ਬਿਧਿ ਸੌ ਤਿਹ ਬਾਤ ਉਚਾਰੀ ॥੬॥
eih bidh sau tih baat uchaaree |6|

ਕਿਹ ਨਿਮਿਤਿ ਇਹ ਠਾ ਤੂ ਆਈ ॥
kih nimit ih tthaa too aaee |

ਹੇਰਿ ਰਹੀ ਕਿਹ ਕਹ ਦ੍ਰਿਗ ਲਾਈ ॥
her rahee kih kah drig laaee |

ਤਬ ਰਾਨੀ ਇਹ ਭਾਤਿ ਉਚਾਰੋ ॥
tab raanee ih bhaat uchaaro |

ਸੁਨਹੁ ਨ੍ਰਿਪਤਿ ਤੁਮ ਬਚਨ ਹਮਾਰੋ ॥੭॥
sunahu nripat tum bachan hamaaro |7|

ਜਸ ਤਵ ਸੁਤ ਸੁਰ ਲੋਕ ਸਿਧਾਯੋ ॥
jas tav sut sur lok sidhaayo |

ਸੋ ਧਰਿ ਰੂਪ ਦੁਤਿਯ ਜਨੁ ਆਯੋ ॥
so dhar roop dutiy jan aayo |

ਤਿਹ ਤੁਮ ਮੁਰਿ ਢਿਗ ਸੇਜ ਸੁਵਾਵੋ ॥
tih tum mur dtig sej suvaavo |

ਹਮਰੇ ਚਿਤ ਕੋ ਤਾਪ ਮਿਟਾਵੋ ॥੮॥
hamare chit ko taap mittaavo |8|

ਮੂਰਖ ਭੇਦ ਅਭੇਦ ਨ ਪਾਯੋ ॥
moorakh bhed abhed na paayo |

ਤਾਹਿ ਬੁਲਾਇ ਆਪੁ ਲੈ ਆਯੋ ॥
taeh bulaae aap lai aayo |

ਨ੍ਰਿਪ ਪੁਨਿ ਤਿਹ ਭਰੁਆਪਨ ਕਰਿਯੋ ॥
nrip pun tih bharuaapan kariyo |

ਭਲੋ ਬੁਰੋ ਨ ਬਿਚਾਰਿ ਬਿਚਰਿਯੋ ॥੯॥
bhalo buro na bichaar bichariyo |9|

ਭਰੂਆ ਕੀ ਕ੍ਰਿਆ ਕਹ ਕਰਿਯੋ ॥
bharooaa kee kriaa kah kariyo |

ਚਾਰਿ ਬਿਚਾਰ ਕਛੂ ਨ ਬਿਚਰਿਯੋ ॥
chaar bichaar kachhoo na bichariyo |

ਦੂਤੀ ਪਠਵਨ ਤੇ ਤ੍ਰਿਯ ਬਚੀ ॥
dootee patthavan te triy bachee |

ਭੂਪਤਿ ਕੀ ਦੂਤੀ ਕਰਿ ਰਚੀ ॥੧੦॥
bhoopat kee dootee kar rachee |10|

ਤਾਹਿ ਸੇਜ ਕੇ ਨਿਕਟ ਸੁਵਾਵੈ ॥
taeh sej ke nikatt suvaavai |

ਭਲੋ ਭਲੋ ਭੋਜਨ ਤਿਹ ਖੁਵਾਵੈ ॥
bhalo bhalo bhojan tih khuvaavai |

ਕਹੈ ਸੁ ਸੁਤ ਮੁਰ ਕੀ ਅਨੁਹਾਰਾ ॥
kahai su sut mur kee anuhaaraa |

ਤਾ ਤੇ ਯਾ ਸੰਗ ਹਮਰੋ ਪ੍ਯਾਰਾ ॥੧੧॥
taa te yaa sang hamaro payaaraa |11|

ਜੋ ਤ੍ਰਿਯ ਤਾ ਕੌ ਭੋਜ ਖੁਵਾਰੈ ॥
jo triy taa kau bhoj khuvaarai |

ਰਾਨੀ ਝਝਕਿ ਤਾਹਿ ਤ੍ਰਿਯ ਡਾਰੈ ॥
raanee jhajhak taeh triy ddaarai |

ਇਹ ਮੋਰੇ ਸੁਤ ਕੀ ਅਨੁਹਾਰਾ ॥
eih more sut kee anuhaaraa |

ਭਲੋ ਭਲੋ ਚਹਿਯਤ ਤਿਹ ਖ੍ਵਾਰਾ ॥੧੨॥
bhalo bhalo chahiyat tih khvaaraa |12|

ਨਿਕਟਿ ਆਪਨੇ ਤਾਹਿ ਸੁਵਾਵੈ ॥
nikatt aapane taeh suvaavai |

ਤਿਹ ਢਿਗ ਅਪਨੀ ਸੇਜ ਬਿਛਾਵੈ ॥
tih dtig apanee sej bichhaavai |

ਜਬ ਤਾ ਸੰਗ ਨ੍ਰਿਪਤਿ ਸ੍ਵੈ ਜਾਵੈ ॥
jab taa sang nripat svai jaavai |

ਤਬ ਤ੍ਰਿਯ ਤਾ ਸੰਗ ਭੋਗ ਕਮਾਵੈ ॥੧੩॥
tab triy taa sang bhog kamaavai |13|

ਕਸਿ ਕਸਿ ਰਮੈ ਜਾਰ ਕੇ ਸੰਗਾ ॥
kas kas ramai jaar ke sangaa |

ਦਲਿ ਮਲਿ ਤਾਹਿ ਕਰੈ ਸਰਬੰਗਾ ॥
dal mal taeh karai sarabangaa |

ਭਾਤਿ ਭਾਤਿ ਤਨ ਭੋਗ ਕਮਾਈ ॥
bhaat bhaat tan bhog kamaaee |


Flag Counter